Home /News /lifestyle /

ਬਰੈੱਡ ਨਾਲ ਤਿਆਰ ਕਰੋ ਸੁਆਦਿਸ਼ਟ ਕੁਰਕੁਰੇ ਮੇਦੂ ਵੜੇ, ਆਸਾਨ ਹੈ ਬਣਾਉਣ ਦੀ ਰੈਸਿਪੀ

ਬਰੈੱਡ ਨਾਲ ਤਿਆਰ ਕਰੋ ਸੁਆਦਿਸ਼ਟ ਕੁਰਕੁਰੇ ਮੇਦੂ ਵੜੇ, ਆਸਾਨ ਹੈ ਬਣਾਉਣ ਦੀ ਰੈਸਿਪੀ

bread medu vada recipe

bread medu vada recipe

ਇਹ ਆਮ ਤੌਰ ਉੱਤੇ ਬਣਾਏ ਜਾਣ ਵਾਲੇ ਮੇਦੂ ਵੜੇ ਤੋਂ ਥੋੜ੍ਹੀ ਵੱਖਰੀ ਰੈਸਿਪੀ ਹੈ। ਇਸ ਲਈ ਬਰੈੱਡ ਨਾਲ ਤਿਆਰ ਕੀਤਾ ਮੇਦੂ ਵੜਾ ਬਣ ਵੀ ਜਲਦੀ ਜਾਂਦਾ ਹੈ। ਇਸ ਆਸਾਨ ਰੈਸਿਪੀ ਅਤੇ ਕੁੱਝ ਸਾਧਾਰਨ ਸਮੱਗਰੀਆਂ ਨਾਲ, ਤੁਸੀਂ ਸਿਰਫ਼ 10 ਮਿੰਟਾਂ ਵਿੱਚ ਸੁਆਦੀ ਅਤੇ ਕਰਿਸਪੀ ਵੜੇ ਬਣਾ ਸਕਦੇ ਹੋ।

  • Share this:

ਆਮ ਤੌਰ ਉੱਤੇ ਤੁਸੀਂ ਸਾਊਥ ਇੰਡੀਅਨ ਡਾਈਨਿੰਗ ਵਿੱਚ ਮੇਦੂ ਵੜਾ, ਦਾਲ ਵੜਾ, ਦਹੀਂ ਵੜਾ ਤਾਂ ਚੱਖਿਆ ਹੋਵੇਗਾ ਪਰ ਜੇ ਤੁਸੀਂ ਵੜਾ ਘਰ ਵਿੱਚ ਬਣਾਉਣਾ ਚਾਹੋ ਤਾਂ ਤੁਸੀਂ ਬਰੈੱਡ ਨਾਲ ਵੀ ਮੇਦੂ ਵੜਾ ਤਿਆਰ ਕਰ ਸਕਦੇ ਹੋ। ਇਹ ਆਮ ਤੌਰ ਉੱਤੇ ਬਣਾਏ ਜਾਣ ਵਾਲੇ ਮੇਦੂ ਵੜੇ ਤੋਂ ਥੋੜ੍ਹੀ ਵੱਖਰੀ ਰੈਸਿਪੀ ਹੈ। ਇਸ ਲਈ ਬਰੈੱਡ ਨਾਲ ਤਿਆਰ ਕੀਤਾ ਮੇਦੂ ਵੜਾ ਬਣ ਵੀ ਜਲਦੀ ਜਾਂਦਾ ਹੈ। ਇਸ ਆਸਾਨ ਰੈਸਿਪੀ ਅਤੇ ਕੁੱਝ ਸਾਧਾਰਨ ਸਮੱਗਰੀਆਂ ਨਾਲ, ਤੁਸੀਂ ਸਿਰਫ਼ 10 ਮਿੰਟਾਂ ਵਿੱਚ ਸੁਆਦੀ ਅਤੇ ਕਰਿਸਪੀ ਵੜੇ ਬਣਾ ਸਕਦੇ ਹੋ।


