Parenting Ideas: ਬਹੁਤ ਸਾਰੇ ਮਾਪਿਆਂ ਲਈ ਜ਼ਿੱਦੀ ਬੱਚਿਆਂ ਨੂੰ ਸੰਭਾਲਣਾ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਬੱਚਿਆਂ ਨੂੰ ਨਹਾਉਣ ਤੋਂ ਲੈ ਕੇ ਉਨ੍ਹਾਂ ਨੂੰ ਖਾਣ-ਪੀਣ, ਸੌਣ ਤੱਕ ਸਭ ਕੁਝ ਮਾਪਿਆਂ ਨੂੰ ਦੇਖਣਾ ਪੈਂਦਾ ਹੈ ਪਰ ਸਬ ਤੋਂ ਔਖਾ ਕੰਮ ਹੈ ਬੱਚਿਆਂ ਨੂੰ ਸਮਝਾਉਣਾ। ਕਈ ਵਾਰ ਜਦੋਂ ਬੱਚਾ ਬੁਰਾ ਵਿਵਹਾਰ ਕਰਦਾ ਹੈ ਤਾਂ ਮਾਪਿਆਂ ਦਾ ਆਪਣੇ ਆਪ ਉੱਤੇ ਕੰਟਰੋਲ ਰੱਖ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮਾਪੇ ਬੱਚੇ ਨੂੰ ਵੇਖਣ ਜਾਂ ਖੁਦ ਨੂੰ ਸੰਭਾਲਣ, ਇਹ ਬੈਲੇਂਸ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਪਰ ਤੁਸੀਂ ਕੁੱਝ ਆਦਤਾਂ ਨਾਲ ਆਪਣੇ ਆਪ ਉੱਤੇ ਕਾਬੂ ਪਾ ਸਕਦੇ ਹੋ।
ਬੱਚਿਆਂ ਨੂੰ ਸਮਝਾਉਣ ਵੇਲੇ ਜਦੋਂ ਬੱਚਾ ਬੁਰਾ ਵਿਵਹਾਰ ਕਰੇ ਤਾਂ ਇੰਝ ਕਰੋ ਖੁਦ ਉੱਤੇ ਕਾਬੂ...
-ਜਦੋਂ ਬੱਚਾ ਲਗਾਤਾਰ ਰੋਵੇ, ਚੀਖੇ ਤੇ ਤੁਹਾਡੀ ਗੱਲ ਨਾ ਸੁਣੇ ਤਾਂ ਤੁਸੀਂ ਉਸ ਇਹ ਸੋਚੋ ਕਿ ਤੁਸੀਂ ਇੱਕ ਚੰਗੇ ਲੀਡਰ ਹੋ ਤੇ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹੋ। ਇਸੇ ਤਰ੍ਹਾਂ ਸੋਚਦੇ ਹੋਏ ਬੱਚੇ ਨੂੰ ਹੈਂਡਲ ਕਰੋ।
-ਬੱਚਾ ਜਦੋਂ ਤੁਹਾਡੀ ਗੱਲ ਨਾ ਸੁਣੇ ਤਾਂ ਤੁਸੀਂ ਆਪਣਾ ਆਪਾ ਗਵਾਉਣ ਦੀ ਥਾਂ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸ ਵੱਲ ਵੇਖੋ। ਸਾਡਾ ਆਪਣੇ ਬੱਚਿਆਂ ਨਾਲ ਅਜਿਹਾ ਕਨੈਕਸ਼ਨ ਹੁੰਦਾ ਹੈ ਕਿ ਕਈ ਵਾਰ ਸਾਡੇ ਦੇਖਣ ਭਰ ਨਾਲ ਬੱਚਾ ਸਮਝ ਜਾਂਦਾ ਹੈ।
