Home /News /lifestyle /

ਇਸ ਤਰ੍ਹਾਂ ਚੈੱਕ ਕਰੋ ਆਪਣੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਕਿਸ਼ਤ, ਇਹ ਹੈ ਤਰੀਕਾ

ਇਸ ਤਰ੍ਹਾਂ ਚੈੱਕ ਕਰੋ ਆਪਣੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਕਿਸ਼ਤ, ਇਹ ਹੈ ਤਰੀਕਾ

ਇਸ ਤਰ੍ਹਾਂ ਚੈੱਕ ਕਰੋ ਆਪਣੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਕਿਸ਼ਤ, ਇਹ ਹੈ ਤਰੀਕਾ

ਇਸ ਤਰ੍ਹਾਂ ਚੈੱਕ ਕਰੋ ਆਪਣੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਕਿਸ਼ਤ, ਇਹ ਹੈ ਤਰੀਕਾ

ਜੇਕਰ ਤੁਹਾਡੇ ਪੈਸੇ ਨਹੀਂ ਆਏ ਤਾਂ ਇਸਦਾ ਮੁੱਖ ਕਾਰਨ KYC ਨਾ ਕਰਵਾਉਣਾ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਇਸ ਯੋਜਨਾ ਦਾ ਲਾਭ ਲੈਣ ਲਈ ਈ-ਕੇਵਾਈਸੀ ਨੂੰ ਲਾਜ਼ਮੀ ਕਰ ਦਿੱਤਾ ਸੀ। ਈ-ਕੇਵਾਈਸੀ ਨਾ ਕਰਵਾਉਣ ਵਾਲੇ ਕਿਸਾਨਾਂ ਨੂੰ ਇਸਦਾ ਲਾਭ ਨਹੀਂ ਮਿਲੇਗਾ।

  • Share this:

PM Kisan Yojna: ਕੇਂਦਰ ਸਰਕਾਰ ਹਰ ਸਾਲ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ 6000 ਰੁਪਏ ਦਿੰਦੀ ਹੈ ਜਿਸਨੂੰ ਸਾਲ ਵਿੱਚ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ। 17 ਅਕਤੂਬਰ ਨੂੰ, ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (ਪ੍ਰਧਾਨ ਮੰਤਰੀ ਕਿਸਾਨ ਯੋਜਨਾ) ਦੀ 12ਵੀਂ ਕਿਸ਼ਤ 8 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈਂਦੇ ਹੋ ਤਾਂ ਤੁਸੀਂ ਵੀ ਆਪਣੇ ਖਾਤੇ ਨੂੰ ਚੈੱਕ ਕਰੋ ਕਿ ਤੁਹਾਡੇ ਖਾਤੇ ਵਿੱਚ ਪੈਸੇ ਆਏ ਹਨ ਜਾਂ ਨਹੀਂ।

ਜੇਕਰ ਤੁਹਾਡੇ ਪੈਸੇ ਨਹੀਂ ਆਏ ਤਾਂ ਇਸਦਾ ਮੁੱਖ ਕਾਰਨ KYC ਨਾ ਕਰਵਾਉਣਾ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਇਸ ਯੋਜਨਾ ਦਾ ਲਾਭ ਲੈਣ ਲਈ ਈ-ਕੇਵਾਈਸੀ ਨੂੰ ਲਾਜ਼ਮੀ ਕਰ ਦਿੱਤਾ ਸੀ। ਈ-ਕੇਵਾਈਸੀ ਨਾ ਕਰਵਾਉਣ ਵਾਲੇ ਕਿਸਾਨਾਂ ਨੂੰ ਇਸਦਾ ਲਾਭ ਨਹੀਂ ਮਿਲੇਗਾ। ਬਹੁਤ ਸਾਰੇ ਕਿਸਾਨਾਂ ਨੇ ਅਜੇ ਤਕ ਵੀ ਈ-ਕੇਵਾਈਸੀ ਨਹੀਂ ਕਰਵਾਇਆ ਅਤੇ ਜਿਸ ਕਰਕੇ ਬਹੁਤ ਸਾਰੇ ਕਿਸਾਨਾਂ ਨੂੰ ਕਿਸ਼ਤ ਦੇ ਪੈਸੇ ਨਹੀਂ ਆਏ ਹਨ।