ਬਰੈੱਡ ਦੇ ਮੇਦੂ ਵੜੇ ਬਣਾਉਣ ਲਈ ਸਮੱਗਰੀ

ਬਰੈੱਡ ਦੇ 5 ਸਲਾਈਸ,

2 ਚਮਚ ਦਹੀਂ

½ ਕੱਪ ਸੂਜੀ

1 ਬਾਰੀਕ ਕੱਟਿਆ ਹੋਇਆ ਪਿਆਜ਼

ਇੱਕ ਬਾਰੀਕ ਕੱਟੀ ਗਾਜਰ

ਇੱਕ ਬਾਰੀਕ ਕੱਟੀ ਹੋਈ ਸ਼ਿਮਲਾ ਮਿਰਚ

ਇੱਕ ਬਾਰੀਕ ਕੱਟੀ ਹੋਈ ਹਰੀ ਮਿਰਚ

½ ਚਮਚ ਚਿੱਲੀ ਫਲੈਕਸ

ਹਰਾ ਧਨੀਆ

ਥੋੜ੍ਹਾ ਜਿਹਾ ਪਾਣੀ ਅਤੇ ਸਵਾਦ ਅਨੁਸਾਰ ਨਮਕ


ਬਰੈੱਡ ਦੇ ਮੇਦੂ ਵੜੇ ਬਣਾਉਣ ਲਈ ਹੇਠ ਲਿਖੇ Steps ਫਾਲੋ ਕਰੋ


-ਬਰੈੱਡ ਦੇ 5 ਸਲਾਈਸ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟੋ ਅਤੇ ਇੱਕ ਮਿਕਸਿੰਗ ਬਾਊਲ ਵਿੱਚ ਪਾਓ। ਇਸ ਵਿੱਚ 2 ਚਮਚੇ ਦਹੀਂ ਅਤੇ ਥੋੜ੍ਹਾ ਜਿਹਾ ਪਾਣੀ ਪਾਓ, ਅਤੇ ਬਰੈੱਡ ਨੂੰ ਆਟੇ ਵਰਗੀ ਇਕਸਾਰਤਾ ਵਿੱਚ ਮੈਸ਼ ਕਰਨ ਲਈ ਆਪਣੇ ਹੱਥਾਂ ਦੀ ਵਰਤੋਂ ਕਰੋ। ਹੁਣ 1 ਪਿਆਜ਼, 1 ਗਾਜਰ, 1 ਸ਼ਿਮਲਾ ਮਿਰਚ ਅਤੇ 1 ਹਰੀ ਮਿਰਚ ਨੂੰ ਬਾਰੀਕ ਕੱਟੋ ਅਤੇ ਬਰੈੱਡ ਮਿਸ਼ਰਨ ਦੇ ਨਾਲ ਬਾਊਲ ਵਿੱਚ ਪਾਓ।


-ਸਬਜ਼ੀਆਂ ਅਤੇ ਬਰੈੱਡ ਦੇ ਮਿਸ਼ਰਨ ਦੇ ਨਾਲ ਬਾਊਲ ਵਿੱਚ 1/2 ਕੱਪ ਸੂਜੀ, 1/2 ਚਮਚ ਚਿੱਲੀ ਫਲੇਕਸ, 1/2 ਚਮਚ ਲਸਣ ਦਾ ਪੇਸਟ, ਇੱਕ ਮੁੱਠੀ ਹਰਾ ਧਨੀਆ, ਅਤੇ ਨਮਕ ਪਾਓ। ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਓ ਜਦੋਂ ਤੱਕ ਇਸ ਦਾ ਮੋਟਾ ਬੈਟਰ ਤਿਆਰ ਨਹੀਂ ਹੋ ਜਾਂਦਾ।


-ਮਿਸ਼ਰਨ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡੋ ਅਤੇ ਹਰ ਇੱਕ ਨੂੰ ਵੜੇ ਦਾ ਆਕਾਰ ਦਿਓ। ਜੇ ਤੁਹਾਨੂੰ ਉਨ੍ਹਾਂ ਨੂੰ ਆਕਾਰ ਦੇਣ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਤੁਸੀਂ ਛੋਟੇ ਪੇੜੇ ਵੀ ਬਣਾ ਸਕਦੇ ਹੋ।


-ਹੁਣ ਮੀਡੀਅਮ ਹੀਟ ਉੱਚੇ ਪੈਨ 'ਚ ਤੇਲ ਗਰਮ ਕਰੋ। ਤੇਲ ਦੇ ਗਰਮ ਹੋਣ 'ਤੇ, ਹੌਲੀ-ਹੌਲੀ ਵੜਿਆਂ ਨੂੰ ਤੇਲ ਵਿੱਚ ਪਾਓ ਅਤੇ ਉਨ੍ਹਾਂ ਨੂੰ ਹਲਕੇ ਭੂਰੇ ਹੋਣ ਤੱਕ ਫਰਾਈ ਕਰ ਲਓ। ਇਹ ਯਕੀਨੀ ਬਣਾਓ ਕਿ ਉਨ੍ਹਾਂ ਨੂੰ ਦੋਵਾਂ ਪਾਸਿਆਂ 'ਤੇ ਬਰਾਬਰ ਫਰਾਈ ਕਰਨਾ ਹੈ।


-ਇੱਕ ਵਾਰ ਜਦੋਂ ਵੜੇ ਬਣ ਜਾਣ, ਤਾਂ ਉਨ੍ਹਾਂ ਨੂੰ ਤੇਲ ਵਿੱਚੋਂ ਕੱਢੋ ਖਾਲੀ ਪਲੇਟ ਉੱਤੇ ਪੇਪਰ ਟਾਵਲ ਰੱਖ ਤੇ ਉਸ ਉੱਤੇ ਵੜੇ ਪਾਓ, ਤਾਂ ਜੋ ਇਸ ਵਿੱਚੋਂ ਵਾਧੂ ਤੇਲ ਨਿਕਲ ਜਾਵੇ।


-ਬਰੈੱਡ ਦੇ ਮੇਦੂ ਵੜੇ ਤਿਆਰ ਹਨ ਤੇ ਤੁਸੀਂ ਇਨ੍ਹਾਂ ਨੂੰ ਗਰਮਾ ਗਰਮ ਸਰਵ ਕਰ ਸਕਦੇ ਹੋ। ਇਸ ਨੂੰ ਤੁਸੀਂ ਹਰੀ ਚਟਣੀ ਜਾਂ ਆਪਣੀ ਪਸੰਦ ਦੀ ਕਿਸੇ ਵੀ ਚਟਣੀ ਨਾਲ ਸਰਵ ਕਰ ਸਕਦੇ ਹੋ।

Published by:Drishti Gupta
First published:

Tags: Food, Recipe