Home /News /lifestyle /

ਕ੍ਰਿਪਟੋ ਐਕਸਚੇਂਜਾਂ 'ਤੇ KYC ਦੀ ਪੁਸ਼ਟੀ ਕਿਵੇਂ ਕਰਵਾਈ ਜਾਵੇ

ਕ੍ਰਿਪਟੋ ਐਕਸਚੇਂਜਾਂ 'ਤੇ KYC ਦੀ ਪੁਸ਼ਟੀ ਕਿਵੇਂ ਕਰਵਾਈ ਜਾਵੇ

ਕ੍ਰਿਪਟੋ ਐਕਸਚੇਂਜਾਂ 'ਤੇ KYC ਦੀ ਪੁਸ਼ਟੀ ਕਿਵੇਂ ਕਰਵਾਈ ਜਾਵੇ

ਕ੍ਰਿਪਟੋ ਐਕਸਚੇਂਜਾਂ 'ਤੇ KYC ਦੀ ਪੁਸ਼ਟੀ ਕਿਵੇਂ ਕਰਵਾਈ ਜਾਵੇ

ਕ੍ਰਿਪਟੋ ਐਕਸਚੇਂਜਾਂ ਜਿਵੇਂ ਕਿ ZebPay ਨੇ ਸ਼ੁਰੂਆਤ ਤੋਂ ਹੀ ਅਸਲੀ ਇਨਵੇਸਟਰਾਂ ਦੇ ਫੰਡਾਂ ਦੀ ਸੁਰੱਖਿਆ ਲਈ ਇੱਕ ਸਖ਼ਤ KYC) ਨੀਤੀ ਨੂੰ ਅਪਣਾਇਆ ਹੈ। KYC ਪੁਸ਼ਟੀਕਰਨ ਦੀ ਪ੍ਰਕਿਰਿਆ, ਕ੍ਰਿਪਟੋ ਐਕਸਚੇਂਜਾਂ ‘ਤੇ ਵੀ ਬਹੁਤ ਹੀ ਆਸਾਨ ਹੈ।

  • Share this:

ਕ੍ਰਿਪਟੋ ਸੰਪਤੀ ਦੀ ਮਾਨਤਾ ਹਰ ਪਾਸੇ ਵੱਧ ਰਹੀ ਹੈ ਅਤੇ Bitcoin ਅਤੇ Ether ਵਰਗੇ ਕੋਇਨ ਦੀ ਕੀਮਤ ਇਸ ਵੇਲੇ ਉੱਚਤਮ ਪੱਧਰ ‘ਤੇ ਹੈ, ਕ੍ਰਿਪਟੋ ਦੀ ਇਸ ਸ਼ਾਨਦਾਰ ਦੁਨੀਆ ਵਿੱਚ ਸ਼ਾਮਲ ਹੋਣ ਦਾ ਇਸ ਤੋਂ ਵਧੀਆ ਸਮਾਂ ਹੋਰ ਕੋਈ ਨਹੀਂ ਹੋ ਸਕਦਾ। ਪਰ ਰੁਕੋ, ਨਿਵੇਸ਼ ਦੀ ਸ਼ੁਰੁਆਤ ਕਰਨ ਅਤੇ ਕ੍ਰਿਪਟੋ ਦਾ ਦਮਦਾਰ ਯੂਜ਼ਰ ਬਣਨ ਤੋਂ ਪਹਿਲਾਂ, ਤੁਹਾਨੂੰ ‘ਆਪਣੇ ਗਾਹਕ ਨੂੰ ਜਾਣੋ’ (KYC) ਪ੍ਰਕਿਰਿਆ ਵਿੱਚੋਂ ਲੰਘਣ ਦੀ ਜ਼ਰੂਰਤ ਹੈ।

ਕ੍ਰਿਪਟੋ ਐਕਸਚੇਂਜਾਂ ਜਿਵੇਂ ਕਿ ZebPay ਨੇ ਸ਼ੁਰੂਆਤ ਤੋਂ ਹੀ ਅਸਲੀ ਇਨਵੇਸਟਰਾਂ ਦੇ ਫੰਡਾਂ ਦੀ ਸੁਰੱਖਿਆ ਲਈ ਇੱਕ ਸਖ਼ਤ KYC) ਨੀਤੀ ਨੂੰ ਅਪਣਾਇਆ ਹੈ। KYC ਪੁਸ਼ਟੀਕਰਨ ਦੀ ਪ੍ਰਕਿਰਿਆ, ਕ੍ਰਿਪਟੋ ਐਕਸਚੇਂਜਾਂ ‘ਤੇ ਵੀ ਬਹੁਤ ਹੀ ਆਸਾਨ ਹੈ।

