Home /News /lifestyle /

EPFO ਦੀ ਮਦਦ ਨਾਲ ਖਰੀਦੋ ਆਪਣਾ ਡਰੀਮ ਹੋਮ, ਜਾਣੋ ਇਹ ਨਿਯਮ ਅਤੇ ਸ਼ਰਤਾਂ

EPFO ਦੀ ਮਦਦ ਨਾਲ ਖਰੀਦੋ ਆਪਣਾ ਡਰੀਮ ਹੋਮ, ਜਾਣੋ ਇਹ ਨਿਯਮ ਅਤੇ ਸ਼ਰਤਾਂ

EPFO: PF ਨਾਲ ਕੱਟਣ ਵਾਲੀ ਪੈਨਸ਼ਨ ਦੇ ਪੈਸੇ ਕਦੋਂ ਮਿਲਦੇ ਹਨ! ਇਸ ਨਾਲ ਜੁੜੇ ਸਾਰੇ ਨਿਯਮਾਂ ਨੂੰ ਜਾਣੋ?

EPFO: PF ਨਾਲ ਕੱਟਣ ਵਾਲੀ ਪੈਨਸ਼ਨ ਦੇ ਪੈਸੇ ਕਦੋਂ ਮਿਲਦੇ ਹਨ! ਇਸ ਨਾਲ ਜੁੜੇ ਸਾਰੇ ਨਿਯਮਾਂ ਨੂੰ ਜਾਣੋ?

 • Share this:
  ਜੇ ਤੁਸੀਂ ਵੀ ਆਪਣਾ ਘਰ ਖਰੀਦਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹੋ ਪਰ ਉੱਚ ਵਿਆਜ ਦਰਾਂ ਅਤੇ ਘਰੇਲੂ ਕਰਜ਼ੇ ਦੀਆਂ ਸਖਤ ਨਿਯਮਾਂ ਅਤੇ ਸ਼ਰਤਾਂ ਕਾਰਨ ਤੁਸੀਂ ਕੋਈ ਫੈਸਲਾ ਲੈਣ ਤੋਂ ਅਸਮਰੱਥ ਹੋ, ਤਾਂ ਤੁਹਾਡਾ ਪੀਐਫ ਖਾਤਾ ਤੁਹਾਡੇ ਲਈ ਮਦਦਗਾਰ ਹੋ ਸਕਦਾ ਹੈ।ਈਪੀਐਫ ਇੱਕ ਨਿਸ਼ਚਤ ਰਕਮ ਹੈ, ਜੋ ਕਿ ਹਰ ਮਹੀਨੇ ਤਨਖਾਹਦਾਰ ਕਰਮਚਾਰੀਆਂ ਦੀ ਤਨਖਾਹ ਵਿੱਚੋਂ ਕੱਟੀ ਜਾਂਦੀ ਹੈ ਅਤੇ ਇੱਕ ਖਾਤੇ ਵਿੱਚ ਜਮ੍ਹਾ ਕੀਤੀ ਜਾਂਦੀ ਹੈ। ਕਿਰਤ ਮੰਤਰਾਲੇ ਅਧੀਨ ਕੰਮ ਕਰ ਰਹੀ ਇੰਪਲਾਈਜ਼ ਪ੍ਰੋਵੀਡੈਂਟ ਫੰਡ ਸੰਗਠਨ (ਈਪੀਐਫਓ) ਈਪੀਐਫ ਦਾ ਪ੍ਰਬੰਧਨ ਕਰਦਾ ਹੈ। ਇਹ ਜਾਣਕਾਰੀ ਹਰ ਮਹੀਨੇ ਦੀ ਤਨਖਾਹ ਸਲਿੱਪ ਵਿੱਚ ਵੀ ਉਪਲਬਧ ਹੈ।
  ਕੋਈ ਵੀ ਤਨਖਾਹ ਵਾਲਾ ਕਰਮਚਾਰੀ ਮਕਾਨ ਖਰੀਦਣ ਲਈ ਆਪਣੇ ਪੀਐਫ ਖਾਤੇ ਵਿਚੋਂ ਪੈਸੇ ਵਾਪਸ ਲੈ ਸਕਦਾ ਹੈ। ਇਸ ਤੋਂ ਇਲਾਵਾ, ਇਹ ਸੁਵਿਧਾ ਈਪੀਐਫਓ ਦੁਆਰਾ ਵੀ ਪ੍ਰਦਾਨ ਕੀਤੀ ਗਈ ਹੈ ਕਿ ਤੁਸੀਂ ਆਪਣੇ ਘਰ ਦੀ ਖਰੀਦ ਲਈ ਪੀਐਫ ਖਾਤੇ ਤੋਂ 90% ਤੱਕ ਦਾ ਭੁਗਤਾਨ ਕਰ ਸਕਦੇ ਹੋ।ਸਿਰਫ ਇਹ ਹੀ ਨਹੀਂ, ਤੁਸੀਂ ਆਪਣੇ ਪੀਐਫ ਖਾਤੇ ਦੁਆਰਾ ਮਹੀਨਾਵਾਰ ਈਐਮਆਈ ਦਾ ਭੁਗਤਾਨ ਵੀ ਕਰ ਸਕਦੇ ਹੋ।
  ਇਕ ਮਕਾਨ ਖਰੀਦਣ ਜਾਂ ਜ਼ਮੀਨ 'ਤੇ ਘਰ ਬਣਾਉਣ ਲਈ ਪੀ ਐੱਫ ਦੀ ਮਨਜ਼ੂਰੀ ਦੀਆਂ ਨਿਯਮ ਅਤੇ ਸ਼ਰਤਾਂ:
  ਜੇ ਤੁਸੀਂ ਕਿਸੇ ਪੀਐਫ ਖਾਤੇ ਤੋਂ ਪੈਸੇ ਕੱਢਵਾ ਰਹੇ ਹੋ , ਤਾਂ ਘੱਟੋ ਘੱਟ ਤੁਹਾਡੀ ਈਪੀਐਫਓ 5 ਮੈਂਬਰੀ ਸਾਲ ਹੋਣੀ ਚਾਹੀਦੀ ਹੈ ।
  ਤੁਸੀਂ ਪਲਾਟ ਖਰੀਦਣ ਲਈ ਮਹੀਨੇਵਾਰ ਤਨਖਾਹ ਤੋਂ 24 ਗੁਣਾ ਅਤੇ ਮਕਾਨ ਖਰੀਦਣ / ਬਣਾਉਣ ਲਈ ਮਹੀਨਾਵਾਰ ਤਨਖਾਹ ਤੋਂ 36 ਗੁਣਾ ਵਾਪਸ ਲੈ ਸਕਦੇ ਹੋ।

