• Home
  • »
  • News
  • »
  • lifestyle
  • »
  • HOW TO GET 1 LAKH RS FROM PF WITHDRAWAL FROM MEDICAL ADVANCE INSTANTLY CHECK FULL PROCESS HERE GH AP AS

ਜ਼ਰੂਰਤ ਦੇ ਸਮੇਂ PF ਖਾਤੇ `ਚੋਂ ਕਢਵਾ ਸਕਦੇ ਹੋ 1 ਲੱਖ ਰੁਪਏ, ਜਾਣੋ ਪੂਰੀ ਪ੍ਰਕਿਰਿਆ

ਦੱਸ ਦੇਈਏ ਕਿ ਹੁਣ ਤੁਹਾਡਾ PF ਖਾਤਾ ਵੀ ਵਿੱਤੀ ਸੰਕਟ ਵਿੱਚ ਫੌਰੀ ਮਦਦਗਾਰ ਸਾਬਤ ਹੋ ਸਕਦਾ ਹੈ। ਜੇਕਰ ਤੁਹਾਨੂੰ ਕਿਸੇ ਸੰਕਟ ਵਿੱਚ ਵੱਡੀ ਰਕਮ ਦੀ ਲੋੜ ਹੈ, ਤਾਂ PF (EPFO) ਤੁਹਾਡਾ ਸਹਾਰਾ ਬਣ ਸਕਦਾ ਹੈ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਪੀਐਫ ਤੋਂ ਪੈਸੇ ਕਢਵਾਉਣਾ ਇੱਕ ਮੁਸ਼ਕਲ ਅਤੇ ਲੰਬੀ ਪ੍ਰਕਿਰਿਆ ਹੈ।

ਸੰਕਟ ਸਮੇਂ ਤੁਸੀਂ PF ਖਾਤੇ ‘ਚੋਂ ਕਢਵਾ ਸਕਦੇ ਹੋ ਇੱਕ ਲੱਖ ਦੀ ਰਕਮ, ਜਾਣੋ ਕਿਵੇਂ

  • Share this:
ਨੌਕਰੀ ਕਰਨ ਵਾਲਿਆਂ ਨੂੰ ਸੰਕਟ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਵਿਸ਼ੇਸ਼ ਸਹੂਲਤ ਦੇ ਰਿਹਾ ਹੈ। ਜੇਕਰ ਤੁਹਾਨੂੰ ਤੁਰੰਤ ਪੈਸਿਆਂ ਦੀ ਜ਼ਰੂਰਤ ਹੈ, ਤਾਂ ਕੋਈ ਵੀ ਮੈਂਬਰ ਬਿਨਾਂ ਕਾਗਜ਼ (PF ਕਢਵਾਉਣ) ਦੇ ਆਪਣੇ ਖਾਤੇ ਵਿੱਚੋਂ ਇੱਕ ਲੱਖ ਰੁਪਏ ਤੱਕ ਕਢਵਾ ਸਕਦਾ ਹੈ। ਇਹ ਪੈਸਾ ਸਿਰਫ਼ ਮੈਡੀਕਲ ਐਡਵਾਂਸ ਕਲੇਮ ਤਹਿਤ ਹੀ ਮਿਲੇਗਾ।


ਦੱਸ ਦੇਈਏ ਕਿ ਹੁਣ ਤੁਹਾਡਾ PF ਖਾਤਾ ਵੀ ਵਿੱਤੀ ਸੰਕਟ ਵਿੱਚ ਫੌਰੀ ਮਦਦਗਾਰ ਸਾਬਤ ਹੋ ਸਕਦਾ ਹੈ। ਜੇਕਰ ਤੁਹਾਨੂੰ ਕਿਸੇ ਸੰਕਟ ਵਿੱਚ ਵੱਡੀ ਰਕਮ ਦੀ ਲੋੜ ਹੈ, ਤਾਂ PF (EPFO) ਤੁਹਾਡਾ ਸਹਾਰਾ ਬਣ ਸਕਦਾ ਹੈ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਪੀਐਫ ਤੋਂ ਪੈਸੇ ਕਢਵਾਉਣਾ ਇੱਕ ਮੁਸ਼ਕਲ ਅਤੇ ਲੰਬੀ ਪ੍ਰਕਿਰਿਆ ਹੈ। ਪਰ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਗਾਹਕਾਂ ਲਈ ਇੱਕ ਨਵੀਂ ਪਹਿਲ ਕੀਤੀ ਹੈ।


ਈਪੀਐਫਓ ਦੁਆਰਾ ਜਾਰੀ ਕੀਤੇ ਗਏ ਮੈਮੋਰੰਡਮ ਦੇ ਅਨੁਸਾਰ, ਜੇਕਰ ਕਿਸੇ ਜਾਨਲੇਵਾ ਬਿਮਾਰੀ ਦੇ ਮਾਮਲੇ ਵਿੱਚ ਮਰੀਜ਼ ਨੂੰ ਹਸਪਤਾਲ ਵਿੱਚ ਭਰਤੀ ਕਰਨ ਲਈ 1 ਲੱਖ ਰੁਪਏ ਦੀ ਫੌਰੀ ਜ਼ਰੂਰਤ ਹੈ, ਤਾਂ ਪੀਐਫ ਖਾਤਾ ਧਾਰਕ ਇਸ ਸਹੂਲਤ ਦਾ ਲਾਭ ਲੈ ਸਕਦਾ ਹੈ।