ਕ੍ਰਿਪਟੋ ਐਕਸਚੇਂਜ ਵਰਤਣ ਵੇਲੇ KYC ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੌਰਾਨ, ਤੁਹਾਨੂੰ ਕੁਝ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਅਸੀਂ ਇਸ ਲੇਖ ਵਿੱਚ ZebPay ਦਾ ਉਦਾਹਰਨ ਲੈ ਰਹੇ ਹਾਂ, ਕਿਉਂਕਿ KYC ਪ੍ਰਕਿਰਿਆਵਾਂ ਤਕਰੀਬਨ ਹਰੇਕ ਐਕਸਚੇਂਜ ਵਿੱਚ ਇੱਕੋ ਜਿਹੀਆਂ ਹੀ ਹਨ।

ਆਪਣੇ ਜ਼ਰੂਰੀ ਦਸਤਾਵੇਜ਼ ਇਕੱਠੇ ਕਰੋ

ਕ੍ਰਿਪਟੋ ਐਕਸਚੇਂਜ ਵਿੱਚ ਆਪਣਾ ਖਾਤਾ ਖੋਲ੍ਹਣ ਤੋਂ ਬਾਅਦ, ਤੁਹਾਨੂੰ KYC ਪੁਸ਼ਟੀਕਰਨ ਲਈ, ਹੇਠਾਂ ਲਿਖੇ ਦਸਤਾਵੇਜ਼ ਸਬਮਿਟ ਕਰਵਾਉਣ ਦੀ ਲੋੜ ਪਵੇਗੀ:

1 - ਪੈਨ ਕਾਰਡ ਅਤੇ

2- ਐਡਰੈੱਸ ਪਰੂਫ

ਐਡਰੈੱਸ ਪਰੂਫ ਵਜੋਂ ਆਮ ਤੌਰ ‘ਤੇ ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਸੰਸ ਜਾਂ ਪਿਛਲੇ ਤਿੰਨ ਮਹੀਨਿਆਂ ਦਾ ਕੋਈ ਉਪਯੋਗਤਾ ਬਿੱਲ ਵੈਧ ਮੰਨਿਆ ਜਾਂਦਾ ਹੈ। ZebPay ਵਰਗੇ ਕੁਝ ਸਖਤ ਕ੍ਰਿਪਟੋ ਐਕਸਚੇਂਜ, ਤੁਹਾਡੇ ਖਾਤੇ ਦੀ ਪੁਸ਼ਟੀ ਕਰਨ ਲਈ, ਚੈੱਕ ਜਾਂ ਬੈਂਕ ਸਟੇਟਮੈਂਟ ਦੀ ਵੀ ਮੰਗ ਕਰਦੇ ਹਨ।

ਸਟੈੱਪ 2 – ਲੋੜੀਂਦੀ ਕਾਰਵਾਈ

ਜਦੋਂ ਤੁਹਾਡੇ ਕੋਲ ਅੱਪਲੋਡ ਕਰਨ ਲਈ ਸਾਰੇ ਆਪਣੇ ਸਾਰੇ ਦਸਤਾਵੇਜ਼ ਤਿਆਰ ਹੋਣ, ਤਾਂ ਹੇਠਲੇ ਆਸਾਨ ਸਟੈੱਪ ਫਾਲੋ ਕਰੋ:

1 - ਕ੍ਰਿਪਟੋ ਐਕਸਚੇਂਜ ਦੇ ਸੈਟਿੰਗਾਂ ਵਾਲੇ ਪੇਜ ‘ਤੇ ਜਾਓ ਅਤੇ ‘ਪਛਾਣ ਦੀ ਪੁਸ਼ਟੀ ਕਰੋ’ ਜਾਂ ‘KYC ਪੂਰਾ ਕਰੋ’ ਟੈਬ ਖੋਜੋ।

