Home /News /lifestyle /

Pregnancy: ਗਰਭ ਅਵਸਥਾ ਵਿੱਚ ਕਿਵੇਂ ਕੰਟਰੋਲ ਕਰਨਾ ਹੈ ਯੂਰਿਕ ਐਸਿਡ, ਪੜ੍ਹੋ ਇਹ ਨੁਸਖੇ

Pregnancy: ਗਰਭ ਅਵਸਥਾ ਵਿੱਚ ਕਿਵੇਂ ਕੰਟਰੋਲ ਕਰਨਾ ਹੈ ਯੂਰਿਕ ਐਸਿਡ, ਪੜ੍ਹੋ ਇਹ ਨੁਸਖੇ

Pregnancy

Pregnancy

How to Control Uric Acid In Pregnancy: ਸਰੀਰ ਵਿੱਚ ਮੌਜੂਦ ਤੱਤ ਜਦੋਂ ਤੱਕ ਸਹੀ ਮਾਤਰਾ ਵਿੱਚ ਹਨ ਉਦੋਂ ਤੱਕ ਅਸੀਂ ਤੰਦਰੁਸਤ ਰਹਿੰਦੇ ਹਾਂ। ਜਿਵੇਂ ਹੀ ਇਹਨਾਂ ਦੀ ਮਾਤਰਾ ਘੱਟ ਜਾਂ ਵੱਧ ਹੁੰਦੀ ਹੈ ਸਾਡਾ ਸਰੀਰ ਸਾਨੂੰ ਇਸਦੇ ਸੰਕੇਤ ਦੇਣੇ ਸ਼ੁਰੂ ਕਰ ਦਿੰਦਾ ਹੈ। ਆਮ ਹਾਲਤਾਂ ਵਿੱਚ ਤਾਂ ਸਰੀਰ ਦੇ ਸਾਰੇ ਤੱਤਾਂ ਨੂੰ ਸਹੀ ਮਾਤਰਾ ਵਿੱਚ ਰੱਖਣਾ ਹੀ ਹੁੰਦਾ ਹੈ ਪਰ ਗਰਭ ਅਵਸਥਾ ਵਿੱਚ ਇਹ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਕਿਸੇ ਵੀ ਤੱਤ ਦਾ ਘੱਟ ਜਾਂ ਵੱਧ ਹੋਣ ਨਾਲ ਜੱਚਾ-ਬੱਚਾ ਦੋਵਾਂ 'ਤੇ ਇਸਦਾ ਅਸਰ ਪੈਂਦਾ ਹੈ।

ਹੋਰ ਪੜ੍ਹੋ ...
  • Share this:

ਸਾਡੇ ਸਰੀਰ ਵਿੱਚ ਇੱਕ ਬਹੁਤ ਜ਼ਰੂਰੀ ਤੱਤ ਹੈ ਯੂਰਿਕ ਐਸਿਡ ਜਿਸਦਾ ਪੱਧਰ ਵਧਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਮਾਂ-ਬੱਚੇ ਲਈ ਖ਼ਤਰਨਾਕ ਵੀ ਹੋ ਸਕਦਾ ਹੈ। ਗਰਭ ਅਵਸਥਾ ਵਿੱਚ ਕਈ ਤੱਤਾਂ ਵਿੱਚ ਬਦਲਾਅ ਆਮ ਗੱਲ ਹੈ ਪਰ ਸਾਨੂੰ ਇਹਨਾਂ ਉੱਤੇ ਨਜ਼ਰ ਬਣਾ ਕੇ ਰੱਖਣੀ ਪੈਂਦੀ ਹੈ। ਵਧੀਆ ਹੋਇਆ ਯੂਰਿਕ ਐਸਿਡ ਸ਼ੂਗਰ ਦਾ ਕਾਰਨ ਵੀ ਬਣ ਸਕਦਾ ਹੈ। ਯੂਰਿਕ ਐਸਿਡ ਦੇ ਵਧਣ ਨਾਲ ਗਰਭ ਅਵਸਥਾ ਵਿੱਚ ਹਾਈ ਬਲੱਡ ਪ੍ਰੈਸ਼ਰ, ਹਾਈਪਰਟੈਨਸ਼ਨ ਅਤੇ ਪ੍ਰੀ-ਲੈਂਪਸੀਆ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਇਸਨੂੰ ਕੰਟਰੋਲ ਕਰਕੇ ਤੁਸੀਂ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ ਅਤੇ ਇਸ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਆਪਣੀ ਜੀਵਨਸ਼ੈਲੀ ਵਿੱਚ ਥੋੜ੍ਹਾ ਬਦਲਾਅ ਕਰਨਾ ਹੋਵੇਗਾ। ਆਓ ਪਹਿਲਾਂ ਇਹ ਜਾਣਦੇ ਹਾਂ ਕਿ ਗਰਭ ਅਵਸਥਾ ਵਿੱਚ ਯੂਰਿਕ ਐਸਿਡ ਦੀ ਸਹੀ ਮਾਤਰਾ ਕਿੰਨੀ ਹੁੰਦੀ। momjunction.com ਦੇ ਅਨੁਸਾਰ, ਗਰਭ ਅਵਸਥਾ ਦੇ ਪਹਿਲੇ ਤਿਮਾਹੀ ਵਿੱਚ ਯੂਰਿਕ ਐਸਿਡ ਦੀ ਸੀਰਮ ਗਾੜ੍ਹਾਪਣ ਲਗਭਗ 31.1 mg/L ਹੋ ਸਕਦੀ ਹੈ। ਹਾਲਾਂਕਿ, ਜਿਵੇਂ-ਜਿਵੇਂ ਗਰਭ ਅਵਸਥਾ ਵਧਦੀ ਹੈ, ਯੂਰਿਕ ਐਸਿਡ ਦਾ ਪੱਧਰ ਵੀ ਵਧਦਾ ਹੈ। ਤੀਜੀ ਤਿਮਾਹੀ ਵਿੱਚ ਲਗਭਗ 46.7 mg/L ਤੱਕ ਪਹੁੰਚ ਸਕਦਾ ਹੈ। ਗਰਭ ਅਵਸਥਾ ਵਿੱਚ ਯੂਰਿਕ ਐਸਿਡ ਦਾ ਇਹ ਪੱਧਰ ਆਮ ਮੰਨਿਆ ਜਾਂਦਾ ਹੈ।

