Giloy Kadha Recipe: ਕੋਵਿਡ 19 (Covid 19) ਤੋਂ ਬਾਦ ਹੁਣ ਦੁਨੀਆਂ ਭਰ ਵਿਚ ਇਕ ਨਵੇਂ ਵਾਇਰਸ ਦਾ ਚਰਚਾ ਹੋ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਸਿਹਤ ਦਾ ਖਿਆਲ ਰੱਖੀਏ। ਆਪਣੇ ਆਪ ਨੂੰ ਛੋਟੀ ਤੋਂ ਛੋਟੀ ਬਿਮਾਰੀ ਤੋਂ ਬਚਾਅ ਲਈ ਵੀ ਤਿਆਰ ਕਰੀਏ। ਸਰਦੀਆਂ ਦੇ ਮੌਸਮ ਵਿਚ ਆਮ ਖੰਘ ਜੁਕਾਮ ਤੋਂ ਵੱਧਕੇ ਕਈ ਵਾਰ ਵੱਡੀਆਂ ਬਿਮਾਰੀਆਂ ਬਣ ਜਾਂਦੀਆਂ ਹਨ। ਇਸ ਲਈ ਹਰ ਤਰ੍ਹਾਂ ਦੀ ਬਿਮਾਰੀ ਨਾਲ ਲੜ੍ਹਨ ਲਈ ਸਾਡੀ ਇਮਊਨਿਟੀ ਦਾ ਤਾਕਤਵਰ ਹੋਣਾ ਬਹੁਤ ਜ਼ਰੂਰੀ ਹੈ। ਬੇਹਤਰ ਇਮਊਨਿਟੀ ਲਈ ਬਾਜ਼ਾਰ ਵਿਚ ਵੀ ਕਈ ਤਰ੍ਹਾਂ ਦੇ ਪ੍ਰੌਡਕਟ ਮਿਲ ਜਾਂਦੇ ਹਨ ਪਰ ਸਾਡਾ ਆਯੂਰਵੈਦਿਕ ਢੰਗ ਸਭ ਤੋਂ ਕਾਰਗਰ ਹੈ। ਆਯੂਰਵੈਦਿਕ ਢੰਗਾਂ ਦੀ ਖਾਸੀਅਤ ਹੈ ਕਿ ਇਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਵੀ ਆਪਣੀ ਇਮਊਨਿਟੀ ਨੂੰ ਚੰਗਾ ਬਣਾਉਣਾ ਚਾਹੁੰਦੇ ਹੋ ਤਾਂ ਗਲੋਅ ਦਾ ਕਾਹੜਾ ਇਸ ਵਿਚ ਬਹੁਤ ਹੀ ਮੱਦਦਗਾਰ ਸਾਬਿਤ ਹੁੰਦਾ ਹੈ।
ਗਲੋਅ ਦਾ ਕਾਹੜਾ ਸਾਡੀ ਪਾਚਣ ਪ੍ਰਣਾਲੀ ਵਿਚ ਲੋੜੀਂਦੇ ਸੁਧਾਰ ਕਰਦਾ ਹੈ। ਇਸ ਨਾਲ ਸਾਡੇ ਵਿਚ ਬਿਮਾਰੀ ਨਾਲ ਲੜ੍ਹਨ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ। ਇਸ ਲਈ ਗਲੋਅ ਦਾ ਕਾਹੜਾ ਸਰਦੀ ਰੁੱਤ ਵਿਚ ਇਕ ਚੰਗੀ ਆਦਤ ਹੈ। ਗਲੋਅ ਦਾ ਕਾਹੜਾ ਬਨਾਉਣਾ ਕੋਈ ਬਹੁਤਾ ਮੁਸ਼ਕਿਲ ਨਹੀਂ ਹੈ। ਤੁਸੀਂ ਘਰ ਵਿਚ ਆਸਾਨੀ ਨਾਲ ਹੀ ਗਲੋਅ ਦਾ ਕਾਹੜਾ ਤਿਆਰ ਕਰ ਸਕਦੇ ਹੋ। ਤਾਂ ਆਓ ਜਾਣਦੇ ਦਾ ਗਲੋਅ ਦਾ ਕਾਹੜਾ ਤਿਆਰ ਕਰਨ ਦੀ ਆਸਾਨ ਵਿਧੀ –