ਮੈਡੀਕਲ ਐਡਵਾਂਸ ਕਲੇਮ ਦੇ ਤਹਿਤ ਪੈਸੇ ਲਈ ਅਰਜ਼ੀ ਦੇਣ ਲਈ ਕਰਮਚਾਰੀ ਲਈ ਕੁਝ ਜ਼ਰੂਰੀ ਸ਼ਰਤਾਂ ਹਨ। ਉਦਾਹਰਨ ਲਈ, ਬਿਨੈਕਾਰ ਦੇ ਮਰੀਜ਼ ਨੂੰ ਸਰਕਾਰੀ / ਜਨਤਕ ਖੇਤਰ ਯੂਨਿਟ / CGHS ਪੈਨਲ ਹਸਪਤਾਲ ਵਿੱਚ ਦਾਖ਼ਲ ਹੋਣਾ ਚਾਹੀਦਾ ਹੈ।


ਜੇਕਰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਤਾਂ ਇਸ ਸਬੰਧੀ ਜਾਂਚ ਕੀਤੀ ਜਾਵੇਗੀ। ਇਸ ਪ੍ਰਕਿਰਿਆ ਤੋਂ ਬਾਅਦ ਹੀ ਤੁਸੀਂ ਮੈਡੀਕਲ ਕਲੇਮ ਲਈ ਅਰਜ਼ੀ ਭਰ ਸਕਦੇ ਹੋ। ਮੈਡੀਕਲ ਸਹੂਲਤ ਦੇ ਤਹਿਤ ਤੁਸੀਂ ਸਿਰਫ 1 ਲੱਖ ਰੁਪਏ ਹੀ ਕਢਵਾ ਸਕਦੇ ਹੋ। ਇਹ ਪੈਸੇ ਅਰਜ਼ੀ ਭਰਨ ਤੋਂ ਬਾਅਦ ਛੇਤੀ ਹੀ ਤੁਹਾਡੇ ਖਾਤੇ ਵਿੱਚ ਆ ਜਾਣਗੇ।


ਪੈਸੇ ਕਢਵਾਉਣ ਦੀ ਪ੍ਰਕਿਰਿਆ

• ਤੁਸੀਂ ਸਰਕਾਰੀ ਵੈਬਸਾਈਟ www.epfindia.gov.in 'ਤੇ ਪੇਸ਼ਗੀ ਕਲੇਮ ਆਨਲਾਈਨ ਲੈ ਸਕਦੇ ਹੋ।

• ਐਡਵਾਂਸ ਕਲੇਮ unifiedportalmem.epfindia.gov.in ਤੋਂ ਵੀ ਕੀਤਾ ਜਾ ਸਕਦਾ ਹੈ।

• ਇੱਥੇ ਤੁਹਾਨੂੰ ਔਨਲਾਈਨ ਸੇਵਾਵਾਂ 'ਤੇ ਕਲਿੱਕ ਕਰਨਾ ਹੋਵੇਗਾ।

• ਹੁਣ ਤੁਹਾਨੂੰ ਕਲੇਮ (ਫਾਰਮ-31,19,10C ਅਤੇ 10D) ਭਰਨਾ ਹੋਵੇਗਾ।

• ਇਸ ਤੋਂ ਬਾਅਦ ਤੁਹਾਨੂੰ ਆਪਣੇ ਬੈਂਕ ਖਾਤੇ ਦੇ ਆਖਰੀ 4 ਅੰਕਾਂ ਨੂੰ ਐਂਟਰ ਕਰਕੇ ਵੈਰੀਫਾਈ ਕਰਨਾ ਹੋਵੇਗਾ।

• ਹੁਣ ਤੁਹਾਨੂੰ ਪ੍ਰੋਸੀਡ ਫਾਰ ਔਨਲਾਈਨ ਕਲੇਮ 'ਤੇ ਕਲਿੱਕ ਕਰਨਾ ਹੋਵੇਗਾ।

• ਪੀਐਫ ਐਡਵਾਂਸ ਨੂੰ ਡਰਾਪ ਡਾਊਨ ਤੋਂ (ਫਾਰਮ 31) ਚੁਣਨਾ ਹੋਵੇਗਾ।

• ਇਸ ਤੋਂ ਬਾਅਦ ਤੁਹਾਨੂੰ ਪੈਸੇ ਕਢਵਾਉਣ ਦਾ ਕਾਰਨ ਵੀ ਦੇਣਾ ਹੋਵੇਗਾ।

• ਹੁਣ ਤੁਹਾਨੂੰ ਰਕਮ ਐਂਟਰ ਕਰਨੀ ਹੋਵੇਗੀ ਅਤੇ ਚੈੱਕ ਦੀ ਸਕੈਨ ਕੀਤੀ ਕਾਪੀ ਅਪਲੋਡ ਕਰਨੀ ਹੋਵੇਗੀ।

• ਇਸ ਤੋਂ ਬਾਅਦ ਆਪਣੇ ਪਤੇ ਦੇ ਵੇਰਵੇ ਭਰੋ।

• Get Aadhaar OTP 'ਤੇ ਕਲਿੱਕ ਕਰੋ ਅਤੇ ਆਧਾਰ ਲਿੰਕਡ ਮੋਬਾਈਲ 'ਤੇ ਪ੍ਰਾਪਤ ਹੋਇਆ OTP ਦਰਜ ਕਰੋ।

• ਹੁਣ ਤੁਹਾਡਾ ਦਾਅਵਾ ਦਾਇਰ ਕੀਤਾ ਜਾਵੇਗਾ।
Published by:Amelia Punjabi
First published: