Home /News /lifestyle /

ਬੱਚਿਆਂ ਦੀ ਚੰਗੀ ਮਾਨਸਿਕ ਸਿਹਤ ਲਈ ਮਾਪੇ ਧਿਆਨ ਵਿਚ ਰੱਖਣ ਇਹ ਜ਼ਰੂਰੀ ਗੱਲਾਂ

ਬੱਚਿਆਂ ਦੀ ਚੰਗੀ ਮਾਨਸਿਕ ਸਿਹਤ ਲਈ ਮਾਪੇ ਧਿਆਨ ਵਿਚ ਰੱਖਣ ਇਹ ਜ਼ਰੂਰੀ ਗੱਲਾਂ

ਬੱਚੇ ਦੇ ਸੁਭਾਅ ਤੇ ਸਖ਼ਸ਼ੀਅਤ ਨੂੰ ਬਣਾਉਣ ਵਿਚ ਸਿਰਫ਼ ਕਿਤਾਬੀ ਗਿਆਨ ਹੀ ਸਹਾਈ ਨਹੀਂ ਹੁੰਦਾ ਸਗੋਂ ਸਮਾਜਿਕ ਗਿਆਨ ਵੀ ਜ਼ਰੂਰੀ ਹੈ। ਚੰਗੇ ਪਾਲਣ ਪੋਸ਼ਣ ਸਦਕਾ ਹੀ ਬੱਚਾ ਆਪਣੇ ਚੰਗੇ-ਮਾੜੇ ਨੂੰ ਸਮਝ ਸਕਦਾ ਹੈ ਅਤੇ ਕਿਸੇ ਵੀ ਚੁਣੌਤੀਪੂਰਨ ਸਥਿਤੀ ਵਿੱਚ ਵੀ ਦ੍ਰਿੜਤਾ ਨਾਲ ਖੜ੍ਹਾ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਤਰੀਕਿਆਂ ਬਾਰੇ ਦੱਸਦੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਬੱਚਿਆਂ ਨੂੰ ਹਰ ਸਥਿਤੀ ਲਈ ਮਾਨਸਿਕ ਤੌਰ 'ਤੇ ਤਿਆਰ ਕਰ ਸਕੋਗੇ।

ਹੋਰ ਪੜ੍ਹੋ ...
  • Share this:
ਮੁਕਾਬਲੇ ਦੇ ਯੁੱਗ ਵਿੱਚ ਹਰ ਮਾਂ ਬਾਪ ਦੀ ਇਹ ਇੱਛਾ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਹੁਸ਼ਿਆਰ ਅਤੇ ਪ੍ਰਤਿਭਾਸ਼ਾਲੀ ਹੋਵੇ। ਬੱਚੇ ਦੇ ਚੰਗੇ ਵਿਕਾਸ ਨੂੰ ਦੇਖ ਕੇ ਹਰ ਮਾਂ-ਬਾਪ ਨੂੰ ਖੁਸ਼ੀ ਮਿਲਦੀ ਹੈ। ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੱਚਾ ਵੱਡਾ ਹੋ ਕੇ ਕਿਹੋ ਜਿਹਾ ਸੁਭਾਅ ਅਪਣਾਏਗਾ। ਮਾਪਿਆਂ ਵੱਲੋਂ ਦਿੱਤੇ ਗਏ ਸਬਕ ਹੀ ਬੱਚੇ ਨੂੰ ਅੱਗੇ ਵਧਣ ਵਿੱਚ ਸਹਾਈ ਹੁੰਦੇ ਹਨ ਤੇ ਉਸਦੇ ਸੁਭਾਅ ਨੂੰ ਤਹਿ ਕਰਦੇ ਹਨ।

ਬੱਚੇ ਦੇ ਸੁਭਾਅ ਤੇ ਸਖ਼ਸ਼ੀਅਤ ਨੂੰ ਬਣਾਉਣ ਵਿਚ ਸਿਰਫ਼ ਕਿਤਾਬੀ ਗਿਆਨ ਹੀ ਸਹਾਈ ਨਹੀਂ ਹੁੰਦਾ ਸਗੋਂ ਸਮਾਜਿਕ ਗਿਆਨ ਵੀ ਜ਼ਰੂਰੀ ਹੈ। ਚੰਗੇ ਪਾਲਣ ਪੋਸ਼ਣ ਸਦਕਾ ਹੀ ਬੱਚਾ ਆਪਣੇ ਚੰਗੇ-ਮਾੜੇ ਨੂੰ ਸਮਝ ਸਕਦਾ ਹੈ ਅਤੇ ਕਿਸੇ ਵੀ ਚੁਣੌਤੀਪੂਰਨ ਸਥਿਤੀ ਵਿੱਚ ਵੀ ਦ੍ਰਿੜਤਾ ਨਾਲ ਖੜ੍ਹਾ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਤਰੀਕਿਆਂ ਬਾਰੇ ਦੱਸਦੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਬੱਚਿਆਂ ਨੂੰ ਹਰ ਸਥਿਤੀ ਲਈ ਮਾਨਸਿਕ ਤੌਰ 'ਤੇ ਤਿਆਰ ਕਰ ਸਕੋਗੇ।

