HOME » NEWS » Life

ਬੱਚੇ ਨੂੰ ਸਹੀ ਮਾਤਰਾ ਵਿੱਚ ਪੋਸ਼ਣ ਮਿਲ ਰਿਹਾ ਹੈ, ਇਸ ਗੱਲ ਦੀ ਪੁਸ਼ਟੀ ਕਿਵੇਂ ਕਰੀਏ

News18 Punjabi | News18 Punjab
Updated: January 14, 2021, 9:36 AM IST
share image
ਬੱਚੇ ਨੂੰ ਸਹੀ ਮਾਤਰਾ ਵਿੱਚ ਪੋਸ਼ਣ ਮਿਲ ਰਿਹਾ ਹੈ, ਇਸ ਗੱਲ ਦੀ ਪੁਸ਼ਟੀ ਕਿਵੇਂ ਕਰੀਏ
ਤੁਹਾਡੇ ਬੱਚੇ ਦੇ ਵਿਕਾਸ ਲਈ ਲੋੜੀਂਦੀ ਪੋਸ਼ਣ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਸਭ ਤੋਂ ਵਧੀਆ ਤਰੀਕਾ

ਤੁਹਾਡੇ ਬੱਚੇ ਦੇ ਵਿਕਾਸ ਲਈ ਲੋੜੀਂਦੀ ਪੋਸ਼ਣ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਸਭ ਤੋਂ ਵਧੀਆ ਤਰੀਕਾ

  • Share this:
  • Facebook share img
  • Twitter share img
  • Linkedin share img
ਜੇ ਤੁਸੀਂ ਆਪਣੇ ਨਟਖਟ ਬੱਚੇ ਨੂੰ ਵੱਧ ਮਾਤਰਾ ਵਿੱਚ ਪੌਸ਼ਟਿਕ ਖੁਰਾਕ ਖੁਆਉਣ ਲਈ, ਉਸ ਨੂੰ ਮਨਾਉਣ ਦੇ ਨਵੇਂ ਤਰੀਕੇ ਲੱਭ ਕੇ ਥੱਕ ਚੁੱਕੇ ਹੋ, ਤਾਂ ਤੁਸੀਂ ਇਸ ਮਾਮਲੇ ਵਿੱਚ ਇਕੱਲੇ ਨਹੀਂ ਹੋ। ਹਰੇਕ ਮਾਪੇ, ਆਪਣੇ ਬੱਚੇ ਦੇ ਛੋਟੇ ਜਿਹੇ ਪੇਟ ਨੂੰ ਤਾਜ਼ੇ ਅਤੇ ਪੌਸ਼ਟਿਕ ਭੋਜਨ ਨਾਲ ਭਰਨ ਦੀ ਰੋਜ਼ਾਨਾ ਚੁਣੌਤੀ ਦਾ ਸਾਹਮਣਾ ਕਰਦੇ ਹਨ। ਬੱਚੇ ਨੂੰ ਲਗਾਤਾਰ ਸਨੈਕਸ ਅਤੇ ਬਿਨਾਂ ਕੈਲੋਰੀ ਦੀਆਂ ਚੀਜ਼ਾਂ ਖੁਆਉਣ ਦੇ ਨਾਲ, ਮਾਮਲਾ ਤੁਹਾਡੀ ਪਕੜ ਤੋਂ ਤੇਜ਼ੀ ਨਾਲ ਬਾਹਰ ਵੀ ਜਾ ਸਕਦਾ ਹੈ।
