ਨਵੇਂ ਅਤੇ ਦਮਦਾਰ HONOR 9X PRO ‘ਚ ਆਪਣੀਆਂ ਪਸੰਦੀਦਾ ਐਪਸ ਕਿਵੇਂ ਪ੍ਰਾਪਤ ਕਰੀਏ!

 • Share this:
  HONOR ਆਪਣੇ ਪ੍ਰੋਡਕਟਸ ਦੀ ਸ਼ਾਨਦਾਰ ਰੇਂਜ ਦੇ ਨਾਲ, ਹੌਲੀ-ਹੌਲੀ ਭਾਰਤੀ ਗਾਹਕਾਂ ਦੀ ਕਲਪਨਾ ਤੇ ਕਬਜਾ ਕਰ ਰਿਹਾ ਹੈ। Huawei AppGallery ਦੇ ਨਾਲ, ਕੰਪਨੀ ਯੂਜ਼ਰ ਦੇ ਅਨੁਭਵ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣ ਦੀ ਤਿਆਰੀ ਵਿੱਚ ਹੈ, ਕੰਪਨੀ ਦੇ ਨਵੇਂ ਸਮਾਰਟਫੋਨ HONOR 9X Pro ਵਿੱਚ ਇਹ AppGallery ਪਹਿਲਾਂ ਤੋਂ ਹੀ ਇੰਸਟਾਲ ਹੋਵੇਗੀ।

  HONOR ਸਮਾਰਟਫੋਨਸ ਦੀ ਤਰ੍ਹਾਂ, AppGallery ਵੀ ਕਾਫੀ ਸ਼ਾਨਦਾਰ ਹੈ। 2011 ਵਿੱਚ ਲਾਂਚ ਹੋਣ ਤੋਂ ਬਾਅਦ, ਇਹ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਐਪ ਡਿਸਟ੍ਰੀਬਿਊਟਰ ਪਲੇਟਫਾਰਮ ਬਣ ਗਿਆ ਹੈ। ਪਿਛਲੇ ਸਾਲ, ਦਸੰਬਰ ਵਿੱਚ ਹੋਏ ਪਹਿਲੇ ਡਿਵੈਲਪਰਸ ਡੇ ਸਮਿਟ ਤੋਂ, AppGallery ਨੇ ਦੁਨੀਆ ਭਰ ਵਿੱਚ, 1.3 ਮਿਲੀਅਨ ਡਿਵੈਲਪਰਸ ਦਾ ਨੈੱਟਵਰਕ ਬਣਾਇਆ ਹੈ, ਜੋ ਕਿ 170 ਦੇਸ਼ਾਂ ਦੇ 400 ਮਿਲੀਅਨ ਯੂਜ਼ਰਸ ਲਈ, ਐਪਸ ਤਿਆਰ ਕਰਦਾ ਹੈ। ਹੁਣ, AppGallery ਦੀ ਮਸ਼ਹੂਰ ਗਲੋਬਲ ਅਤੇ ਲੋਕਲ ਐਪਸ ਦਾ ਅਨੁਭਵ ਲੈਣ ਦੀ ਵਾਰੀ, ਭਾਰਤੀ ਉਪਭੋਗਤਾਵਾਂ ਦੀ ਹੈ।  ਭਾਰਤ ਦੀਆਂ ਪਸੰਦੀਦਾ ਐਪਸ ਪਾਓ

  ਭਾਰਤੀ ਯੂਜ਼ਰਸ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, AppGallery, ਪਹਿਲਾਂ ਹੀ ਕੁਝ ਮਸ਼ਹੂਰ ਅਤੇ ਲੋਕਲ ਐਪਸ ਨੂੰ ਸ਼ਾਮਲ ਕਰ ਚੁੱਕੀ ਹੈ। ਭਾਰਤ ਦਾ ਮਸ਼ਹੂਰ ਮਨੋਰੰਜਨ ਬ੍ਰਾਂਡ, Hungama, ਪ੍ਰਾਈਮ ਆਨਲਾਈਨ ਸਟ੍ਰੀਮਿੰਗ ਚੈਨਲ ਵਜੋਂ Huawei ਅਤੇ HONOR ਨਾਲ ਜੁੜ ਚੁੱਕਿਆ ਹੈ। HONOR ਨੇ MapmyIndia ਨਾਲ ਸਾਂਝੇਦਾਰੀ ਕੀਤੀ ਹੈ, ਤਾਂਕਿ ਯੂਜ਼ਰ ਇਸਦੇ ਫਲੈਗਸ਼ਿਪ ਮੂਵ ਐਪ ਦੇ ਨਾਲ, HONOR 9X Pro ਸਮਾਰਟਫੋਨ ਵਿੱਚ, ਐਡਵਾਂਸਡ ਨੈਵੀਗੇਸ਼ਨ ਟੂਲਸ ਦੀ ਵਰਤੋਂ ਕਰ ਸੱਕਣ. AppGallery ਵਿੱਚ ਦੁਨੀਆਂ ਦੀ ਪਹਿਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਚੱਲਣ ਵਾਲੀ ਕੀ-ਬੋਰਡ ਐਪ, Xploree ਵੀ ਸ਼ਾਮਲ ਹੈ।

  AppGallery ਵਿੱਚ ਲਾਈਫਸਟਾਇਲ, ਟ੍ਰੈਵਲ, ਗੇਮਿੰਗ, ਈ-ਕਾਮਰਸ ਅਤੇ ਐਂਟਰਟੇਨਮੈਂਟ ਸਮੇਤ, 18 ਕੈਟੇਗਰੀਜ਼ ਦੀਆਂ ਆਕਰਸ਼ਕ ਐਪਸ ਦਾ ਕਲੈਕਸ਼ਨ ਹੈ। AppGallery ਵਿੱਚ ਤੁਹਾਡੇ ਲਈ, Truecaller, Viber, Tik Tok, Booking.com ਵਰਗੀਆਂ ਗਲੋਬਲ ਐਪਸ ਦੇ ਨਾਲ-ਨਾਲ, Zee 5, Shemaroo, PayTM, Flipkart, MX Player, Zomato, HDFC, ICICI, Byju’s, Cleartrip ਵਰਗੀਆਂ ਭਾਰਤੀ ਐਪਸ ਵੀ ਉਪਲਬਧ ਹੋਣਗੀਆਂ। ਭਾਰਤ ਦੀਆਂ ਟਾਪ 150 ਐਪਸ ਵਿਚੋਂ 95% ਐਪਸ, AppGallery ਵਿੱਚ ਪਹਿਲਾਂ ਤੋਂ ਹੀ ਸ਼ਾਮਲ ਹੋ ਚੁੱਕੀਆਂ ਹਨ ਅਤੇ AppGallery ਦੀ ਆਸਾਨ ਡਾਊਨਲੋਡ ਅਤੇ ਇੰਸਟਾਲੇਸ਼ਨ ਪ੍ਰਕਿਰਿਆ ਕਰਕੇ, HONOR 9X Pro ਸਮਾਰਟਫੋਨ ਵਿੱਚ ਇਨ੍ਹਾਂ ਦੀ ਵਰਤੋਂ ਬਹੁਤ ਹੀ ਆਸਾਨ ਹੈ।