-ਬ੍ਰੀਥਿੰਗ ਐਰਸਰਸਾਈਜ਼ ਤੁਹਾਡੇ ਕੰਮ ਆ ਸਕਦੀ ਹੈ। ਜਗੋਂ ਬੱਚਾ ਦੁਰਵਿਵਹਾਰ ਕਰਦਾ ਹੈ ਤਾਂ ਕਈ ਵਾਰ ਮਾਪਿਆਂ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ। ਕਈ ਵਾਰ ਬੱਚੇ ਉੱਚੇ ਚੀਖਣਾ ਬੱਚੇ ਲਈ ਨੁਕਸਾਨ ਦਾਇਕ ਹੋ ਸਕਦਾ ਹੈ। ਇਸ ਲਈ ਆਰਾਮ ਨਾਲ ਲੰਬੇ ਲੰਬੇ ਸਾਹ ਲਓ। ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰੋ । ਇਸ ਪ੍ਰਕਿਰਿਆ ਨੂੰ ਵਾਰ ਵਾਰ ਦੋਹਰਾਓ।
-ਜਦੋਂ ਗੱਲ ਹੱਦ ਤੋਂ ਪਾਰ ਹੋ ਜਾਵੇ ਤੇ ਤੁਸੀਂ ਮਹਿਸੂਸ ਕਰੋ ਕਿ ਹੁਣ ਕੋਈ ਤਰੀਕਾ ਨਹੀਂ ਹੈ ਆਪਣੇ ਬੱਚੇ ਨੂੰ ਸਮਝਾਉਣ ਦਾ ਤੇ ਤੁਸੀਂ ਸਥਿਤੀ ਨੂੰ ਸੰਭਾਲਣ ਦੇ ਯੋਗ ਨਹੀਂ ਹੋ ਤਾਂ ਇੱਕ ਬ੍ਰੇਕ ਲਓ। ਬਾਥਰੂਮ ਵਿੱਚ ਜਾਓ ਜਾਂ ਕੁਝ ਦੇਰ ਲਈ ਹਨੇਰੇ ਕਮਰੇ ਵਿੱਚ ਬੈਠੋ। ਜਦੋਂ ਤੁਸੀਂ ਮਹਿਸੂਸ ਕਰੋ ਕਿ ਤੁਸੀਂ ਆਪਣੇ ਬੱਚੇ ਨਾਲ ਗੱਲਬਾਤ ਕਰਨ ਲਈ ਤਿਆਰ ਹੋ ਤਾਂ ਵਾਪਸ ਆਓ।
-ਬੱਚੇ ਦਾ ਧਿਆਨ ਰਖਦੇ ਹੋਏ ਆਪਣੀਆਂ ਜ਼ਰੂਰਤਾਂ ਦਾ ਵੀ ਧਿਆਨ ਰੱਖੋ, ਜੇ ਤੁਸੀਂ ਸੰਤੁਸ਼ਟ ਹੋਵੋਗੇ ਤਾਂ ਹੀ ਬੱਚੇ ਦੀ ਸੰਤੁਸ਼ਟੀ ਵੱਲ ਧਿਆਨ ਦੇ ਸਕੋਗੇ।
-ਕਈ ਵਾਰ ਅਸੀਂ ਬੱਚੇ ਨੂੰ ਸਮਝ ਹੀ ਨਹੀਂ ਪਾਉਂਦੇ ਹਾਂ। ਇਸ ਲਈ ਕਈ ਵਾਰ ਬੱਚੇ ਦੇ ਨਜ਼ਰੀਏ ਨਾਲ ਦੇਖਣ ਦੀ ਕੋਸ਼ਿਸ਼ ਕਰੋ ਤੇ ਸੋਚੋ ਕਿ ਜੇ ਤੁਸੀਂ ਉਸ ਦੀ ਥਾਂ ਅਜਿਹਾ ਵਿਵਹਾਰ ਕੀਤਾ ਹੁੰਦਾ ਤਾਂ ਤੁਹਾਡੇ ਮਾਤਾ ਪਿਤਾ ਕੀ ਕਰਦੇ। ਆਪਣਾ ਨਜ਼ਰੀਆ ਬਦਲਣ ਨਾਲ ਤੁਸੀਂ ਕਈ ਵਾਰ ਸਮੱਸਿਆਵਾਂ ਦਾ ਹੱਲ ਜਲਦੀ ਕੱਢ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Child, Child care, Lifestyle, Parenting Tips