ਜਿਵੇਂ ਕਿ ਬੱਚੇ ਵੱਖੋ-ਵੱਖ ਚੀਜ਼ਾਂ ਦਾ ਟੇਸਟ ਲੈਣ ਦੀ ਕੋਸ਼ਿਸ਼ ਕਰਦੇ ਹਨ, ਉਹ ਖਾਉਣ ਵਾਲੀਆਂ ਚੀਜ਼ਾਂ ਵਿਚੋਂ ਸੁਭਾਵਕ ਤੌਰ ਤੇ ਕੁਝ ਨੂੰ ਆਪਣਾ ਮਨਪਸੰਦ ਬਣਾ ਲੈਂਦੇ ਹਨ ਅਤੇ ਕੁਝ ਚੀਜ਼ਾਂ ਨੂੰ ਆਪਣੀ ਨਾਪਸੰਦ ਚੀਜ਼ਾਂ ਵਾਲੀ ਸੂਚੀ ਵਿੱਚ ਸ਼ਾਮਲ ਕਰ ਲੈਂਦੇ ਹਨ, ਜਿਸ ਬਾਰੇ ਅਸੀਂ ਧਿਆਨ ਨਹੀਂ ਦਿੰਦੇ। ਇਸੇ ਤਰ੍ਹਾਂ, ਆਪਣੀਆਂ ਮਨਪਸੰਦ ਚੀਜ਼ਾਂ ਨਾ ਮਿਲਣ ਕਰਕੇ, ਬੱਚਿਆਂ ਵਿੱਚ ਚਿੜਚਿੜਾਪਨ, ਭੁੱਖ ਦੀ ਕਮੀ, ਸਿਰ ਦਰਦ ਜਾਂ ਚੱਕਰ, ਮਾਸਪੇਸ਼ੀਆਂ ਅਤੇ ਹੱਡੀਆਂ ਵਿੱਚ ਕਮਜ਼ੋਰੀ ਆ ਸਕਦੀ ਹੈ, ਪੇਟ ਵਿੱਚ ਬਾਰ-ਬਾਰ ਇੰਫੈਕਸ਼ਨ ਹੋ ਸਕਦਾ ਹੈ ਅਤੇ ਜੇ ਉਨ੍ਹਾਂ ਨੂੰ ਸਹੀ ਪੋਸ਼ਣ ਨਹੀਂ ਮਿਲ ਰਿਹਾ ਤਾਂ ਉਨ੍ਹਾਂ ਵਿੱਚ ਹੋਰ ਵੀ ਕਈ ਲੱਛਣ ਦਿਖਾਈ ਦਿੰਦੇ ਹਨ।*
ਪਰ ਹਰੇਕ ਮਾਪੇ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਹਨ। ਇਸ ਕਰਕੇ ਬੱਚਿਆਂ ਨੂੰ ਸਹੀ ਪੋਸ਼ਣ ਦੇਣ ਦੇ ਅਜਿਹੇ ਤਰੀਕਿਆਂ ਦੀ ਲਗਾਤਾਰ ਖੋਜ ਕਰਦੇ ਹਨ, ਜੋ ਬੱਚਿਆਂ ਨੂੰ ਵੀ ਪਸੰਦ ਆਵੇ। ਇਹ ਉਨ੍ਹਾਂ ਸ਼ੁਰੂਆਤੀ ਸਾਲਾਂ ਵਿੱਚ ਜ਼ਰੂਰੀ ਹੈ, ਜਦੋਂ ਬੱਚੇ ਦੀ ਇਮਿਊਨਿਟੀ, ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਯੋਗਤਾਵਾਂ ਦੇ ਨਾਲ ਵਿਕਾਸ ਕਰਦੀ ਹੈ। Photo by Tong Nguyen van on Unsplash
