Home /News /lifestyle /

ਘਰ ਨੂੰ ਸਜਾਉਣ ਲਈ ਇੰਜ ਕਰੋ Lights ਦੀ ਚੋਣ, ਖੂਬਸੂਰਤੀ ਵਧਣ ਨਾਲ ਖੁਸ਼ਨੁਮਾ ਹੋਵੇਗਾ ਮਾਹੌਲ

ਘਰ ਨੂੰ ਸਜਾਉਣ ਲਈ ਇੰਜ ਕਰੋ Lights ਦੀ ਚੋਣ, ਖੂਬਸੂਰਤੀ ਵਧਣ ਨਾਲ ਖੁਸ਼ਨੁਮਾ ਹੋਵੇਗਾ ਮਾਹੌਲ

ਘਰ ਵਿੱਚ ਲਾਈਟਾਂ ਦਾ ਵੀ ਖਾਸ ਮਹੱਤਵ ਤੇ ਸੁਮੇਲ ਹੁੰਦਾ ਹੈ। ਖਾਸ ਤੌਰ 'ਤੇ ਜੇਕਰ ਤੁਸੀਂ ਨਵੇਂ ਘਰ 'ਚ ਰੌਸ਼ਨੀ ਦੇ ਸੁਮੇਲ ਨੂੰ ਲੈ ਕੇ ਉਲਝਣ 'ਚ ਹੋ ਤਾਂ ਕੁਝ ਜ਼ਰੂਰੀ ਗੱਲਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਘਰ ਲਈ ਬਿਹਤਰੀਨ ਲਾਈਟਾਂ ਦੀ ਚੋਣ ਕਰ ਸਕਦੇ ਹੋ। ਅਸਲ 'ਚ ਘਰ ਦੀ ਖੂਬਸੂਰਤੀ ਵਧਾਉਣ ਦੇ ਨਾਲ-ਨਾਲ ਪਰਫੈਕਟ ਲਾਈਟਿੰਗ ਵੀ ਤੁਹਾਡਾ ਮੂਡ ਚੰਗਾ ਰੱਖਣ 'ਚ ਮਦਦਗਾਰ ਹੁੰਦੀ ਹੈ।

ਹੋਰ ਪੜ੍ਹੋ ...
  • Share this:
ਅੱਜ ਦੇ ਸਮਾਜ ਵਿੱਚ ਹਰ ਕੋਈ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਇੱਕ-ਦੂਜੇ ਨਾਲ ਮੁਕਾਬਲਾ ਕਰਨ ਵਿੱਚ ਲੱਗਾ ਹੁੰਦਾ ਹੈ। ਜੇਕਰ ਕਿਸੇ ਦੂਜੇ ਦੇ ਘਰ ਖਾਣਾ ਸੁਆਦ ਬਣਾਇਆ ਗਿਆ ਹੋਵੇ ਤਾਂ ਕੋਸ਼ਿਸ਼ ਕੀਤੀ ਆਪਣੇ ਘਰ ਵੀ ਉਸੇ ਤਰ੍ਹਾਂ ਦਾ ਸੁਆਦਿਸ਼ਟ ਪਕਵਾਨ ਬਣੇ। ਹੁਣ ਘਰ ਦੀ ਗੱਲ ਕਰੀਏ ਤਾਂ ਕਿਸੇ ਦੇ ਘਰ ਦਾ ਰੰਗ ਜਾਂ ਬਣਾਵਟ ਕਿਸੇ ਹੋਰ ਪਸੰਦ ਆ ਜਾਵੇ ਤਾਂ ਉਹ ਵੀ ਇਹੀ ਚਾਹੇਗਾ ਕਿ ਉਸ ਦਾ ਘਰ ਵੀ ਇਸੇ ਤਰ੍ਹਾਂ ਖੂਬਸੂਰਤ ਦਿਖੇ।

ਪਰ ਇੱਕ ਗੱਲ ਜਾਣਨਾ ਜ਼ਰੂਰੀ ਹੈ ਕਿ ਕੋਈ ਵੀ ਨਕਲ ਕਰਨ ਤੋਂ ਪਹਿਲਾਂ ਇਹ ਦੇਖ ਲਓ ਕਿ ਤੁਹਾਡੇ ਘਰ ਵਿੱਚ ਉਹ ਕਿਸ ਤਰ੍ਹਾਂ ਦੀ ਲੱਗੇਗੀ ਜਾਂ ਕੀ ਉਹ ਚੀਜ਼ ਤੁਹਾਡੇ ਘਰ ਦੀ ਬਣਾਵਟ ਨਾਲ ਮੇਲ ਖਾਂਦੀ ਹੈ? ਦੀਵਾਰਾਂ ਦੇ ਰੰਗ ਤੋਂ ਲੈ ਕੇ ਘਰ ਦੀ ਸਜਾਵਟ ਤੱਕ ਕੁਝ ਚੀਜ਼ਾਂ ਦਾ ਸਹੀ ਸੁਮੇਲ ਘਰ ਦੀ ਸੁੰਦਰਤਾ ਵਧਾਉਣ ਦਾ ਕੰਮ ਕਰਦਾ ਹੈ।

