Home /News /lifestyle /

ਅੱਜ ਡਿਨਰ 'ਚ ਬਣਾਓ ਸੁਆਦਿਸ਼ਟ ਸ਼ੈਜ਼ਵਾਨ ਮਸ਼ਰੂਮ, ਜਾਣੋ ਬਣਾਉਣ ਦੀ ਆਸਾਨ ਵਿਧੀ

ਅੱਜ ਡਿਨਰ 'ਚ ਬਣਾਓ ਸੁਆਦਿਸ਼ਟ ਸ਼ੈਜ਼ਵਾਨ ਮਸ਼ਰੂਮ, ਜਾਣੋ ਬਣਾਉਣ ਦੀ ਆਸਾਨ ਵਿਧੀ

ਗਰਮਾ-ਗਰਮ ਸੇਜ਼ਵਾਨ ਮਸ਼ਰੂਮ ਦੀ ਸਬਜ਼ੀ

ਗਰਮਾ-ਗਰਮ ਸੇਜ਼ਵਾਨ ਮਸ਼ਰੂਮ ਦੀ ਸਬਜ਼ੀ

ਮਸ਼ਰੂਮ 'ਚ ਵਿਟਾਮਿਨ ਡੀ ਵੀ ਭਰਪੂਰ ਹੁੰਦਾ ਹੈ ਜੋ ਇਮਿਊਨਿਟੀ ਵਧਾਉਣ 'ਚ ਮਦਦਗਾਰ ਹੁੰਦਾ ਹੈ ਅਤੇ ਤੁਹਾਨੂੰ ਸਿਹਤਮੰਦ ਰੱਖਦਾ ਹੈ। ਤੁਸੀਂ ਮਸ਼ਰੂਮ ਨੂੰ ਅਲੱਗ ਅਲੱਗ ਤਰੀਕੇ ਨਾਲ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਸੇਜ਼ਵਾਨ ਮਸ਼ਰੂਮ ਬਣਾਉਣ ਦੀ ਵਿਧੀ ਦੱਸਾਂਗੇ

  • Share this:

    Schezwan Mushroom Recipe: ਜੋ ਲੋਕ ਸ਼ਾਕਾਹਾਰੀ ਹੁੰਦੇ ਹਨ, ਉਨ੍ਹਾਂ ਲਈ ਮਸ਼ਰੂਮ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਮਸ਼ਰੂਮ ਨੂੰ ਕਈ ਤਰੀਕਿਆਂ ਨਾਲ ਖਾਇਆ ਜਾ ਸਕਦਾ ਹੈ। ਮਸ਼ਰੂਮ ਵਿੱਚ ਪ੍ਰੋਟੀਨ, ਬੀਟਾ-ਕੈਰੋਟੀਨ ਅਤੇ ਗਲੂਟਨ ਵਰਗੇ ਸੂਖਮ ਤੱਤ ਹੁੰਦੇ ਹਨ, ਜੋ ਹੱਡੀਆਂ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਫਾਇਦੇਮੰਦ ਹੁੰਦੇ ਹਨ।


    ਖਾਸ ਗੱਲ ਇਹ ਹੈ ਕਿ ਮਸ਼ਰੂਮ 'ਚ ਵਿਟਾਮਿਨ ਡੀ ਵੀ ਭਰਪੂਰ ਹੁੰਦਾ ਹੈ ਜੋ ਇਮਿਊਨਿਟੀ ਵਧਾਉਣ 'ਚ ਮਦਦਗਾਰ ਹੁੰਦਾ ਹੈ ਅਤੇ ਤੁਹਾਨੂੰ ਸਿਹਤਮੰਦ ਰੱਖਦਾ ਹੈ। ਤੁਸੀਂ ਮਸ਼ਰੂਮ ਨੂੰ ਅਲੱਗ ਅਲੱਗ ਤਰੀਕੇ ਨਲ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਸੇਜ਼ਵਾਨ ਮਸ਼ਰੂਮ ਬਣਾਉਣ ਦੀ ਵਿਧੀ ਦੱਸਾਂਗੇ, ਇਸ ਨੂੰ ਬਣਾਉਣਾ ਆਸਾਨ ਹੈ ਤੇ ਇਸ ਲਈ ਜ਼ਿਆਦਾ ਸਾਮਾਨ ਇਕੱਠਾ ਕਰਨ ਦੀ ਵੀ ਲੋੜ ਨਹੀਂ ਹੋਵੇਗੀ। ਤਾਂ ਆਓ ਜਾਣਦੇ ਹਾਂ ਸੇਜ਼ਵਾਨ ਮਸ਼ਰੂਮ ਬਣਾਉਣ ਦੀ ਵਿਧੀ...