ਸਮੇਂ ਦੀ ਮਹੱਤਤਾ ਨੂੰ ਸਮਝਾਓ

ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਸਮੇਂ ਦੀ ਵਿਸ਼ੇਸ਼ ਅਹਿਮੀਅਤ ਹੁੰਦੀ ਹੈ। ਸਮੇਂ ਦਾ ਪਾਬੰਦ ਹੋਣਾ ਇਨਸਾਨ ਦੀ ਸਖ਼ਸ਼ੀਅਤ ਦਾ ਵੱਡਾ ਗੁਣ ਹੈ। ਬੱਚੇ ਨੂੰ ਬਚਪਨ ਤੋਂ ਹੀ ਸਮੇਂ ਦੀ ਮਹੱਤਤਾ ਸਮਝਾਓ, ਤਾਂ ਜੋ ਉਹ ਵੱਡਾ ਹੋਣ ਦੇ ਨਾਲ-ਨਾਲ ਸਮੇਂ ਲਈ ਜ਼ਿੰਮੇਵਾਰ ਹੋਵੇ ਅਤੇ ਇਸ ਨੂੰ ਬਰਬਾਦ ਕਰਨ ਤੋਂ ਬਚੇ। ਇਸ ਲਈ ਮਾਪੇ ਖ਼ੁਦ ਵੀ ਸਮੇਂ ਦਾ ਪਾਬੰਦ ਹੋਣ ਕਿਉਂਕਿ ਬੱਚੇ ਮਾਪਿਆਂ ਨੂੰ ਦੇਖ ਕੇ ਹੀ ਸਿੱਖਦੇ ਹਨ।

ਬੱਚੇ ਦੀਆਂ ਭਾਵਨਾਵਾਂ ਦੀ ਕਦਰ ਕਰੋ

ਹਰ ਵਿਅਕਤੀ ਦੀ ਕਹੀ ਗੱਲ ਦੀ ਜਦ ਕਦਰ ਹੁੰਦੀ ਹੈ ਤਾਂ ਉਸਦਾ ਆਤਮ ਵਿਸ਼ਵਾਸ਼ ਵਧਦਾ ਹੈ। ਇਸੇ ਹੀ ਤਰ੍ਹਾਂ ਜਦ ਬੱਚੇ ਦੀ ਗੱਲ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ, ਉਸ ਦੀ ਭੋਲੀ ਭਾਲੀ ਹਰ ਭਾਵਨਾ ਦੀ ਕਦਰ ਕਰਦਿਆਂ ਉਸਦੇ ਚੰਗੇ ਮਾੜੇ ਬਾਰੇ ਪਿਆਰ ਨਾਲ ਸਮਝਾਇਆ ਜਾਂਦਾ ਹੈ ਤਾਂ ਬੱਚੇ ਦਾ ਮਾਨਸਿਕ ਬਲ ਵਧਦਾ ਹੈ। ਉਹ ਸ੍ਵੈ ਨੂੰ ਪ੍ਰਗਟ ਕਰਨ ਦੇ ਸਮਰੱਥ ਹੁੰਦਾ ਹੈ ਤੇ ਨਿੱਤ ਦਿਨ ਨਵਾਂ ਸਿੱਖਦਾ ਹੈ।