ਸ਼ੁਰੂਆਤੀ ਸਾਲਾਂ ਵਿੱਚ ਪੋਸ਼ਣ ਕਿਉਂ ਜ਼ਰੂਰੀ ਹੈ?ਤੁਹਾਡਾ ਬੱਚਾ ਬਚਪਨ ਦੇ ਸ਼ੁਰੂਆਤੀ ਸਾਲਾਂ ਵਿੱਚ, ਪ੍ਰੀ-ਸਕੂਲ ਦੀ ਉਮਰ ਵਿੱਚ ਮਤਲਬ ਕਿ 2-5 ਸਾਲਾਂ ਦੇ ਦੌਰਾਨ, ਜੋ ਕੁਝ ਵੀ ਖਾਂਦਾ ਹੈ, ਉਸਦਾ ਬਹੁਤ ਵੱਡਾ ਪ੍ਰਭਾਵ, ਉਸਦੀ ਭਵਿੱਖਕ ਸਿਹਤ 'ਤੇ ਪੈ ਸਕਦਾ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਉਹ ਸਮਾਂ ਹੁੰਦਾ ਹੈ, ਜਦੋਂ ਉਨ੍ਹਾਂ ਦੇ ਦਿਮਾਗ, ਹੱਡੀਆਂ, ਦੰਦ ਵਰਗੀਆਂ ਜ਼ਰੂਰੀ ਹਿੱਸਿਆਂ ਦੇ ਚੰਗੇ ਵਿਕਾਸ ਲਈ, ਢੁੱਕਵਾਂ ਅਤੇ ਸਹੀ ਪੋਸ਼ਣ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ।
ਖਾਣ ਦੀਆਂ ਚੰਗੀਆਂ ਆਦਤਾਂ ਅਤੇ ਸ਼ੁਰੂਆਤੀ ਦਖਲਅੰਦਾਜ਼ੀ ਦੀਆਂ ਯੋਜਨਾਵਾਂ ਅਪਣਾਉਣ ਦੇ ਨਾਲ, ਤੁਹਾਡੇ ਬੱਚੇ ਨੂੰ ਉਹ ਸਾਰੇ ਸਰੋਤ ਹੁੰਦੇ ਹਨ, ਜਿਨ੍ਹਾਂ ਦੀ ਜ਼ਰੂਰਤ, ਵਿਟਾਮਿਨ ਏ, ਆਇਰਨ, ਜ਼ਿੰਕ, ਕੈਲਸ਼ੀਅਮ ਅਤੇ ਵਿਟਾਮਿਨ ਡੀ ਵਰਗੀਆਂ ਆਮ ਕਮੀਆਂ ਨੂੰ ਪੂਰਾ ਕਰਨ ਲਈ ਹੁੰਦੀ ਹੈ। ਇਹ ਇਸ ਉਮਰ ਵਿੱਚ ਉਨ੍ਹਾਂ ਦੀ ਇੱਕ ਅਜਿਹੀ ਆਦਤ ਬਣਾਉਣਾ ਹੈ, ਜੋ ਲੰਬੇ ਸਮੇਂ ਤੱਕ ਉਨ੍ਹਾਂ ਨੂੰ ਤੰਦਰੁਸਤ ਰੱਖਣ ਵਿੱਚ ਸਹਾਇਤਾ ਕਰੇਗੀ।      ਲੱਖਾਂ ਬੱਚੇ, ਬੋਧਿਕ ਕਮਜ਼ੋਰੀ, ਕਮਜ਼ੋਰ ਇਮਿਊਨਿਟੀ ਅਤੇ ਹੌਲੀ ਵਿਕਾਸ ਦਾ ਸਾਹਮਣਾ ਕਰਦੇ ਹਨ, ਜਿਨ੍ਹਾਂ ਕਰਕੇ ਉਨ੍ਹਾਂ ਵਿੱਚ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ। **
ਹਰ ਬੱਚੇ ਨੂੰ ਕਿਹੜੀਆਂ ਜ਼ਰੂਰੀ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ?
