Home /News /lifestyle /

Weight Loss Tips: ਭਾਰ ਘਟਾਉਣ ਲਈ ਰੋਜ਼ਾਨਾ ਕਰੋ ਇਹ ਐਕਸਰਸਾਈਜ, ਦਿਨਾਂ 'ਚ ਮਿਲੇਗਾ ਚੰਗਾ ਰਿਜ਼ਲਟ

Weight Loss Tips: ਭਾਰ ਘਟਾਉਣ ਲਈ ਰੋਜ਼ਾਨਾ ਕਰੋ ਇਹ ਐਕਸਰਸਾਈਜ, ਦਿਨਾਂ 'ਚ ਮਿਲੇਗਾ ਚੰਗਾ ਰਿਜ਼ਲਟ

Weight Loss Tips: ਇਹ ਕਸਰਤ ਕਰ ਕੇ ਕੁੱਝ ਹੀ ਦਿਨਾਂ 'ਚ ਘਟਾਓ ਭਾਰ

Weight Loss Tips: ਇਹ ਕਸਰਤ ਕਰ ਕੇ ਕੁੱਝ ਹੀ ਦਿਨਾਂ 'ਚ ਘਟਾਓ ਭਾਰ

ਫਿਟਨੈੱਸ ਮਾਹਿਰ ਗੌਤਮਨ ਰਮੇਸ਼ ਦਾ ਕਹਿਣਾ ਹੈ ਕਿ ਮੋਟਾਪੇ ਨੂੰ ਘਟਾਉਣ ਦੇ ਲਈ ਕੈਲੋਰੀਜ਼ ਨੂੰ ਬਰਨ ਕਰਨਾ ਬਹੁਤ ਜ਼ਰੂਰੀ ਹੈ। ਇਸਦੇ ਲਈ ਤੁਹਾਨੂੰ ਭੋਜਨ ਥੋੜਾ ਘੱਟ ਖਾਣਾ ਚਾਹੀਦਾ ਹੈ। ਪਰ ਇਸਦੇ ਨਾਲ ਹੀ ਕੈਲੋਰੀਜ਼ ਬਰਨ ਕਰਨ ਲਈ ਤੁਹਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ।

  • Share this:

ਅੱਜ ਦੇ ਸਮੇਂ ਵਿੱਚ ਮੋਟਾਪਾ ਬਹੁਤ ਸਾਰੇ ਲੋਕਾਂ ਲਈ ਸਮੱਸਿਆ ਬਣਿਆ ਹੋਇਆ ਹੈ। ਇਸਦਾ ਸਭ ਤੋਂ ਵੱਡਾ ਕਾਰਨ ਅੱਜ-ਕੱਲ੍ਹ ਦਾ ਖਾਣ ਪੀਣ ਤੇ ਜੀਵਨ ਸ਼ੈਲੀ ਹੈ। ਅਸੀਂ ਜਾਣਦੇ ਹਾਂ ਕਿ ਮੋਟਾਪਾ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਇਸਨੂੰ ਘਟਾਉਣਾ ਬਹੁਤ ਜ਼ਰੂਰੀ ਹੈ। ਲਗਾਤਾਰ ਵਧ ਰਹੇ ਭਾਰ ਨੂੰ ਘਟਾਉਣ ਦੇ ਕਈ ਤਰੀਕੇ ਉਪਲੱਬਧ ਹਨ। ਬਹੁਤ ਸਾਰੇ ਲੋਕ ਜਿੰਮ, ਕਸਰਤ ਜਾਂ ਫਿਰ ਸੈਰ ਨਾਲ ਮੋਟਾਪਾ ਘਟਾਉਣ ਦੀ ਕੋਸ਼ਿਸ਼ ਕਰਦੇ ਹਨ। ਕਈ ਲੋਕ ਮੋਟਾਪਾ ਘਟਾਉਣ ਲਈ ਆਪਣੀ ਡਾਈਟ ਨੂੰ ਨਿਜਮਿਤ ਕਰਦੇ ਹਨ। ਆਓ ਜਾਣਦੇ ਹਾਂ ਕਿ ਮੋਟਾਪੇ ਨੂੰ ਕਿੰਨਾਂ 5 ਕਸਰਤਾਂ ਦੇ ਨਾਲ ਆਸਾਨੀ ਨਾਲ ਘਟਾਇਆ ਜਾ ਸਕਦਾ ਹੈ। ਇਨ੍ਹਾਂ ਪੰਜ ਆਸਾਨ ਕਸਰਤਾਂ ਨੂੰ ਲਗਾਤਾਰਤਾ ਵਿੱਚ ਕਰਨ ਨਾਲ ਤੁਹਾਨੂੰ ਬਿਹਤਰ ਨਤੀਜ਼ੇ ਮਿਲਣਗੇ। ਤੁਸੀਂ ਇਨ੍ਹਾਂ ਕਸਰਤਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਪਣਾ ਕੇ ਦਿਨਾਂ ਵਿੱਚ ਹੀ ਆਪਣਾ ਭਾਰ ਘਟਾ ਸਕਦੇ ਹੋ।

