ਇਸ ਨਵੇਂ ਸਾਲ ਵਿੱਚ ਜੇਕਰ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ ਅਤੇ ਚੰਗੇ ਰਿਟਰਨ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਖ਼ਬਰ ਵਿੱਚ ਦਿੱਤੇ ਤਰੀਕਿਆਂ ਨੂੰ ਅਪਨਾਉਣਾ ਚਾਹੀਦਾ ਹੈ। ਅਸੀਂ ਕਈ ਵਾਰ ਬਿਨ੍ਹਾਂ ਸੋਚੇ ਸਮਝੇ ਨਿਵੇਸ਼ ਕਰ ਦਿੰਦੇ ਹਾਂ। ਪਰ ਇਸ ਵਿੱਚੋਂ ਸਾਨੂੰ ਚੰਗਾ ਰਿਟਰਨ ਨਹੀਂ ਮਿਲਦਾ। ਇਸ ਲਈ ਇਨ੍ਹਾਂ ਤਰੀਕਿਆਂ ਨੂੰ ਇੱਕ ਵਾਰ ਜ਼ਰੂਰ ਪੜ੍ਹੋ-
ਦੱਸ ਦੇਈਏ ਕਿ 60 ਸਾਲ ਦੀ ਉਮਰ ਤੋਂ ਬਾਅਦ ਚਿੰਤਾ ਮੁਕਤ ਰਹਿਣ ਲਈ ਰਿਟਾਇਰਮੈਂਟ ਦੀ ਯੋਜਨਾਬੰਦੀ ਬਹੁਤ ਮਹੱਤਵਪੂਰਨ ਹੈ। ਉਮਰ ਦੇ ਇਸ ਪੜਾਅ 'ਤੇ ਡਾਕਟਰੀ ਖਰਚਿਆਂ ਲਈ, ਮਹਿੰਗਾਈ ਨੂੰ ਮਾਤ ਦੇਣ, ਅਚਾਨਕ ਖ਼ਰਚਿਆਂ ਨਾਲ ਨਜਿੱਠਣ ਅਤੇ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੇਵਾਮੁਕਤੀ ਦੀ ਯੋਜਨਾਬੰਦੀ ਜ਼ਰੂਰੀ ਹੈ।
ਰਿਟਾਇਰਮੈਂਟ ਸਮੇਂ ਲੋੜੀਂਦੀ ਜਮ੍ਹਾਂ-ਪੂੰਜੀ
ਰਿਟਾਇਰਮੈਂਟ ਦੀ ਯੋਜਨਾਬੰਦੀ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਰਿਟਾਇਰਮੈਂਟ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਜਿਉਣ ਲਈ ਪੈਸਿਆ ਦੀ ਲੋੜ ਬਾਰੇ ਫ਼ੈਸਲਾ ਕਰਨਾ ਹੈ। ਇਹ ਤੁਹਾਨੂੰ ਦੱਸੇਗਾ ਕਿ ਹਰ ਮਹੀਨੇ ਉਸ ਰਕਮ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਕਿੰਨਾ ਫੰਡ ਜੁਟਾਉਣਾ ਚਾਹੀਦਾ ਹੈ। ਇਸਦੇ ਲਈ, ਤੁਸੀਂ ਇੰਟਰਨੈਟ ਤੇ ਉਪਲਬਧ ਕਿਸੇ ਵੀ ਵਿੱਤੀ ਯੋਜਨਾਕਾਰ ਜਾਂ ਰਿਟਾਇਰਮੈਂਟ ਪਲੈਨਿੰਗ ਕੈਲਕੁਲੇਟਰ ਦੀ ਮਦਦ ਲੈ ਸਕਦੇ ਹੋ। ਇੱਕ ਆਸਾਨ ਫਾਰਮੂਲਾ ਇਹ ਵੀ ਹੈ ਕਿ ਰਿਟਾਇਰਮੈਂਟ ਕਾਰਪਸ ਵਜੋਂ ਤੁਹਾਡੇ ਸਾਲਾਨਾ ਖਰਚਿਆਂ ਦਾ ਘੱਟੋ-ਘੱਟ 20 ਗੁਣਾ ਇਕੱਠਾ ਕਰਨਾ।
ਮਹਿਗਾਈਂ ਨੂੰ ਧਿਆਨ ‘ਚ ਰੱਖਕੇ ਨਿਵੇਸ਼ ਕਰੋ