ਜੇਕਰ ਇਹ ਆਮ ਮਾਤਰਾ ਤੋਂ ਵਧਦਾ ਹੈ ਤਾਂ ਇਸਦੇ ਕਈ ਨੁਕਸਾਨ ਹੋ ਸਕਦੇ ਹਨ ਜਿਵੇਂ ਕਿ ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ, ਗਰਭਪਾਤ ਹੋਣਾ, ਸਹੀ ਵਿਕਾਸ ਨਾ ਹੋਣਾ, ਬੱਚੇ ਦਾ ਘੱਟ ਭਾਰ ਆਦਿ। ਇਸ ਨਾਲ ਸਰੀਰ ਦੇ ਹੋਰ ਅੰਗ ਪ੍ਰਭਾਵਿਤ ਹੋ ਸਕਦੇ ਹਨ ਅਤੇ ਜੋੜਾਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ।

ਹੁਣ ਗੱਲ ਕਰਦੇ ਹਾਂ ਕਿ ਇਸਨੂੰ ਨਿਯੰਤਰਣ ਵਿੱਚ ਕਿਵੇਂ ਰੱਖਿਆ ਜਾਵੇ। ਜੇਕਰ ਤੁਸੀਂ ਆਪਣੀ ਜੀਵਨਸ਼ੈਲੀ ਨੂੰ ਵਧੀਆ ਬਣਾਉਂਦੇ ਹੋ ਤਾਂ ਤੁਸੀਂ ਯੂਰਿਕ ਐਸਿਡ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖ ਸਕਦੇ ਹੋ। ਇਸ ਲਈ ਤੁਹਾਨੂੰ ਕਸਰਤ ਅਤੇ ਆਪਣੀ ਖੁਰਾਕ ਦੋਵਾਂ 'ਤੇ ਬਹੁਤ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਹ ਵੀ ਧਿਆਨ ਰਹੇ ਕਿ ਤੁਹਾਡਾ ਭਾਰ ਨਾ ਵਧੇ। ਭੋਜਨ ਵਿੱਚ ਮਿੱਠੇ ਦੀ ਮਾਤਰਾ ਨੂੰ ਕੰਟਰੋਲ ਵਿੱਚ ਰੱਖੋ ਜਿਸ ਨਾਲ ਸ਼ੂਗਰ ਦਾ ਖ਼ਤਰਾ ਘੱਟ ਰਹਿੰਦਾ ਹੈ। ਤੁਸ ਆਪਣੇ ਲਈ ਇੱਕ ਵਧੀਆ ਸਿਹਤਮੰਦ ਡਾਈਟ ਚਾਰਟ ਬਣਵਾ ਸਕਦੇ ਹੋ।

ਤੁਹਾਨੂੰ ਗਰਬ ਅਵਸਥਾ ਦੌਰਾਨ ਸਬਜ਼ੀਆਂ ਅਤੇ ਘੱਟ ਚਰਬੀ ਵਾਲੇ ਡੇਅਰੀ ਉਤਪਾਦਾਂ ਦਾ ਸੇਵਨ ਕਰਨਾ ਚਾਹੀਦਾ ਹੈ। ਤੁਹਾਨੂੰ ਨਾਲ ਹੀ ਰੈੱਡ ਮੀਟ, ਪੋਲਟਰੀ, ਤੇਲਯੁਕਤ ਮੱਛੀ ਅਤੇ Sea Food ਖਾਣ ਤੋਂ ਵੀ ਬਚਣਾ ਚਾਹੀਦਾ ਹੈ। ਇਸ ਸਮੇਂ ਦੌਰਾਨ ਤੁਸੀਂ ਫਾਈਬਰ ਭਰਪੂਰ ਭੋਜਨ ਕਰੋ।

Published by:Rupinder Kaur Sabherwal
First published:

Tags: Health, Health care, Health care tips, Health news, Lifestyle, Pregnancy