ਮੋਟਾਪੇ ਨੂੰ ਘੱਟ ਕਰਨ ਦੇ ਸੰਬੰਧ ਵਿੱਚ ਫਿਟਨੈੱਸ ਮਾਹਿਰ ਗੌਤਮਨ ਰਮੇਸ਼ ਦਾ ਕਹਿਣਾ ਹੈ ਕਿ ਮੋਟਾਪੇ ਨੂੰ ਘਟਾਉਣ ਦੇ ਲਈ ਕੈਲੋਰੀਜ਼ ਨੂੰ ਬਰਨ ਕਰਨਾ ਬਹੁਤ ਜ਼ਰੂਰੀ ਹੈ। ਇਸਦੇ ਲਈ ਤੁਹਾਨੂੰ ਭੋਜਨ ਥੋੜਾ ਘੱਟ ਖਾਣਾ ਚਾਹੀਦਾ ਹੈ। ਪਰ ਇਸਦੇ ਨਾਲ ਹੀ ਕੈਲੋਰੀਜ਼ ਬਰਨ ਕਰਨ ਲਈ ਤੁਹਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਉਨ੍ਹਾਂ ਸਰੀਰਕ ਗਤੀਵਿਧੀਆਂ (ਕਸਰਤ) ਨੂੰ ਮਹੱਤਤਾ ਦਿੰਦੇ ਹੋਏ ਕਿਹਾ ਕਿ ਕਸਰਤ ਕਰਨ ਨਾਲ ਨਾ ਸਿਰਫ ਤੁਹਾਡੇ ਸਰੀਰ ਦੀਆਂ ਵਾਧੂ ਕੈਲੋਰੀਜ਼ ਬਰਨ ਹੁੰਦੀਆਂ ਹਨ। ਸਗੋਂ ਇਸਦੇ ਨਾਲ ਤੁਹਾਡੀਆਂ ਮਾਸ਼ਪੇਸ਼ੀਆਂ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਤੁਹਾਡਾ ਸਰੀਰ ਤਾਕਤਵਰ ਹੁੰਦਾ ਹੈ। ਉਨ੍ਹਾਂ ਨੇ ਭਾਰ ਘਟਾਉਣ ਵਾਲਿਆਂ ਨੂੰ ਸੁਝਾਅ ਦਿੱਤਾ ਹੈ ਕਿ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਭਾਰ ਘਟਾਉਣ ਵੇਲੇ ਤੁਹਾਡੇ ਸਰੀਰ ਉੱਤੇ ਜਮ੍ਹਾਂ ਹੋਈ ਵਾਧੂ ਚਰਬੀ ਘਟਣੀ ਚਾਹੀਦੀ ਹੈ। ਪਰ ਇਸਦਾ ਅਸਰ ਤੁਹਾਡੀਆਂ ਮਾਸਪੇਸ਼ੀਆਂ ਉੱਤ ਨਹੀਂ ਪੈਣਾ ਚਾਹੀਦਾ।

ਭਾਰ ਘਟਾਉਣ ਲਈ ਕਸਰਤਾਂ

ਲਾਟਰਲ ਸ਼ਫਲ (Lateral Shuffle)