  ਆਪਣੇ HONOR 9X Pro ਵਿੱਚ ਐਪਸ ਨੂੰ ਡਾਊਨਲੋਡ ਅਤੇ ਇੰਸਟਾਲ ਕਰਨ ਦਾ ਤਰੀਕਾ

  AppGallery ਯੂਜ਼ਰਸ ਨੂੰ ਆਪਣੀਆਂ ਪਸੰਦੀਦਾ ਐਪਸ ਡਾਊਨਲੋਡ ਅਤੇ ਇੰਸਟਾਲ ਕਰਨ ਦੀ ਕਈ ਸੁਵਿਧਾਵਾਂ ਦਿੰਦੀ ਹੈ। ਐਪਸ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ - ਸਿੱਧਾ AppGallery ਵਿਚੋਂ ਇੰਸਟਾਲ ਕਰਨਾ। ਸਰਚ ਬਾਰ ਵਿਚੋਂ ਐਪ ਸਰਚ ਕਰੋ ਅਤੇ ਇੰਸਟਾਲ ਤੇ ਕਲਿੱਕ ਕਰੋ।  ਯੂਜ਼ਰਸ, Phone Clone ਐਪ ਦੇ ਜਰੀਏ, ਆਪਣੇ ਪਿਛਲੇ ਸਮਾਰਟਫੋਨ ਵਿਚੋਂ ਆਪਣੇ ਨਵੇਂ HONOR 9X Pro ਸਮਾਰਟਫੋਨ ਵਿੱਚ ਵੀ ਐਪਸ ਅਤੇ ਡਾਟਾ ਟ੍ਰਾਂਸਫਰ ਕਰ ਸਕਦੇ ਹਨ।  ਇਸ ਲਈ, ਸਿਰਫ ਤੁਹਾਨੂੰ ਆਪਣੇ ਪੁਰਾਣੇ ਅਤੇ ਨਵੇਂ HONOR 9X Pro ਸਮਾਰਟਫੋਨ ਵਿੱਚ Phone Clone ਐਪ ਇੰਸਟਾਲ ਕਰਨੀ ਹੈ। ਫਿਰ ਆਪਣੇ ‘ਪੁਰਾਣੇ ਫੋਨ’ ਅਤੇ ‘ਨਵੇਂ ਫੋਨ’ ਵਿਚੋਂ Phone Clone ਤੇ ਰਜਿਸਟਰ ਕਰਨ ਤੋਂ ਬਾਅਦ, ਤੁਸੀਂ ਆਪਣੀ ਪਸੰਦ ਦੇ ਮੁਤਾਬਕ ਐਪਸ ਚੁਣ ਕੇ, ਨਵੇਂ HONOR 9X Pro ਸਮਾਰਟਫੋਨ ਵਿੱਚ ਟ੍ਰਾਂਸਫਰ ਕਰ ਸਕਦੇ ਹੋ।

  HONOR 9X Pro ਸਮਾਰਟਫੋਨ ਵਿੱਚ, ਆਪਣੀਆਂ ਪਸੰਦੀਦਾ ਐਪਸ ਡਾਊਨਲੋਡ ਕਰਨ ਦਾ ਇੱਕ ਹੋਰ ਆਸਾਨ ਤਰੀਕਾ ਹੈ - Xender AG ਅਸੀਸਟੈਂਟ।

  ਪਹਿਲਾਂ, AppGallery ਵਿੱਚ ਉਪਲਬਧ Xender ਐਪ ਇੰਸਟਾਲ ਕਰੋ। Xender ਐਪ ਵਿੱਚ ਉਪਲਬਧ AG ਅਸਿਸਟੈਂਟ, ਤੁਹਾਨੂੰ APK Pure ਤੋਂ ਡਾਊਨਲੋਡ ਕਰਨ ਦੀ ਆਗਿਆ ਦੇਵੇਗਾ। ਤੁਹਾਡੇ ਨਵੇਂ HONOR 9X Pro ਸਮਾਰਟਫੋਨ ਵਿੱਚ, APK Pure ਤੋਂ ਐਪਸ ਡਾਊਨਲੋਡ ਕਰਨ ਲਈ, ਇੱਕ-ਵਾਰ ਦੀ ਆਗਿਆ ਦੀ ਲੋੜ੍ਹ ਪਵੇਗੀ, ਜਿਸ ਤੋਂ ਬਾਅਦ, ਇਹ ਆਰਾਮ ਨਾਲ ਕੰਮ ਕਰੇਗਾ।

  APK Pure ਐਪਸ ਲਈ ਇੱਕ ਸ਼ਾਨਦਾਰ ਵਿਕਲਪ ਹੈ। APK Pure ਦੇ ਨਾਲ, ਨਾ ਸਿਰਫ ਤੁਸੀਂ ਆਪਣੀਆਂ ਪਸੰਦੀਦਾ ਐਪਸ ਡਾਊਨਲੋਡ ਕਰ ਸਕਦੇ ਹੋ, ਸਗੋਂ ਉਨ੍ਹਾਂ ਨੂੰ ਅੱਪਡੇਟ ਅਤੇ ਮੈਨੇਜ ਵੀ ਕਰ ਸਕਦੇ ਹੋ।