ਘਰ ਵਿੱਚ ਲਾਈਟਾਂ ਦਾ ਵੀ ਖਾਸ ਮਹੱਤਵ ਤੇ ਸੁਮੇਲ ਹੁੰਦਾ ਹੈ। ਖਾਸ ਤੌਰ 'ਤੇ ਜੇਕਰ ਤੁਸੀਂ ਨਵੇਂ ਘਰ 'ਚ ਰੌਸ਼ਨੀ ਦੇ ਸੁਮੇਲ ਨੂੰ ਲੈ ਕੇ ਉਲਝਣ 'ਚ ਹੋ ਤਾਂ ਕੁਝ ਜ਼ਰੂਰੀ ਗੱਲਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਘਰ ਲਈ ਬਿਹਤਰੀਨ ਲਾਈਟਾਂ ਦੀ ਚੋਣ ਕਰ ਸਕਦੇ ਹੋ। ਅਸਲ 'ਚ ਘਰ ਦੀ ਖੂਬਸੂਰਤੀ ਵਧਾਉਣ ਦੇ ਨਾਲ-ਨਾਲ ਪਰਫੈਕਟ ਲਾਈਟਿੰਗ ਵੀ ਤੁਹਾਡਾ ਮੂਡ ਚੰਗਾ ਰੱਖਣ 'ਚ ਮਦਦਗਾਰ ਹੁੰਦੀ ਹੈ।

ਅਜਿਹੇ 'ਚ ਘਰ ਦੀ ਰੌਸ਼ਨੀ ਦੀ ਚੋਣ ਕਰਦੇ ਸਮੇਂ ਕੁਝ ਆਮ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਨਾ ਸਿਰਫ ਤੁਹਾਡੇ ਘਰ ਦੀ ਦਿੱਖ ਖਰਾਬ ਹੁੰਦੀ ਹੈ ਸਗੋਂ ਆਲੇ-ਦੁਆਲੇ ਦਾ ਮਾਹੌਲ ਵੀ ਵਧੀਆ ਨਹੀਂ ਲੱਗਦਾ। ਇਸ ਲਈ ਅਸੀਂ ਤੁਹਾਨੂੰ ਨਵੇਂ ਘਰ ਲਈ ਲਾਈਟਾਂ ਦੀ ਚੋਣ ਕਰਨ ਦੇ ਕੁਝ ਬੇਹਤਰੀਨ ਸੁਝਾਅ ਦੱਸਣ ਜਾ ਰਹੇ ਹਾਂ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਪੈਸੇ ਦੀ ਬਚਤ ਕਰਦੇ ਹੋਏ ਲਾਈਟਾਂ ਨਾਲ ਘਰ ਦੀ ਸਜਾਵਟ ਨੂੰ ਵਧਾ ਸਕਦੇ ਹੋ।

ਰੰਗੀਨ ਲਾਈਟਸ
ਤੁਸੀਂ ਘਰ ਨੂੰ ਸਜਾਉਣ ਲਈ ਰੰਗਦਾਰ ਲਾਈਟਾਂ ਦੀ ਵਰਤੋਂ ਵੀ ਕਰ ਸਕਦੇ ਹੋ। ਅੱਜਕੱਲ੍ਹ ਕਈ ਰੰਗਾਂ ਦੀਆਂ ਲਾਈਟਾਂ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਹਨ। ਅਜਿਹੇ 'ਚ ਕਮਰੇ ਦੀਆਂ ਕੰਧਾਂ ਦੇ ਕਲਰ ਕੰਬੀਨੇਸ਼ਨ ਨੂੰ ਧਿਆਨ 'ਚ ਰੱਖ ਕੇ ਲਾਈਟਾਂ ਦੀ ਚੋਣ ਕਰੋ। ਇਸ ਦੇ ਨਾਲ ਹੀ ਸਰਕੇਡੀਅਨ ਫ੍ਰੈਂਡਲੀ ਲਾਈਟਾਂ ਵੀ ਇਸ ਦੇ ਲਈ ਵਧੀਆ ਵਿਕਲਪ ਹਨ।