ਤੁਸੀਂ ਦੋ ਤਰੀਕਿਆਂ ਨਾਲ ਈ-ਕੇਵਾਈਸੀ ਕਰ ਸਕਦੇ ਹੋ। ਤੁਸੀਂ ਇਹ ਸਾਰਾ ਕੰਮ ਘਰ ਬੈਠੇ ਕੀਤਾ ਜਾ ਸਕਦਾ ਹੈ। ਇਹ ਕੰਮ ਘਰ ਬੈਠੇ ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਨਜ਼ਦੀਕੀ ਕਾਮਨ ਸਰਵਿਸ ਸੈਂਟਰ (ਸੀਐਸਸੀ) 'ਤੇ ਜਾ ਕੇ ਵੀ ਆਪਣਾ ਈ-ਕੇਵਾਈਸੀ ਕਰਵਾ ਸਕਦੇ ਹਨ। ਜੇਕਰ ਕਿਸਾਨ ਖੁਦ OTP ਰਾਹੀਂ ਈ-ਕੇਵਾਈਸੀ ਕਰਦਾ ਹੈ, ਤਾਂ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ, ਜਦੋਂ ਕਿ ਜੇਕਰ ਉਹ ਕਾਮਨ ਸਰਵਿਸ ਸੈਂਟਰ ਜਾ ਕੇ ਈ-ਕੇਵਾਈਸੀ ਕਰਵਾਉਂਦਾ ਹੈ, ਤਾਂ ਉਸ ਨੂੰ ਇਸ ਲਈ ਕੁਝ ਰੁਪਏ ਖਰਚ ਕਰਨੇ ਪੈਣਗੇ।

ਜੇਕਰ ਤੁਸੀਂ ਵੀ ਈ-ਕੇਵਾਈਸੀ ਨਹੀਂ ਕਰਵਾਇਆ ਹੈ ਅਤੇ ਤੁਹਾਨੂੰ 12ਵੀਂ ਕਿਸ਼ਤ ਦੇ ਪੈਸੇ ਨਹੀਂ ਮਿਲੇ ਹਨ, ਤਾਂ ਤੁਹਾਨੂੰ ਹੁਣੇ ਈ-ਕੇਵਾਈਸੀ ਕਰਵਾ ਲੈਣਾ ਚਾਹੀਦਾ ਹੈ। ਸਰਕਾਰ ਨੇ ਕਿਸਾਨਾਂ ਨੂੰ ਇਹ ਕੰਮ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਹੈ। ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ https://pmkisan.gov.in/ ਦੀ ਅਧਿਕਾਰਤ ਵੈੱਬਸਾਈਟ 'ਤੇ ਪ੍ਰਕਾਸ਼ਿਤ ਇੱਕ ਸੰਦੇਸ਼ ਦੇ ਅਨੁਸਾਰ, ਕਿਸਾਨ ਅਜੇ ਵੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਈ-ਕੇਵਾਈਸੀ ਕਰ ਸਕਦੇ ਹਨ।

ਇਹ ਹੈ ਈ-ਕੇਵਾਈਸੀ ਕਰਨ ਦਾ ਤਰੀਕਾ: ਜੇਕਰ ਤੁਸੀਂ ਈ-ਕੇਵਾਈਸੀ ਆਨਲਾਈਨ ਕਰਨਾ ਹੈ ਤਾਂ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਦੀ ਵੈੱਬਸਾਈਟ https://pmkisan.gov.in/ 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ 'Farmers Corner' ਦੇ ਹੇਠਾਂ ਲਿਖੀ e-KYC ਟੈਬ 'ਤੇ ਕਲਿੱਕ ਕਰਨਾ ਹੋਵੇਗਾ। ਜੋ ਪੇਜ ਖੁੱਲ੍ਹੇਗਾ, ਉਸ 'ਤੇ ਆਧਾਰ ਨੰਬਰ ਦੀ ਜਾਣਕਾਰੀ ਦਿਓ ਅਤੇ ਸਰਚ ਟੈਬ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ OTP ਆਵੇਗਾ। ਫਿਰ Submit OTP 'ਤੇ ਕਲਿੱਕ ਕਰੋ ਅਤੇ OTP ਦਰਜ ਕਰਕੇ ਸਬਮਿਟ ਕਰੋ। ਇਸ ਤਰ੍ਹਾਂ ਤੁਹਾਡੀ eKYC ਪੂਰੀ ਹੋ ਜਾਵੇਗੀ।

Published by:Tanya Chaudhary
First published:

Tags: Farmers, PM, PM Kisan Samman Nidhi Yojana