ਵਧ ਰਹੀ ਮਹਿਗਾਈਂ ਕਰਕੇ ਵੀ, ਸੀਮਿਤ ਪੈਸੇ ਨਾਲ ਜੀਵਨ ਜਿਊਣ ਵਿੱਚ ਮੁਸ਼ਕਿਲ ਖੜ੍ਹੀ ਕਰ ਸਕਦੀ ਹੈ। ਇਸ ਤੋਂ ਬਚਣ ਲਈ ਸੇਵਾਮੁਕਤੀ ਤੋਂ ਪਹਿਲਾਂ ਅਜਿਹੇ ਨਿਵੇਸ਼ ਮਾਧਿਅਮ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਜੋ ਮਹਿੰਗਾਈ ਨੂੰ ਮਾਤ ਦੇਣ ਦੇ ਸਮਰੱਥ ਹੋਵੇ। ਇਸਦੇ ਲਈ, ਤੁਹਾਨੂੰ ਇਕੁਇਟੀ ਅਤੇ ਮਿਊਚੁਅਲ ਫੰਡ ਦੀ ਮਦਦ ਲੈਣੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ ਇਸ ਸਮੇਂ 50,000 ਰੁਪਏ ਪ੍ਰਤੀ ਮਹੀਨਾ ਖਰਚ ਹੈ, ਤਾਂ 8% ਮਹਿੰਗਾਈ ਦੀ ਦਰ ਨਾਲ 25 ਸਾਲਾਂ ਬਾਅਦ, ਇਹੀ ਖਰਚਾ ਪ੍ਰਤੀ ਮਹੀਨਾ 3.5 ਲੱਖ ਰੁਪਏ ਹੋ ਜਾਵੇਗਾ।
ਪੋਰਟਫੋਲੀਓ ਵਿੱਚ ਵਿਭਿੰਨਤਾ
ਰਿਟਾਇਰਮੈਂਟ ਦੀ ਯੋਜਨਾਬੰਦੀ ਲਈ ਸਭ ਤੋਂ ਮਹੱਤਵਪੂਰਨ ਚੀਜ਼ ਤੁਹਾਡੇ ਨਿਵੇਸ਼ ਪੋਰਟਫੋਲੀਓ ਵਿੱਚ ਵਿਭਿੰਨਤਾ ਲਿਆਉਣਾ ਹੈ। ਜੇਕਰ ਤੁਸੀਂ 35 ਸਾਲ ਦੀ ਉਮਰ ਤੋਂ ਰਿਟਾਇਰਮੈਂਟ ਪਲੈਨਿੰਗ ਸ਼ੁਰੂ ਕਰਦੇ ਹੋ, ਤਾਂ ਤੁਹਾਡੀ ਬਚਤ ਦਾ 50% ਰਿਟਾਇਰਮੈਂਟ ਪਲੈਨਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾਣਾ ਚਾਹੀਦਾ ਹੈ। ਤੁਸੀਂ ਇਕੁਇਟੀ, ਈਪੀਐਫ, ਮਿਉਚੁਅਲ ਫੰਡ ਵਰਗੇ ਨਿਵੇਸ਼ ਮਾਧਿਅਮ ਦੀ ਚੋਣ ਕਰ ਸਕਦੇ ਹੋ। ਇਹ ਨਿਵੇਸ਼ ਉਤਪਾਦ ਮਹਿੰਗਾਈ ਨੂੰ ਹਰਾਉਣ ਅਤੇ ਬਿਹਤਰ ਰਿਟਰਨ ਪ੍ਰਾਪਤ ਕਰਨ ਲਈ ਕੰਮ ਕਰਨਗੇ।
ਜੇਕਰ ਤੁਸੀਂ 25 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਦੀ ਯੋਜਨਾ ਬਣਾਉਣੀ ਸ਼ੁਰੂ ਕੀਤੀ ਹੈ, ਤਾਂ ਤੁਹਾਡੀ ਰਿਟਾਇਰਮੈਂਟ ਲਈ ਤੁਹਾਡੇ ਕੋਲ 60-25=35 ਸਾਲ ਹਨ। ਰਿਟਾਇਰਮੈਂਟ 'ਤੇ ਤੁਹਾਨੂੰ 4 ਕਰੋੜ ਰੁਪਏ ਦੇ ਫੰਡ ਦੀ ਲੋੜ ਹੁੰਦੀ ਹੈ ਅਤੇ 4 ਕਰੋੜ ਪ੍ਰਾਪਤ ਕਰਨ ਲਈ ਤੁਹਾਨੂੰ ਹਰ ਮਹੀਨੇ ਮਿਉਚੁਅਲ ਫੰਡਾਂ ਵਿੱਚ 4000-4500 ਰੁਪਏ ਦਾ ਨਿਵੇਸ਼ ਕਰਨਾ ਪੈਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Investment, MONEY, Systematic investment plan