ਈਕੋ ਫਰੈਂਡਲੀ ਲਾਈਟਸ
ਤੁਸੀਂ ਘਰ ਵਿੱਚ ਰੌਸ਼ਨੀ ਲਈ ਈਕੋ ਫਰੈਂਡਲੀ ਲਾਈਟਸ ਵੀ ਚੁਣ ਸਕਦੇ ਹੋ। ਈਕੋ ਫਰੈਂਡਲੀ ਲਾਈਟਾਂ ਇਨ੍ਹੀਂ ਦਿਨੀਂ ਪ੍ਰਚਲਿਤ ਹਨ। ਤੁਹਾਨੂੰ ਦੱਸ ਦੇਈਏ ਕਿ ਈਕੋ-ਫ੍ਰੈਂਡਲੀ ਲਾਈਟਾਂ ਵਿੱਚ ਕਾਰਬਨ ਦੀ ਮਾਤਰਾ ਆਮ ਲਾਈਟਾਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਨਾਲ ਹੀ ਇਹ ਲਾਈਟਾਂ ਲੰਬੇ ਸਮੇਂ ਤੱਕ ਚੱਲਦੀਆਂ ਹਨ ਤੇ ਜਲਦੀ ਖਰਾਬ ਨਹੀਂ ਹੁੰਦੀਆਂ।

ਸਮਾਰਟ ਲਾਈਟਿੰਗ
ਘਰ 'ਚ ਲਾਈਟਾਂ ਲਗਾਉਣ ਲਈ ਬਾਜ਼ਾਰ 'ਚ ਮਿਲਣ ਵਾਲੀਆਂ ਰੰਗੀਨ ਅਤੇ ਸਸਤੀਆਂ ਲਾਈਟਾਂ ਦਾ ਇਸਤੇਮਾਲ ਨਾ ਕਰੋ। ਇਸ ਨਾਲ ਨਾ ਸਿਰਫ ਤੁਹਾਡਾ ਬਿਜਲੀ ਦਾ ਬਿੱਲ ਵਧਦਾ ਹੈ, ਸਗੋਂ ਇਹ ਲਾਈਟਾਂ ਵੀ ਜਲਦੀ ਖਰਾਬ ਹੋਣ ਲੱਗਦੀਆਂ ਹਨ। ਇਸ ਦੇ ਨਾਲ ਹੀ ਤੁਸੀਂ ਘਰ ਦੇ ਮੰਦਰ ਅਤੇ ਗੈਲਰੀ 'ਚ ਜ਼ੀਰੋ ਵਾਟ ਲਾਈਟ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਘਰ ਦੇ ਹੋਰ ਹਿੱਸਿਆਂ ਲਈ ਸਫੈਦ ਰੌਸ਼ਨੀ ਦੀ ਚੋਣ ਕਰਨਾ ਚੰਗਾ ਹੈ। ਇਸ ਨਾਲ ਘਰ ਦਾ ਮਾਹੌਲ ਸ਼ਾਂਤ ਅਤੇ ਖੁਸ਼ਨੁਮਾ ਬਣਿਆ ਰਹਿੰਦਾ ਹੈ।

LED ਲਾਈਟਸ
ਘਰ ਦੀਆਂ ਕੁਝ ਥਾਵਾਂ ਜਿਵੇਂ ਕਿ ਰਸੋਈ, ਬੈੱਡਰੂਮ ਅਤੇ ਸਟੱਡੀ ਰੂਮ ਨੂੰ ਮੱਧਮ ਰੌਸ਼ਨੀ ਦੀ ਲੋੜ ਹੁੰਦੀ ਹੈ। ਇਸ ਦੇ ਲਈ ਤੁਸੀਂ LED ਲਾਈਟਾਂ ਦੀ ਮਦਦ ਲੈ ਸਕਦੇ ਹੋ। ਐਲ.ਈ.ਡੀ. ਲਾਈਟਾਂ ਲਗਾਉਣ ਨਾਲ ਨਾ ਸਿਰਫ ਬਿਜਲੀ ਦਾ ਬਿੱਲ ਘੱਟ ਆਉਂਦਾ ਹੈ, ਸਗੋਂ ਘਰ ਦੀਆਂ ਕੰਧਾਂ ਅਤੇ ਫਰਨੀਚਰ ਦਾ ਰੰਗ ਵੀ ਬਹੁਤ ਖਿੜਦਾ ਹੈ।
Published by:Amelia Punjabi
First published:

Tags: Home Decoration Ideas

ਅਗਲੀ ਖਬਰ