ਪ੍ਰੀ-ਸਕੂਲਰ ਦੇ ਉਮਰ ਵਾਲੇ ਬੱਚਿਆਂ ਨੂੰ ਵਧੀਆ ਪੌਸ਼ਟਿਕ ਭੋਜਨ ਦੀ ਜ਼ਰੂਰਤ ਹੁੰਦੀ ਹੈ, ਜਿਸ ਵਿੱਚ ਵਿਟਾਮਿਨ, ਖਣਿਜ, ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਚਰਬੀ ਸ਼ਾਮਲ ਹੋਵੇ। ਜੋ ਬੱਚੇ ਬਚਪਨ ਵਿੱਚ ਇਹ ਪੰਜ ਜ਼ਰੂਰੀ ਚੀਜ਼ਾਂ ਖਾਂਦੇ ਹਨ, ਉਨ੍ਹਾਂ ਦਾ ਬਿਹਤਰ ਬੋਧਿਕ ਸਿਹਤ ਹੁੰਦਾ ਹੈ ਅਤੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਭਿਆਨਕ ਬਿਮਾਰੀਆਂ ਦਾ ਘੱਟ ਜੋਖਮ ਹੁੰਦਾ ਹੈ।
ਇੱਕ ਪਲ ਲਈ ਇਸ ਬਾਰੇ ਸੋਚੋ, ਕੀ ਤੁਸੀਂ ਯਕੀਨੀ ਤੌਰ ਤੇ ਇਹ ਕਹਿ ਸਕਦੇ ਹੋ, ਕਿ ਤੁਹਾਡਾ ਬੱਚਾ ਇਨ੍ਹਾਂ ਪੰਜ ਜ਼ਰੂਰੀ ਚੀਜ਼ਾਂ ਤੋਂ ਆਪਣੀ ਲੋੜੀਂਦੀ ਜ਼ਰੂਰਤ ਪ੍ਰਾਪਤ ਕਰ ਰਿਹਾ ਹੈ?● ਅਨਾਜ ਜਿਵੇਂ ਕਿ ਚਾਵਲ, ਕਣਕ, ਰਾਗੀ, ਬ੍ਰੈੱਡ।● ਤਾਜ਼ੇ ਫਲ।● ਸਬਜੀਆਂ, ਹਰੇ ਪੱਤੇ ਵਾਲੀਆਂ ਕਿਸਮਾਂ ਸਮੇਤ।● ਪ੍ਰੋਟੀਨ ਨਾਲ ਭਰਪੂਰ ਭੋਜਨ ਜਿਵੇਂ ਕਿ ਅੰਡੇ, ਸਮੁੰਦਰੀ ਭੋਜਨ, ਪੋਲਟਰੀ, ਬੀਨਜ਼ ਅਤੇ ਮੀਟ।● ਡੇਅਰੀ ਪ੍ਰੋਡਕਟ ਜਿਵੇਂ ਕਿ ਦੁੱਧ, ਪਨੀਰ ਅਤੇ ਦਹੀਂ।
ਬਹੁਤ ਸਾਰੇ ਬਾਕੀ ਮਾਪਿਆਂ ਵਾਂਗ ਜੋ ਅਕਸਰ ਇਸ ਗੱਲ ਨੂੰ ਸਮਝਦੇ ਹਨ, ਕਿ ਰੋਜ਼ਾਨਾ ਦੀ ਭੱਜ-ਦੌੜ ਦੇ ਵਿੱਚ ਬੱਚਿਆਂ ਨੂੰ ਇਹ ਸਾਰੀਆਂ ਚੀਜ਼ਾਂ ਖੁਆਉਣਾ ਕੋਈ ਆਸਾਨ ਕੰਮ ਨਹੀਂ ਹੈ। ਇਹ ਕੰਮ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ, ਜੇ ਤੁਹਾਡਾ ਬੱਚਾ ਟਿੱਕ ਕੇ ਨਹੀਂ ਬੈਠਦਾ, ਖਾਣ ਨਾਲੋਂ ਵੱਧ ਖੇਡਣ ਨੂੰ ਪਹਿਲ ਦਿੰਦਾ ਹੈ ਜਾਂ ਲੋੜੀਂਦੀ ਹਰੀ ਸਬਜ਼ੀਆਂ ਖਾਉਣ ਤੋਂ ਬਿਲਕੁਲ ਹੀ ਇਨਕਾਰ ਕਰ ਦਿੰਦਾ ਹੈ। Photo by Tanaphong Toochinda on Unsplash


ਜਦੋਂ ਤੁਹਾਡਾ ਬੱਚਾ ਸਿਹਤਮੰਦ ਭੋਜਨ ਖਾਣ ਤੋਂ ਇਨਕਾਰ ਕਰੇ, ਉਦੋਂ ਕੀ ਕਰਨਾ ਚਾਹੀਦਾ ਹੈ?