ਗਲਤੀਆਂ ਲਈ ਝਿੜਕੋ ਨਾ

ਇਨਸਾਨ ਹਮੇਸ਼ਾ ਗਲਤੀਆਂ ਤੋਂ ਹੀ ਸਿੱਖਦਾ ਹੈ। ਇੰਝ ਹੀ ਜੇਕਰ ਬੱਚੇ ਕੋਈ ਕੰਮ ਨੂੰ ਕਰਨ ਦੀ ਹਿੰਮਤ ਕਰਦੇ ਹਨ ਤਾਂ ਗਲਤ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜਦੋਂ ਤੱਕ ਉਹ ਗ਼ਲਤੀਆਂ ਨਹੀਂ ਕਰਦੇ, ਮਾੜੇ ਤਜਰਬੇ ਇਕੱਠੇ ਨਹੀਂ ਕਰਦੇ, ਉਨ੍ਹਾਂ ਨੂੰ ਚੰਗੇ ਦਾ ਗਿਆਨ ਨਹੀਂ ਹੁੰਦਾ। ਬੱਚਾ ਜਦ ਵੀ ਕੋਈ ਗਲਤੀ ਕਰਦਾ ਹੈ ਤਾਂ ਉਸਨੂੰ ਕੁੱਟਣ ਦੀ ਬਜਾਏ ਇਹ ਅਹਿਸਾਸ ਕਰਵਾਓ ਕਿ ਉਸਨੇ ਗਲਤੀ ਕੀਤੀ ਹੈ ਅਤੇ ਇਸ ਗਲਤੀ ਨਾਲ ਉਸਦਾ ਕੀ ਨੁਕਸਾਨ ਹੋਇਆ ਹੈ। ਗਲਤੀ ਦੀ ਸਜ਼ਾ ਨਾਲੋਂ ਉਸ ਦਾ ਅਹਿਸਾਸ ਜ਼ਿਆਦਾ ਜ਼ਰੂਰੀ ਹੈ। ਸਜ਼ਾ ਕਾਰਨ ਬੱਚਾ ਗਲਤੀ ਦੇ ਡਰੋਂ ਨਵੇਂ ਨਵੇਂ ਕੰਮ ਕਰਨ ਦਾ ਹੌਂਸਲਾ ਕਰਨ ਤੋਂ ਪਾਸਾ ਵੱਟਣ ਲੱਗਾ ਜਾਂਦਾ ਹੈ ਤੇ ਉਹ ਸਿਖਣਾ ਬੰਦ ਕਰ ਦਿੰਦਾ ਹੈ। ਜਿਸ ਕਾਰਨ ਸਖ਼ਸ਼ੀਅਤ ਦਾ ਵਿਕਾਸ ਰੁਕ ਜਾਂਦਾ ਹੈ।

ਸਵੈ-ਮਾਣ ਦੀ ਮਹੱਤਤਾ ਨੂੰ ਸਮਝਾਓ

ਬੱਚੇ ਲਈ ਆਤਮ ਸਨਮਾਨ ਦਾ ਪਾਠ ਬਚਪਨ ਤੋਂ ਹੀ ਪੜ੍ਹਨਾ ਜ਼ਰੂਰੀ ਹੈ। ਹਰ ਨਿੱਕੀ ਤੋਂ ਨਿੱਕੀ ਗੱਲ ਵਿਚ ਮਾਪੇ ਧਿਆਨ ਰੱਖਣ ਕੇ ਬੱਚੇ ਦੇ ਆਤਮ ਸਨਮਾਨ ਨੂੰ ਕੋਈ ਠੇਸ ਨਾ ਪਹੁੰਚੇ ਤਾਂ ਹੀ ਬੱਚਾ ਵੱਡਾ ਹੋ ਕੇ ਵੀ ਆਪਣੇ ਸਵੈ-ਮਾਣ ਨਾਲ ਕੋਈ ਸਮਝੌਤਾ ਨਹੀਂ ਕਰੇਗਾ।

ਗੱਲ ਕਰਨ ਦਾ ਮੌਕਾ ਦਿਓ

ਜੇਕਰ ਤੁਸੀਂ ਚਾਹੁੰਦੇ ਹੋ ਕਿ ਬੱਚਾ ਵੱਡਾ ਹੋ ਕੇ ਡਰਪੋਕ ਨਾ ਬਣੇ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਸ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲੇ। ਬਚਪਨ ਤੋਂ ਹੀ ਜੇਕਰ ਉਸ ਵਿੱਚ ਇਹ ਵਿਸ਼ਵਾਸ ਹੋਵੇ ਕਿ ਉਹ ਆਪਣੇ ਮਨ ਦੀ ਗੱਲ ਕਹਿਣ ਲਈ ਆਜ਼ਾਦ ਹੈ, ਤਾਂ ਵੱਡੇ ਹੋ ਕੇ ਉਸ ਵਿੱਚ ਨਿਡਰਤਾ ਪੈਦਾ ਹੋਵੇਗੀ ਅਤੇ ਉਹ ਆਪਣੇ ਵਿਚਾਰ ਪ੍ਰਗਟ ਕਰਨ ਦੀ ਸਥਿਤੀ ਵਿੱਚ ਹੋਵੇਗਾ।
Published by:Amelia Punjabi
First published:

Tags: Child, Children, Lifestyle, Parenting, Parents

ਅਗਲੀ ਖਬਰ