2 - ਉੱਥੇਂ ਸ਼ੁਰੂਆਤ ਕਰਨ ਲਈ, ਤੁਹਾਨੂੰ ਆਪਣਾ ID ਪਰੂਫ ਅੱਪਲੋਡ ਕਰਨ ਦੀ ਲੋੜ ਪਵੇਗੀ। ਤੁਸੀਂ ਇਸ ਦੌਰਾਨ ਆਪਣੀ ਫ਼ੋਨ ਗੈਲਰੀ ਵਿੱਚੋਂ ਆਪਣੇ ਪੈਨ ਕਾਰਡ ਦੇ ਵੇਰਵਾ ਅੱਪਲੋਡ ਕਰ ਸਕਦੇ ਹੋ ਜਾਂ ਆਪਣੇ ਪੈਨ ਕਾਰਡ ਦੀ ਫ਼ੋਟੋ ਖਿੱਚਣ ਲਈ, ਆਪਣੇ ਫ਼ੋਨ ਕੈਮਰੇ ਦੀ ਵਰਤੋਂ ਕਰ ਸਕਦੇ ਹੋ।

3 - ਇਸ ਤੋਂ ਬਾਅਦ ਤੁਹਾਨੂੰ ਆਪਣਾ ਐਡਰੈੱਸ ਪਰੂਫ ਅਪਲੋਡ ਕਰਨਾ ਹੋਵੇਗਾ। ਇਸਦੇ ਲਈ, ਤੁਸੀਂ ਆਪਣਾ ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਸੰਸ, ਪਾਸਪੋਰਟ ਜਾਂ ਉਪਯੋਗਤਾ ਬਿੱਲ ਅੱਪਲੋਡ ਕਰਨ ਲਈ ਪਛਾਣ ਦਾ ਪ੍ਰਕਾਰ ਚੁਣ ਸਕਦੇ ਹੋ।

4 - ਦਸਤਾਵੇਜ਼ ਦੇ ਪ੍ਰਕਾਰ ਅਨੁਸਾਰ ਲੋੜੀਂਦੀਆਂ ਸਾਰੀਆਂ ਫ਼ੋਟੋਆਂ ਨੂੰ ਅਪਲੋਡ ਕਰਨ ਦਾ ਧਿਆਨ ਰੱਖਣਾ। ਉਦਾਹਰਨ ਲਈ, ਜੇਕਰ ਤੁਸੀਂ ਆਪਣੇ ਆਧਾਰ ਕਾਰਡ ਦਾ ਵੇਰਵਾ ਅਪਲੋਡ ਕਰ ਰਹੇ ਹੋ, ਤਾਂ ਕਾਰਡ ਦੇ ਅਗਲੇ ਅਤੇ ਪਿਛਲੇ ਪਾਸੇ ਦੀਆਂ ਫ਼ੋਟੋਆਂ ਅੱਪਲੋਡ ਕਰਨ ਦਾ ਧਿਆਨ ਰੱਖੋ।

5 - KYC ਦਾ ਵੇਰਵਾ ਭਰਨਾ, ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਅਗਲੇ ਸਟੈੱਪ ਵਿੱਚ ਤੁਹਾਨੂੰ ਆਪਣੇ ਬੈਂਕ ਦਾ ਵੇਰਵਾ ਸ਼ਾਮਲ ਕਰਕੇ ਉਸਦੀ ਪੁਸ਼ਟੀ ਕਰਨੀ ਹੈ। ਐਕਸਚੇਂਜ ਦੇ ਸੈਟਿੰਗਾਂ ਪੇਜ ‘ਤੇ ਬੈਂਕਿੰਗ ਦਾ ਵਿਕਲਪ ਚੁਣੋ ਅਤੇ ਆਪਣੇ ਬੈਂਕ ਦਾ ਵੇਰਵਾ ਭਰਨ ਲਈ, ਹਦਾਇਤਾਂ ਨੂੰ ਫਾਲੋ ਕਰੋ।

