ਟਾਕੋਸ ਮੈਕਸੀਕਨ ਖਾਣਾ ਹੈ ਜਿਸ ਵਿੱਚ ਟੋਰਟੀਆਡ ਤੇ ਅਲੱਗ ਅਲੱਗ ਤਰ੍ਹਾਂ ਦੀ ਫਿਲਿੰਗ ਭਰੀ ਜਾਂਦੀ ਹੈ। ਭਾਰਤ ਵਿੱਚ ਵੀ ਇਸ ਦਾ ਚਲਨ ਵੱਧ ਰਿਹਾ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਇਸ ਨਾ ਨਹੀਂ ਪਤਾ ਹੈ। ਟਾਕੋ ਵਿੱਚ ਫਿਲਿੰਗ ਲਈ ਵੈਜ ਤੇ ਨਾਨ ਵੈਜ ਸਮੱਗਰੀ ਭਰੀ ਜਾਂਦੀ ਹੈ, ਇਹ ਤੁਹਾਡੇ ਉੱਤੇ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਖਾਣੇ ਨੂੰ ਤਰਜੀਹ ਦਿੰਦੇ ਹੋ। ਵੈਸੇ ਤਾਂ ਟਾਕੋ ਮੱਕੀ ਦੇ ਆਟੇ ਨਾਲ ਤਿਆਰ ਕੀਤੇ ਜਾਂਦੇ ਹਨ ਪਰ ਤੁਸੀਂ ਕਣਕ ਦੇ ਆਟੇ ਨਾਲ ਵੀ ਅਸ ਨੂੰ ਤਿਆਰ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਆਟੇ ਦੇ ਟਾਕੋਸ ਬਣਾਉਣ ਦੀ ਵਿਧੀ...
ਆਟੇ ਦੇ ਟਾਕੋਸ ਬਣਾਉਣ ਲਈ ਸਮੱਗਰੀ:
-2 ਕੱਪ ਕਣਕ ਦਾ ਆਟਾ, ਲੂਣ ਸੁਆਦ ਅਨੁਸਾਰ, ਪਾਣੀ ਲੋੜ ਅਨੁਸਾਰ
ਫਿਲਿੰਗ ਲਈ : 5-6 ਉਬਲੇ ਹੋਏ ਆਲੂ, 2 ਮੱਧਮ ਆਕਾਰ ਦੇ ਪਿਆਜ਼, 1/2 ਚਮਚ ਅਮਚੂਰ, 1 ਚਮਚ ਜੀਰਾ ਪਾਊਡਰ, 1/2 ਚਮਚ ਗਰਮ ਮਸਾਲਾ, 1/2 ਚਮਚ ਲਾਲ ਮਿਰਚ ਪਾਊਡਰ, ਲੂਣ ਸੁਆਦ ਅਨੁਸਾਰ, 1 ਚਮਚ ਰਾਈ ਦੇ ਬੀਜ, 1 ਚਮਚ ਪੀਸਿਆ ਹੋਇਆ ਅਦਰਕ, 1-2 ਕੱਟੀਆਂ ਹਰੀਆਂ ਮਿਰਚਾਂ, ਕੁਝ ਕਰੀ ਪੱਤੇ, 2 ਚਮਚ ਤੇਲ 2-3 ਚਮਚ ਧਨੀਆ ਪੱਤੇ
View this post on Instagram
ਆਟੇ ਦੇ ਟਾਕੋਸ ਬਣਾਉਣ ਬਣਾਉਣ ਦੀ ਵਿਧੀ:
-ਇੱਕ ਕਟੋਰੇ ਵਿੱਚ ਕਣਕ ਦਾ ਆਟਾ, ਨਮਕ ਅਤੇ ਪਾਣੀ ਪਾਓ ਅਤੇ ਮਿਸ਼ਰਣ ਨੂੰ ਉਦੋਂ ਤੱਕ ਗੁਨ੍ਹੋ ਜਦੋਂ ਤੱਕ ਇਸ ਦਾ ਨਰਮ ਆਟਾ ਨਾ ਬਣ ਜਾਵੇ।
-ਆਲੂਆਂ ਨੂੰ ਨਰਮ ਹੋਣ ਤੱਕ ਉਬਾਲੋ ਅਤੇ ਫਿਰ ਉਨ੍ਹਾਂ ਨੂੰ ਮੈਸ਼ ਕਰੋ। ਪਿਆਜ਼ ਅਤੇ ਹਰੀ ਮਿਰਚ ਨੂੰ ਬਾਰੀਕ ਕੱਟ ਲਓ।
-ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਇਸ ਵਿਚ ਰਾਈ ਦੇ ਦਾਣੇ, ਪੀਸਿਆ ਹੋਇਆ ਅਦਰਕ, ਕੜੀ ਪੱਤਾ ਅਤੇ ਕੱਟੀਆਂ ਹਰੀਆਂ ਮਿਰਚਾਂ ਪਾਓ। ਇਨ੍ਹਾਂ ਨੂੰ ਚੰਗੀ ਤਰ੍ਹਾਂ ਭੁੰਨ ਲਓ।
-ਪੈਨ ਵਿਚ ਬਾਰੀਕ ਕੱਟੇ ਹੋਏ ਪਿਆਜ਼ ਪਾਓ ਅਤੇ ਉਹਨਾਂ ਨੂੰ ਸੁਨਹਿਰੀ ਭੂਰੇ ਹੋਣ ਤੱਕ ਫ੍ਰਾਈ ਕਰੋ।
-ਗੈਸ ਬੰਦ ਕਰ ਦਿਓ ਅਤੇ ਮੈਸ਼ ਕੀਤੇ ਹੋਏ ਆਲੂਆਂ ਵਿਚ ਤਿਆਰ ਮਸਾਲੇ ਪਾਓ ਤੇ ਚੰਗੀ ਤਰ੍ਹਾਂ ਮਿਲਾਓ।
-ਮਿਸ਼ਰਣ ਵਿੱਚ ਜੀਰਾ ਪਾਊਡਰ, ਅਮਚੂਰ, ਗਰਮ ਮਸਾਲਾ ਅਤੇ ਲਾਲ ਮਿਰਚ ਪਾਊਡਰ ਤੇ ਸੁਆਦ ਅਨੁਸਾਰ ਲੂਣ ਪਾ ਕੇ ਚੰਗੀ ਤਰ੍ਹਾਂ ਮਿਲਾਓ।
-ਮਿਸ਼ਰਣ ਵਿਚ ਕੱਟੇ ਹੋਏ ਧਨੀਆ ਪੱਤੇ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਟਾਕੋ ਲਈ ਫਿਲਿੰਗ ਤਿਆਰ ਹੈ।
-ਹੁਣ ਗੁੰਨ੍ਹੇ ਹੋਏ ਆਟੇ ਨੂੰ ਲਓ ਅਤੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡੋ। ਇੱਕ ਹਿੱਸੇ ਤੋਂ ਇੱਕ ਵੱਡੀ ਰੋਟੀ ਬਣਾਓ ਅਤੇ ਕਟੋਰੀ ਦੀ ਵਰਤੋਂ ਕਰਕੇ ਗੋਲ ਆਕਾਰ ਵਿੱਚ ਕੱਟੋ।
-ਰੋਟੀ ਨੂੰ ਗਰਮ ਗਰਿੱਲ 'ਤੇ ਉਦੋਂ ਤੱਕ ਭੁੰਨੋ ਜਦੋਂ ਤੱਕ ਇਹ ਹਲਕੀ ਜਿਹੀ ਪੱਕ ਨਾ ਜਾਵੇ।
-ਰੋਟੀ ਦੇ ਇੱਕ ਪਾਸੇ ਹਰੀ ਚਟਨੀ ਲਗਾਓ ਅਤੇ ਆਲੂ ਦੀ ਫਿਲਿੰਗ ਅਤੇ ਚੀਜ਼ ਪਾਓ।
ਰੋਟੀ ਨੂੰ ਫੋਲਡ ਕਰੋ ਅਤੇ ਬਾਕੀ ਬਚੇ ਆਟੇ ਤੋਂ ਟੈਕੋਸ ਨੂੰ ਉਸੇ ਤਰ੍ਹਾਂ ਤਿਆਰ ਕਰੋ।
-ਇੱਕ ਨਾਨ-ਸਟਿਕ ਪੈਨ ਵਿੱਚ ਥੋੜ੍ਹਾ ਜਿਹਾ ਮੱਖਣ ਗਰਮ ਕਰੋ ਅਤੇ ਟੈਕੋਸ ਨੂੰ ਦੋਵੇਂ ਪਾਸਿਆਂ ਤੋਂ ਉਦੋਂ ਤੱਕ ਫ੍ਰਾਈ ਕਰੋ ਜਦੋਂ ਤੱਕ ਉਹ ਸੁਨਹਿਰੀ ਭੂਰੇ ਅਤੇ ਕਰਿਸਪੀ ਨਾ ਹੋ ਜਾਣ।
-ਸੁਆਦੀ ਅਤੇ ਸਿਹਤਮੰਦ ਆਟੇ ਦੇ ਟੈਕੋ ਤਿਆਰ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Food Recipe