ਇਸ ਕਸਰਤ ਨੂੰ ਕਰਨ ਨਾਲ ਸਰੀਰ ਦਾ ਮੋਟਾਪਾ ਦੂਰ ਹੁੰਦਾ ਹੈ। ਇਸਦੇ ਨਾਲ ਹੀ ਇਸ ਨਾਲ ਸਰੀਰ ਵਿੱਚ ਲਚਕ ਆਉਂਦੀ ਹੈ। ਇਸਨੂੰ ਤੁਹਾਨੂੰ ਰੋਜ਼ਾਨਾ ਕਰਨਾ ਚਾਹੀਦਾ ਹੈ। ਇਸ ਕਸਰਤ ਦੇ ਘੱਟੋ ਘੱਟ 4 ਸੈੱਟ ਲਗਾਉਣੇ ਚਾਹੀਦੇ ਹਨ। ਇਸ ਕਸਰਤ ਨੂੰ ਕਰਨ ਲਈ ਪਹਿਲਾਂ ਸੱਜੀ ਲੱਤ ਨੂੰ ਬਾਹਰ ਕੱਢਦਿਆਂ ਸੱਜੇ ਪਾਸੇ ਨੂੰ ਦੋ ਕਦਮ ਪੁੱਟੋ। ਫਿਰ ਤੇਜ਼ੀ ਨਾਲ ਖੱਬੀ ਲੱਤ ਨੂੰ ਬਾਹਰ ਕੱਢਿਆਂ ਦੋ ਕਦਮ ਪੁੱਟੋ। ਇਸਨੂੰ ਵਾਰ ਵਾਰ ਦੁਹਰਾਉਂਦੇ ਰਹੋ। ਇਸ ਕਸਰਤ ਨੂੰ ਕਰਦੇ ਸਮੇਂ ਤੁਹਾਡੀਆਂ ਬਾਹਾਂ ਕੂਹਨੀਆਂ ਤੋਂ ਮੁੜੀਆਂ ਹੋਣੀਆਂ ਚਾਹੀਦੀਆਂ ਹਨ।

ਮਾਊਂਟੇਨ ਕਲਾਇਮਰਸ (Mountain Climbers)

ਇਹ ਭਾਰ ਘਟਾਉਣ ਲਈ ਬਹੁਤ ਲਾਭਦਾਇਕ ਹੈ। ਇਸ ਕਸਰਤ ਨੂੰ ਕਰਨ ਨਾਲ ਬਹੁਤ ਸਾਰੀਆਂ ਕੈਲੋਰੀਜ਼ ਬਰਨ ਹੁੰਦੀਆਂ ਹਨ। ਜਿਸ ਕਰਕੇ ਭਾਰ ਬਹੁਤ ਛੇਤੀ ਘੱਟ ਹੁੰਦਾ ਹੈ। ਪਰ ਜੇਕਰ ਇਹ ਕਸਰਤ ਸਹੀ ਨਾ ਕੀਤੀ ਜਾਵੇ ਤਾਂ ਇਹ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਸਨੂੰ ਸਹੀ ਢੰਗ ਨਾਲ ਕਰਨ ਲਈ ਕੁਹਨੀਆਂ ਤੇ ਪੱਬਾਂ ਦੇ ਸਹਾਰੇ ਆਪਣੇ ਪੂਰੇ ਸਰੀਰ ਨੂੰ ਜ਼ਮੀਨ ਉੱਤੇ ਵਿਛਾਓ। ਜਿੱਥੋਂ ਤੱਕ ਹੋ ਸਕੇ ਆਪਣਏ ਸੱਜੇ ਗੋਡੇ ਨੂੰ ਛਾਤੀ ਤੱਕ ਲਿਆਓ। ਇਸੇ ਤਰ੍ਹਾਂ ਹੀ ਫਿਰ ਖੱਬੇ ਗੋਡੇ ਨੂੰ ਛਾਤੀ ਤੱਕ ਲਿਆਓ। ਧਿਆਨ ਰਹੇ ਕਿ ਤੁਹਾਡੀ ਰੀੜ ਦੀ ਹੱਡੀ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ।

ਸਪ੍ਰੌਲੀਜ਼ (Sprawlees)

