Home /News /lifestyle /

ICICI ਬੈਂਕ ਦਾ Credit Card Block ਕਰਨ ਦੇ ਵੱਖੋ ਵੱਖਰੇ ਤਰੀਕੇ, ਜਾਣੋ ਪੂਰੀ ਪ੍ਰਕਿਰਿਆ

ICICI ਬੈਂਕ ਦਾ Credit Card Block ਕਰਨ ਦੇ ਵੱਖੋ ਵੱਖਰੇ ਤਰੀਕੇ, ਜਾਣੋ ਪੂਰੀ ਪ੍ਰਕਿਰਿਆ

ਜੇਕਰ ਅਚਾਨਕ ਤੁਹਾਡਾ ICICI ਕ੍ਰੈਡਿਟ ਕਾਰਡ ਗੁਆਚ ਜਾਂਦਾ ਹੈ, ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਤੁਹਾਨੂੰ ਇਸ ਨੂੰ ਬਲੌਕ ਕਰਨ ਦੀ ਪ੍ਰਕਿਰਿਆ ਜਾਣਨੀ ਚਾਹੀਦੀ ਹੈ। ਤੁਸੀਂ ਕਈ ਤਰੀਕਿਆਂ ਨਾਲ ICICI ਕ੍ਰੈਡਿਟ ਕਾਰਡ ਨੂੰ ਬਲਾਕ ਕਰ ਸਕਦੇ ਹੋ। ਜਿੰਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-

ਹੋਰ ਪੜ੍ਹੋ ...
  • Share this:
ਭਾਰਤ ਵਿੱਚ ਡਿਜੀਟਲ ਭੁਗਤਾਨ (Digital Payment) ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਦੇਸ਼ ਦੇ ਵੱਡੇ ਸ਼ਹਿਰਾਂ ਦੇ ਨਾਲ-ਨਾਲ ਛੋਟੇ ਕਸਬਿਆਂ ਵਿੱਚ ਵਸਣ ਵਾਲੇ ਲੋਕ ਵੀ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਲੱਗ ਪਏ ਹੈ। ਇਸ ਲਈ ਕ੍ਰੈਡਿਟ ਕਾਰਡ ਨਾਲ ਸੰਬੰਧਤ ਸਾਰੀ ਜਾਣਕਾਰੀ ਦਾ ਵਰਤੋਂਕਾਰ ਨੂੰ ਗਿਆਨ ਹੋਣਾ ਲਾਜ਼ਮੀ ਹੈ।

ਜੇਕਰ ਅਚਾਨਕ ਤੁਹਾਡਾ ICICI ਕ੍ਰੈਡਿਟ ਕਾਰਡ ਗੁਆਚ ਜਾਂਦਾ ਹੈ, ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਤੁਹਾਨੂੰ ਇਸ ਨੂੰ ਬਲੌਕ ਕਰਨ ਦੀ ਪ੍ਰਕਿਰਿਆ ਜਾਣਨੀ ਚਾਹੀਦੀ ਹੈ। ਤੁਸੀਂ ਕਈ ਤਰੀਕਿਆਂ ਨਾਲ ICICI ਕ੍ਰੈਡਿਟ ਕਾਰਡ ਨੂੰ ਬਲਾਕ ਕਰ ਸਕਦੇ ਹੋ। ਜਿੰਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-

ਨਜ਼ਦੀਕੀ ਸ਼ਾਖਾ ਦੁਆਰਾ (By Visiting Nearest Branch)

ਤੁਸੀਂ ICICI ਬੈਂਕ ਦੀ ਨਜ਼ਦੀਕੀ ਸ਼ਾਖਾ ਵਿੱਚ ਜਾ ਕੇ ਕ੍ਰੈਡਿਟ ਕਾਰਡ ਬਲਾਕ ਲਈ ਬੇਨਤੀ ਕਰ ਸਕਦੇ ਹੋ। ਇਸ ਲਈ ਕਾਊਂਟਰ ਤੋਂ ਸੰਬੰਧਤ ਫਾਰਮ ਲਵੋ ਅਤੇ ਇਸ ਵਿਚ ਮੰਗੀ ਹੋਈ ਜਾਣਕਾਰੀ ਭਰਨ ਉਪਰੰਤ ਜਮ੍ਹਾ ਕਰਵਾ ਦਿਓ।

ਕਸਟਮਰ ਕੇਅਰ ਨੰਬਰ ਦੁਆਰਾ (Customer Care Number)

