ਆਂਵਲਾ ਪੌਸ਼ਟਿਕ ਤੱਤਾਂ ਦਾ ਇੱਕ ਪਾਵਰਹਾਊਸ ਹੈ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਇਮਿਊਨ ਸਿਸਟਮ ਨੂੰ ਵਧਾਉਣ ਅਤੇ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਆਂਵਲੇ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਦਾ ਸਭ ਤੋਂ ਆਸਾਨ ਅਤੇ ਸੁਆਦੀ ਤਰੀਕਾ ਹੈ ਆਂਵਲਾ ਦੀ ਚਟਨੀ ਬਣਾਉਣਾ। ਆਂਵਲਾ ਚਟਨੀ ਨਾ ਸਿਰਫ਼ ਤੁਹਾਡੇ ਭੋਜਨ ਦਾ ਸੁਆਦ ਵਧਾਉਂਦੀ ਹੈ, ਸਗੋਂ ਇਹ ਪਾਚਨ ਕਿਰਿਆ ਵਿੱਚ ਵੀ ਮਦਦ ਕਰਦੀ ਹੈ ਅਤੇ ਸਮੁੱਚੀ ਸਿਹਤ ਵਿੱਚ ਸੁਧਾਰ ਕਰਦੀ ਹੈ। ਜੇਕਰ ਤੁਸੀਂ ਆਂਵਲਾ ਚਟਨੀ ਬਣਾਉਣ ਦਾ ਤੇਜ਼ ਅਤੇ ਆਸਾਨ ਤਰੀਕਾ ਲੱਭ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਸਾਨ ਤਰੀਕੇ ਨਾਲ ਆਂਵਲਾ ਦੀ ਚਟਨੀ ਕਿਵੇਂ ਤਿਆਕ ਕੀਤੀ ਜਾਂਦੀ ਹੈ। ਸਿਰਫ਼ ਕੁੱਝ ਸਧਾਰਨ ਸਮੱਗਰੀਆਂ ਅਤੇ ਆਸਾਨ ਸਟੈੱਪਸ ਨੂੰ ਫਾਲੋ ਕਰ ਕੇ ਤੁਸੀਂ ਘਰ ਵਿੱਚ ਇੱਕ ਸੁਆਦੀ ਅਤੇ ਸਿਹਤਮੰਦ ਆਂਵਲਾ ਚਟਨੀ ਬਣਾ ਸਕਦੇ ਹੋ।
ਆਂਵਲਾ ਚਟਨੀ ਬਣਾਉਣ ਲਈ ਤੁਹਾਨੂੰ 8-10 ਆਂਵਲਾ, 1/2 ਇੰਚ ਅਦਰਕ ਦੇ ਟੁਕੜੇ, 2-3 ਹਰੀਆਂ ਮਿਰਚਾਂ, ਲਸਣ ਦੀਆਂ 5-7 ਕਲੀਆਂ, 4 ਚਮਚ ਹਰਾ ਧਨੀਆ, 1 ਚਮਚ ਸਰ੍ਹੋਂ ਦਾ ਤੇਲ ਤੇ ਸਵਾਦ ਅਨੁਸਾਰ ਲੂਣ ਦੀ ਲੋੜ ਹੋਵੇਗੀ।
ਆਂਵਲੇ ਦੀ ਚਟਨੀ ਬਣਾਉਣ ਲਈ ਹੇਠ ਲਿਖੇ ਸਟੈੱਪ ਫਾਲੋ ਕਰੋ:
-ਆਂਵਲੇ ਨੂੰ ਚੰਗੀ ਤਰ੍ਹਾਂ ਧੋਵੋ, ਉਨ੍ਹਾਂ ਨੂੰ ਸੁਕਾ ਕੇ ਪੂੰਝੋ ਅਤੇ ਛੋਟੇ ਟੁਕੜਿਆਂ ਵਿੱਚ ਕੱਟ ਲਓ। ਇਸ ਦੀਆਂ ਗਿਟਕਾਂ ਨੂੰ ਹਟਾ ਲਓ।
-ਹਰੀ ਮਿਰਚ ਅਤੇ ਧਨੀਆ ਪੱਤੇ ਨੂੰ ਬਾਰੀਕ ਕੱਟੋ।
-ਅਦਰਕ ਨੂੰ ਛੋਟੇ ਟੁਕੜਿਆਂ ਵਿੱਚ ਕੱਟੋ ਜਾਂ ਪੀਸ ਲਓ।
-ਆਂਵਲੇ ਅਤੇ ਹਰੀ ਮਿਰਚ ਦੇ ਟੁਕੜਿਆਂ ਨੂੰ ਮਿਕਸਰ ਜਾਰ ਵਿੱਚ ਪਾਓ ਅਤੇ ਇੱਕ ਮਿੰਟ ਲਈ ਬਲੈਂਡ ਕਰੋ।
-ਮਿਕਸਰ ਜਾਰ ਦੇ ਢੱਕਣ ਨੂੰ ਖੋਲ੍ਹੋ ਅਤੇ ਅਦਰਕ, ਲਸਣ, ਇੱਕ ਚਮਚ ਸਰ੍ਹੋਂ ਦਾ ਤੇਲ, ਸਵਾਦ ਅਨੁਸਾਰ ਨਮਕ ਅਤੇ ਥੋੜ੍ਹਾ ਜਿਹਾ ਪਾਣੀ ਪਾਓ।
-ਚਟਨੀ ਨੂੰ ਇਕ ਵਾਰ ਫਿਰ 1-2 ਮਿੰਟ ਲਈ ਬਲੈਂਡ ਕਰੋ
-ਚਟਨੀ ਦੀ ਇਕਸਾਰਤਾ ਜ਼ਰੂਰ ਚੈੱਕ ਕਰ ਲਓ ਕਿਉਂਕਿ ਚਟਨੀ ਵਿੱਚ ਆਂਵਲੇ ਦੇ ਟੁਕੜੇ ਨਹੀਂ ਹੋਣੇ ਚਾਹੀਦੇ ਹਨ।
-ਸੁਆਦਿਸ਼ਟ ਆਂਵਲੇ ਦੀ ਚਟਨੀ ਤਿਆਰ ਹੈ। ਤੁਸੀਂ ਇਸ ਨੂੰ 4-5 ਦਿਨਾਂ ਲਈ ਫਰਿੱਜ ਵਿੱਚ ਸਟੋਰ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Food Recipe, Recipe