ਅਕਸਰ ਦੇਖਿਆ ਗਿਆ ਹੈ ਕਿ ਲੋਕ ਵਿਆਹ ਦੇ ਸ਼ੁਰੂਆਤੀ ਸਾਲਾਂ ਦਾ ਬਹੁਤ ਆਨੰਦ ਲੈਂਦੇ ਹਨ, ਪਰ ਹੌਲੀ-ਹੌਲੀ ਰਿਸ਼ਤੇ ਦੀ ਗਰਮਾਹਟ ਘੱਟਣ ਲੱਗਦੀ ਹੈ ਅਤੇ ਬੇਲੋੜੀ ਦੂਰੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇੱਕ ਦੂਜੇ ਤੋਂ ਜ਼ਿਆਦਾ ਉਮੀਦਾਂ ਰੱਖਣ ਨੂੰ ਮੰਨਿਆ ਜਾਂਦਾ ਹੈ।
ਮਾਹਰ ਮੰਨਦੇ ਹਨ ਕਿ ਵਿਆਹ ਤੋਂ ਬਾਅਦ ਰਿਸ਼ਤੇ ਨੂੰ ਫਰੈਸ਼ ਤੇ ਸਪੋਰਟਿਵ (ਇੱਕ-ਦੂਜੇ ਨਾਲ ਸਹਿਯੋਗੀ) ਰੱਖਣਾ ਇੰਨਾ ਆਸਾਨ ਨਹੀਂ ਹੁੰਦਾ ਹੈ। ਇਹ ਉਦੋਂ ਹੋ ਸਕਦਾ ਹੈ ਜਦੋਂ ਤੁਸੀਂ ਮਾਨਸਿਕ ਤੌਰ 'ਤੇ ਮਜ਼ਬੂਤ ਹੋ ਅਤੇ ਆਪਣੀਆਂ ਭਾਵਨਾਵਾਂ ਨਾਲੋਂ ਜ਼ਿਆਦਾ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਹੋ।
ਦਰਅਸਲ, ਬਹੁਤ ਸਾਰੇ ਰਿਸ਼ਤੇ ਇਸ ਲਈ ਟੁੱਟ ਜਾਂਦੇ ਹਨ ਕਿਉਂਕਿ ਇੱਕ-ਦੂਜੇ ਦੀ ਪਸੰਦ ਵਿੱਚ ਬਹੁਤ ਅੰਤਰ ਹੁੰਦਾ ਹੈ ਅਤੇ ਉਹ ਇੱਕ ਦੂਜੇ ਦੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਕੰਟਰੋਲ ਕਰਨਾ ਚਾਹੁੰਦੇ ਹਨ।
ਅਜਿਹੇ 'ਚ ਰਿਸ਼ਤਿਆਂ 'ਚ ਕੁੜੱਤਣ ਵਧ ਜਾਂਦੀ ਹੈ ਅਤੇ ਰਿਸ਼ਤਿਆਂ 'ਚ ਫਰਕ ਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਇੱਕ ਇੰਟਰ ਡਿਪੈਂਡੈਂਟ ਰਿਲੇਸ਼ਨ ਕੰਮ ਆਉਂਦਾ ਹੈ। ਇਸ ਰਿਸ਼ਤੇ ਵਿੱਚ ਦੋ ਵਿਅਕਤੀ ਇੱਕ ਦੂਜੇ ਦੇ ਇਮੋਸ਼ਨਲ ਪਾਰਟਨਰ ਦੀ ਬਜਾਏ ਲਾਈਫ ਪਾਰਟਨਰ ਵਾਂਗ ਰਹਿੰਦੇ ਹਨ ਅਤੇ ਇੱਕ ਦੂਜੇ ਉੱਤੇ ਬੋਝ ਬਣਨ ਤੋਂ ਬਚਦੇ ਹਨ। ਆਓ ਜਾਣਦੇ ਹਾਂ ਅਜਿਹੇ ਟਿਪਸ ਜੋ ਤੁਹਾਡੇ ਰਿਸ਼ਤੇ ਨੂੰ ਇੰਟਰ ਡਿਪੈਂਡੈਂਟ ਬਣਾਉਣ ਵਿੱਚ ਮਦਦ ਕਰ ਸਕਦੇ ਹਨ।
ਸੰਚਾਰ ਜ਼ਰੂਰੀ ਹੈ
ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਵਿਚਾਰਾਂ ਨੂੰ ਆਪਸ ਵਿੱਚ ਸਾਂਝਾ ਜ਼ਰੂਰ ਕਰੋ। ਸੰਚਾਰ ਬਣਿਆ ਰਹਿਣਾ ਚਾਹੀਦਾ ਹੈ। ਪਰਟਨਰ ਨੂੰ ਲੱਗਣਾ ਚਾਹੀਦਾ ਹੈ ਕਿ ਤੁਸੀਂ ਉਸ ਦੀ ਗੱਲ ਸੁਣਨ ਲਈ ਹਮੇਸ਼ਾ ਉਪਲਬਧ ਹੋ। ਇਕ-ਦੂਜੇ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣੋ ਅਤੇ ਇੱਕ-ਦੂਜੇ ਉੱਤੇ ਦੋਸ਼ ਲਗਾਉਣ ਤੋਂ ਬਚੋ।
ਆਪਣੀ ਪਛਾਣ ਬਣਾਓ