ਤੁਸੀਂ ICICI ਬੈਂਕ ਦੇ ਕਸਟਮਰ ਕੇਅਰ ਨੰਬਰ 1860 120 7777 'ਤੇ ਕਾਲ ਕਰਕੇ ਆਪਣੇ ਕਾਰਡ ਨੂੰ ਬਲਾਕ ਕਰ ਸਕਦੇ ਹੋ।

iMobile App ਰਾਹੀਂ (Through iMobile App)

ICICI ਬੈਂਕ ਆਪਣੇ ਵਰਤੋਂਕਾਰਾਂ ਲਈ iMobile App ਦੀ ਸੁਵਿਧਾ ਦਿੰਦਾ ਹੈ। ਇਸ ਵਿੱਚ ਜਾ ਕੇ ਤੁਹਾਨੂੰ ਸੇਵਾਵਾਂ 'ਤੇ ਕਲਿੱਕ ਕਰਨਾ ਹੋਵੇਗਾ, ਹੁਣ ਕਾਰਡ ਸੇਵਾਵਾਂ ਵਿਕਲਪ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਬਲਾਕ ਕ੍ਰੈਡਿਟ ਕਾਰਡ ਚੁਣੋ। ਅਗਲੀ ਸਕ੍ਰੀਨ 'ਤੇ, ਤੁਹਾਨੂੰ ਕਾਰਡ ਦੀ ਕਿਸਮ ਅਤੇ ਕਾਰਡ ਨੰਬਰ ਚੁਣਨਾ ਹੋਵੇਗਾ। ਹੁਣ Submit 'ਤੇ ਕਲਿੱਕ ਕਰੋ। ਕਾਰਡ ਤੁਰੰਤ ਬਲੌਕ ਕਰ ਦਿੱਤਾ ਜਾਵੇਗਾ।

ਨੈੱਟ ਬੈਂਕਿੰਗ ਰਾਹੀਂ (Through Net Banking)

ਸਭ ਤੋਂ ਪਹਿਲਾਂ https://www.icicibank.com/ 'ਤੇ ਜਾਓ। ਹੁਣ Login 'ਤੇ ਕਲਿੱਕ ਕਰੋ। ਯੂਜ਼ਰ ਆਈਡੀ ਅਤੇ ਪਾਸਵਰਡ ਦਰਜ ਕਰੋ ਅਤੇ ਕ੍ਰੈਡਿਟ ਕਾਰਡ ਸੈਕਸ਼ਨ 'ਤੇ ਜਾਓ। ਅਗਲੇ ਪੰਨੇ 'ਤੇ, ਤੁਹਾਡੇ ਕੋਲ ਕ੍ਰੈਡਿਟ ਕਾਰਡ ਨੂੰ ਬਲੌਕ ਕਰਨ ਦਾ ਵਿਕਲਪ ਹੋਵੇਗਾ ।

Contactless ਕਾਰਡ ਨਾਲ 5000 ਰੁਪਏ ਤੱਕ ਦੇ ਭੁਗਤਾਨ ਲਈ ਪਿੰਨ ਜ਼ਰੂਰੀ ਨਹੀਂ ਹੈ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੌਂਟੈਕਟਲੈੱਸ ਤਕਨੀਕ ਨਾਲ ਲੈਸ ਕਾਰਡ 'ਟੈਪ ਐਂਡ ਪੇ' ਦੀ ਸਹੂਲਤ ਵੀ ਦਿੰਦਾ ਹੈ, ਯਾਨੀ ਕਾਰਡ ਨੂੰ ਸਵਾਈਪ ਕੀਤੇ ਬਿਨਾਂ POS ਮਸ਼ੀਨ 'ਤੇ ਟੈਪ ਕਰਕੇ ਭੁਗਤਾਨ ਕੀਤਾ ਜਾ ਸਕਦਾ ਹੈ। ਤੁਸੀਂ ਪਿੰਨ ਦਰਜ ਕੀਤੇ ਬਿਨਾਂ ਸੰਪਰਕ ਰਹਿਤ ਕਾਰਡ ਨਾਲ 5000 ਰੁਪਏ ਤੱਕ ਦਾ ਭੁਗਤਾਨ ਕਰ ਸਕਦੇ ਹੋ।
Published by:Amelia Punjabi
First published:

Tags: Credit Card, ICICI bank

ਅਗਲੀ ਖਬਰ