Home /News /lifestyle /

Income Tax Update: ਖੇਤੀਬਾੜੀ ਸੰਬੰਧੀ ਜ਼ਮੀਨ 'ਤੇ ਲੱਗਣ ਵਾਲੇ ਟੈਕਸ ਤੋਂ ਇੰਝ ਪਾਓ ਛੂਟ, ਜਾਣੋ ਤਰੀਕਾ

Income Tax Update:  ਕਰੋਨਾ ਮਹਾਂਮਾਰੀ ਨਾਨ ਹਰ ਤਰ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ। ਕਾਰੋਬਾਰ ਬੰਦ ਹੋਣ ਕਾਰਨ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਕੋਰੋਨਾ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਪੈਸਿਆਂ ਦੀ ਕਮੀਨੂੰ ਦੂਰ ਕਰਨ ਲਈ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵਾਹੀਯੋਗ ਜ਼ਮੀਨ ਵੇਚ ਕੇ ਪੈਸਾ ਇਕੱਠਾ ਕੀਤਾ। ਆਓ ਜਾਣਦੇ ਹਾਂ ਕਿ ਇਨਕਮ ਟੈਕਸ ਵਿਭਾਗ ਕਿਹੜੀ ਜ਼ਮੀਨ ਵੇਚਣ ਉੱਤੇ ਟੈਕਸ ਵਸੂਲਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਵਾਸਤਵ ਵਿੱਚ ਇਨਕਮ ਟੈਕਸ ਐਕਟ 1961 ਦੇ ਤਹਿਤ, ਕਿਸੇ ਵੀ ਖੇਤੀ ਵਾਲੀ ਜ਼ਮੀਨ ਨੂੰ ਪੂੰਜੀ ਸੰਪਤੀ ਨਹੀਂ ਮੰਨਿਆ ਜਾਂਦਾ ਹੈ, ਜਦੋਂ ਤੱਕ ਇਹ ਕੁਝ ਵਿਵਸਥਾਵਾਂ ਨੂੰ ਪੂਰਾ ਨਹੀਂ ਕਰਦੀ। ਅਜਿਹੀ ਸਥਿਤੀ ਵਿੱਚ, ਜੇਕਰ ਤੁਹਾਡੀ ਜ਼ਮੀਨ ਪੂਰੀ ਤਰ੍ਹਾਂ ਖੇਤੀਬਾੜੀ ਵਾਲੀ ਜ਼ਮੀਨ ਹੈ, ਤਾਂ ਇਸ ਨੂੰ ਵੇਚ ਕੇ ਪ੍ਰਾਪਤ ਕੀਤੀ ਰਕਮ ਆਮਦਨ ਕਰ ਦੇ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਬਾਹਰ ਹੋਵੇਗੀ।

ਕਿਹੜੀ ਜ਼ਮੀਨ ਉੱਤੇ ਲਗਾਇਆ ਜਾਂਦਾ ਹੈ ਟੈਕਸ

ਜੇਕਰ ਕੋਈ ਵਾਹੀਯੋਗ ਜ਼ਮੀਨ ਨਗਰਪਾਲਿਕਾ ਜਾਂ ਛਾਉਣੀ ਬੋਰਡ ਦੇ ਦਾਇਰੇ 'ਚ ਆਉਂਦੀ ਹੈ, ਜਿਸ ਦੀ ਆਬਾਦੀ 10 ਹਜ਼ਾਰ ਤੋਂ ਘੱਟ ਹੈ ਜਾਂ ਫ਼ਿਰ ਨਗਰਪਾਲਿਕਾ ਜਾਂ ਛਾਉਣੀ ਬੋਰਡ ਦੇ 2 ਤੋਂ 8 ਕਿਲੋਮੀਟਰ ਦੇ ਦਾਇਰੇ 'ਚ ਆਉਂਦੀ ਹੈ, ਜਿਸ ਦੀ ਆਬਾਦੀ 10 ਹਜ਼ਾਰ ਤੋਂ 1 ਲੱਖ ਦੇ ਵਿਚਕਾਰ ਹੈ, ਤਾਂ ਅਜਿਹੀ ਖੇਤੀਯੋਗ ਜ਼ਮੀਨ ਨੂੰ ਵੇਚਣ 'ਤੇ ਪੂੰਜੀ ਲਾਭ ਟੈਕਸ ਅਦਾ ਕਰਨਾ ਹੋਵੇਗਾ।

