Home /News /lifestyle /

ਇੰਝ ਕਰੋ ਵਾਇਰਲ ਹੋਈਆਂ ਨਿੱਜੀ ਫੋਟੋਆਂ ਅਤੇ ਵੀਡਿਓਜ਼ ਨੂੰ ਡਿਲੀਟ, ਇਹ ਹੈ ਸਹੀ ਤਰੀਕਾ, ਪੜ੍ਹੋ ਪੂਰੀ ਜਾਣਕਾਰੀ

ਇੰਝ ਕਰੋ ਵਾਇਰਲ ਹੋਈਆਂ ਨਿੱਜੀ ਫੋਟੋਆਂ ਅਤੇ ਵੀਡਿਓਜ਼ ਨੂੰ ਡਿਲੀਟ, ਇਹ ਹੈ ਸਹੀ ਤਰੀਕਾ, ਪੜ੍ਹੋ ਪੂਰੀ ਜਾਣਕਾਰੀ

ਇੰਝ ਕਰੋ ਵਾਇਰਲ ਨਿੱਜੀ ਫੋਟੋਆਂ ਅਤੇ ਵੀਡਿਓਜ਼ ਨੂੰ ਡਿਲੀਟ, ਇਹ ਹੈ ਡਿਲੀਟ ਕਰਨ ਦਾ ਤਰੀਕਾ, ਪੜ੍ਹੋ ਪੂਰੀ ਜਾਣਕਾਰੀ

ਇੰਝ ਕਰੋ ਵਾਇਰਲ ਨਿੱਜੀ ਫੋਟੋਆਂ ਅਤੇ ਵੀਡਿਓਜ਼ ਨੂੰ ਡਿਲੀਟ, ਇਹ ਹੈ ਡਿਲੀਟ ਕਰਨ ਦਾ ਤਰੀਕਾ, ਪੜ੍ਹੋ ਪੂਰੀ ਜਾਣਕਾਰੀ

ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਦੀ ਕੋਈ ਨਿੱਜੀ ਤਸਵੀਰ ਜਾਂ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਉਸ ਵਿਅਕਤੀ ਦੀ ਇੱਜ਼ਤ ਪੂਰੀ ਤਰ੍ਹਾਂ ਚਲੀ ਜਾਂਦੀ ਹੈ ਅਤੇ ਸਾਨੂੰ ਪੂਰੀ ਜਾਣਕਾਰੀ ਵੀ ਨਹੀਂ ਹੁੰਦੀ ਕਿ ਇਸਨੂੰ ਕਿਵੇਂ ਹਟਾਉਣਾ ਹੈ। ਇੰਟਰਨੈੱਟ ਅਜਿਹਾ ਹਥਿਆਰ ਹੈ ਜਿਸਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਇਹ ਬਹੁਤ ਲਾਭਦਾਇਕ ਹੈ ਪਰ ਇਸਦੀ ਗਲਤ ਵਰਤੋਂ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਸਕਦੀ ਹੈ। ਹਾਲ ਹੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦਾ ਮਾਲਾ ਸਾਹਮਣੇ ਆਉਣ ਨਾਲ ਪੂਰੇ ਦੇਸ਼ ਵਿੱਚ ਰੌਲਾ ਹੈ।

ਹੋਰ ਪੜ੍ਹੋ ...
 • Share this:

  ਹੋਸਟਲ ਵਿੱਚ ਰਹਿਣ ਵਾਲੀਆਂ ਕੁੜੀਆਂ ਦੀਆਂ ਨਿੱਜੀ ਵੀਡਿਓਜ਼ ਲੀਕ ਹੋ ਗਈਆਂ। ਕਿਹਾ ਜਾ ਰਿਹਾ ਹੈ ਕਿ ਯੂਨੀਵਰਸਿਟੀ ਦੀ ਹੀ ਇੱਕ ਵਿਦਿਆਰਥਣ ਨੇ ਹੋਸਟਲ ਦੇ ਬਾਥਰੂਮ ਵਿੱਚ ਦੂਜੀਆਂ ਕੁੜੀਆਂ ਦੀਆਂ ਬਾਥਰੂਮ ਦੀਆਂ ਵੀਡਿਓਜ਼ ਨੂੰ ਫਿਲਮਾਇਆ ਜੋ ਇੰਟਰਨੈੱਟ 'ਤੇ ਵਾਇਰਲ ਹੋ ਗਈਆਂ।

  ਦੂਜੇ ਪਾਸੇ ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿਰਫ਼ ਇੱਕ ਵੀਡੀਓ ਹੀ ਵਾਇਰਲ ਹੋਈ ਹੈ। ਇਸ ਵਿੱਚ 60 ਕੁੜੀਆਂ ਦੀਆਂ ਵੀਡਿਓਜ਼ ਹੋਣ ਦਾ ਇਲਜ਼ਾਮ ਹੈ।

  ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕਿਸੇ ਦੀ ਮਰਜ਼ੀ ਤੋਂ ਬਿਨ੍ਹਾਂ ਕੁੱਝ ਵੀ ਸ਼ੇਅਰ ਕਰਨਾ ਕਾਨੂੰਨੀ ਅਪਰਾਧ ਹੈ ਅਤੇ ਇਸਦੇ ਲਈ ਇੱਕ ਵੱਖਰਾ ਵਿਭਾਗ ਹੈ। ਪਰ ਉਸ ਤੋਂ ਵੀ ਪਹਿਲਾਂ ਸਾਨੂੰ ਉਹਨਾਂ ਤਰੀਕਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਵਾਇਰਲ ਨਿੱਜੀ ਚੀਜ਼ਾਂ ਨੂੰ ਇੰਟਰਨੈੱਟ ਤੋਂ ਹਟਾ ਸਕਦੇ ਹਾਂ। ਆਓ ਜਾਣਦੇ ਹਾਂ:

  ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਣਾ ਚਾਹੀਦਾ ਹੈ ਅਤੇ ਸਾਈਬਰ ਵਿਭਾਗ ਨੂੰ ਇਸਦੀ ਸ਼ਿਕਾਇਤ ਦਰਜ਼ ਕਰਵਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਪੁਲਿਸ ਵੈੱਬਸਾਈਟ ਮਾਲਕ ਜਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਸੰਪਰਕ ਕਰਦੀ ਹੈ ਅਤੇ ਤੁਹਾਡੀ ਸ਼ਿਕਾਇਤ 'ਤੇ ਕਾਰਵਾਈ ਸ਼ੁਰੂ ਕਰਦੀ ਹੈ।

  ਦੂਜਾ ਤਰੀਕਾ ਇਹ ਹੈ ਕਿ ਤੁਸੀਂ ਵੈਬਸਾਈਟ ਦੇ ਮਾਲਕ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਜੇਕਰ ਤੁਹਾਨੂੰ ਮਾਲਕ ਬਾਰੇ ਨਹੀਂ ਪਤਾ ਤਾਂ ਤੁਸੀਂ ਇਸ ਵੈਬਸਾਈਟ ਦੀ ਮਦਦ ਲੈ ਸਕਦੇ ਹੋ। www.whois.com ਇਹ ਸਾਰੀਆਂ ਵੈਬਸਾਈਟਾਂ ਨਾਲ ਜੁੜੀਆਂ ਜਾਣਕਾਰੀਆਂ ਨੂੰ ਇੱਕ ਜਗ੍ਹਾ 'ਤੇ ਉਪਲਬਧ ਕਾਰਵਾਉਣ ਲਈ ਕੰਮ ਕਰਦੀ ਹੈ। ਤੁਸੀਂ ਆਪਣੀਆਂ ਨਿੱਜੀ ਤਸਵੀਰਾਂ ਜਾਂ ਵੀਡੀਓ ਨੂੰ ਹਟਾਉਣ ਲਈ ਲਿਖ ਸਕਦੇ ਹੋ। ਜੇਕਰ ਕੋਈ ਵੀਡੀਓ ਕਿਸੇ ਪੋਰਨ ਸਾਈਟ 'ਤੇ ਜਾਂਦੀ ਹੈ, ਤਾਂ ਤੁਹਾਨੂੰ ਸਾਈਟ ਦੇ ਪੰਨੇ ਦੇ ਬਿਲਕੁਲ ਹੇਠਾਂ ਰਿਪੋਰਟ ਵਿਕਲਪ ਮਿਲੇਗਾ।

  ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਕਦਮ ਚੁਕਣਾ ਪਵੇਗਾ ਜਿਸ ਵਿੱਚ ਤੁਹਾਨੂੰ ਇਤਰਾਜ਼ਯੋਗ ਫੋਟੋ ਜਾਂ MMS ਗੂਗਲ ਸਰਚ ਤੋਂ ਵੀ ਹਟਾਉਣੀ ਪਵੇਗੀ। ਅਜਿਹਾ ਕਰਨ ਲਈ ਤੁਹਾਨੂੰ ਇਸਦੇ ਲਈ, ਤੁਹਾਨੂੰ ਗੂਗਲ ਦੇ ਸਪੋਰਟ ਪੇਜ (support.google.com) 'ਤੇ ਜਾਣਾ ਹੋਵੇਗਾ ਅਤੇ ਉੱਥੇ ਦੱਸੇ ਸਟੈਪਸ ਫ਼ੋੱਲੋ ਕਰਨੇ ਹੋਣਗੇ।

  ਇਸ ਤਰ੍ਹਾਂ ਜੇਕਰ ਤੁਸੀਂ ਸਹੀ ਸਮੇਂ ਤੇ ਸਹੀ ਕਦਮ ਚੁੱਕਦੇ ਹੋ ਤਾਂ ਵਾਇਰਲ ਨਿੱਜੀ ਕੰਟੇਂਟ ਨੂੰ ਹਟਾਇਆ ਜਾ ਸਕਦਾ ਹੈ ਅਤੇ ਕਾਰਵਾਈ ਕੀਤੀ ਜਾ ਸਕਦੀ ਹੈ।

  Published by:Sarafraz Singh
  First published:

  Tags: Internet, Videos, Viral video