ਇਸ ਸਾਲ ਦੀਵਾਲੀ ਦਾ ਤਿਉਹਾਰ 14 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਧਨਤੇਰਸ (Dhanteras) ਦਾ ਪਵਿੱਤਰ ਤਿਉਹਾਰ ਇਸ ਵਾਰ 13 ਨਵੰਬਰ ਨੂੰ ਮਨਾਇਆ ਜਾਵੇਗਾ। ਧਨਤੇਰਸ ਉੱਤੇ ਭਗਵਾਨ ਧਨਵੰਤਰ, ਮਾਂ ਲਕਸ਼ਮੀ ਅਤੇ ਭਗਵਾਨ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ।ਧਨਤੇਰਸ ਤੋਂ ਹੀ ਦੀਵਿਆਂ ਦੇ ਤਿਉਹਾਰ ਦੀਵਾਲੀ ਦੀ ਸ਼ੁਰੂਆਤ ਹੋ ਜਾਂਦੀ ਹੈ।ਦੀਵਾਲੀ ਵਾਲੇ ਦਿਨ ਲਕਸ਼ਮੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ।ਆਓ ਜਾਣਦੇ ਹਾਂ ਦੀਵਾਲੀ ਦੇ ਤਿਉਹਾਰ ਦੀ ਕਿਵੇਂ ਤਿਆਰੀ ਕਰੀਏ ਤਾਂ ਕਿ ਲਕਸ਼ਮੀ ਮਾਂ ਦੀ ਕਿਰਪਾ ਬਣੀ ਰਹੇ।
- ਦੀਵਾਲੀ ਆਉਣ ਤੋਂ ਪਹਿਲਾ ਘਰ ਦੀ ਚੰਗੀ ਤਰ੍ਹਾਂ ਸਾਫ਼ ਸਫ਼ਾਈ ਕੀਤੀ ਜਾਵੇ।
- ਘਰ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਕੱਪੜੇ ਅਤੇ ਹੋਰ ਸਮਾਨ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ।
- ਘਰ ਦੇ ਪ੍ਰਵੇਸ਼ ਕਰਨ ਵਾਲੇ ਦਰਵਾਜ਼ੇ ਉੱਤੇ ਕਦੇ ਵੀ ਹਨੇਰਾ ਨਹੀਂ ਹੋਣਾ ਚਾਹੀਦਾ ਹੈ। ਇਸ ਸਥਾਨ ਤੇ ਹਮੇਸ਼ਾ ਰੌਸ਼ਨੀ ਹੀ ਕਰਨੀ ਚਾਹੀਦੀ ਹੈ। ਘਰ ਦੇ ਮੁੱਖ ਦਰਵਾਜ਼ੇ ਉੱਤੇ ਰੌਸ਼ਨੀ ਕਰਨੀ ਸ਼ੁੱਭ ਮੰਨੀ ਜਾਂਦੀ ਹੈ।
- ਪੂਜਾ ਕਰਨ ਵਾਲੇ ਸਥਾਨ ਤੋਂ ਦੇਵੀ ਦੇਵਤਿਆਂ ਦੇ ਪੁਰਾਣੇ ਜਾਂ ਖੰਡਿਤ ਤਸਵੀਰਾਂ ਹਟਾ ਦੇਣੀਆਂ ਚਾਹੀਦੀਆਂ ਹਨ। - ਪੂਜਾ ਵਾਲੇ ਸਥਾਨ ਉੱਤੇ ਦੇਵੀਆਂ ਦੀ ਨਵੇਂ ਸਰੂਪ ਲਗਾਉਣੇ ਚਾਹੀਦੇ ਹਨ।
- ਜੇਕਰ ਪੂਜਾ ਵਾਲੇ ਸਥਾਨ ਉੱਤੇ ਕੋਈ ਮੂਰਤੀ ਨਹੀਂ ਹੈ ਤਾਂ ਇਸ ਸਥਾਨ ਉੱਤੇ ਦੀਵਾ ਜਲਾ ਕੇ ਭਗਵਾਨ ਦੀ ਉਪਾਸਨਾ ਕਰਨੀ ਚਾਹੀਦੀ ਹੈ।
- ਦੀਵਾਲੀ ਮੌਕੇ ਤੁਸੀਂ ਆਪਣੇ ਦੋਸਤਾਂ ਨੂੰ ਗਿਫ਼ਟ ਦੇਣੇ ਹਨ ਉਹ ਤਿਉਹਾਰ ਤੋਂ ਪਹਿਲਾ ਹੀ ਕਰ ਲਓ। ਦੀਵਾਲੀ ਵਾਲੇ ਦਿਨ ਕਿਸੇ ਨੂੰ ਗਿਫ਼ਟ ਦੇਣ ਅਤੇ ਪੈਸੇ ਦੇਣ ਤੋਂ ਬਚਣਾ ਚਾਹੀਦਾ ਹੈ। ਤਿਉਹਾਰ ਉੱਤੇ ਭਗਵਾਨ ਗਣੇਸ਼ ਦੀ ਮੂਰਤੀ ਕਦੇ ਨਹੀਂ ਦੇਣੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diwali 2020