Home /News /lifestyle /

Dhokla Recipe: ਦੋਸਤਾਂ ਲਈ ਬਣਾਓ ਸੁਆਦਿਸ਼ਟ ਖੱਟਾ-ਮਿੱਠਾ ਢੋਕਲਾ, ਜਾਣੋ ਬਣਾਉਣ ਦੀ ਵਿਧੀ

Dhokla Recipe: ਦੋਸਤਾਂ ਲਈ ਬਣਾਓ ਸੁਆਦਿਸ਼ਟ ਖੱਟਾ-ਮਿੱਠਾ ਢੋਕਲਾ, ਜਾਣੋ ਬਣਾਉਣ ਦੀ ਵਿਧੀ

Dhokla Recipe

Dhokla Recipe

ਤੁਸੀਂ ਵੀ ਘਰ ਵਿੱਚ ਗੁਜਰਾਤੀ ਸਟਾਈਲ ਖੱਟਾ-ਮਿੱਠਾ ਢੋਕਲਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਲਈ ਇੱਕ ਆਸਾਨ ਰੈਸਿਪੀ ਨੂੰ ਫਾਲੋ ਕਰ ਸਕਦੇ ਹੋ ਜੋ ਅੱਜ ਅਸੀਂ ਤੁਹਾਨੂੰ ਦੱਸ ਜਾ ਰਹੇ ਹਾਂ, ਤਾਂ ਆਓ ਜਾਣਦੇ ਹਾਂ ਖੱਟਾ-ਮਿੱਠਾ ਢੋਕਲਾ ਬਣਾਉਣ ਦੀ ਵਿਧੀ

  • Share this:

ਗੁਜਰਾਤੀ ਖਾਣਾ ਹੌਲੀ ਹੌਲੀ ਪੂਰੇ ਦੇਸ਼ ਵਿੱਚ ਮਸ਼ਹੂਰ ਹੋ ਰਿਹਾ ਹੈ। ਗੁਜਰਾਤੀ ਖਾਣੇ ਵਿੱਚ ਮਸ਼ਹੂਰ ਫਾਫੜਾ, ਖਾਂਡਵੀ ਤੇ ਢੋਕਲਾ ਹੁਣ ਤਾਂ ਪੰਜਾਬ ਦੀਆਂ ਕਈ ਮਠਿਆਈ ਦੀਆਂ ਦੁਕਾਨਾਂ ਉੱਤੇ ਵੀ ਉਪਲਬਧ ਹੋ ਜਾਂਦਾ ਹੈ। ਜੇ ਤੁਸੀਂ ਵੀ ਘਰ ਵਿੱਚ ਗੁਜਰਾਤੀ ਸਟਾਈਲ ਖੱਟਾ-ਮਿੱਠਾ ਢੋਕਲਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਲਈ ਇੱਕ ਆਸਾਨ ਰੈਸਿਪੀ ਨੂੰ ਫਾਲੋ ਕਰ ਸਕਦੇ ਹੋ ਜੋ ਅੱਜ ਅਸੀਂ ਤੁਹਾਨੂੰ ਦੱਸ ਜਾ ਰਹੇ ਹਾਂ, ਤਾਂ ਆਓ ਜਾਣਦੇ ਹਾਂ ਖੱਟਾ-ਮਿੱਠਾ ਢੋਕਲਾ ਬਣਾਉਣ ਦੀ ਵਿਧੀ...


ਖੱਟਾ-ਮਿੱਠਾ ਢੋਕਲਾ ਬਣਾਉਣ ਲਈ ਸਮੱਗਰੀ

ਬੇਸਨ - 1 ਕੱਪ, ਸੂਜੀ - 2 ਚਮਚ, ਅਦਰਕ ਦਾ ਪੇਸਟ - 1 ਚਮਚ, ਹਰੀ ਮਿਰਚ ਦਾ ਪੇਸਟ - 1 ਚਮਚ, ਰਾਈ - 1 ਚਮਚ, ਹਲਦੀ - 1/2 ਚਮਚ, ਪਾਊਡਰ ਸ਼ੂਗਰ - 3 ਚੱਮਚ, ਟਾਰਟਰੀ (ਸਿਟ੍ਰਿਕ ਐਸਿਡ) - 1 ਚਮਚ, ਖੰਡ - 1 ਚਮਚ,ਕਰੀ ਪੱਤੇ - 10-15, ਵਿਚਕਾਰੋਂ ਕੱਟੀਆਂ ਹਰੀਆਂ ਮਿਰਚਾਂ - 3, ਬੇਕਿੰਗ ਸੋਡਾ - 1/2 ਚੱਮਚ, ਨਿੰਬੂ ਦਾ ਰਸ - 1 ਚੱਮਚ, ਹਿੰਗ - 1/4 ਚਮਚ, ਤੇਲ - 1 ਚਮਚ, ਲੂਣ - ਸੁਆਦ ਅਨੁਸਾਰ


ਖੱਟਾ-ਮਿੱਠਾ ਢੋਕਲਾ ਬਣਾਉਣ ਲਈ ਹੇਠ ਲਿਖੇ ਸਟੈੱਪ ਫਾਲੋ ਕਰੋ :

