Home /News /lifestyle /

Skin Care ਲਈ ਜ਼ਰੂਰੀ ਹੈ Makeup Brushes ਦੀ ਸਾਫ-ਸਫਾਈ, ਅਜ਼ਮਾਓ ਇਹ Tips

Skin Care ਲਈ ਜ਼ਰੂਰੀ ਹੈ Makeup Brushes ਦੀ ਸਾਫ-ਸਫਾਈ, ਅਜ਼ਮਾਓ ਇਹ Tips

ਬਰੱਸ਼ ਦੀ ਵਰਤੋਂ ਕਰਨ ਨਾਲ ਨਾ ਸਿਰਫ ਮੇਕਅਪ ਵਿੱਚ ਪੈਚ ਦਿਖਾਈ ਦਿੰਦੇ ਹਨ, ਬਲਕਿ ਇਸ ਨਾਲ ਸੰਵੇਦਨਸ਼ੀਲ ਸਕਿਨ 'ਤੇ ਕੁਝ ਮਾੜੇ ਪ੍ਰਭਾਵ ਵੀ ਪੈ ਸਕਦੇ ਹਨ। ਤਾਂ ਆਓ ਜਾਣਦੇ ਹਾਂ ਮੇਕਅੱਪ ਬਰੱਸ਼ਸ ਨੂੰ ਸਾਫ ਕਰਨ ਦੇ ਕੁਝ ਆਸਾਨ ਤਰੀਕੇ।

ਬਰੱਸ਼ ਦੀ ਵਰਤੋਂ ਕਰਨ ਨਾਲ ਨਾ ਸਿਰਫ ਮੇਕਅਪ ਵਿੱਚ ਪੈਚ ਦਿਖਾਈ ਦਿੰਦੇ ਹਨ, ਬਲਕਿ ਇਸ ਨਾਲ ਸੰਵੇਦਨਸ਼ੀਲ ਸਕਿਨ 'ਤੇ ਕੁਝ ਮਾੜੇ ਪ੍ਰਭਾਵ ਵੀ ਪੈ ਸਕਦੇ ਹਨ। ਤਾਂ ਆਓ ਜਾਣਦੇ ਹਾਂ ਮੇਕਅੱਪ ਬਰੱਸ਼ਸ ਨੂੰ ਸਾਫ ਕਰਨ ਦੇ ਕੁਝ ਆਸਾਨ ਤਰੀਕੇ।

ਬਰੱਸ਼ ਦੀ ਵਰਤੋਂ ਕਰਨ ਨਾਲ ਨਾ ਸਿਰਫ ਮੇਕਅਪ ਵਿੱਚ ਪੈਚ ਦਿਖਾਈ ਦਿੰਦੇ ਹਨ, ਬਲਕਿ ਇਸ ਨਾਲ ਸੰਵੇਦਨਸ਼ੀਲ ਸਕਿਨ 'ਤੇ ਕੁਝ ਮਾੜੇ ਪ੍ਰਭਾਵ ਵੀ ਪੈ ਸਕਦੇ ਹਨ। ਤਾਂ ਆਓ ਜਾਣਦੇ ਹਾਂ ਮੇਕਅੱਪ ਬਰੱਸ਼ਸ ਨੂੰ ਸਾਫ ਕਰਨ ਦੇ ਕੁਝ ਆਸਾਨ ਤਰੀਕੇ।

  • Share this:

ਮੇਕਅੱਪ ਬਰੱਸ਼ਸ (Makeup Brushes) ਨੂੰ ਸਾਫ਼ ਕਰਨ ਲਈ ਸੁਝਾਅ: ਕੋਈ ਆਮ ਪ੍ਰੋਗਰਾਮ ਹੋਵੇ ਜਾਂ ਖਾਸ ਪਾਰਟੀ ਹੋਵੇ ਔਰਤਾਂ ਨੂੰ ਮੇਕਅੱਪ ਕਰਨਾ ਬਹੁਤ ਪਸੰਦ ਹੁੰਦਾ ਹੈ। ਕਿਉਂਕਿ ਮੇਕਅੱਪ ਔਰਤਾਂ ਦੀ ਜੀਵਨ ਸ਼ੈਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਬੇਸ਼ੱਕ ਮੇਕਅੱਪ ਔਰਤਾਂ ਦੀ ਸ਼ਖਸੀਅਤ ਨੂੰ ਨਿਖਾਰਨ ਦਾ ਕੰਮ ਕਰਦਾ ਹੈ ਪਰ ਕੁਝ ਖਾਸ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਵੀ ਮੇਕਅੱਪ ਸਕਿਨ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।

