Home /News /lifestyle /

ਐਕਸੀਡੈਂਟ ਤੋਂ ਬਾਅਦ ਸਾਹਮਣੇ ਵਾਲੇ ਤੋਂ ਇੰਝ ਕਢਵਾਓ ਆਪਣੇ ਨੁਕਸਾਨ ਦਾ ਪੈਸਾ

ਐਕਸੀਡੈਂਟ ਤੋਂ ਬਾਅਦ ਸਾਹਮਣੇ ਵਾਲੇ ਤੋਂ ਇੰਝ ਕਢਵਾਓ ਆਪਣੇ ਨੁਕਸਾਨ ਦਾ ਪੈਸਾ

ਤੁਸੀਂ ਆਪਣੇ ਸਾਹਮਣੇ ਵਾਲੇ ਵਿਅਕਤੀ ਤੋਂ ਆਪਣੇ ਨੁਕਸਾਨ ਦੀ ਭਰਪਾਈ ਕਰਵਾ ਸਕਦੇ ਹੋ

ਤੁਸੀਂ ਆਪਣੇ ਸਾਹਮਣੇ ਵਾਲੇ ਵਿਅਕਤੀ ਤੋਂ ਆਪਣੇ ਨੁਕਸਾਨ ਦੀ ਭਰਪਾਈ ਕਰਵਾ ਸਕਦੇ ਹੋ

ਸਭ ਤੋਂ ਪਹਿਲਾਂ, ਤੁਹਾਨੂੰ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਸਾਹਮਣੇ ਵਾਲੇ ਵਿਅਕਤੀ ਕੋਲ ਵੈਲਿਡ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਨਾਲ ਸਬੰਧਤ ਦਸਤਾਵੇਜ਼ ਹਨ। ਕਈ ਵਾਰ ਅਜਿਹੇ ਮਾਮਲਿਆਂ ਵਿੱਚ ਡਰਾਈਵਰ ਨਾਬਾਲਗ ਵੀ ਹੋ ਸਕਦੇ ਹਨ।

  • Share this:

    Accident Damage recovery: ਸੜਕ ਉੱਤੇ ਹਾਦਸੇ ਹੋਣਾ ਇੱਕ ਆਮ ਜਿਹੀ ਗੱਲ ਲਗਦੀ ਹੈ। ਪਰ ਇਸ ਨਾਲ ਜਾਨੀ ਨੁਕਸਾਨ ਤੇ ਵਿੱਤੀ ਨੁਕਸਾਨ ਵੀ ਹੋ ਸਕਦਾ ਹੈ। ਥੋੜੀ ਸਾਵਧਾਨੀ ਵਰਤ ਕੇ ਤੁਸੀਂ ਇਸ ਤਰ੍ਹਾਂ ਦੇ ਨੁਕਸਾਨ ਤੋਂ ਬਚ ਸਕਦੇ ਹੋ। ਅਜਿਹੀ ਸਥਿਤੀ ਵਿੱਚ, ਕਾਰ ਦਾ ਬੀਮਾ ਹੋਣ ਤੋਂ ਬਾਅਦ ਵੀ, ਵਾਹਨ ਦੀ ਮੁਰੰਮਤ ਕਰਵਾਉਣਾ ਇੱਕ ਮੁਸ਼ਕਲ ਕੰਮ ਹੁੰਦਾ ਹੈ। ਜੇਕਰ ਤੁਹਾਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਆਪਣੇ ਸਾਹਮਣੇ ਵਾਲੇ ਵਿਅਕਤੀ ਤੋਂ ਆਪਣੇ ਨੁਕਸਾਨ ਦੀ ਭਰਪਾਈ ਕਰਵਾ ਸਕਦੇ ਹੋ। ਆਓ ਜਾਣਦੇ ਹਾਂ ਕਿਵੇਂ...

    ਸਭ ਤੋਂ ਪਹਿਲਾਂ, ਤੁਹਾਨੂੰ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਸਾਹਮਣੇ ਵਾਲੇ ਵਿਅਕਤੀ ਕੋਲ ਵੈਲਿਡ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਨਾਲ ਸਬੰਧਤ ਦਸਤਾਵੇਜ਼ ਹਨ। ਕਈ ਵਾਰ ਅਜਿਹੇ ਮਾਮਲਿਆਂ ਵਿੱਚ ਡਰਾਈਵਰ ਨਾਬਾਲਗ ਵੀ ਹੋ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਬਿਨਾਂ ਦੇਰੀ ਕੀਤੇ ਤੁਰੰਤ ਪੁਲਿਸ ਨੂੰ ਇਸ ਦੀ ਰਿਪੋਰਟ ਕਰਨੀ ਚਾਹੀਦੀ ਹੈ। ਜੇਕਰ ਤੁਹਾਨੂੰ ਪਤਾ ਚੱਲਦਾ ਹੈ ਕਿ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਸਹੀ ਹਨ, ਤਾਂ ਉਸ ਤੋਂ ਬਾਅਦ ਤੁਹਾਨੂੰ ਟੱਕਰ ਮਾਰਨ ਵਾਲੀ ਕਾਰ ਦੀ ਬੀਮਾ ਸਬੰਧੀ ਜਾਣਕਾਰੀ ਮੰਗਣੀ ਪਵੇਗੀ। ਤੁਹਾਨੂੰ ਦੱਸ ਦੇਈਏ ਕਿ ਸਾਰੀਆਂ ਕਾਰ ਬੀਮਾ ਪਾਲਿਸੀਆਂ ਵਿੱਚ ਥਰਡ ਪਾਰਟੀ ਇੰਸ਼ੋਰੈਂਸ ਪਹਿਲਾਂ ਤੋਂ ਹੀ ਜੁੜੀ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਸਾਹਮਣੇ ਵਾਲਾ ਵਿਅਕਤੀ ਚਾਹੇ, ਤਾਂ ਉਹ ਆਪਣੀ ਬੀਮਾ ਪਾਲਿਸੀ ਰਾਹੀਂ ਤੁਹਾਡੇ ਦੁਰਘਟਨਾਗ੍ਰਸਤ ਵਾਹਨ ਦੀ ਮੁਰੰਮਤ ਵੀ ਕਰਵਾ ਸਕਦਾ ਹੈ।