ਭਾਰ ਘਟਾਉਣ ਦੇ ਲਈ ਰੌਜ਼ਾਨ ਕਸਰਤਾਂ ਵਿੱਚ ਇਸ ਕਸਰਤ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ। ਇਹ ਕਸਰਤ ਤੁਹਾਡੀ ਫਿਟਨੈੱਸ ਲਈ ਬਹੁਤ ਲਾਭਦਾਇਕ ਸਾਬਿਤ ਹੋਵੇਗੀ। ਇਸਨੂੰ ਕਰਨ ਲਈ ਗੋਡਿਆਂ ਨੂੰ ਸਿੱਧਾ ਰੱਖਦੇ ਹੋਏ ਹੱਥਾਂ ਦੀਆਂ ਤਲੀਆਂ ਦੇ ਭਾਰ ਉੱਤੇ ਖੜ੍ਹੇ ਹੋਵੇ। ਇਸ ਤੋਂ ਬਾਅਦ ਆਪਣੇ ਹੱਥਾਂ ਤੇ ਬਾਹਾਂ ਦਾ ਸਹਾਰਾ ਲੈਂਦੇ ਹੋਏ ਆਪਣੀਆਂ ਲੱਤਾਂ ਨੂੰ ਤੇਜ਼ੀ ਨਾਲ ਅੱਗੇ ਪਿੱਛ ਕਰੋ। ਇਸ ਦੌਰਾਨ ਆਪਣੇ ਪੈਰਾ ਨੂੰ ਆਪਣੇ ਹੱਥਾਂ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰੋ। ਧਿਆਨ ਰਹੇ ਕਿ ਇਸਨੂੰ ਕਰਦੇ ਸਮੇਂ ਤੁਹਾਡੀਆਂ ਬਾਹਾਂ ਬਿਲਕੁਲ ਸਿੱਧੀਆਂ ਹੋਣੀਆਂ ਚਾਹੀਦੀਆਂ ਹਨ।

ਬੌਡੀਵੇਟ ਰੀਵਰਸ ਲੰਗਸ (Bodyweight reverse lunges)

ਭਾਰ ਘਟਾਉਣ ਦੇ ਨਾਲ ਨਾਲ ਇਹ ਕਸਰਤ ਤੁਹਾਡੇ ਲੱਕ ਅਤੇ ਲੱਤਾਂ ਦੀ ਮਜ਼ਬੂਤੀ ਲਈ ਬਹੁਤ ਵਧੀਆਂ ਹੈ। ਇਸਨੂੰ ਕਰਨ ਦੇ ਨਾਲ ਤੁਹਾਨੂੰ ਕਮਰ ਦਰਦ ਦੀ ਪ੍ਰੇਸ਼ਾਨੀ ਵੀ ਨਹੀਂ ਆਵੇਗੀ। ਇਸ ਕਸਰਤ ਨੂੰ ਕਰਨ ਲਈ ਆਪਣੇ ਦੋਵਾਂ ਹੱਥਾਂ ਨੂੰ ਲੱਕ ਉੱਤੇ ਰੱਖ ਕੇ ਸਿੱਧੇ ਖੜ੍ਹੇ ਹੋਵੇ। ਇਸ ਤੋਂ ਬਾਅਦ ਆਪਣੇ ਸੱਜੇ ਗੋਡੇ ਨੂੰ ਮੋੜਦੇ ਹੋਏ ਆਪਣੇ ਸੱਜੇ ਪੈਰ ਨੂੰ ਜਿੰਨਾਂ ਹੋ ਸਕੇ ਪਿੱਛੇ ਵੱਲ ਨੂੰ ਲੈ ਕੇ ਜਾਓ। ਫਿਰ ਇਸਨੂੰ ਖੱਬੇ ਪਾਸੇ ਰਪੀਟ ਕਰੋ।

ਟਾਲ ਪਲੈਂਕ ਸੋਲਡਰ ਟੈਪਸ (Tall plank shoulder taps)

ਇਸ ਕਸਰਤ ਨੂੰ ਕਰਨ ਲਈ ਤਲੀਆਂ ਤੇ ਪੱਬਾਂ ਦੇ ਸਹਾਰੇ ਆਪਣੇ ਸਰੀਰ ਨੂੰ ਧਰਤੀ ਉਤੇ ਸਿੱਧਾ ਲਿਟਾਓ। ਇਸ ਦੌਰਾਨ ਤੁਹਾਡੀ ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਆਪਣੇ ਸੱਜੇ ਹੱਥ ਨੂੰ ਚੁੱਕੋ ਅਤੇ ਹੌਲੀ ਹੌਲੀ ਕਰਕੇ ਆਪਣੇ ਖੱਬੇ ਮੋਢੇ ਨਾਲ ਛੂਹਾਓ। ਇਸ ਤੋਂ ਬਾਅਦ ਨੂੰ ਖੱਬੀ ਬਾਂਹ ਨਾਲ ਦੁਹਰਾਓ।

Published by:Shiv Kumar
First published:

Tags: Exercise, Exercise benefits, Fitness, Health, Health benefits, Weight loss