  ਸਿਰਫ ਕੁਝ ਐਪਸ ਡਾਊਨਲੋਡ ਕਰਨ ਲਈ, ਤੁਹਾਨੂੰ HONOR 9X Pro ਨੂੰ ਇੱਕ-ਵਾਰ ਦੀ ਆਗਿਆ ਦੇਣ ਦੀ ਲੋੜ੍ਹ ਪਵੇਗੀ ਅਤੇ ਇੱਕ ਸਿਰਫ ਟੈਪ ਦੇ ਨਾਲ, ਤੁਹਾਡੀਆਂ ਪਸੰਦੀਦਾ ਸੋਸ਼ਲ ਮੀਡੀਆ ਐਪਸ, ਤੁਹਾਡੇ HONOR 9X Pro ਦੀ ਸਕ੍ਰੀਨ ਤੇ ਆ ਜਾਣਗੀਆਂ।

  ਤੁਸੀਂ APK Pure ਤੋਂ ਸ਼ਾਨਦਾਰ ਵਿਕਲਪਿਕ ਐਪਸ ਵੀ ਪ੍ਰਾਪਤ ਕਰ ਸਕਦੇ ਹੋ, ਜਿਵੇਂ ਕਿ Photo Tool, ਜਿਸ ਨਾਲ ਤੁਸੀਂ ਫੋਟੋਆਂ ਅਤੇ ਵੀਡੀਓਜ਼ ਨੂੰ ਸ਼ੇਅਰ ਅਤੇ ਮੈਨੇਜ ਕਰ ਸਕਦੇ ਹੋ, ਜਾਂ File Commander, ਜੋ ਤੁਹਾਨੂੰ ਕਿਸੇ ਵੀ ਐਂਡਰਾਇਡ ਡਿਵਾਈਸ ਤੇ ਆਪਣੀ ਫਾਈਲ ਹੈਂਡਲ ਕਰਨ ਦੀ ਸੁਵਿਧਾ ਦਿੰਦੀ ਹੈ। ਇਹ ਸੁਵਿਧਾ ਕਲਾਊਡ ਜਾਂ ਕਿਸੇ ਵੀ ਖਾਸ ਨੈੱਟਵਰਕ ਲੋਕੇਸ਼ਨ ਵਿੱਚ ਕਲੀਨ ਅਤੇ ਐਨਟਿਊਟਿਵ (ਅਨੁਭਵੀ) ਇੰਟਰਫੇਸ ਦੇ ਜਰੀਏ ਮਿਲਦੀ ਹੈ।

  ਇਹ ਦੱਸਣ ਦੀ ਲੋੜ੍ਹ ਨਹੀਂ ਹੈ ਕਿ ਤੁਹਾਡੇ HONOR 9X Pro ਸਮਾਰਟਫੋਨ ਵਿੱਚ ਇਨ੍ਹਾਂ ਐਪਸ ਨੂੰ ਡਾਊਨਲੋਡ ਅਤੇ ਇੰਸਟਾਲ ਕਰਨਾ, ਬਹੁਤ ਹੀ ਆਸਾਨ ਅਤੇ ਤੇਜ਼ ਹੈ।  ਸਹੂਲਤ ਲਈ ਬਣਾਇਆ ਗਿਆ ਹੈ

  ਜੋ ਲੋਗ ਸਪੀਡ ਅਤੇ ਸਹੂਲਤ ਪਸੰਦ ਕਰਦੇ ਹਨ, ਉਨ੍ਹਾਂ ਲਈ HONOR 9X Pro ਦੀ AppGallery ਵਿੱਚ Quick Apps ਦਾ ਰਿਚ ਈਕੋਸਿਸਟਮ ਹੈ। Quick Apps ਖਾਸ ਤਰ੍ਹਾਂ ਦੀ ਇੰਸਟਾਲੇਸ਼ਨ-ਫ੍ਰੀ ਐਪਸ ਹਨ। ਇਹ ਆਮ ਐਂਡਰਾਇਡ ਐਪਸ ਦੀ ਤਰ੍ਹਾਂ ਹੀ ਕੰਮ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਬੱਸ ਇੱਕ ਟੈਪ ਤੇ ਐਕਸੈਸ ਕੀਤਾ ਜਾ ਸਕਦਾ ਹੈ।

