Home /News /lifestyle /

Aloo Tamatar Jhol Recipe: ਆਲੂ ਟਮਾਟਰ ਝੋਲ ਰੈਸਿਪੀ ਬੰਗਾਲੀ ਸਟਾਈਲ 'ਚ ਕਰੋ ਤਿਆਰ, ਡਿਨਰ ਦਾ ਸਵਾਦ ਬਣਵੇਗਾ ਖਾਸ

Aloo Tamatar Jhol Recipe: ਆਲੂ ਟਮਾਟਰ ਝੋਲ ਰੈਸਿਪੀ ਬੰਗਾਲੀ ਸਟਾਈਲ 'ਚ ਕਰੋ ਤਿਆਰ, ਡਿਨਰ ਦਾ ਸਵਾਦ ਬਣਵੇਗਾ ਖਾਸ

Aloo Tamatar Jhol Recipe: ਆਲੂ ਟਮਾਟਰ ਝੋਲ ਰੈਸਿਪੀ ਬੰਗਾਲੀ ਸਟਾਈਲ 'ਚ ਕਰੋ ਤਿਆਰ, ਡਿਨਰ ਦਾ ਸਵਾਦ ਬਣਵੇਗਾ ਖਾਸ

Aloo Tamatar Jhol Recipe: ਆਲੂ ਟਮਾਟਰ ਝੋਲ ਰੈਸਿਪੀ ਬੰਗਾਲੀ ਸਟਾਈਲ 'ਚ ਕਰੋ ਤਿਆਰ, ਡਿਨਰ ਦਾ ਸਵਾਦ ਬਣਵੇਗਾ ਖਾਸ

Aloo Tamatar Jhol Recipe:  ਝੋਲ ਸੂਪ ਦਾ ਇੱਕ ਪ੍ਰਕਾਰ ਹੈ। ਭਾਰਤੀ ਪਕਵਾਨਾਂ ਵਿੱਚ ਝੋਲ ਕਈ ਪ੍ਰਕਾਰ ਦਾ ਬਣਾਇਆ ਜਾਂਦਾ ਹੈ। ਇਹ ਸ਼ਾਕਾਹਾਰੀ ਤੇ ਮਾਂਸਾਹਾਰੀ ਦੋਵੇਂ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਝੋਲ ਦੀ ਸ਼ੁਰੂਆਤ ਪੱਛਮੀ ਬੰਗਾਲ ਤੋਂ ਹੋਈ ਸੀ। ਜੇ ਤੁਸੀਂ ਬੰਗਾਲੀ ਸਟਾਈਲ ਖਾਣਾ ਘਰ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਆਲੂ ਟਮਾਟਰ ਝੋਲ ਦੀ ਰੈਸਿਪੀ ਦੱਸਾਂਗੇ। ਆਲੂ ਨੂੰ ਸਬਜ਼ੀਆਂ ਦਾ ਰਾਜਾ ਕਿਹਾ ਜਾਂਦਾ ਹੈ।

ਹੋਰ ਪੜ੍ਹੋ ...
  • Share this:

Aloo Tamatar Jhol Recipe:  ਝੋਲ ਸੂਪ ਦਾ ਇੱਕ ਪ੍ਰਕਾਰ ਹੈ। ਭਾਰਤੀ ਪਕਵਾਨਾਂ ਵਿੱਚ ਝੋਲ ਕਈ ਪ੍ਰਕਾਰ ਦਾ ਬਣਾਇਆ ਜਾਂਦਾ ਹੈ। ਇਹ ਸ਼ਾਕਾਹਾਰੀ ਤੇ ਮਾਂਸਾਹਾਰੀ ਦੋਵੇਂ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਝੋਲ ਦੀ ਸ਼ੁਰੂਆਤ ਪੱਛਮੀ ਬੰਗਾਲ ਤੋਂ ਹੋਈ ਸੀ। ਜੇ ਤੁਸੀਂ ਬੰਗਾਲੀ ਸਟਾਈਲ ਖਾਣਾ ਘਰ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਆਲੂ ਟਮਾਟਰ ਝੋਲ ਦੀ ਰੈਸਿਪੀ ਦੱਸਾਂਗੇ। ਆਲੂ ਨੂੰ ਸਬਜ਼ੀਆਂ ਦਾ ਰਾਜਾ ਕਿਹਾ ਜਾਂਦਾ ਹੈ। ਆਲੂ ਦੀ ਕਰੀ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਡੇ ਨਾਲ ਆਲੂ ਟਮਾਟਰ ਦੀ ਝੋਲ ਵਾਲੀ ਸਬਜ਼ੀ ਦੀ ਰੈਸਿਪੀ ਨੂੰ ਸਾਂਝਾ ਕਰਨ ਜਾ ਰਹੇ ਹਾਂ।

