Curry Leaves Tea: ਕੜੀ ਪੱਤੇ ਭਾਰਤੀ ਘਰਾਂ ਵਿੱਚ ਵਰਤੇ ਜਾਣ ਵਾਲੇ ਸਭ ਤੋਂ ਆਮ ਚੀਜ਼ਾਂ ਵਿੱਚੋਂ ਇੱਕ ਹਨ। ਇਸ ਨੂੰ ਖਾਸ ਕਰਕੇ ਦੱਖਣੀ ਭਾਰਤ ਵਿੱਚ ਜ਼ਿਆਦਾ ਵਰਤਿਆ ਜਾਂਦਾ ਹੈ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਕਈ ਪਕਵਾਨਾਂ ਵਿੱਚ ਸੁਆਦ ਅਤੇ ਖੁਸ਼ਬੂ ਲਈ ਇਨ੍ਹਾਂ ਪੱਤਿਆਂ ਦੀ ਵਰਤੋਂ ਕਰਦੇ ਹਨ। ਕੜੀ ਪੱਤਾ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਚਾਹ। ਕੜੀ ਪੱਤੇ ਦੀ ਚਾਹ ਇੱਕ ਪੁਰਾਣੀ ਰੈਸਿਪੀ ਹੈ ਜੋ ਦੱਖਣ ਭਾਰਤ ਵਿੱਚ ਆਮ ਸਿਹਤ ਸਮੱਸਿਆਵਾਂ ਜਿਵੇਂ ਕਿ ਕਬਜ਼, ਸ਼ੂਗਰ, ਦਸਤ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਲਈ ਵਰਤੀ ਜਾਂਦੀ ਹੈ। ਆਓ ਜਾਣਦੇ ਹਾਂ ਤੁਸੀਂ ਇਸ ਨੂੰ ਕਿਵੇਂ ਬਣਾ ਸਕਦੇ ਹੋ ਅਤੇ ਇਸ ਦੇ ਸਿਹਤ ਲਈ ਕੀ ਫਾਇਦੇ ਹਨ।
ਇਸ ਚਾਹ ਨੂੰ ਬਣਾਉਣ ਲਈ ਤੁਹਾਨੂੰ ਕੜੀ ਪੱਤੇ, ਪਾਣੀ, ਸ਼ਹਿਦ ਅਤੇ ਨਿੰਬੂ (ਸਵਾਦ ਅਨੁਸਾਰ) ਦੀ ਲੋੜ ਪਵੇਗੀ। ਇਸ ਦੇ ਲਈ ਸਭ ਤੋਂ ਪਹਿਲਾਂ ਪੌਦੇ ਤੋਂ ਲਗਭਗ 20-25 ਤਾਜ਼ੇ ਕੜੀ ਪੱਤੇ ਲਓ। ਇੱਕ ਪੈਨ ਵਿੱਚ ਇੱਕ ਗਲਾਸ ਪਾਣੀ ਪਾਓ ਅਤੇ ਇਸ ਨੂੰ ਉਬਾਲੋ। ਹੁਣ ਇਸ ਪਾਣੀ 'ਚ ਕੜੀ ਪੱਤੇ ਪਾ ਦਿਓ ਅਤੇ ਪੱਤਿਆਂ ਨੂੰ ਕੁਝ ਘੰਟਿਆਂ ਲਈ ਭਿਓਂ ਦਿਓ। ਇਸ ਚਾਹ ਨੂੰ ਛਾਣ ਲਓ। ਸੁਆਦ ਅਨੁਸਾਰ ਸ਼ਹਿਦ ਅਤੇ ਨਿੰਬੂ ਪਾਓ। ਚੰਗੀ ਤਰ੍ਹਾਂ ਰਲਾਓ ਅਤੇ ਆਪਣੀ ਚਾਹ ਦਾ ਅਨੰਦ ਲਓ। ਇਸ ਚਾਹ ਨੂੰ ਤੁਸੀਂ ਖਾਲੀ ਪੇਟ ਪੀ ਸਕਦੇ ਹੋ।
ਸਰੀਰ ਵਿੱਚ ਫ੍ਰੀ ਰੈਡੀਕਲਸ ਕੈਂਸਰ ਵਰਗੀਆਂ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਕੜੀ ਪੱਤਿਆਂ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਤੁਹਾਡੇ ਸਰੀਰ ਦੇ ਸੈੱਲਾਂ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ। ਕੜੀ ਪੱਤੇ ਦੀ ਚਾਹ ਪੀਣ ਨਾਲ ਤੁਸੀਂ ਆਪਣੇ ਸਰੀਰ ਦੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰ ਸਕਦੇ ਹੋ। ਕੜੀ ਪੱਤੇ ਦਾ ਸੇਵਨ ਇਨਸੁਲਿਨ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਉਤੇਜਿਤ ਕਰਨ ਵਿਚ ਮਦਦ ਕਰਦਾ ਹੈ। ਇਹ ਤੁਹਾਡੀ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦਾ ਹੈ। ਕੜੀ ਪੱਤਾ ਪਾਚਨ ਸੰਬੰਧੀ ਸਮੱਸਿਆਵਾਂ ਨਾਲ ਨਜਿੱਠਣ 'ਚ ਵੀ ਮਦਦ ਕਰਦਾ ਹੈ। ਕੜੀ ਪੱਤੇ ਵਿੱਚ ਪਾਚਨ ਐਂਜ਼ਾਈਮ ਹੁੰਦੇ ਹਨ ਜੋ ਤੁਹਾਡੀ ਪਾਚਨ ਸਿਹਤ ਨੂੰ ਬਿਹਤਰ ਬਣਾਉਂਦੇ ਹਨ। ਇਸ ਚਾਹ ਨੂੰ ਪੀਣ ਨਾਲ ਗੈਸ ਅਤੇ ਦਸਤ ਵਰਗੀਆਂ ਸਮੱਸਿਆਵਾਂ ਦੇ ਇਲਾਜ ਵਿਚ ਵੀ ਮਦਦ ਮਿਲ ਸਕਦੀ ਹੈ।
ਗਰਭ ਅਵਸਥਾ ਦੌਰਾਨ ਔਰਤਾਂ ਨੂੰ ਮੋਰਨਿੰਗ ਸਿਕਨੈੱਸ ਦੀ ਸਮੱਸਿਆ ਆਮ ਹੀ ਹੁੰਦੀ ਹੈ। ਕੜੀ ਪੱਤੇ ਦੀ ਚਾਹ ਪੀਣ ਨਾਲ ਉਲਟੀ, ਜੀਅ ਕੱਚਾ ਹੋਣਾ ਅਤੇ ਮੋਰਨਿੰਗ ਸਿਕਨੈੱਸ ਤੋ ਰਾਹਤ ਮਿਲਦੀ ਹੈ। ਕੜੀ ਪੱਤੇ 'ਚ ਬੀਟਾ-ਕੈਰੋਟੀਨ ਅਤੇ ਪ੍ਰੋਟੀਨ ਹੁੰਦੇ ਹਨ ਜੋ ਤੁਹਾਡੇ ਵਾਲਾਂ ਲਈ ਬਹੁਤ ਵਧੀਆ ਹਨ। ਇਹ ਚਾਹ ਤੁਹਾਡੇ ਵਾਲਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਡੈਂਡਰਫ ਅਤੇ ਵਾਲਾਂ ਦੇ ਪਤਲੇ ਹੋਣ ਨੂੰ ਦੂਰ ਰੱਖਣ ਵਿੱਚ ਮਦਦ ਕਰਦੀ ਹੈ।
ਕੜੀ ਪੱਤਾ ਤੁਹਾਡੇ ਸਰੀਰ ਦੀ ਜ਼ਿੱਦੀ ਫੈਟ ਨੂੰ ਬਰਨ ਕਰਨ 'ਚ ਮਦਦ ਕਰਦਾ ਹੈ। ਇਹ ਸਰੀਰ ਵਿੱਚੋਂ ਹਾਨੀਕਾਰਕ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦਾ ਹੈ। ਕੜੀ ਪੱਤੇ ਦੀ ਖੁਸ਼ਬੂ ਇੱਕ ਸ਼ਾਨਦਾਰ ਸਟ੍ਰੈਸ ਰਿਲੀਵਰ ਦਾ ਤੇ ਕੰਮ ਕਰਦੀ ਹੈ। ਇਸ ਚਾਹ ਨੂੰ ਪੀਣ ਨਾਲ ਤੁਹਾਡੇ ਸਰੀਰ ਨੂੰ ਆਰਾਮ ਮਿਲਦਾ ਹੈ। ਕੜੀ ਪੱਤੇ ਵਿੱਚ ਵਿਟਾਮਿਨ ਏ ਹੁੰਦਾ ਹੈ ਜੋ ਤੁਹਾਡੀਆਂ ਅੱਖਾਂ ਲਈ ਜ਼ਰੂਰੀ ਹੁੰਦਾ ਹੈ। ਕੜੀ ਪੱਤਾ ਤੁਹਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।