  Quick Apps, ਪ੍ਰੋਗ੍ਰੈਸਿਵ ਵੈੱਬ ਐਪਸ ਦੀ ਤਰ੍ਹਾਂ ਕੰਮ ਕਰਦੀਆਂ ਹਨ, ਜੋ ਆਟੋਮੈਟਿਕ ਅੱਪਡੇਟ ਹੁੰਦੀਆਂ ਹਨ। ਹਾਲਾਂਕਿ, ਯੂਜ਼ਰਸ ਦੇ ਲਈ, ਇਨ੍ਹਾਂ ਦਾ ਅਨੁਭਵ ਸ਼ਾਨਦਾਰ ਹੁੰਦਾ ਹੈ, ਜਦਕਿ ਇਹ ਪਾਰੰਪਰਿਕ ਐਪਸ ਤੋਂ ਘੱਟ ਸਪੇਸ ਲੈਂਦੀਆਂ ਹਨ।

  ਆਉਣ ਵਾਲੀ 5G ਨੈੱਟਵਰਕ ਦੀ ਦੁਨੀਆ ਲਈ, Quick Apps ਪਰਫੈਕਟ ਡਿਜ਼ੀਟਲ ਟੂਲਸ ਹਨ, ਜੋ ਸਮਾਰਟਫੋਨ ਯੂਜ਼ਰਸ ਨੂੰ ਆਰਾਮਦਾਇਕ ਅਨੁਭਵ ਦੇਣਗੀਆਂ ਅਤੇ ਵੱਧ ਸੁਵਿਧਾਜਨਕ ਆਪਰੇਸ਼ਨ ਲਈ, ਯੂਜ਼ਰਸ ਆਪਣੀਆਂ ਪਸੰਦੀਦਾ Quick Apps ਨੂੰ ਡੈਸਕਟਾਪ ਤੇ ਸੈੱਟ ਕਰਕੇ, Quick App center ਦੇ ਜਰੀਏ ਐਕਸੈਸ ਕਰ ਸਕਦੇ ਹਨ।  ਤੁਹਾਡੀ ਸੁਰੱਖਿਆ ਦਾ ਪੂਰਾ ਧਿਆਨ