ਆਲੂ ਟਮਾਟਰ ਝੋਲ ਬਣਾਉਣ ਲਈ ਲੋੜੀਂਦੀ ਸਮੱਗਰੀ

ਆਲੂ - 3 ਵੱਡੇ, ਟਮਾਟਰ - 3, ਅਦਰਕ ਦਾ ਪੇਸਟ - 1 ਚੱਮਚ, ਲਸਣ ਦਾ ਪੇਸਟ - 1 ਚੱਮਚ, ਜੀਰਾ - ਅੱਧਾ ਚਮਚ, ਹਲਦੀ ਪਾਊਡਰ - ਅੱਧਾ ਚਮਚ, ਲਾਲ ਮਿਰਚ ਪਾਊਡਰ - 1 ਚਮਚ, ਧਨੀਆ ਪਾਊਡਰ - ਅੱਧਾ ਚਮਚ, ਅਮਚੂਰ ਪਾਊਡਰ - ਸੁਆਦ ਅਨੁਸਾਰ, ਗਰਮ ਮਸਾਲਾ - 1 ਚਮਚ, ਲੂਣ - ਸੁਆਦ ਅਨੁਸਾਰ, ਹਿੰਗ - ਇੱਕ ਚੂੰਡੀ, ਧਨੀਆ ਪੱਤੇ - ਗਾਰਨਿਸ਼ ਲਈ, ਤੇਲ - ਲੋੜ ਅਨੁਸਾਰ

ਆਲੂ ਟਮਾਟਰ ਝੋਲ ਕਿਵੇਂ ਬਣਾਉਣਾ ਹੈ

ਪਹਿਲਾਂ ਆਲੂ ਨੂੰ ਉਬਾਲ ਕੇ ਛਿੱਲ ਲਓ। ਧਿਆਨ ਰੱਖੋ ਕਿ ਆਲੂ ਜ਼ਿਆਦਾ ਨਾ ਉਬਾਲਣ। ਤੁਸੀਂ ਇਸ ਨੂੰ ਟੁਕੜਿਆਂ ਵਿੱਚ ਕੱਟ ਸਕਦੇ ਹੋ ਜਾਂ ਮੈਸ਼ ਵੀ ਕਰ ਸਕਦੇ ਹੋ। ਟਮਾਟਰ ਵੀ ਕੱਟ ਲਓ। ਅਦਰਕ, ਲਸਣ ਨੂੰ ਛਿੱਲ ਲਓ ਅਤੇ ਇਸ ਨੂੰ ਮਿਕਸਰ 'ਚ ਮਿਲਾ ਕੇ ਪੇਸਟ ਬਣਾ ਲਓ। ਹੁਣ ਗੈਸ 'ਤੇ ਇਕ ਪੈਨ ਰੱਖੋ ਅਤੇ ਇਸ 'ਚ ਤੇਲ ਪਾਓ। ਜਦੋਂ ਤੇਲ ਕਾਫੀ ਗਰਮ ਹੋ ਜਾਵੇ ਤਾਂ ਇਸ ਵਿਚ ਸਾਬੁਤ ਜੀਰਾ ਪਾਓ। ਜੇਕਰ ਤੁਹਾਨੂੰ ਮਸਾਲੇਦਾਰ ਭੋਜਨ ਪਸੰਦ ਹੈ ਤਾਂ ਤੁਸੀਂ ਸਾਬੁਤ ਲਾਲ ਜਾਂ ਹਰੀ ਮਿਰਚ ਵੀ ਪਾ ਸਕਦੇ ਹੋ।

ਹੁਣ ਇਸ ਵਿਚ ਟਮਾਟਰ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਹਿਲਾਓ। ਧਨੀਆ, ਹਲਦੀ, ਲਾਲ ਮਿਰਚ, ਗਰਮ ਮਸਾਲਾ ਪਾਊਡਰ ਵਰਗੇ ਸਾਰੇ ਮਸਾਲੇ ਪਾਓ। ਇਨ੍ਹਾਂ ਨੂੰ 5 ਮਿੰਟ ਲਈ ਘੱਟ ਅੱਗ 'ਤੇ ਫਰਾਈ ਕਰੋ। ਜਦੋਂ ਕੜਾਹੀ 'ਚੋਂ ਤੇਲ ਨਿਕਲਣ ਲੱਗੇ ਤਾਂ ਇਸ 'ਚ ਆਲੂ ਪਾਓ। ਹੁਣ ਇਸ 'ਚ ਹਿੰਗ ਪਾਊਡਰ, ਅਮਚੂਰ ਪਾਊਡਰ ਮਿਲਾਓ। ਹੁਣ ਢੱਕ ਕੇ 5 ਮਿੰਟ ਤੱਕ ਪਕਾਓ। ਇਸਨੂੰ ਇੱਕ ਕਟੋਰੀ ਵਿੱਚ ਕੱਢ ਲਓ। ਇਸ ਨੂੰ ਧਨੀਏ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰਕੇ ਸਰਵ ਕਰੋ। ਸੁਆਦਿਸ਼ਟ ਆਲੂ ਟਮਾਟਰ ਝੋਲ ਨੂੰ ਚਾਵਲ, ਪੁੜੀ, ਰੋਟੀ ਦੇ ਨਾਲ ਖਾਇਆ ਜਾ ਸਕਦਾ ਹੈ।

Published by:Rupinder Kaur Sabherwal
First published:

Tags: Fast food, Food, Healthy Food, Lifestyle