Home /News /lifestyle /

Pan ਕਾਰਡ ਗੁੰਮ ਹੋਣ 'ਤੇ ਕਿਵੇਂ ਕਰਨਾ ਹੈ E-Pan ਕਾਰਡ ਡਾਊਨਲੋਡ, ਸਮਝੋ ਪੂਰੀ ਪ੍ਰੀਕਿਰਿਆ

Pan ਕਾਰਡ ਗੁੰਮ ਹੋਣ 'ਤੇ ਕਿਵੇਂ ਕਰਨਾ ਹੈ E-Pan ਕਾਰਡ ਡਾਊਨਲੋਡ, ਸਮਝੋ ਪੂਰੀ ਪ੍ਰੀਕਿਰਿਆ

ਜਾਣੋ Pan ਕਾਰਡ ਗੁੰਮ ਹੋਣ 'ਤੇ ਕਿਵੇਂ ਕਰਨਾ ਹੈ E-Pan ਕਾਰਡ ਡਾਊਨਲੋਡ, ਸਮਝੋ ਪੂਰੀ ਪ੍ਰੀਕਿਰਿਆ

ਜਾਣੋ Pan ਕਾਰਡ ਗੁੰਮ ਹੋਣ 'ਤੇ ਕਿਵੇਂ ਕਰਨਾ ਹੈ E-Pan ਕਾਰਡ ਡਾਊਨਲੋਡ, ਸਮਝੋ ਪੂਰੀ ਪ੍ਰੀਕਿਰਿਆ

ਕੁੱਝ ਦਸਤਾਵੇਜ਼ ਇੰਨੇ ਜ਼ਰੂਰੀ ਹੁੰਦੇ ਹਨ ਕਿ ਉਹਨਾਂ ਤੋਂ ਬਿਨਾਂ ਤੁਹਾਨੂੰ ਕਈ ਕੰਮਾਂ ਵਿੱਚ ਮੁਸ਼ਕਿਲ ਆ ਸਕਦੀ ਹੈ। ਅਜਿਹਾ ਹੀ ਇੱਕ ਦਸਤਾਵੇਜ਼ ਹੈ ਸਾਡਾ ਪੈਨ ਕਾਰਡ (PAN Card), ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੈਨ ਕਾਰਡ ਇੱਕ ਬਹੁਤ ਹੀ ਜ਼ਰੂਰੀ ਦਸਤਾਵੇਜ਼ ਹੈ ਜਿਸ ਤੋਂ ਬਿਨਾਂ ਤੁਸੀਂ ਬੈਂਕ ਵਿੱਚ ਖਾਤਾ ਖੋਲ੍ਹਣ ਤੋਂ ਲੈ ਕੇ ਇਨਕਮ ਟੈਕਸ ਭਰਨ ਜਿਹੇ ਜ਼ਰੂਰੀ ਕੰਮ ਨਹੀਂ ਕਰ ਸਕਦੇ। ਇਹ ਤੁਹਾਡੇ ਵਿੱਤੀ ਕੰਮਾਂ ਲਈ ਸਭ ਤੋਂ ਅਹਿਮ ਦਸਤਾਵੇਜ਼ ਹੁੰਦਾ ਹੈ।

ਹੋਰ ਪੜ੍ਹੋ ...
  • Share this:

ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦੇਈਏ ਕਿ ਪੈਨ ਕਾਰਡ ਇਨਕਮ ਟੈਕਸ ਵਿਭਾਗ ਦੁਆਰਾ ਜਾਰੀ ਕੀਤਾ ਜਾਂਦਾ ਹੈ। ਪੈਨ ਕਾਰਡ ਨਿੱਜੀ ਜਾਂ ਕਿਸੇ ਫਰਮ ਜਾਂ ਕੰਪਨੀ ਦਾ ਹੋ ਸਕਦਾ ਹੈ। ਅਸਲ ਵਿੱਚ ਇਹ ਇੱਕ 10 ਨਬੰਰਾਂ ਦਾ ਇੱਕ ਵਿਲੱਖਣ ਕਾਰਡ ਹੁੰਦਾ ਹੈ। ਤੁਹਾਨੂੰ ਇਨਕਮ ਟੈਕਸ ਬਾਰ-ਬਾਰ ਸੁਚੇਤ ਕਰਦਾ ਹੈ ਕਿ ਆਪਣੇ ਪੈਨ ਕਾਰਡ ਦੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡੇ ਪੈਨ ਕਾਰਡ ਦੀ ਦੁਰਵਰਤੋਂ ਹੋ ਸਕਦੀ ਹੈ। ਲੋਕ ਧੋਖਾਧੜੀ ਲਈ ਵੀ ਤੁਹਾਡੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਨ। ਅਜਿਹੇ ਕਈ ਮਾਮਲੇ ਪੁਲਿਸ ਦੇ ਕੋਲ ਆਏ ਹਨ ਜਿੱਥੇ ਪੈਨ ਕਾਰਡ ਦੀ ਦੁਰਵਰਤੋਂ ਕਰਕੇ ਧੋਖਾਧੜੀ ਕੀਤੀ ਗਈ।