6 - ਤੁਹਾਨੂੰ ਪ੍ਰਦਾਨ ਕੀਤੇ ਬੈਂਕ ਵੇਰਵੇ ਦੇ ਨਾਲ ਆਪਣੇ ਬੈਂਕ ਚੈੱਕ ਜਾਂ ਬੈਂਕ ਸਟੇਟਮੈਂਟ ਦੀ ਫ਼ੋਟੋ ਵੀ ਸ਼ਾਮਲ ਕਰਨੀ ਪੈ ਸਕਦੀ ਹੈ। ਇਸ ਸਟੈੱਪ ਲਈ ਵੀ ਉੱਤੇ ਦੱਸੀ ਆਪਣੇ ਪੈਨ ਕਾਰਡ ਨੂੰ ਜੋੜਨ ਵਾਲੀ ਪ੍ਰਕਿਰਿਆ ਹੀ ਫਾਲੋ ਕਰੋ, ਅਤੇ ਧਿਆਨ ਰੱਖੋ ਕਿ ਤੁਹਾਡਾ ਨਾਮ, ਖਾਤਾ ਨੰਬਰ, IFSC ਕੋਡ ਚੰਗੀ ਤਰ੍ਹਾਂ ਦਿਖਾਈ ਦੇਵੇ।

ਅਤੇ ਬੱਸ! ਹੁਣ ਤੁਹਾਨੂੰ ਕ੍ਰਿਪਟੋਕਰੰਸੀ ਦੀ ਦਿਲਚਸਪ ਦੁਨੀਆ ਵਿੱਚ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ, ਕ੍ਰਿਪਟੋ ਐਕਸਚੇਂਜ ਵੱਲੋਂ ਤੁਹਾਡੇ KYC ਅਤੇ ਬੈਂਕ ਵੇਰਵੇ ਨੂੰ ਮਨਜ਼ੂਰੀ ਦੇਣ ਦੀ ਉਡੀਕ ਕਰਨੀ ਹੈ।

ਸਟੈੱਪ 3 – ਤੁਹਾਨੂੰ KYC ਕਰਵਾਉਣ ਦੀ ਲੋੜ ਕਿਉਂ ਹੈ

ਜਦੋਂ ਵੀ ਪੈਸਿਆਂ ਦਾ ਲੈਣ-ਦੇਣ ਸ਼ਾਮਲ ਹੁੰਦਾ ਹੈ, ਇੱਥੋਂ ਤੱਕ ਕਿ ਕ੍ਰਿਪਟੋਕਰੰਸੀ ਦੀ ਦੁਨੀਆ ਤੋਂ ਬਾਹਰ ਵੀ ਜਿਵੇਂ ਕਿ ਬੈਂਕਾਂ ਅਤੇ ਮਿਉਚੁਅਲ ਫੰਡਾਂ ਲਈ ਵੀ KYC ਇੱਕ ਲਾਜ਼ਮੀ ਪ੍ਰਕਿਰਿਆ ਹੈ। KYC ਤੁਹਾਨੂੰ ਅਤੇ ਤੁਹਾਡੇ ਵੇਰਵਿਆਂ ਨੂੰ ਪ੍ਰਮਾਣਿਤ ਕਰਦਾ ਹੈ ਅਤੇ ਕ੍ਰਿਪਟੋ ਐਕਸਚੇਂਜ ਦੀ ਸਮੁੱਚੀ ਸੁਰੱਖਿਆ ਨੂੰ ਕਾਇਮ ਰੱਖਣ ਵਿੱਚ ਸਹਾਇਕ ਹੁੰਦਾ ਹੈ।

ਜ਼ਰੂਰੀ ਤੌਰ 'ਤੇ, ਕਿਸੇ ਵੀ ਵਿੱਤੀ ਲੈਣ-ਦੇਣ ਨੂੰ ਪੂਰਾ ਕਰਨ ਦੇ ਯੋਗ ਹੋਣ ਲਈ, ਕਿਸੇ ਦਾ ਪਹਿਲਾਂ ਆਪਣਾ KYC) ਹੋਣਾ ਚਾਹੀਦਾ ਹੈ। ਆਪਣੇ KYC ਪੁਸ਼ਟੀਕਰਨ ਦੀ ਪ੍ਰਕਿਰਿਆ ਪੂਰੀ ਕਰਕੇ, ਤੁਸੀਂ ਕ੍ਰਿਪਟੋ ਐਕਸਚੇਂਜ ਨੂੰ ਆਪਣੀ ਪਛਾਣ, ਪਤੇ ਅਤੇ ਵਿੱਤੀ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋ। ਤੁਹਾਡਾ ਪੁਸ਼ਟੀਕਰਨ ਪੂਰਾ ਹੋ ਜਾਣ ਤੋਂ ਬਾਅਦ, ਤੁਸੀਂ ਕ੍ਰਿਪਟੋਕਰੰਸੀ ਖਰੀਦਣ ਅਤੇ ਬਲਾਕਚੈਨ ਦੀ ਦਿਲਚਸਪ ਦੁਨੀਆ ਵਿੱਚ ਦਾਖਲ ਹੋਣ ਲਈ, ਬੈਂਕ ਵਿੱਚ ਆਪਣੀ ਕਰੰਸੀ ਐਕਸਚੇਂਜ ਕਰ ਸਕਦੇ ਹੋ।