  ਘਰ ਬੈਠੇ ਪੀਐੱਫ ਕਢਵਾਉਣ ਤਰੀਕਾ
  - ਈ.ਪੀ.ਐੱਫ.ਓ ਦੀ ਵੈੱਬਸਾਈਟ 'ਤੇ ਜਾਓ
  - ਆਪਣਾ ਯੂ.ਏ.ਐੱਨ ਨੰਬਰ, ਪਾਸਵਰਡ ਅਤੇ ਕੈਪਚਾ ਪਾ ਕੇ ਲੌਗ ਇਨ ਕਰੋ
  - ਕੇ.ਵਾਈ.ਸੀ. ਆਪਸ਼ਨ ਦੀ ਸਾਰੀ ਜਾਣਕਾਰੀ ਚੈੱਕ ਕਰੋ
  - ਆਨਲਾਈਨ ਸਰਵਿਸ 'ਤੇ ਜਾ ਕੇ ਕਲੇਮ 'ਤੇ ਕਲਿੱਕ ਕਰੋ

  ਇੱਥੇ ਈਪੀਐੱਫ ਦੇ ਪੂਰੇ ਪੈਸੇ ਕਢਵਾਉਣ, ਲੋਨ ਅਤੇ ਅਡਵਾਂਸ ਲਈ ਕੁਝ ਪੈਸੇ ਕਢਵਾਉਣ ਅਤੇ ਪੈਸੇ ਕਢਵਾਉਣ ਅਤੇ ਪੈਸ਼ਨ ਲਈ ਪੈਸਾ ਕਢਵਾਉਣ ਲਈ ਵਿਕਲਪ ਦਿੱਤੇ ਗਏ ਹੁੰਦੇ ਹਨ।
  ਜ਼ਰੂਰਤ ਦੇ ਅਨੁਸਾਰ ਵਿਕਲਪ ਚੁਣੋ।ਇਸ ਤੋਂ ਬਾਅਦ ਇੱਕ ਡਰਾਪ ਮੈਨੂ ਖੁੱਲੇਗਾ। ਇਸ ਵਿੱਚ ਕਲੇਮ ਕਲਿੱਕ ਕਰੋ।
  ਆਪਣੇ ਕਲੇਮ ਫਾਰਮ ਨੂੰ ਸਬਮਿਟ ਕਰਨ ਲਈ ਪਰਸੀਡ ਫਾਰ ਆਨਲਾਈਨ ਕਲੇਮ 'ਤੇ ਕਲਿੱਕ ਕਰੋ
  ਫਾਰਮ ਭਰਨ ਦੇ 15-20 ਦਿਨਾਂ ਦੇ ਅੰਦਰ ਆਪਣੇ ਰਜਿਸਟਰਡ ਬੈਂਕ ਅਕਾਊਂਟ ਵਿੱਚ ਈਪੀਐੱਫ ਦੀ ਆ ਜਾਵੇਗੀ।
  Published by:Anuradha Shukla
  First published:

  Tags: Employee Provident Fund (EPF), Home loan

  ਅਗਲੀ ਖਬਰ