    ਜੇ ਸਾਹਮਣੇ ਵਾਲੇ ਵਿਅਕਤੀ ਕੋਲ ਬੀਮਾ ਨਹੀਂ ਹੈ ਤਾਂ ਕੀ ਹੋਵੇਗਾ?

    ਮੰਨ ਲਓ ਕਿ ਸਾਹਮਣੇ ਵਾਲੇ ਵਿਅਕਤੀ ਕੋਲ ਬੀਮਾ ਨਹੀਂ ਹੈ ਜਾਂ ਉਹ ਆਪਣੇ ਬੀਮੇ ਨਾਲ ਤੁਹਾਡੇ ਵਾਹਨ ਦੀ ਮੁਰੰਮਤ ਨਹੀਂ ਕਰਵਾ ਸਕਦਾ ਹੈ, ਤਾਂ ਤੁਹਾਡੇ ਨੁਕਸਾਨ ਦੀ ਭਰਪਾਈ ਨਕਦ ਵਿੱਚ ਕੀਤੀ ਜਾ ਸਕਦੀ ਹੈ। ਇਸ ਸਥਿਤੀ ਵਿੱਚ, ਤੁਹਾਨੂੰ ਇਹ ਪਤਾ ਲਗਾਉਣਾ ਪਏਗਾ ਕਿ ਮੁਰੰਮਤ ਦੀ ਕੀਮਤ ਕਿੰਨੀ ਹੋਵੇਗੀ। ਇਸ ਅਨੁਸਾਰ, ਤੁਹਾਨੂੰ ਹਰਜਾਨੇ ਦੀ ਮੰਗ ਕਰਨੀ ਚਾਹੀਦੀ ਹੈ। ਇਸ ਲਈ ਤੁਸੀਂ ਕਿਸੇ ਕਾਰ ਮਕੈਨਿਕ ਜਾਂ ਆਪਣੀ ਕਾਰ ਦੇ ਕਿਸੇ ਅਧਿਕਾਰਤ ਵਰਕਸ਼ਾਪ ਤੋਂ ਖਰਾਬ ਹੋਏ ਪੁਰਜ਼ਿਆਂ ਦੀ ਮੁਰੰਮਤ ਦੇ ਖਰਚੇ ਦੀ ਜਾਣਕਾਰੀ ਲੈ ਸਕਦੇ ਹੋ।

    ਭਾਵੇਂ ਤੁਸੀਂ ਆਪਣੇ ਬੀਮੇ ਰਾਹੀਂ ਆਪਣੀ ਕਾਰ ਦੀ ਮੁਰੰਮਤ ਕਰਵਾਉਂਦੇ ਹੋ, ਫਿਰ ਵੀ ਤੁਹਾਨੂੰ ਕੁਝ ਵਾਧੂ ਖਰਚੇ ਝੱਲਣੇ ਪੈਣਗੇ। ਪਹਿਲਾ ਨੁਕਸਾਨ, ਜੇਕਰ ਤੁਹਾਡਾ ਬੀਮਾ ਜ਼ੀਰੋ ਡੈਪ ਨਹੀਂ ਹੈ, ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਨੁਕਸਾਨੇ ਗਏ ਹਿੱਸਿਆਂ ਦੇ ਕੁਝ ਪ੍ਰਤੀਸ਼ਤ ਦੀ ਭਰਪਾਈ ਕਰਨੀ ਪਵੇਗੀ। ਆਮ ਤੌਰ 'ਤੇ ਫਾਈਲ ਚਾਰਜ ਵਜੋਂ ਇੱਕ ਹਜ਼ਾਰ ਰੁਪਏ ਤੱਕ ਖਰਚ ਕਰਨੇ ਪੈ ਸਕਦੇ ਹਨ। ਇਸ ਤੋਂ ਇਲਾਵਾ, ਤੁਹਾਨੂੰ ਨੋ ਕਲੇਮ ਬੋਨਸ ਦਾ ਵੀ ਧਿਆਨ ਰੱਖਣਾ ਹੋਵੇਗਾ, ਇਸਦੇ ਲਈ ਤੁਹਾਨੂੰ ਤੁਰੰਤ ਆਪਣੀ ਬੀਮਾ ਪਾਲਿਸੀ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਹ ਦੇਖਣਾ ਚਾਹੀਦਾ ਹੈ ਕਿ ਤੁਸੀਂ ਨੋ ਕਲੇਮ ਬੋਨਸ (ਐਨਸੀਬੀ) ਦੀ ਕਿੰਨੀ ਪ੍ਰਤੀਸ਼ਤ ਪ੍ਰਾਪਤ ਕਰ ਸਕਦੇ ਹੋ।

    First published:

    Tags: Accident, Auto news, Car Bike News