ਸਟੈੱਪ 4 – KYC ਅਸਵੀਕਾਰ ਹੋਣ ਦੇ ਜੋਖਮ ਨੂੰ ਨਿਮਨਤਮ ਕਰੋ

ਹੁਣ ਜਦੋਂ ਤੁਸੀਂ KYC ਦੀ ਮਹੱਤਤਾ ਨੂੰ ਸਮਝ ਲਿਆ ਹੈ, ਤੁਹਾਨੂੰ ਇਹ ਧਿਆਨ ਰੱਖਣਾ ਹੈ ਕਿ ਤੁਹਾਡੀ ਐਪਲੀਕੇਸ਼ਨ ਕ੍ਰਿਪਟੋ ਐਕਸਚੇਂਜ ਵੱਲੋਂ ਅਸਵੀਕਾਰ ਨਾ ਹੋਵੇ। ਜੇਕਰ ਤੁਸੀਂ ਉੱਤੇ ਦੱਸੇ ਸਟੈੱਪ ਨੂੰ ਫਾਲੋ ਕੀਤਾ ਹੈ, ਤਾਂ ਤੁਹਾਡੀ KYC ਪ੍ਰਕਿਰਿਆ ਵਿੱਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ, ਪਰ ਕਈ ਵਾਰ ਇਹ ਅਸਫਲ ਹੋ ਸਕਦੀ ਹੈ। KYC ਅਸਵੀਕਾਰ ਹੋਣ ਤੋਂ ਬਚਣ ਲਈ, ਹੇਠਲੀਆਂ ਹਿਦਾਇਤਾਂ ਨੂੰ ਫਾਲੋ ਕਰੋ।

1 - ਸਭ ਤੋਂ ਪਹਿਲਾ, ਪੁਸ਼ਟੀਕਰਨ ਲਈ ਸਬਮਿਟ ਕੀਤੀਆਂ ਆਪਣੀਆਂ ਫ਼ੋਟੋਆਂ ‘ਤੇ ਚੰਗੀ ਤਰ੍ਹਾਂ ਨਜ਼ਰ ਮਾਰੋ। ਜੇਕਰ ਉਹ ਧੁੰਦਲੀਆਂ ਜਾਂ ਅਸਪਸ਼ਟ ਹਨ, ਤਾਂ ਕ੍ਰਿਪਟੋ ਐਕਸਚੇਂਜ ਤੁਹਾਡੇ ਦਸਤਾਵੇਜ਼ਾਂ ਨੂੰ ਪ੍ਰਮਾਣਿਤ ਨਹੀਂ ਕਰੇਗਾ, ਜਿਸ ਕਰਕੇ KYC ਅਸਵੀਕਾਰ ਹੋ ਜਾਵੇਗਾ।

2 - ਦੁਬਾਰਾ ਚੈੱਕ ਕਰੋ ਕਿ ਫ਼ੋਟੋ IDs, ਜਿਵੇਂ ਕਿ ਪਾਸਪੋਰਟ ਜਾਂ ਡਰਾਈਵਿੰਗ ਲਸੰਸ ਦੀ ਮਿਆਦ ਖਤਮ ਨਹੀਂ ਹੋਈ ਹੈ, ਕਿਉਂਕਿ ਅਜਿਹਾ ਹੋਣ ‘ਤੇ, ਤੁਹਾਡਾ ID ਪਰੂਫ ਅਵੈਧ ਮੰਨਿਆ ਜਾਵੇਗਾ।