ਜਾਣਕਾਰੀ ਲਈ ਦੱਸ ਦੇਈਏ ਕਿ ਇਨਕਮ ਟੈਕਸ ਦੇ ਪ੍ਰਬੰਧਾਂ 'ਚ ਇਹ ਸਪੱਸ਼ਟ ਨਹੀਂ ਹੈ ਕਿ ਖੇਤੀ ਵਾਲੀ ਜ਼ਮੀਨ ਦੀ ਵਿਕਰੀ 'ਤੇ ਕਦੋਂ ਟੈਕਸ ਲੱਗੇਗਾ ਅਤੇ ਕਦੋਂ ਨਹੀਂ ਲੱਗੇਗਾ। ਪਰ ਜੇਕਰ ਇਨ੍ਹਾਂ ਦੋਵਾਂ ਮਾਮਲਿਆਂ ਤੋਂ ਬਾਹਰ ਦੀ ਜ਼ਮੀਨ ਵੇਚੀ ਜਾਂਦੀ ਹੈ ਤਾਂ ਉਹ ਟੈਕਸ ਦੇ ਦਾਇਰੇ 'ਚ ਨਹੀਂ ਆਵੇਗੀ। ਜੇਕਰ ਖੇਤੀਬਾੜੀ ਵਾਲੀ ਜ਼ਮੀਨ ਨੂੰ ਪੂੰਜੀ ਸੰਪਤੀ ਵਜੋਂ ਮੰਨਿਆ ਜਾਂਦਾ ਹੈ, ਤਾਂ ਤੁਹਾਨੂੰ ਇਸਨੂੰ ਵੇਚਣ 'ਤੇ ਲੰਬੇ ਸਮੇਂ ਲਈ ਪੂੰਜੀ ਲਾਭ ਟੈਕਸ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਉਹ ਵੀ ਉਦੋਂ ਜਦੋਂ ਤੁਸੀਂ 24 ਮਹੀਨਿਆਂ ਤੋਂ ਵੱਧ ਸਮੇਂ ਤੋਂ ਜ਼ਮੀਨ ਆਪਣੇ ਕੋਲ ਰੱਖੀ ਹੋਈ ਹੈ।

ਜ਼ਮੀਨ ਉੱਤੇ ਟੈਕਸ ਛੂਟ ਕਿਵੇਂ ਪ੍ਰਾਪਤ ਕਰੀਏ

ਸੈਕਸ਼ਨ 54B

ਇਨਕਮ ਟੈਕਸ ਐਕਟ ਦੀ ਇਸ ਧਾਰਾ ਦੇ ਤਹਿਤ, ਜੇਕਰ ਤੁਸੀਂ ਖੇਤੀਬਾੜੀ ਜ਼ਮੀਨ ਵੇਚ ਕੇ ਪੈਸਾ ਕਮਾਇਆ ਹੈ, ਤਾਂ ਤੁਸੀਂ ਇਸ ਪੈਸੇ ਨਾਲ ਦੋ ਮਹੀਨੇ ਦੇ ਅੰਦਰ ਖੇਤੀਬਾੜੀ ਲਈ ਜ਼ਮੀਨ ਖਰੀਦ ਕੇ ਟੈਕਸ ਭਰਨ ਤੋਂ ਬਚ ਸਕਦੇ ਹੋ। ਜੇਕਰ ਤੁਸੀਂ ਦੋ ਸਾਲਾਂ ਦੇ ਅੰਦਰ ਕੋਈ ਹੋਰ ਖੇਤੀਬਾੜੀ ਜ਼ਮੀਨ ਖਰੀਦਣ ਨਹੀਂ ਖਰੀਦ ਸਕਦੇ, ਤਾਂ ਧਾਰਾ 139 ਦੇ ਤਹਿਤ ਇਨਕਮ ਟੈਕਸ ਰਿਟਰਨ ਭਰਨ ਤੋਂ ਪਹਿਲਾਂ, ਤੁਸੀਂ ਉਸ ਰਕਮ ਨੂੰ ਪੂੰਜੀ ਲਾਭ ਖਾਤਾ ਯੋਜਨਾ ਵਿੱਚ ਜਮ੍ਹਾਂ ਕਰ ਸਕਦੇ ਹੋ। ਇਸ 'ਤੇ ਤੁਹਾਨੂੰ ਟੈਕਸ ਛੋਟ ਵੀ ਮਿਲੇਗੀ।

ਸੈਕਸ਼ਨ 54EC

ਇਸ ਧਾਰਾ ਦੇ ਤਹਿਤ ਵਾਹੀਯੋਗ ਜ਼ਮੀਨ ਉੱਤ ਟੈਕਸ ਛੋਟ ਦਾ ਦਾਅਵਾ ਕੀਤਾ ਜਾ ਸਕਦਾ ਹੈ। ਇਸ ਧਾਰਾ ਦੇ ਅਨੁਸਾਰ ਜੇਕਰ ਤੁਸੀਂ ਕਿਸੇ ਵਾਹੀਯੋਗ ਜ਼ਮੀਨ ਨੂੰ ਵੇਚਣ ਤੋਂ ਬਾਅਦ ਪ੍ਰਾਪਤ ਹੋਏ ਪੈਸੇ ਨੂੰ ਕਿਸੇ ਬ੍ਰਾਂਡ ਵਿੱਚ ਨਿਵੇਸ਼ ਕਰਦੇ ਹੋ ਤਾਂ ਟੈਕਸ ਛੂਟ ਪ੍ਰਾਪਤ ਕਰ ਸਕਦੇ ਹੋ। ਇਸ ਤਰ੍ਹਾਂ, ਇੱਕ ਵਿੱਤੀ ਸਾਲ ਵਿੱਚ 50 ਲੱਖ ਰੁਪਏ 'ਤੇ LTCG ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।

ਸੈਕਸ਼ਨ 54F

ਜੇਕਰ ਤੁਸੀਂ ਖੇਤੀ ਵਾਲੀ ਜ਼ਮੀਨ ਦੀ ਵਿਕਰੀ ਤੋਂ ਪ੍ਰਾਪਤ ਹੋਏ ਪੈਸੇ ਨਾਲ ਘਰ ਬਣਾਉਂਦੇ ਹੋ, ਤਾਂ ਇਸ 'ਤੇ LTCG ਛੋਟ ਲਈ ਦਾਅਵਾ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਨਿਰਧਾਰਤ ਸਮੇਂ ਦੇ ਅੰਦਰ ਘਰ ਦੀ ਉਸਾਰੀ ਵਿੱਚ ਇਸ ਰਕਮ ਦਾ ਨਿਵੇਸ਼ ਨਹੀਂ ਕਰ ਸਕਦੇ ਹੋ, ਤਾਂ ਤੁਸੀਂ ਇਸਨੂੰ ਬੈਂਕ ਦੀ ਪੂੰਜੀ ਲਾਭ ਖਾਤਾ ਯੋਜਨਾ ਵਿੱਚ ਜਮ੍ਹਾਂ ਕਰ ਸਕਦੇ ਹੋ। ਇੱਥੇ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਤੁਸੀਂ ਘਰ ਦੀ ਉਸਾਰੀ ਵਿੱਚ ਜਿੰਨੀ ਰਕਮ ਨਿਵੇਸ਼ ਕਰੋਗੇ, ਉਸ ਵਿੱਚ ਛੋਟ ਮਿਲੇਗੀ। ਇਸਦੇ ਨਾਲ ਹੀ ਟੈਕਸਦਾਤਾ ਕੋਲ ਇੱਕ ਤੋਂ ਵੱਧ ਮਕਾਨ ਨਹੀਂ ਹੋਣੇ ਚਾਹੀਦੇ।

Published by:Rupinder Kaur Sabherwal
First published:

Tags: Agriculture, Business, Income tax, Tax, Tax Saving