Home /News /lifestyle /

ਕੰਮ ਦੀ ਗੱਲ: PAN ਕਾਰਡ ਨਾਲੋਂ ਸੁਰੱਖਿਅਤ ਹੈ E-PAN ਕਾਰਡ, ਜਾਣੋ ਕਿਵੇਂ ਕਰਨਾ ਹੈ Download

ਕੰਮ ਦੀ ਗੱਲ: PAN ਕਾਰਡ ਨਾਲੋਂ ਸੁਰੱਖਿਅਤ ਹੈ E-PAN ਕਾਰਡ, ਜਾਣੋ ਕਿਵੇਂ ਕਰਨਾ ਹੈ Download

ਇਨਕਮ ਟੈਕਸ ਵਿਭਾਗ (Department of Income Tax) ਪੈਨ ਕਾਰਡ (PAN Card) ਧਾਰਕਾਂ ਨੂੰ ਈ-ਪੈਨ ਕਾਰਡ (E-PAN Card) ਡਾਊਨਲੋਡ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਜੇਕਰ ਤੁਹਾਡਾ ਪੈਨ ਕਾਰਡ ਗੁਆਚ ਜਾਂਦਾ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਘਰ ਬੈਠੇ ਹੀ ਕੁਝ ਮਿੰਟਾਂ ਵਿੱਚ ਈ-ਪੈਨ ਕਾਰਡ (E-PAN Card) ਡਾਊਨਲੋਡ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:
ਕਿਸੇ ਤਰ੍ਹਾਂ ਦੇ ਪੈਸਿਆਂ ਦੇ ਲੈਣ-ਦੇਣ ਵਿੱਚ ਪੈਨ ਕਾਰਡ (PAN Card) ਜ਼ਰੂਰੀ ਹੋ ਗਿਆ ਹੈ। ਪਰ ਇਸ ਨੂੰ ਹਰ ਸਮੇਂ ਸੁਰੱਖਿਅਤ ਕੋਲ ਰੱਖਣਾ ਔਖਾ ਹੋ ਸਕਦਾ ਹੈ। ਕਿਉਂਕਿ ਪੈਨ ਕਾਰਡ (PAN Card) ਅੱਜ ਬਹੁਤ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ ਤੇ ਕਦੇ ਵੀ ਇਸਦੀ ਲੋੜ ਪੈ ਸਕਦੀ ਹੈ। ਵਿੱਤੀ ਕੰਮ ਹੁਣ ਇਸ ਤੋਂ ਬਿਨਾਂ ਲਗਭਗ ਅਸੰਭਵ ਹਨ। ਇਨਕਮ ਟੈਕਸ ਰਿਟਰਨ ਭਰਨ ਤੋਂ ਲੈ ਕੇ ਬੈਂਕ ਖਾਤਾ ਖੋਲ੍ਹਣ, ਕਾਰੋਬਾਰ ਸ਼ੁਰੂ ਕਰਨ ਅਤੇ ਜਾਇਦਾਦ ਖਰੀਦਣ-ਵੇਚਣ ਤੱਕ ਹੁਣ ਪੈਨ ਕਾਰਡ (PAN Card) ਲਾਜ਼ਮੀ ਹੈ।

ਇਨਕਮ ਟੈਕਸ ਵਿਭਾਗ (Department of Income Tax) ਪੈਨ ਕਾਰਡ (PAN Card) ਧਾਰਕਾਂ ਨੂੰ ਈ-ਪੈਨ ਕਾਰਡ (E-PAN Card) ਡਾਊਨਲੋਡ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਜੇਕਰ ਤੁਹਾਡਾ ਪੈਨ ਕਾਰਡ ਗੁਆਚ ਜਾਂਦਾ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਘਰ ਬੈਠੇ ਹੀ ਕੁਝ ਮਿੰਟਾਂ ਵਿੱਚ ਈ-ਪੈਨ ਕਾਰਡ (E-PAN Card) ਡਾਊਨਲੋਡ ਕਰ ਸਕਦੇ ਹੋ।