-ਇੱਕ ਬਰਤਨ ਵਿੱਚ ਬੇਸਨ ਪਾਓ ਤਾਂ ਕਿ ਉਸ ਵਿੱਚ ਕੋਈ ਦਾਣਾ ਨਾ ਰਹਿ ਜਾਵੇ।

-ਇਸ ਤੋਂ ਬਾਅਦ ਬੇਸਨ 'ਚ ਸੂਜੀ, ਹਲਦੀ, ਅਦਰਕ ਦਾ ਪੇਸਟ, ਮਿਰਚ ਦਾ ਪੇਸਟ, ਹਿੰਗ, ਪੀਸੀ ਹੋਈ ਖੰਡ, ਟਾਰਟਰ ਅਤੇ ਥੋੜ੍ਹਾ ਜਿਹਾ ਨਮਕ ਪਾਓ ਅਤੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਓ।

-ਹੁਣ ਥੋੜ੍ਹਾ-ਥੋੜ੍ਹਾ ਪਾਣੀ ਪਾਓ। ਘੋਲ ਨੂੰ 4 ਤੋਂ 5 ਮਿੰਟ ਲਈ ਤੇਜ਼ੀ ਨਾਲ ਹਿਲਾਓ। ਇਸ ਤੋਂ ਬਾਅਦ ਘੋਲ ਨੂੰ 15 ਮਿੰਟ ਲਈ ਇਕ ਪਾਸੇ ਰੱਖ ਦਿਓ।

-ਹੁਣ ਇਕ ਪੈਨ ਵਿਚ ਪਾਣੀ ਗਰਮ ਕਰਨ ਲਈ ਪਾਓ ਅਤੇ ਇਸ ਦੇ ਉੱਪਰ ਇਕ ਛੋਟਾ ਜਿਹਾ ਸਟੈਂਡ ਰੱਖ ਦਿਓ। ਹੁਣ ਬੇਕਿੰਗ ਸੋਡਾ ਨੂੰ ਬੇਸਨ ਦੇ ਘੋਲ 'ਚ ਮਿਲਾਓ ਅਤੇ 1 ਮਿੰਟ ਲਈ ਮਿਕਸ ਕਰੋ।

-ਇਸ ਤੋਂ ਬਾਅਦ ਬੇਕਿੰਗ ਮੋਲਡ ਨੂੰ ਤੇਲ ਨਾਲ ਗਰੀਸ ਕਰੋ ਅਤੇ ਇਸ ਵਿਚ ਬੇਸਨ ਦਾ ਘੋਲ ਪਾ ਦਿਓ।

-ਹੁਣ ਇਸ ਬੈਟਰ ਨੂੰ ਸਟੈਂਡ ਦੇ ਉੱਪਰ ਪੈਨ 'ਚ ਰੱਖੋ। ਹੁਣ ਆਟੇ ਨੂੰ ਢੱਕ ਕੇ ਮੱਧਮ ਅੱਗ 'ਤੇ 20 ਤੋਂ 25 ਮਿੰਟ ਤੱਕ ਪਕਾਓ।

-ਇਸ ਤੋਂ ਬਾਅਦ ਗੈਸ ਦੀ ਅੱਗ ਨੂੰ ਬੰਦ ਕਰ ਦਿਓ। ਇਸ ਤੋਂ ਬਾਅਦ ਵੀ 10 ਮਿੰਟ ਤੱਕ ਪੈਨ ਦੇ ਢੱਕਣ ਨੂੰ ਨਾ ਹਟਾਓ।

-ਹੁਣ ਤੜਕੇ ਲਈ ਇਕ ਛੋਟਾ ਪੈਨ ਲਓ ਅਤੇ ਇਸ ਵਿਚ ਤੇਲ ਪਾ ਕੇ ਗਰਮ ਕਰੋ। ਤੇਲ ਗਰਮ ਹੋਣ ਤੋਂ ਬਾਅਦ ਪਹਿਲਾਂ ਸਰ੍ਹੋਂ ਦੇ ਦਾਣੇ, ਕੱਟੀਆਂ ਹਰੀਆਂ ਮਿਰਚਾਂ ਅਤੇ ਕਰੀ ਪੱਤੇ ਪਾਓ।

-ਕੁਝ ਸਕਿੰਟਾਂ ਲਈ ਭੁੰਨਣ ਤੋਂ ਬਾਅਦ ਇਸ ਵਿਚ ਸਵਾਦ ਅਨੁਸਾਰ ਨਮਕ, ਚੀਨੀ ਅਤੇ 1 ਕੱਪ ਪਾਣੀ ਪਾਓ। ਜਦੋਂ ਪਾਣੀ ਉਬਲਣ ਲੱਗੇ ਤਾਂ ਇਸ 'ਚ ਨਿੰਬੂ ਦਾ ਰਸ ਮਿਲਾਓ।

-ਹੁਣ ਢੋਕਲੇ ਨੂੰ ਪਲੇਟ 'ਚ ਕੱਢ ਕੇ ਚਾਕੂ ਨਾਲ ਟੁਕੜਿਆਂ 'ਚ ਕੱਟ ਲਓ। ਇਸ ਤੋਂ ਬਾਅਦ ਤਿਆਰ ਕੀਤੇ ਤੜਕੇ ਨੂੰ ਢੋਕਲੇ 'ਤੇ ਫੈਲਾ ਦਿਓ।

-ਖੱਟਾ-ਮਿੱਠਾ ਢੋਕਲਾ ਤਿਆਰ ਹੈ।

Published by:Drishti Gupta
First published:

Tags: Fast food, Food, Recipe