ਜੇਕਰ ਤੁਹਾਡਾ ਪੈਨ ਕਾਰਡ ਕਿਤੇ ਗੁਆਚ ਜਾਂਦਾ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ ਆਪਣੇ ਪੈਨ ਕਾਰਡ ਦੀ ਦੂਸਰੀ ਕਾਪੀ ਡਾਊਨਲੋਡ ਕਰ ਸਕਦੇ ਹੋ। ਇਸਨੂੰ ਈ-ਪੈਨ ਕਾਰਡ ਵੀ ਕਹਿ ਸਕਦੇ ਹਾਂ ਅਤੇ ਤੁਸੀਂ ਇਸਨੂੰ ਆਪਣੇ ਘਰ ਬੈਠੇ ਹੀ ਡਾਊਨਲੋਡ ਕਰ ਸਕਦੇ ਹੋ। ਬਹੁਤ ਸਾਰੀਆਂ ਸੰਸਥਾਵਾਂ ਈ-ਪੈਨ ਕਾਰਡ ਨੂੰ ਸਵੀਕਾਰ ਕਰਦੀਆਂ ਹਨ।

ਆਓ ਜਾਣਦੇ ਹਾਂ ਕਿ ਜੇਕਰ ਪੈਨ ਕਾਰਡ ਗੁੰਮ ਹੋ ਜਾਵੇ ਤਾਂ ਈ-ਪੈਨ ਕਾਰਡ ਨੂੰ ਕਿਵੇਂ ਡਾਊਨਲੋਡ ਕਰਨਾ ਹੈ।

ਈ-ਪੈਨ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਨਕਮ ਟੈਕਸ ਦੀ ਅਧਿਕਾਰਤ ਵੈੱਬਸਾਈਟ https://www.onlineservices.nsdl.com/paam/requestAndDownloadEPAN.html 'ਤੇ ਜਾ ਕੇ ਲੌਗਇਨ ਕਰਨਾ ਹੋਵੇਗਾ। ਇੱਥੇ ਹੀ ਤੁਹਾਨੂੰ ਈ-ਪੈਨ ਕਾਰਡ ਦਾ ਵਿਕਲਪ ਮਿਲੇਗਾ ਜਿੱਥੇ ਤੁਸੀਂ ਇਸਦੀ ਚੋਣ ਕਰਨੀ ਹੈ। ਉਸ ਤੋਂ ਬਾਅਦ ਤੁਹਾਨੂੰ ਆਪਣਾ ਪੈਨ ਕਾਰਡ ਨੰਬਰ ਜੋ ਕਿ ਕਿਤੇ ਤੁਸੀਂ ਨੋਟ ਕੀਤਾ ਹੋਵੇ ਜਾਂ ਤੁਹਾਨੂੰ ਯਾਦ ਹੋਵੇ ਉਹ ਦਰਜ ਕਰਨਾ ਹੈ।

ਤੁਹਾਨੂੰ ਦੱਸ ਦੇਈਏ ਕਿ ਆਧਾਰ ਕਾਰਡ ਅਤੇ ਪੈਨ ਕਾਰਡ ਨੂੰ ਲਿੰਕ ਕੀਤਾ ਗਿਆ ਹੈ ਇਸ ਲਈ ਫਿਰ ਤੁਹਾਨੂੰ ਆਪਣਾ ਆਧਾਰ ਕਾਰਡ ਨੰਬਰ ਦੇਣਾ ਹੋਵੇਗਾ ਅਤੇ ਜਨਮ ਦੀ ਤਰੀਕ ਭਰਨੀ ਹੋਵੇਗੀ। Terms and Conditions ਨੂੰ ਟਿੱਕ ਕਰਨ ਤੋਂ ਬਾਅਦ ਆਪਣਾ ਰਜਿਸਟਰਡ ਮੋਬਾਈਲ ਨੰਬਰ ਦਰਜ ਕਰੋ। ਫਿਰ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ ਇਸਨੂੰ ਭਰੋ ਅਤੇ Confirmation ਆਪਸ਼ਨ 'ਤੇ ਕਲਿੱਕ ਕਰੋ।

ਇੱਥੇ ਯਾਦ ਰਹੇ ਕਿ ਈ-ਪੈਨ ਕਾਰਡ ਡਾਊਨਲੋਡ ਕਰਨ ਲਈ ਤੁਹਾਨੂੰ ਫੀਸ ਵੀ ਦੇਣੀ ਹੋਵੇਗੀ। ਈ-ਪੈਨ ਡਾਊਨਲੋਡ ਕਰਨ ਲਈ ਫੀਸ ਦਾ ਭੁਗਤਾਨ ਕਰੋ। ਤੁਸੀਂ ਫੀਸ ਦਾ ਭੁਗਤਾਨ UPI, ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਕਰ ਸਕਦੇ ਹੋ।

ਫੀਸ ਭੁਗਤਾਨ ਤੋਂ ਬਾਅਦ ਤੁਸੀਂ ਆਪਣਾ ਈ-ਪੈਨ ਕਾਰਡ ਡਾਊਨਲੋਡ ਕਰ ਸਕਦੇ ਹੋ। ਇਹ ਇੱਕ ਪਾਸਵਰਡ ਪ੍ਰੋਟੈਕਟੇਡ PDF ਫਿਲੇ ਹੋਵੇਗੀ ਜਿਸ ਲਈ ਤੁਹਾਨੂੰ ਤੁਹਾਡੀ ਜਨਮ ਮਿਤੀ ਭਰ ਕੇ ਇਸਨੂੰ ਡਾਊਨਲੋਡ ਕਰਨਾ ਹੋਵੇਗਾ।

Published by:Drishti Gupta
First published:

Tags: PAN card, Tech News, Tech updates