ਪੈਨ ਕਾਰਡ (PAN Card) ਅਤੇ ਈ-ਪੈਨ ਕਾਰਡ (E-PAN Card) ਵਿੱਚ ਅੰਤਰ
ਈ-ਪੈਨ ਕਾਰਡ (E-PAN Card) ਨੂੰ ਪੈਨ ਕਾਰਡ (PAN Card) ਦੀ ਹਾਰਡ ਕਾਪੀ ਨਾਲੋਂ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ, ਕਿਉਂਕਿ ਇਹ ਇੱਕ ਸਾਫਟ ਕਾਪੀ ਹੈ। ਪੈਨ ਕਾਰਡ (PAN Card) ਇੱਕ ਹਾਰਡ ਕਾਪੀ ਹੈ, ਜਦੋਂ ਕਿ ਈ-ਪੈਨ ਕਾਰਡ (E-PAN Card) ਇੱਕ ਵਰਚੁਅਲ ਕਾਰਡ ਹੈ ਜੋ ਤੁਹਾਡੇ ਮੋਬਾਈਲ ਵਿੱਚ ਹੈ ਅਤੇ ਤੁਸੀਂ ਇਸ ਨੂੰ ਡਾਊਨਲੋਡ ਕਰਦੇ ਸਕਦੇ ਹੋ।

ਪੈਨ ਕਾਰਡ (PAN Card) ਚੋਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ, ਜਦਕਿ ਈ-ਪੈਨ ਕਾਰਡ (E-PAN Card) ਨਾਲ ਅਜਿਹੀ ਕੋਈ ਸਮੱਸਿਆ ਨਹੀਂ ਹੁੰਦੀ। ਈ-ਪੈਨ ਕਾਰਡ (E-PAN Card) ਨੂੰ ਜਿੱਥੇ ਵੀ ਲੋੜ ਹੋਵੇ, ਈ-ਵੈਰੀਫਿਕੇਸ਼ਨ ਲਈ ਵਰਤਿਆ ਜਾ ਸਕਦਾ ਹੈ। ਜ਼ਿਆਦਾਤਰ ਵਿੱਤੀ ਸੰਸਥਾਵਾਂ ਈ-ਪੈਨ ਕਾਰਡ ਹੀ ਸਵੀਕਾਰ ਕਰਦੀਆਂ ਹਨ।

ਇੰਝ ਕਰੋ ਈ-ਪੈਨ ਕਾਰਡ (E-PAN Card) ਨੂੰ ਡਾਊਨਲੋਡ-

  • ਇਨਕਮ ਟੈਕਸ ਦੀ ਅਧਿਕਾਰਤ ਵੈੱਬਸਾਈਟ https://www.onlineservices.nsdl.com/paam/requestAndDownloadEPAN.html 'ਤੇ ਲੌਗਇਨ ਕਰੋ।

  • ਇੱਥੇ ਈ-ਪੈਨ ਕਾਰਡ (E-PAN Card) ਦੇ ਵਿਕਲਪ 'ਤੇ ਕਲਿੱਕ ਕਰੋ। ਫਿਰ ਆਪਣਾ ਪੈਨ ਨੰਬਰ ਦਰਜ ਕਰੋ।

  • ਹੁਣ ਤੁਹਾਨੂੰ ਆਧਾਰ ਕਾਰਡ ਨੰਬਰ ਦਰਜ ਕਰਨਾ ਹੋਵੇਗਾ। ਫਿਰ ਜਨਮ ਮਿਤੀ ਦਰਜ ਕਰੋ।

  • ਫਿਰ ਨਿਯਮ ਅਤੇ ਸ਼ਰਤਾਂ 'ਤੇ ਕਲਿੱਕ ਕਰੋ।

  • ਨਿਰਧਾਰਿਤ ਜਗ੍ਹਾ 'ਤੇ ਰਜ਼ਿਸਟਰਡ ਮੋਬਾਈਲ ਨੰਬਰ ਦਰਜ ਕਰੋ।

  • ਹੁਣ ਰਜ਼ਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ OTP ਭਰੋ।

  • ਇਸ ਤੋਂ ਬਾਅਦ Confirmation ਆਪਸ਼ਨ 'ਤੇ ਕਲਿੱਕ ਕਰੋ।

  • ਫਿਰ ਈ-ਪੈਨ ਡਾਊਨਲੋਡ ਕਰਨ ਲਈ ਫੀਸ ਦਾ ਭੁਗਤਾਨ ਕਰੋ।

  • ਇਸ ਦਾ ਭੁਗਤਾਨ UPI, ਡੈਬਿਟ ਜਾਂ ਕ੍ਰੈਡਿਟ ਕਾਰਡ ਦੁਆਰਾ ਕੀਤਾ ਜਾ ਸਕਦਾ ਹੈ।

  • ਇਸ ਤੋਂ ਬਾਅਦ ਤੁਸੀਂ ਈ-ਪੈਨ ਡਾਊਨਲੋਡ ਕਰ ਸਕੋਗੇ।

Published by:Amelia Punjabi
First published:

Tags: EPAN, PAN card

ਅਗਲੀ ਖਬਰ