ਖਾਸ ਤੌਰ 'ਤੇ ਜੇਕਰ ਤੁਹਾਡੀ ਸਕਿਨ ਸੰਵੇਦਨਸ਼ੀਲ (Senstive) ਹੈ ਤਾਂ ਮੇਕਅਪ ਦੇ ਨਾਲ-ਨਾਲ ਮੇਕਅੱਪ ਬਰੱਸ਼ਸ ਦੀ ਸਫਾਈ ਦਾ ਵੀ ਖਾਸ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਮੇਕਅਪ ਦੇ ਨੁਕਸਾਨ ਤੋਂ ਸਕਿਨ ਨੂੰ ਬਚਾਉਣ ਲਈ ਹਫ਼ਤੇ ਵਿੱਚ ਇੱਕ ਵਾਰ ਬਰੱਸ਼ਸ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਕੁਝ ਔਰਤਾਂ ਰੋਜ਼ਾਨਾ ਮੇਕਅੱਪ ਕਰਨ ਤੋਂ ਬਾਅਦ ਵੀ ਕਈ-ਕਈ ਦਿਨਾਂ ਤੱਕ ਬਰੱਸ਼ਸ ਨੂੰ ਸਾਫ਼ ਨਹੀਂ ਕਰਦੀਆਂ।

ਅਜਿਹੀ ਸਥਿਤੀ ਵਿੱਚ, ਬਰੱਸ਼ ਦੀ ਵਰਤੋਂ ਕਰਨ ਨਾਲ ਨਾ ਸਿਰਫ ਮੇਕਅਪ ਵਿੱਚ ਪੈਚ ਦਿਖਾਈ ਦਿੰਦੇ ਹਨ, ਬਲਕਿ ਇਸ ਨਾਲ ਸੰਵੇਦਨਸ਼ੀਲ ਸਕਿਨ 'ਤੇ ਕੁਝ ਮਾੜੇ ਪ੍ਰਭਾਵ ਵੀ ਪੈ ਸਕਦੇ ਹਨ। ਤਾਂ ਆਓ ਜਾਣਦੇ ਹਾਂ ਮੇਕਅੱਪ ਬਰੱਸ਼ਸ ਨੂੰ ਸਾਫ ਕਰਨ ਦੇ ਕੁਝ ਆਸਾਨ ਤਰੀਕੇ।

ਸ਼ੈਂਪੂ ਨਾਲ ਸਾਫ਼ ਬਰੱਸ਼ਸ

ਤੁਸੀਂ ਮੇਕਅੱਪ ਬਰੱਸ਼ਸਾਂ ਨੂੰ ਸਾਫ਼ ਕਰਨ ਲਈ ਸ਼ੈਂਪੂ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਇੱਕ ਕੱਪ ਕੋਸੇ ਪਾਣੀ ਵਿੱਚ ਸ਼ੈਂਪੂ ਪਾ ਕੇ ਬਰੱਸ਼ਸ ਨੂੰ ਡੁਬੋ ਦਿਓ। ਫਿਰ 5-10 ਮਿੰਟਾਂ ਬਾਅਦ ਬਰੱਸ਼ਸ ਨੂੰ ਕੱਢ ਕੇ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਮੇਕਅੱਪ ਬਰੱਸ਼ਸ ਸਾਫ਼ ਹੋ ਜਾਣਗੇ।

ਅਲਕੋਹਲ ਲਿਕੁਇਡ ਦੀ ਨਾ ਕਰੋ ਵਰਤੋਂ

ਜੇ ਤੁਹਾਡੀ ਸਕਿਨ ਬਹੁਤ ਸੰਵੇਦਨਸ਼ੀਲ ਹੈ, ਤਾਂ ਬਰੱਸ਼ਸ ਨੂੰ ਸਾਫ਼ ਕਰਨ ਲਈ ਅਲਕੋਹਲ-ਅਧਾਰਤ ਲਿਕੁਇਡ ਦੀ ਵਰਤੋਂ ਬਿਲਕੁਲ ਨਾ ਕਰੋ। ਇਸ ਦੇ ਕਾਰਨ ਤੁਹਾਡੀ ਸਕਿਨ 'ਤੇ ਕਈ ਮਾੜੇ ਪ੍ਰਭਾਵ ਦੇਖੇ ਜਾ ਸਕਦੇ ਹਨ।

ਹਾਲਾਂਕਿ, ਜੇ ਤੁਸੀਂ ਚਾਹੋ, ਤਾਂ ਤੁਸੀਂ ਬਰੱਸ਼ਸ ਨੂੰ ਸਾਧਾਰਨ ਸਾਬਣ ਨਾਲ ਸਾਫ ਕਰ ਸਕਦੇ ਹੋ ਅਤੇ ਇਸ ਨੂੰ ਸਾਫ਼ ਪਾਣੀ ਨਾਲ ਧੋ ਸਕਦੇ ਹੋ। ਇਸ ਨਾਲ ਤੁਹਾਡੇ ਬਰੱਸ਼ਸ ਵੀ ਸਾਫ਼ ਹੋ ਜਾਣਗੇ ਅਤੇ ਸਕਿਨ 'ਤੇ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਦਾ ਡਰ ਵੀ ਨਹੀਂ ਰਹੇਗਾ।

ਐਂਟੀ ਬੈਕਟੀਰੀਅਲ ਲਿਕੁਇਡ ਦੀ ਵਰਤੋਂ

ਮੇਕਅੱਪ ਬਰੱਸ਼ਸ ਅਕਸਰ ਕੁਝ ਦਿਨਾਂ ਤੱਕ ਵਰਤਣ ਤੋਂ ਬਾਅਦ ਤੇਲਯੁਕਤ ਹੋ ਜਾਂਦੇ ਹਨ। ਅਜਿਹੇ ਵਿੱਚ ਐਂਟੀ-ਬੈਕਟੀਰੀਅਲ ਵਾਸ਼ਿੰਗ ਲਿਕੁਇਡ ਬਰੱਸ਼ਸ ਦੇ ਤੇਲ ਨੂੰ ਆਸਾਨੀ ਨਾਲ ਹਟਾ ਸਕਦੇ ਹਨ। ਇਸ ਦੇ ਲਈ ਕੋਸੇ ਪਾਣੀ 'ਚ ਐਂਟੀ ਬੈਕਟੀਰੀਅਲ ਵਾਸ਼ਿੰਗ ਲਿਕੁਇਡ ਮਿਲਾ ਕੇ ਬਰੱਸ਼ਸ ਨੂੰ ਭਿਓਂ ਦਿਓ। ਥੋੜ੍ਹੀ ਦੇਰ ਬਾਅਦ ਬਰੱਸ਼ਸ ਨੂੰ ਕੱਢ ਕੇ ਸਾਫ਼ ਪਾਣੀ ਨਾਲ ਧੋ ਕੇ ਸੁਕਾ ਲਓ।

ਨੋ ਰਿੰਸ ਲਿਕੁਇਡ ਦੀ ਵਰਤੋਂ

ਬਹੁਤ ਸਾਰੇ ਮੇਕਅਪ ਕਲਾਕਾਰ ਬਰੱਸ਼ਸ ਨੂੰ ਸਾਫ਼ ਕਰਨ ਲਈ ਕੋਈ ਨੋ ਰਿੰਸ ਲਿਕੁਇਡ ਦੀ ਵਰਤੋਂ ਕਰਦੇ ਹਨ। ਇਸ ਦੇ ਲਈ, ਕੱਪ ਵਿੱਚ ਨੋ ਰਿੰਸ ਲਿਕੁਇਡ ਨੂੰ ਕੱਢੋ ਅਤੇ ਇਸ ਵਿੱਚ ਬਰੱਸ਼ਸ ਦੇ ਉੱਪਰਲੇ ਹਿੱਸੇ ਨੂੰ ਡੁਬੋ ਦਿਓ। ਹੁਣ ਟਿਸ਼ੂ ਪੇਪਰ ਜਾਂ ਤੌਲੀਏ ਨਾਲ ਬਰੱਸ਼ਸ ਨੂੰ ਘੁੰਮਾ ਕੇ ਸਾਫ਼ ਕਰ ਲਓ। ਇਸ ਤੋਂ ਬਾਅਦ ਤੁਸੀਂ ਬਰੱਸ਼ਸ ਨੂੰ ਸੁਕਾ ਕੇ ਇਸ ਦੀ ਵਰਤੋਂ ਕਰ ਸਕਦੇ ਹੋ।

Published by:Amelia Punjabi
First published:

Tags: Beauty, Beauty tips, Fashion tips, Makeup, Skin care tips