  AppGallery ਵਿੱਚ ਮੌਜੂਦ ਐਪਸ ਦੀ ਰੇਂਜ, ਤੁਹਾਨੂੰ ਪੂਰੀ ਦੁਨੀਆ ਦੇ ਬਾਰੇ ਜਾਣਨ ਦਾ ਮੌਕਾ ਦਿੰਦੀ ਹੈ, ਪਰ ਸਭ ਤੋਂ ਵਧੀਆ ਗੱਲ, ਜੋ ਤੁਹਾਡੀ ਵਰਤੋਂ ਨੂੰ ਚਿੰਤਾ ਮੁਕਤ ਬਣਾਉਂਦੀ ਹੈ, ਉਹ ਹੈ - AppGallery ਦੇ ਸਿਕਿਓਰਿਟੀ ਫੀਚਰਸ। AppGallery ਦੀਆਂ ਸਾਰੀਆਂ ਐਪਸ, 4 ਲੇਅਰ ਦੀ ਸਿਕਿਓਰਿਟੀ ਨਾਲ, ਆਪਟੀਮਾਇਜ਼ ਕੀਤੀਆਂ ਹੋਈਆਂ ਹਨ, ਐਪ ਰਜਿਸਟ੍ਰੇਸ਼ਨ ਤੋਂ ਲੈ ਕੇ, ਬੈਕੈਂਡ ਅਤੇ ਡਾਊਨਲੋਡ ਸਿਕਿਓਰਿਟੀ ਤੱਕ। ਇਸ ਤੋਂ ਇਲਾਵਾ, AppGallery ਖੁਦ ਸੇਫਟੀ ਡਿਟੈਕਟ ਦੇ ਜਰੀਏ ਰਨ ਟਾਈਮ ਪ੍ਰੋਟੈਕਸ਼ਨ ਨਾਲ ਭਰਪੂਰ ਹੈ, ਇਹ HONOR ਦਾ ਸੰਪੂਰਨ ਸੇਫਟੀ ਸੋਲਿਊਸ਼ਨ ਹੈ, ਜੋ HONOR 9X Pro ਸਮਾਰਟਫੋਨ ਵਿੱਚ SysIntegrity, AppsCheck, URLCheck ਅਤੇ UserDetect ਫੰਕਸ਼ਨ ਨੂੰ ਮੈਨੇਜ ਕਰਦਾ ਹੈ।  ਇਸਤੋਂ ਇਲਾਵਾ, AppGallery ਆਪਣੇ ਸਾਰੇ ਯੂਜ਼ਰਸ ਦੀ ਜਾਣਕਾਰੀ ਨੂੰ Trusted Execution Environment (TEE) ਦੇ ਨਾਲ ਵੱਖ-ਵੱਖ ਸੁਰੱਖਿਅਤ ਰਖਦੀ ਹੈ। HONOR ਦੇ 3 ਰਿਜਨਲ ਸੈਂਟਰਸ ਅਤੇ 15 ਡਾਟਾ ਸੈਂਟਰਸ ਨੂੰ, 20 ਤੋਂ ਵੱਧ ਕੰਪਲਾਇੰਸ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਯੂਜ਼ਰ ਦੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ, ਕੰਪਨੀ ਦੇ ਪੂਰੇ ਹਾਰਡਵੇਅਰ ਅਤੇ ਸਾਫਟਵੇਅਰ ਢਾਂਚੇ ਨੂੰ ਵੈਧ ਬਣਾਉਂਦੇ ਹਨ। ਇਹੀ ਸਾਰੇ ਕਾਰਨ, AppGallery ਨੂੰ ਭਵਿੱਖ ਦਾ ਸਭ ਤੋਂ ਵਧੀਆ ਪਲੇਟਫਾਰਮ ਬਣਾਉਂਦੇ ਹਨ।  ਪੇਸ਼ ਹੈ ਨਵੇਂ ਜਮਾਨੇ ਦਾ ਡਿਜ਼ੀਟਲ ਅਨੁਭਵ

  AppGallery ਦੇ ਨਾਲ, HONOR ਨੇ ਦੁਨੀਆ ਦਾ ਸਭ ਤੋਂ ਓਪਨ ਅਤੇ ਇਨੋਵੇਟਿਵ ਐਪ ਡਿਸਟ੍ਰੀਬਿਊਟਰ ਈਕੋਸਿਸਟਮ ਬਣਾਇਆ ਹੈ। ਇਹ ਨਾ ਸਿਰਫ ਪ੍ਰੋਡਕਟ ਡਿਜ਼ਾਇਨ ਦੇ ਖੇਤਰ ਵਿੱਚ ਚੁਣੌਤੀ ਦੇਣ ਲਈ ਤਿਆਰ ਹੈ, ਸਗੋਂ ਆਸਾਨ ਅਤੇ ਕੁਸ਼ਲ ਵਰਤੋਂ ਲਈ ਵੀ ਨਵੇਂ ਮਾਪਦੰਡ ਬਣਾਉਣ ਲਈ  ਤਿਆਰ ਹੈ। HONOR 9X Pro ਦੀ ਸ਼ਾਨਦਾਰ ਤਕਨੀਕੀ ਗੁਣਵੱਤਾ ਦੀ ਤਾਰੀਫ ਦੇ ਲਈ, ਇਹ ਪਰਫੈਕਟ ਐਪ ਈਕੋਸਿਸਟਮ ਹੈ।  HONOR 9X Pro ਆਪਣੇ ਪ੍ਰਾਈਜ਼ ਰੇਂਜ ਵਿੱਚ, Kirin 810 Chipset ਅਤੇ 256 GB ਇੰਟਰਨਲ ਮੈਮਰੀ ਦੇ ਨਾਲ, ਸਭ ਤੋਂ ਦਮਦਾਰ ਸਮਾਰਟਫੋਨ ਹੈ। HONOR 9X Pro ਵਿੱਚ 6.59 ਇੰਚ ਦਾ HONOR ਫੁੱਲ ਵਿਊ ਡਿਸਪਲੇ ਹੈ, ਇਸ ਵਿੱਚ ਕਟਿੰਗ ਐਜ 16 MP AI ਪੋਪ-ਅੱਪ ਸੈਲਫੀ ਕੈਮਰਾ ਵੀ ਸ਼ਾਮਲ ਹੈ, ਜੋ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਫੋਨ ਦੇ ਡਿੱਗਣ ਤੇ ਆਟੋਮੈਟਿਕ ਰਿਟ੍ਰੈਕਟ ਹੋ ਜਾਵੇਗਾ। HONOR 9X Pro ਦੇ ਪਿਛਲੇ ਹਿੱਸੇ ਵਿੱਚ 48 MP ਦਾ ਸ਼ਾਨਦਾਰ ਟ੍ਰਿਪਲ ਕੈਮਰਾ ਸੈੱਟਅਪ ਹੈ, ਜੋ ਖਾਸ AI ਫੀਚਰ ਦੇ ਨਾਲ ਐਮਬਡਿਡ ਹੈ।