3 - ਅੰਤ ਵਿੱਚ, ਧਿਆਨ ਰੱਖੋ ਕਿ ਪ੍ਰਦਾਨ ਕੀਤਾ ਬੈਂਕ ਵੇਰਵਾ ਸਹੀ ਹੈ ਅਤੇ ਜੇਕਰ ਤੁਸੀਂ ਸਹਾਇਕ ਦਸਤਾਵੇਜ਼ ਵਜੋਂ ਚੈੱਕ ਜਾਂ ਬੈਂਕ ਸਟੇਟਮੈਂਟ ਅੱਪਲੋਡ ਕਰ ਰਹੇ ਹੋ, ਤਾਂ ਧਿਆਨ ਰੱਖੋ ਕਿ ਉਹ ਜਾਣਕਾਰੀ ਜਿਵੇਂ ਕਿ ਤੁਹਾਡਾ ਨਾਮ, ਖਾਤਾ ਨੰਬਰ ਅਤੇ IFSC ਦਾ ਵੇਰਵਾ ਸਪਸ਼ਟ ਦਿਖਾਈ ਦੇ ਰਹੇ ਹੋਣ।

KYC ਦੀਆਂ ਲੋੜਾਂ ਨੂੰ ਪੂਰਾ ਕਰਨਾ, ਸਫਲ ਕ੍ਰਿਪਟੋ ਸੰਪਤੀ ਦੀ ਯਾਤਰਾ ਦਾ ਪਹਿਲਾ ਸਟੈੱਪ ਹੈ। ਇਸ ਪ੍ਰਕਿਰਿਆ ਨੂੰ ਪਛਾਣ ਦੇ ਪੁਸ਼ਟੀਕਰਨ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਅਤੇ ਧੋਖਾਧੜੀ ਦੀਆਂ ਘਟਨਾਵਾਂ ਨੂੰ ਸ਼ੁਰੂਆਤੀ ਪੜਾਅ ਵਿੱਚ ਰੋਕਣ ਲਈ ਬਣਾਇਆ ਗਿਆ ਹੈ, ਜਿਸ ਦੇ ਤੇਜ਼ ਵਿਕਾਸ ਨੇ ਅਸਲ, ਪਰ ਨਾਲ ਹੀ ਅਣਚਾਹੇ ਤੱਤਾਂ ਨੂੰ ਵੀ ਆਕਰਸ਼ਿਤ ਕੀਤਾ ਹੈ।

ਕੁਝ ਸਮਾਂ ਕੱਢ ਕੇ, ਆਸਾਨ ਅਤੇ ਸਫਲ KYC ਐਪਲੀਕੇਸ਼ਨ ਲਈ, ਇੱਥੇ ਦੱਸੇ ਗਏ ਸਾਰੇ ਸਟੈੱਪ ਦੇ ਨਾਲ-ਨਾਲ ਤੁਹਾਡੇ ਕ੍ਰਿਪਟੋਕਰੰਸੀ ਐਕਸਚੇਂਜ ਵੱਲੋਂ ਲੋੜੀਂਦੇ ਕਿਸੇ ਵੀ ਖਾਸ ਸਟੈੱਪ ਨੂੰ ਧਿਆਨ ਨਾਲ ਸਮਝੋ। ਅੰਤ ਵਿੱਚ, ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ZebPay ਵਰਗੇ ਇੱਕ ਸੁਰੱਖਿਅਤ ਅਤੇ ਭਰੋਸੇਮੰਦ ਕ੍ਰਿਪਟੋਕਰੰਸੀ ਐਕਸਚੇਂਜ ਦੀ ਚੋਣ ਕਰੋ, ਜੋ ਤੁਹਾਡੇ ਕੋਇਨ ਨੂੰ ਸੁਰੱਖਿਅਤ ਰੱਖਣ ਲਈ ਇੱਕ ਮਜ਼ਬੂਤ ​​ਪਲੇਟਫਾਰਮ ਪ੍ਰਦਾਨ ਕਰਨ ਦੇ ਨਾਲ-ਨਾਲ, ਅੱਪਲੋਡ ਕਰਨ ਦੀ ਆਸਾਨ ਸਹੂਲਤ ਵੀ ਦਿੰਦਾ ਹੈ।

Published by:Ashish Sharma
First published:

Tags: Crypto-currency, KYC, Zebpay