ਜਦੋਂ ਬੱਚੇ ਪੌਸ਼ਟਿਕ ਭੋਜਨ ਖਾਣ ਤੋਂ ਇਨਕਾਰ ਕਰਦੇ ਹਨ, ਉਦੋਂ ਤੁਹਾਨੂੰ ਇੱਕ ਅਜਿਹੇ ਯਕੀਨਨ ਸਮਾਧਾਨ ਦੀ ਜ਼ਰੂਰਤ ਹੁੰਦੀ ਹੈ, ਜਿਸ ਰਾਹੀਂ ਉਨ੍ਹਾਂ ਨੂੰ ਰੋਜ਼ਾਨਾ ਦੇ ਲੋੜੀਂਦੇ ਪੌਸ਼ਟਿਕ ਤੱਤ ਪ੍ਰਾਪਤ ਹੋ ਸੱਕਣ।
ਅਜਿਹਾ ਕਰਨ ਦੇ ਕੁਝ ਅਸਾਨ ਤਰੀਕੇ ਹਨ:- ਉਨ੍ਹਾਂ ਨੂੰ ਸਿਰਫ ਸਿਹਤਮੰਦ ਵਿਕਲਪ ਆਫਰ ਕਰੋ, ਤਾਂਕਿ ਉਹ ਜੋ ਵੀ ਚੁਣਨ, ਉਨ੍ਹਾਂ ਲਈ ਚੰਗਾ ਹੋਵੇ।- ਸਿਹਤਮੰਦ ਖੁਰਾਕ ਖਾ ਕੇ ਉਨ੍ਹਾਂ ਦੀ ਸਫਲਤਾ ਨੂੰ ਨਿਸ਼ਚਿਤ ਕਰਨ ਲਈ ਖੁਦ ਇੱਕ ਮਿਸਾਲ ਬਣੋ। ਬੱਚੇ ਦੂਜਿਆਂ ਨੂੰ ਫਾਲੋ ਕਰਕੇ ਬਹੁਤ ਕੁਝ ਸਿੱਖਦੇ ਹਨ।- ਸਿਹਤਮੰਦ ਭੋਜਨ ਦੇ ਦਿਲਚਸਪ ਨਾਮ ਰੱਖੋ ਜਿਵੇਂ ਕਿ ਜਾਦੂਈ ਤਾਕਤ ਵਾਲਾ ਮਟਰ ਸੂਪ, ਮੁਸ਼ੀ ਸਮੁਸ਼ੀ ਆਲੂ ਜਾਂ ਟੁੱਟੀ ਫਰੂਟੀ ਮਿਲਕਸ਼ੇਕ। ਬੱਚੇ ਸ਼ਾਨਦਾਰ ਕਹਾਣੀਆਂ ਅਤੇ ਮਜ਼ਾਕੀਆ ਨਾਮ ਪਸੰਦ ਕਰਦੇ ਹਨ।- ਕੁਝ ਅਸਾਨ ਅਤੇ ਸਿਹਤਮੰਦ ਪਕਵਾਨ ਬਣਾਉਣੇ ਸਿੱਖਣ ਵਿੱਚ ਉਨ੍ਹਾਂ ਨੂੰ ਸ਼ਾਮਲ ਕਰੋ। ਬੱਚਿਆਂ ਨੂੰ ਸ਼ੈਫ ਬਣਨਾ ਪਸੰਦ ਹੁੰਦਾ ਹੈ।- ਜੰਕ ਫੂਡ ਦੇ ਬਦਲੇ, ਘਰ ਵਿੱਚ ਸਿਹਤਮੰਦ ਸਨੈਕਸ ਰੱਖੋ, ਤਾਂਕਿ ਬੱਚਿਆਂ ਦੀ ਦਿਲਚਸਪੀ ਉਨ੍ਹਾਂ ਵਿੱਚ ਬਣੇ।- ਦਿਨ ਦੇ ਸਭ ਤੋਂ ਅਹਿਮ ਭੋਜਨ - ਨਾਸ਼ਤੇ ਵਿੱਚ ਪੌਸ਼ਟਿਕ ਭਰਪੂਰ ਅਨਾਜ ਸ਼ਾਮਲ ਕਰਨ ਦਾ ਧਿਆਨ ਰੱਖੋ। ਇਹ ਛੋਟੇ ਬੱਚਿਆਂ ਦੀ ਖੁਰਾਕ ਵਿੱਚ ਰੋਜ਼ਾਨਾ ਲੋੜੀਂਦੀ ਪੌਸ਼ਟਿਕ ਤੱਤਾਂ ਦੀ ਮਾਤਰਾ ਨੂੰ ਵਧਾ ਸਕਦਾ ਹੈ ਅਤੇ ਕਿਸੇ ਵੀ ਸੂਖਮ ਪੌਸ਼ਟਿਕ ਤੱਤ ਦੀ ਕਮੀ ਨੂੰ ਸਫਲਤਾਪੂਰਵਕ ਪੂਰਾ ਕਰ ਸਕਦਾ ਹੈ।
