Relationship Tips: ਇੱਕ ਸਿਹਤਮੰਦ ਰਿਸ਼ਤਾ ਉਹ ਹੁੰਦਾ ਹੈ ਜਿਸ ਵਿੱਚ ਇੱਕ ਦੂਜੇ ਉੱਤੇ ਵਿਸ਼ਵਾਸ ਹੋਵੇ ਤੇ ਇੱਕ ਦੂਜੇ ਨੂੰ ਖੁੱਲ੍ਹ ਵੀ ਦਿੱਤੀ ਜਾਵੇ। ਹਰ ਇਨਸਾਨ ਰਿਸ਼ਤੇ ਨੂੰ ਲੈ ਕੇ ਥੋੜਾ ਬਹੁਤ ਪੋਜ਼ੈਸਿਵ ਹੁੰਦਾ ਹੈ। ਇਸ ਨਾਲ ਆਪਸੀ ਖਿੱਚ ਬਰਕਰਾਰ ਰਹਿੰਦੀ ਹੈ ਤੇ ਪਿਆਰ ਵਿੱਚ ਤਾਜ਼ਗੀ ਬਣੀ ਰਹਿੰਦੀ ਹੈ ਪਰ ਰਿਸ਼ਤੇ 'ਚ ਪਿਆਰ ਦੇ ਨਾਲ-ਨਾਲ ਪਾਰਟਨਰ ਲਈ ਪਰਸਨਲ ਸਪੇਸ ਵੀ ਜ਼ਰੂਰੀ ਹੈ। ਕਈ ਵਾਰ ਰਿਸ਼ਤਾ ਸ਼ੁਰੂ ਹੋਣ ਤੋਂ ਬਾਅਦ ਪਾਰਟਨਰ ਆਪਣੇ ਸਾਥੀ ਦੀ ਹਰ ਐਕਟੀਵਿਟੀ ਉੱਤੇ ਨਜ਼ਰ ਰੱਖਣਾ ਸ਼ੁਰੂ ਕਰ ਦਿੰਦੇ ਹਨ, ਉਹ ਕਿੱਥੇ ਜਾ ਰਹੇ ਹਨ, ਕਿਸ ਨੂੰ ਮਿਲ ਰਹੇ ਹਨ ਆਦਿ। ਇਹ ਹਰਕਤਾਂ ਤੁਹਾਡੇ ਸਾਥੀ ਲਈ ਅਸਹਿਜ ਹੋ ਸਕਦੀਆਂ ਹਨ। ਇਸ ਲਈ ਆਪਣੇ ਸਾਥੀ ਨੂੰ ਪਰਸਨਲ ਸਪੇਸ ਦੇਣਾ ਸ਼ੁਰੂ ਕਰੋ, ਇਸ ਨਾਲ ਰਿਸ਼ਤਾ ਬਹੁਤ ਮਜ਼ਬੂਤ ਹੋਵੇਗਾ। ਇਸ ਲਈ ਤੁਸੀਂ ਹੇਠ ਲਿਖੇ Tips ਫਾਲੋ ਕਰ ਸਕਦੇ ਹੋ...
ਪੋਜ਼ੈਸਿਵ ਹੋਣਾ ਰਿਸ਼ਤੇ ਨੂੰ ਕਮਜ਼ੋਰ ਕਰ ਸਕਦਾ ਹੈ : ਪਿਆਰ ਵਿੱਚ ਸਾਥੀ ਦਾ ਧਿਆਨ ਰੱਖਣਾ ਜ਼ਰੂਰੀ ਹੈ। ਪਰ ਤੁਹਾਡੇ ਸਾਥੀ ਪ੍ਰਤੀ ਤੁਹਾਡਾ ਪੋਜ਼ੈਸਿਵ ਵਿਵਹਾਰ ਰਿਸ਼ਤੇ ਲਈ ਖਤਰਾ ਪੈਦਾ ਕਰ ਸਕਦਾ ਹੈ। ਅਜਿਹੇ 'ਚ ਲੋਕ ਨਾ ਸਿਰਫ ਪਾਰਟਨਰ ਦੀ ਹਰ ਹਰਕਤ 'ਤੇ ਨਜ਼ਰ ਰੱਖਦੇ ਹਨ, ਸਗੋਂ ਉਨ੍ਹਾਂ ਦੇ ਕਾਲ, ਮੈਸੇਜ ਆਦਿ 'ਚ ਵੀ ਦਖਲਅੰਦਾਜ਼ੀ ਦੇਣਾ ਸ਼ੁਰੂ ਕਰ ਦਿੰਦੇ ਹਨ। ਪਰ ਤੁਹਾਡੇ ਸਾਥੀ ਲਈ ਬਹੁਤ ਜ਼ਿਆਦਾ ਪੋਜ਼ੈਸਿਵ ਹੋਣਾ ਤੁਹਾਡੇ ਰਿਸ਼ਤੇ 'ਤੇ ਭਾਰੀ ਪੈ ਸਕਦਾ ਹੈ। ਇਸ ਲਈ ਪਾਰਟਨਰ ਦੀਆਂ ਨਿੱਜੀ ਗੱਲਾਂ 'ਚ ਜ਼ਿਆਦਾ ਦਖਲ ਦੇਣ ਤੋਂ ਬਚੋ।
ਇੱਕ ਦੂਜੇ ਦੀ ਆਜ਼ਾਦੀ ਦਾ ਧਿਆਨ ਰੱਖੋ : ਕੁਝ ਲੋਕ ਆਪਣੇ ਰਿਸ਼ਤੇ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਹੁੰਦੇ ਹਨ। ਅਜਿਹੇ 'ਚ ਰਿਸ਼ਤਾ ਟੁੱਟਣ ਦੇ ਡਰ ਕਾਰਨ ਲੋਕ ਆਪਣੇ ਪਾਰਟਨਰ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੰਦੇ ਹਨ ਅਤੇ ਹਰ ਮਾਮਲੇ 'ਚ ਉਨ੍ਹਾਂ ਨੂੰ ਟੋਕਣਾ ਸ਼ੁਰੂ ਕਰ ਦਿੰਦੇ ਹਨ।ਇਸ ਨਾਲ ਤੁਹਾਡਾ ਸਾਥੀ ਅਸਿਹਜ ਮਹਿਸੂਸ ਕਰ ਸਕਦਾ ਹੈ। ਇੰਝ ਕਰਨ ਦੀ ਥਾਂ ਉਨ੍ਹਾਂ ਨੂੰ ਥੋੜੀ ਪਰਸਨਲ ਸਪੇਸ ਦੇਣ ਨਾਲ ਉਹ ਤੁਹਾਡੇ ਅਜਿਹੇ ਰਵੱਈਏ ਦੀ ਇਜ਼ਤ ਕਰਨਗੇ।
ਆਪਣੇ ਪੋਜ਼ੈਸਿਵ ਰਵੱਈਏ ਨੂੰ ਬਦਲਣ ਦੀ ਕੋਸ਼ਿਸ਼ ਕਰੋ : ਆਪਣੇ ਸਾਥੀ ਪ੍ਰਤੀ ਪੋਜ਼ੈਸਿਵ ਹੋਣਾ ਕੋਈ ਬੁਰੀ ਗੱਲ ਨਹੀਂ ਹੈ ਪਰ ਜੇ ਤੁਸੀਂ ਇਸ ਆਦਤ ਨੂੰ ਘੱਟ ਕਰੋਗੇ ਤਾਂ ਤੁਹਾਡਾ ਸਾਥੀ ਇਸ ਗੱਲ ਦੀ ਇੱਜ਼ਤ ਕਰੇਗਾ ਤੇ ਇਸ ਬਦਲਾਅ ਉੱਤੇ ਮਾਣ ਵੀ ਮਹਿਸੂਸ ਕਰੇਗਾ। ਇਸ ਨਾਲ ਇੱਕ ਹੋਰ ਚੀਜ਼ ਹੋਵੇਗੀ, ਉਹ ਇਹ ਹੈ ਕਿ ਤੁਹਾਡਾ ਸਾਥੀ ਤੁਹਾਡੇ ਪ੍ਰਤੀ ਆਪਣਾ ਵਿਸ਼ਵਾਸ ਪੱਕਾ ਕਰਨ ਦੀ ਹੋਰ ਕੋਸ਼ਿਸ਼ ਕਰੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: How to strengthen relationship, Lifestyle, Relationship Tips