ਕਿਸੇ ਰਿਸ਼ਤੇ ਵਿੱਚ, ਇਹ ਧਿਆਨ ਵਿੱਚ ਰੱਖੋ ਕਿ ਤੁਸੀਂ ਕਿਸੇ ਦੀ ਪਛਾਣ ਦਾ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਨਹੀਂ। ਯਾਨੀ ਆਪਣੇ ਪਾਰਟਨਰ ਦੇ ਨਾਲ ਰਹਿੰਦੇ ਹੋਏ ਨਾ ਤਾਂ ਆਪਣੀ ਪਹਿਚਾਣ ਨੂੰ ਭੁੱਲੋ ਅਤੇ ਨਾ ਹੀ ਤੁਹਾਡਾ ਪਾਰਟਨਰ ਆਪਣੀ ਪਹਿਚਾਣ ਗੁਆ ਦੇਵੇ।
ਆਪਣੀ ਤਰਫੋਂ ਕੋਸ਼ਿਸ਼ ਕਰਦੇ ਰਹੋ
ਰਿਸ਼ਤਿਆਂ ਵਿੱਚ ਪਿਆਰ ਨੂੰ ਬਣਾਈ ਰੱਖਣ ਲਈ ਜਿੱਥੋਂ ਤੱਕ ਹੋ ਸਕੇ ਕੋਸ਼ਿਸ਼ ਕਰਨੀ ਜਾਰੀ ਰੱਖੋ। ਆਪਣੇ ਆਪ ਨੂੰ ਬਿਹਤਰ ਬਣਾਉਣ ਲਈ ਪਹਿਲਾਂ ਆਪਣੀਆਂ ਜ਼ਰੂਰਤਾਂ ਪਛਾਣੋ ਤੇ ਪਹਿਲਾਂ ਖੁਦ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਯਾਦ ਰੱਖੋ ਕਿ ਚੰਗੇ ਰਿਸ਼ਤਿਆਂ ਵਿੱਚ ਹਮੇਸ਼ਾ ਸਮਝੌਤਾ ਅਤੇ ਕੁਰਬਾਨੀ ਸ਼ਾਮਲ ਹੁੰਦੀ ਹੈ, ਪਰ ਇਸ ਮਾਮਲੇ ਵਿੱਚ ਆਪਣੇ ਸੁਪਨਿਆਂ ਨੂੰ ਨਾ ਭੁੱਲੋ।
ਖੁਦ ਲਈ ਸਮਾਂ ਕੱਢੋ
ਹਰ ਸਮੇਂ ਰੁੱਝੇ ਹੋਣ ਦੇ ਬਾਵਜੂਦ, ਖੁਦ ਲਈ ਸਮਾਂ ਕੱਢੋ। ਉਸ ਸਮੇਂ ਵਿੱਚ ਉਹੀ ਕਰੋ ਜੋ ਤੁਹਾਡਾ ਦਿਲ ਚਾਹੁੰਦਾ ਹੈ। ਆਪਣਾ ਸ਼ੌਕ ਪੂਰਾ ਕਰੋ ਅਤੇ ਕੁਝ ਚੰਗਾ ਕੰਮ ਕਰੋ। ਅਜਿਹਾ ਕਰਨ ਨਾਲ ਤੁਸੀਂ ਅਰਾਮ ਮਹਿਸੂਸ ਕਰੋਗੇ ਅਤੇ ਤੁਹਾਨੂੰ ਘੁੱਟਣ ਮਹਿਸੂਸ ਨਹੀਂ ਹੋਵੇਗੀ।
ਆਪਣੀ ਸੀਮਾ ਨਿਰਧਾਰਤ ਕਰੋ
ਇੱਕ ਸੀਮਾ ਬਣਾਉਣ ਦਾ ਮਤਲਬ ਸੁਆਰਥੀ ਹੋਣਾ ਜਾਂ ਇੱਕ ਦੂਜੇ ਤੋਂ ਚੀਜ਼ਾਂ ਨੂੰ ਲੁਕਾਉਣਾ ਨਹੀਂ ਹੈ, ਪਰ ਇਸਦਾ ਮਤਲਬ ਇਹ ਵੀ ਹੈ ਕਿ ਆਪਣੀ ਜ਼ਿੰਦਗੀ ਦਾ ਖਿਆਲ ਕਰਨਾ ਵੀ ਹੈ। ਭਾਵ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜ਼ਿੰਦਗੀ ਵਿਚ ਸਿਰਫ਼ ਰਿਸ਼ਤੇ ਨੂੰ ਕਾਇਮ ਰੱਖਣਾ ਹੀ ਇੱਕ ਕੰਮ ਨਹੀਂ ਹੈ।
ਇਹ ਗੱਲਾਂ ਵੀ ਹਨ ਜ਼ਰੂਰੀ :
-ਆਪਣੀਆਂ ਲੋੜਾਂ ਜਾਂ ਇੱਛਾਵਾਂ ਦੱਸਣ ਤੋਂ ਨਾ ਡਰੋ।
-ਨਾ ਕਹਿਣਾ ਸਿੱਖੋ।
-ਇੱਕ ਨਿੱਜੀ ਟੀਚਾ ਬਣਾਓ ਅਤੇ ਇਸ ਨੂੰ ਪ੍ਰਾਪਤ ਕਰੋ।
- ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਓ। ਆਪਣੇ ਆਦਰਸ਼ਾਂ ਦੀ ਪਾਲਣਾ ਕਰੋ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Love life, Partner, Relationships