  HONOR 9X Pro ਦੀ ਡੁਅਲ 3D ਗਲਾਸ ਕਰਵਡ ਬੈਕ, ਇਸਨੂੰ ਹੋਰ ਵੀ ਆਕਰਸ਼ਕ ਬਣਾਉਂਦੀ ਹੈ, ਜੋ ਮਿਡਨਾਈਟ ਬਲੂ ਅਤੇ ਫੈਂਟਨ ਪਰਪਲ ਵੈਰੀਅੰਟ ਵਿੱਚ ਉਪਲਬਧ ਹੈ। HONOR 9X Pro ਦੀ ਸੇਲ ਜਲਦ ਹੀ Flipkart ਤੇ ਸ਼ੁਰੂ ਹੋਣ ਵਾਲੀ ਹੈ ਅਤੇ ਇਸਦੀ ਸ਼ੁਰੂਆਤੀ ਕੀਮਤ ₹17,999 ਹੋਵੇਗੀ। ਜੋ ਕੋਈ ਵੀ, ਸਪੈਸ਼ਲ ਅਰਲੀ ਐਕਸੈਸ ਸੇਲ, 21 ਮਈ ਤੋਂ 22 ਮਈ ਦੇ ਵਿਚਕਾਰ HONOR 9X Pro ਖਰੀਦਣਗੇ, ਉਨ੍ਹਾਂ ਨੂੰ ₹3000 ਰੁਪਏ ਦੀ ਫਲੈਟ ਛੂਟ ਦਿੱਤੀ ਜਾਵੇਗੀ ਅਤੇ 6 ਮਹੀਨੇ ਦੀ ਨੋ-ਕਾਸਟ ਈਐਮਆਈ ਦਾ ਆਫਰ ਵੀ ਮਿਲੇਗਾ। ਨਾਲ ਹੀ ਖਰੀਦਣ ਤੋਂ 3 ਮਹੀਨਿਆਂ ਦੇ ਅੰਦਰ, ਜੇਕਰ ਸਕ੍ਰੀਨ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਹ ਵਨ-ਟਾਈਮ ਰਿਪਲੇਸਮੈਂਟ ਦਾ ਲਾਭ ਲੈ ਸਕਦੇ ਹਨ।

  ਸਪੈਸ਼ਲ ਅਰਲੀ ਐਕਸੈਸ ਆਫਰਸ ਦਾ ਲਾਭ ਲੈਣ ਲਈ, ਤੁਹਾਨੂੰ 12 ਮਈ 2020 ਨੂੰ ਦੁਪਹਿਰ 1 ਵਜੇ ਤੋਂ ਲੈ ਕੇ 19 ਮਈ 2020 ਰਾਤ 12 ਵਜੇ ਤੱਕ, Flipkart ਤੇ ਰਜਿਸਟ੍ਰੇਸ਼ਨ ਕਰਨਾ ਪਵੇਗਾ।

  ਇਹ ਇੱਕ ਬ੍ਰਾਂਡਿਡ ਪੋਸਟ ਹੈ।
  Published by:Ashish Sharma
  First published: