ਹਰ ਕੋਈ ਜ਼ਿੰਦਗੀ ਵਿੱਚ ਕੋਈ ਨਾ ਕੋਈ ਸੁਪਨਾ ਦੇਖਦਾ ਹੈ। ਕਦੇ ਖੁੱਲ੍ਹੀਆਂ ਅੱਖਾਂ ਨਾਲ ਵੇਖਦੇ ਹਨ ਤਾਂ ਕੋਈ ਬੰਦ ਅੱਖਾਂ ਨਾਲ ਵੇਖਦਾ ਹੈ। ਖੁੱਲੀਆਂ ਅੱਖਾਂ ਨਾਲ ਦੇਖੇ ਸੁਪਨਿਆਂ ਉੱਤੇ ਸਾਡਾ ਕੰਟਰੋਲ ਹੋ ਸਕਦਾ ਹੈ ਪਰ ਬੰਦ ਅੱਖਾਂ ਨਾਲ ਦੇਖੇ ਸੁਪਨਿਆਂ ਉੱਤੇ ਸਾਡਾ ਕੋਈ ਵੱਸ ਨਹੀਂ ਹੁੰਦਾ। ਬੰਦ ਅੱਖਾਂ ਨਾਲ ਦੇਖੇ ਸੁਪਨੇ ਕਦੇ ਚੰਗੇ ਹੁੰਦੇ ਹਨ ਤੇ ਕਦੇ ਮਾੜੇ। ਇਨ੍ਹਾਂ ਵਿੱਚੋਂ ਕੁਝ ਸੁਪਨੇ ਯਾਦ ਰਹਿ ਜਾਂਦੇ ਹਨ ਅਤੇ ਕੁਝ ਅਸੀਂ ਪੂਰੀ ਤਰ੍ਹਾਂ ਭੁੱਲ ਜਾਂਦੇ ਹਾਂ। ਕਈ ਵਾਰ ਇੰਝ ਹੁੰਦਾ ਹੈ ਕਿ ਇੱਕ ਵਾਰ ਜਦੋਂ ਤੁਹਾਨੂੰ ਕੋਈ ਬੁਰਾ ਸੁਪਨਾ ਆਇਆ ਤਾਂ ਅਜਿਹਾ ਸੁਪਨਾ ਤੁਹਾਨੂੰ ਵਾਰ ਵਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਸੌਣ ਤੋਂ ਬਾਅਦ ਵੀ ਦਿਲ ਵਿੱਚ ਬੇਚੈਨੀ ਜਿਹੀ ਰਹਿੰਦੀ ਹੈ ਤੇ ਸਾਰਾ ਦਿਨ ਤੁਸੀਂ ਉਸ ਬੁਰੇ ਸੁਪਨੇ ਨੂੰ ਲੈ ਕੇ ਚਿੰਤਾ ਵਿੱਚ ਰਹਿੰਦੇ ਹੋ। ਜੇਕਰ ਤੁਸੀਂ ਵੀ ਰਾਤ ਨੂੰ ਆਉਣ ਵਾਲੇ ਬੁਰੇ ਸੁਪਨੇ ਤੋਂ ਪਰੇਸ਼ਾਨ ਹੋ ਤਾਂ ਹੇਠਾਂ ਦੱਸੇ ਗਏ ਜੋਤਸ਼ੀ ਉਪਾਅ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ, ਇਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਬੁਰੇ ਸੁਪਨਿਆਂ ਤੋਂ ਰਾਹਤ ਲੈ ਸਕਦੇ ਹੋ...
-ਫਟਕੜੀ ਦਾ ਟੋਟਕਾ ਤੁਹਾਡੇ ਕੰਮ ਆ ਸਕਦਾ ਹੈ। ਜੇਕਰ ਤੁਹਾਨੂੰ ਵੀ ਲਗਾਤਾਰ ਕਈ ਦਿਨਾਂ ਤੋਂ ਬੁਰੇ ਸੁਪਨੇ ਆ ਰਹੇ ਹਨ ਤਾਂ ਸੌਣ ਵਾਲੇ ਬਿਸਤਰ ਦੇ ਹੇਠਾਂ ਫਟਕੜੀ ਨੂੰ ਕਾਲੇ ਕੱਪੜੇ ਵਿੱਚ ਬੰਨ੍ਹ ਕੇ ਰੱਖੋ। ਅਜਿਹਾ ਕਰਨ ਨਾਲ ਵਿਅਕਤੀ ਨੂੰ ਭੈੜੇ ਸੁਪਨੇ, ਅਚਾਨਕ ਨੀਂਦ ਖੁੱਲ੍ਹਣਾ ਜਾਂ ਕਿਸੇ ਅਣਜਾਣ ਚੀਜ਼ ਦੇ ਡਰ ਤੋਂ ਮੁਕਤੀ ਮਿਲਦੀ ਹੈ। ਬੱਚਿਆਂ ਲਈ ਵੀ ਇਹ ਕਾਫੀ ਫਾਇਦੇਮੰਦ ਹੈ, ਜੇ ਤੁਹਾਡੇ ਬੱਚਾ ਰਾਤ ਨੂੰ ਸੌਣ ਤੋਂ ਬਾਅਦ ਅਚਾਨਕ ਉੱਠ ਜਾਂਦਾ ਹੈ ਤਾਂ ਹਰ ਮੰਗਲਵਾਰ ਨੂੰ ਫਟਕੜੀ ਦਾ ਟੁਕੜਾ ਬੱਚੇ ਦੇ ਸਿਰ ਵੱਲ ਰੱਖੋ। ਇੰਝ ਕਰਨ ਨਾਲ ਬੱਚਾ ਰਾਤ ਨੂੰ ਅਚਾਨਕ ਡਰ ਕੇ ਨਹੀਂ ਉੱਠੇਗਾ
-ਸੰਕਟਮੋਚਨ ਹਨੂੰਮਾਨ ਜੀ ਤੁਹਾਡੀ ਇਸ ਤਕਲੀਫ ਨੂੰ ਦੂਰ ਕਰ ਸਕਦੇ ਹੋ। ਤੁਹਾਨੂੰ ਲਗਾਤਾਰ ਬੁਰੇ ਸੁਪਨੇ ਆ ਰਹੇ ਹਨ ਅਤੇ ਇਹ ਬੁਰੇ ਸੁਪਨੇ ਘੱਟ ਹੋਣ ਦਾ ਨਾਮ ਨਹੀਂ ਲੈ ਰਹੇ ਹਨ ਤਾਂ ਤੁਹਾਨੂੰ ਰੋਜ਼ਾਨਾ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬੁਰੇ ਸੁਪਨੇ ਹੌਲੀ-ਹੌਲੀ ਆਉਣੇ ਬੰਦ ਹੋ ਜਾਣਦੇ।
-ਸੌਣ ਦੀ ਗਲਤ ਦਿਸ਼ਾ ਕਾਰਨ ਵੀ ਕਈ ਵਾਰ ਬੁਰੇ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਸੌਣ ਤੋਂ ਪਹਿਲਾਂ, ਧਿਆਨ ਰੱਖੋ ਕਿ ਤੁਹਾਡੇ ਪੈਰ ਦੱਖਣ-ਪੂਰਬ ਦਿਸ਼ਾ ਵਿੱਚ ਨਾ ਹੋਣ। ਦਰਵਾਜ਼ੇ ਦੀ ਦਿਸ਼ਾ ਵਿੱਚ ਪੈਰ ਰੱਖ ਕੇ ਨਹੀਂ ਸੌਣਾ ਚਾਹੀਦਾ। ਇਹ ਹਮੇਸ਼ਾ ਧਿਆਨ ਰੱਖੋ ਕਿ ਸੌਂਦੇ ਸਮੇਂ ਸਿਰ ਹਮੇਸ਼ਾ ਪੂਰਬ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ। ਇਸ ਨਾਲ ਬੁਰੇ ਸੁਪਨੇ ਆਉਣੇ ਬੰਦ ਹੋ ਜਾਣਦੇ।
- ਪੂਜਾ ਪਾਠ ਦੌਰਾਨ ਕਪੂਰ ਦੀ ਵਰਤੋਂ ਕਰਨਾ ਇੱਕ ਆਮ ਗੱਲ ਹੈ , ਇਸ ਨਾਲ ਘਰ ਦਾ ਵਾਤਾਵਰਣ ਸ਼ੁੱਧ ਹੋ ਜਾਂਦਾ ਹੈ ਤੇ ਇਸ ਦੀ ਮਹਿਕ ਵੀ ਕਾਫੀ ਵਧੀਆ ਹੁੰਦੀ ਹੈ। ਜੇਕਰ ਤੁਸੀਂ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਰਾਤ ਨੂੰ ਕਪੂਰ ਜਲਾ ਕੇ ਸੌਣਾ ਤੁਹਾਡੇ ਲਈ ਬਿਹਤਰ ਰਹੇਗਾ। ਕਪੂਰ ਦੀ ਖੁਸ਼ਬੂ ਚੰਗੀ ਨੀਂਦ ਲਿਆਉਂਦੀ ਹੈ, ਨਾਲ ਹੀ ਤਣਾਅ ਨੂੰ ਘੱਟ ਕਰਦੀ ਹੈ ਅਤੇ ਘਰ ਵਿੱਚ ਖੁਸ਼ੀ ਅਤੇ ਸ਼ਾਂਤੀ ਬਣੀ ਰਹਿੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Haunted dreams, Religion, Scary dreams