    ਸ਼ੈਜ਼ਵਾਨ ਮਸ਼ਰੂਮ ਬਣਾਉਣ ਲਈ ਜ਼ਰੂਰੀ ਸਮੱਗਰੀ :

    -200 ਗ੍ਰਾਮ ਮਸ਼ਰੂਮ

    -2 ਪਿਆਜ਼

    -2 ਸੁੱਕੀਆਂ ਲਾਲ ਮਿਰਚਾਂ

    -ਅੱਧਾ ਚਮਚ ਅਤੇ ਲਾਲ ਮਿਰਚ ਪਾਊਡਰ

    -ਇੱਕ ਚਮਚ ਸ਼ੈਜ਼ਵਾਨ ਸਾਸ-4 ਚਮਚ ਤੇਲ

    -1 ਚਮਚ ਬਾਰੀਕ ਕੱਟਿਆ ਹੋਇਆ ਲਸਣ

    -ਅੱਧਾ ਚਮਚ ਹਲਦੀ ਪਾਊਡਰ

    -ਅੱਧਾ ਚਮਚ ਜੀਰਾ

    -ਨਮਕ ਸੁਆਦ ਅਨੁਸਾਰ


    ਸ਼ੈਜ਼ਵਾਨ ਮਸ਼ਰੂਮ ਦੀ ਸਬਜ਼ੀ ਬਣਾਉਣ ਲਈ ਹੇਠ ਲਿਖੇ Steps ਫਾਲੋ ਕਰੋ:

    -ਇੱਕ ਪੈਨ ਵਿੱਚ ਤੇਲ ਗਰਮ ਕਰੋ। ਹੁਣ ਇਸ 'ਚ ਲਸਣ ਪਾ ਕੇ ਕੁਝ ਦੇਰ ਭੁੰਨੋ।

    -ਸੁੱਕੀਆਂ ਲਾਲ ਮਿਰਚਾਂ ਨੂੰ ਤੋੜ ਕੇ ਤੇਲ 'ਚ ਪਾ ਦਿਓ। ਹਲਕਾ ਭੁੰਨਣ ਤੋਂ ਬਾਅਦ, ਪਿਆਜ਼ ਨੂੰ ਪੈਨ ਵਿੱਚ ਪਾਓ ਅਤੇ ਨਰਮ ਹੋਣ ਤੱਕ ਪਕਾਓ।

    -ਪਿਆਜ਼ ਹਲਕੇ ਭੂਰੇ ਹੋਣ ਤੋਂ ਬਾਅਦ ਮਸ਼ਰੂਮ ਨੂੰ ਚਾਰ ਟੁਕੜਿਆਂ ਵਿੱਚ ਕੱਟੋ ਅਤੇ ਪੈਨ ਵਿੱਚ ਪਾ ਕੇ ਪਿਆਜ਼ ਦੇ ਨਾਲ ਭੁੰਨ ਲਓ।

    -ਹੁਣ ਇਸ ਮਿਸ਼ਰਣ 'ਚ ਹਲਦੀ, ਕਸ਼ਮੀਰੀ ਲਾਲ ਮਿਰਚ ਅਤੇ ਨਮਕ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।

    -ਇਸ ਤੋਂ ਬਾਅਦ ਪੈਨ ਨੂੰ ਢੱਕ ਕੇ 1 ਮਿੰਟ ਲਈ ਘੱਟ ਅੱਗ 'ਤੇ ਪਕਣ ਦਿਓ।

    -ਪੈਨ ਦੇ ਢੱਕਣ ਨੂੰ ਹਟਾਓ, ਇਸ ਵਿੱਚ ਸ਼ੈਜ਼ਵਾਨ ਸੌਸ ਮਿਕਸ ਕਰੋ ਅਤੇ ਇਸ ਨੂੰ ਦੁਬਾਰਾ ਢੱਕ ਕੇ 3-4 ਮਿੰਟ ਤੱਕ ਪਕਾਓ।

    -ਗਰਮਾ-ਗਰਮ ਸੇਜ਼ਵਾਨ ਮਸ਼ਰੂਮ ਦੀ ਸਬਜ਼ੀ ਤਿਆਰ ਹੈ।

    First published:

    Tags: Food, Lifestyle, Recipe