ਗਲੋਅ ਕਾਹੜਾ ਸਮੱਗਰੀ
ਗਲੋਅ ਦੇ ਪੱਤੇ ਜਾਂ ਟੁਕੜੇ 7-8, 4-5 ਤੁਲਸੀ ਪੱਤੇ, 2 ਇੰਚ ਦਾਲਚੀਨੀ ਟੁਕੜਾ, 1 ਇੰਚ ਅਦਰਕ, 8 ਤੋਂ 10 ਕਾਲੀਆਂ ਮਿਰਚਾਂ ਅਤੇ ਇਕ ਛੋਟਾ ਚਮਚ ਅਜਵਾਇਨ ਦੀ ਜ਼ਰੂਰਤ ਪੈਂਦੀ ਹੈ।
ਵਿਧੀ
ਸਭ ਤੋਂ ਪਹਿਲਾਂ ਗਲੋਅ ਦੇ ਪੱਤੇ ਤੇ ਟੁਕੜਿਆਂ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਲਵੋ। ਅਦਰਕ ਅਤੇ ਕਾਲੀ ਮਿਰਚ ਨੂੰ ਕੁੱਟ ਲਵੋ। ਇਸ ਤੋਂ ਬਾਦ ਇਕ ਚਾਹ ਵਾਲੇ ਪੈਨ ਵਿਚ 2 ਕੱਪ ਪਾਣੀ ਪਾ ਕੇ ਮੱਧਮ ਆਂਚ ਉੱਤੇ ਉੱਬਲਣ ਲਈ ਰੱਖ ਦਿਉ। ਜਦ ਪਾਣੀ ਥੋੜਾ ਨਿੱਘਾ ਹੋ ਜਾਵੇ ਤਾਂ ਇਸ ਵਿਚ ਗਲੋਅ ਦੇ ਪੱਤੇ ਸ਼ਾਮਿਲ ਕਰੋ। ਕੁੱਝ ਸਮੇਂ ਪਿੱਛੋਂ ਇਸ ਵਿਚ ਬਾਕੀ ਦੀਆਂ ਵਸਤਾਂ ਜਿਵੇਂ ਅਜਵਾਇਨ, ਕਾਲੀ ਮਿਰਚ, ਅਦਰਕ, ਦਾਲਚੀਨੀ ਅਤੇ ਤੁਲਸੀ ਦੇ ਪੱਤੇ ਮਿਲਾ ਦੋਵੋ। ਹੁਣ ਪਾਣੀ ਨੂੰ ਢੱਕ ਦੇਵੋ ਤੇ ਉਬਲਣ ਦਿਉ।
ਗੈਸ ਦੀ ਆਂਚ ਨੂੰ ਇਕ ਵਾਰ ਤੇਜ ਕਰਕੇ ਪਾਣੀ ਵਿਚ ਉਬਾਲ ਲੈ ਆਉ। ਜਦ ਇਕ ਉਬਾਲ ਆ ਜਾਵੇ ਤਾਂ ਆਂਚ ਘੱਟ ਕਰਕੇ 15 ਤੋਂ 20 ਮਿੰਟ ਤੱਕ ਕਾਹੜੇ ਨੂੰ ਉਬਲਣ ਦਿਉ। ਹੌਲੀ ਹੌਲੀ ਪਾਣੀ ਦੀ ਮਾਤਰਾ ਘਟ ਕੇ ਇਕ ਕੱਪ ਰਹਿ ਜਾਵੇਗੀ, ਤਾਂ ਗੈਸ ਬੰਦ ਕਰ ਦਿਉ। ਤੁਹਾਡਾ ਕਾਹੜਾ ਤਿਆਰ ਹੈ ਇਸਨੂੰ ਇਕ ਗਲਾਸ ਵਿਚ ਛਾਣ ਲਵੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Healthy Food, Lifestyle, Recipe