Nestlé ਦੇ ਸਿਹਤਮੰਦ Ceregrow ਨੂੰ ਬੱਚੇ ਦੀ ਮੌਜੂਦਾ ਖੁਰਾਕ ਵਿਚ ਸ਼ਾਮਲ ਕਰਕੇ, ਹੁਣ ਸਿਹਤ ਨੂੰ ਸੰਤੁਲਿਤ ਰੱਖਣਾ ਸੰਭਵ ਹੈ। 2 ਤੋਂ 5 ਸਾਲ ਦੇ ਬੱਚਿਆਂ ਲਈ, ਰੱਖਿਅਕ-ਮੁਕਤ ਅਤੇ ਬਿਨਾਂ ਕੋਈ ਹੋਰ ਸੁਆਦ ਜੋੜੇ, ਇਹ ਇੱਕ ਸੁਆਦੀ ਨਾਸ਼ਤੇ ਦਾ ਵਿਕਲਪ ਬਣਾਉਂਦਾ ਹੈ। Ceregrow ਨਾਲ ਭਰੀ ਹਰੇਕ ਕੌਲੀ, ਆਇਰਨ, ਵਿਟਾਮਿਨ ਏ, ਸੀ ਅਤੇ ਡੀ, ਕੈਲਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਅਨਾਜ, ਦੁੱਧ ਅਤੇ ਫਲਾਂ ਰਾਹੀਂ, ਹੁਣ ਤੁਸੀਂ ਆਪਣੇ ਬੱਚੇ ਨੂੰ ਕਿੱਥੇ ਵੀ, ਕਦੇ ਵੀ, ਪੂਰਨ ਬਹੁ-ਗੁਣੀ ਪੌਸ਼ਟਿਕ ਤੱਤ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਮੌਕਾ ਦੇ ਸਕਦੇ ਹੋ।
Nestlé Ceregrow ਦੀ ਵਧੇਰੀ ਜਾਣਕਾਰੀ ਲਈ, ਇੱਥੇ ਕਲਿੱਕ ਕਰੋ; ਤੁਹਾਡੇ ਅਨਮੋਲ ਬੱਚੇ ਲਈ, ਇੱਕ ਸੁਆਦੀ ਅਤੇ ਪੌਸ਼ਟਿਕ ਨਾਸ਼ਤੇ ਵਾਲਾ ਅਨਾਜ।
*ICMR 2010 ਦੇ ਅਨੁਸਾਰ, RDA 4-6 ਸਾਲ ਦੇ ਬੱਚੇ

(ਸਰੋਤ:*https://www.ceregrow.in/child-nutrition/nutrient-deficiency-symptoms** https://www.unicef.org/nutrition/index_iodine.html
ਇਹ ਪੋਸਟ ਭਾਗੀਦਾਰੀ ਵਿੱਚ ਹੈ।)
Published by: Anuradha Shukla
First published: January 14, 2021, 9:36 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading