Home /News /lifestyle /

Health Tips: ਚੰਗੀ ਸਿਹਤ ਲਈ ਵਰਦਾਨ ਹੈ ਲੌਕੀ ਦਾ ਜੂਸ, ਜਾਣੋ ਲੌਕੀ ਜੂਸ ਦੀ ਆਸਾਨ ਰੈਸਿਪੀ

Health Tips: ਚੰਗੀ ਸਿਹਤ ਲਈ ਵਰਦਾਨ ਹੈ ਲੌਕੀ ਦਾ ਜੂਸ, ਜਾਣੋ ਲੌਕੀ ਜੂਸ ਦੀ ਆਸਾਨ ਰੈਸਿਪੀ

ਚੰਗੀ ਸਿਹਤ ਲਈ ਵਰਦਾਨ ਹੈ ਲੌਕੀ ਦਾ ਜੂਸ

ਚੰਗੀ ਸਿਹਤ ਲਈ ਵਰਦਾਨ ਹੈ ਲੌਕੀ ਦਾ ਜੂਸ

ਇਸਦੀ ਰੈਸਿਪੀ ਬਹੁਤ ਹੀ ਆਸਾਨ ਹੈ ਤੇ ਹਰ ਉਮਰ ਵਰਗ ਦੇ ਲੋਕਾਂ ਲਈ ਇਹ ਫਾਇਦੇਮੰਦ ਹੈ। ਖਾਸਕਰ ਗਰਮੀਆਂ ਵਿਚ ਲੌਕੀ ਜੂਸ ਇਕ ਕੁਦਰਤ ਦੇ ਇਕ ਤੋਹਫੇ ਵਾਂਗ ਹੈ, ਕਿਉਂਕਿ ਲੌਕੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਤੇ ਇਸਦੀ ਤਾਸੀਰ ਠੰਡੀ ਹੁੰਦੀ ਹੈ।

  • Share this:

Lauki Juice Benefits: ਸਬਜ਼ੀਆਂ ਦਾ ਜੂਸ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਜੂਸ ਸਾਡੀ ਪਾਚਣ ਪ੍ਰਣਾਲੀ ਦੀ ਕਾਰਜਸ਼ੀਲਤਾ ਵਿਚ ਵਾਧਾ ਕਰਦੇ ਹਨ। ਕਰੇਲਾ, ਖੀਰਾ, ਪੇਠਾ, ਲੌਕੀ ਆਦਿ ਕਈ ਅਜਿਹੀਆਂ ਸਬਜ਼ੀਆਂ ਹਨ ਜਿਨ੍ਹਾਂ ਦਾ ਜੂਸ ਪੀਣ ਦੀ ਸਲਾਹ ਡਾਕਟਰ ਵੀ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਇਹਨਾਂ ਵਿਚੋਂ ਇਕ ਲੌਕੀ ਦੇ ਜੂਸ ਦੀ ਰੈਸਿਪੀ ਦੱਸਣ ਜਾ ਰਹੇ ਹਾਂ।

ਇਸਦੀ ਰੈਸਿਪੀ ਬਹੁਤ ਹੀ ਆਸਾਨ ਹੈ ਤੇ ਹਰ ਉਮਰ ਵਰਗ ਦੇ ਲੋਕਾਂ ਲਈ ਇਹ ਫਾਇਦੇਮੰਦ ਹੈ। ਖਾਸਕਰ ਗਰਮੀਆਂ ਵਿਚ ਲੌਕੀ ਜੂਸ ਇਕ ਕੁਦਰਤ ਦੇ ਇਕ ਤੋਹਫੇ ਵਾਂਗ ਹੈ, ਕਿਉਂਕਿ ਲੌਕੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਤੇ ਇਸਦੀ ਤਾਸੀਰ ਠੰਡੀ ਹੁੰਦੀ ਹੈ। ਲੌਕੀ ਜੂਸ ਜਿੱਥੇ ਦਿਲ ਦੀ ਕਿਰਿਆ ਨੂੰ ਸੁਧਾਰਦਾ ਹੈ ਉੱਥੇ ਇਹ ਤਣਾਅ ਨੂੰ ਘੱਟ ਕਰਨ ਵਿਚ ਵੀ ਮੱਦਦ ਕਰਦਾ ਹੈ। ਆਉ ਜਾਣਦੇ ਹਾਂ ਲੌਕੀ ਜੂਸ ਦੀ ਰੈਸਿਪੀ –

ਇਕ ਗਲਾਸ ਲੌਕੀ ਜੂਸ ਤਿਆਰ ਕਰਨ ਲਈ ਇਕ ਲੌਕੀ ਲਵੋ। ਇਸ ਤੋਂ ਸਿਵਾ ਜੀਰਾ ਪਾਊਡਰ (ਅੱਧਾ ਚਮਚ), ਕਾਲੀ ਮਿਰਚ (ਅੱਧਾ ਚਮਕ), ਪੁਦੀਨੇ ਦੇ ਪੱਤੇ (10-12), 1 ਇੰਚ ਅਦਰਕ ਦਾ ਟੁਕੜਾ, ਨਿੰਬੂ ਦਾ ਰਸ (2 ਚਮਚ), ਸੁਆਦ ਅਨੁਸਾਰ ਨਮਕ ਅਤੇ ਬਰਫ ਦੇ ਟੁਕੜੇ ਚਾਹੀਦੇ ਹਨ।

ਹੁਣ ਸਭ ਤੋਂ ਪਹਿਲਾਂ ਲੌਕੀ ਨੂੰ ਛਿਲਕੇ ਟੁਕੜਿਆਂ ਵਿਚ ਕੱਟ ਲਓ। ਲੌਕੀ ਨੂੰ ਨਰਮ ਕਰਨ ਲਈ ਇਸਨੂੰ ਕੂਕਰ ਵਿਚ ਥੋੜਾ ਜਿਹਾ ਪਾਣੀ ਪਾ ਕੇ ਇਕ ਸਿਟੀ ਮਰਵਾ ਲਵੋ। ਜੇਕਰ ਤੁਸੀਂ ਚਾਹੋ ਤਾਂ ਬਿਨਾਂ ਉਬਾਲੇ ਹੀ ਕੱਚੀ ਲੌਕੀ ਵੀ ਵਰਤ ਕਰ ਸਕਦੇ ਹੋ। ਕੱਚੀ ਲੌਕੀ ਦਾ ਜੂਸ ਥੋੜਾ ਕੌੜਾ ਬਣਦਾ ਹੈ, ਇਸ ਲਈ ਬਹੁਤੇ ਲੋਕ ਲੌਕੀ ਨੂੰ ਉਬਾਲ ਕੇ ਹੀ ਜੂਸ ਬਣਾਉਂਦੇ ਹਨ। ਉਬਾਲੇ ਟੁਕੜਿਆ ਨੂੰ ਪਾਣੀ ਵਿਚੋਂ ਕੱਢੋ ਅਤੇ ਮਿਕਸਰ ‘ਚ ਪਾ ਕੇ ਜੂਸ ਕੱਢ ਲਵੋ।

ਆਖੀਰ ਵਿਚ ਜੀਰਾ ਪਾਊਡਰ, ਕਾਲੀ ਮਿਰਚ, ਅਦਰਕ, ਨਿੰਬੂ ਦਾ ਰਸ, ਪੁਦੀਨੇ ਦੇ ਪੱਤੇ ਅਤੇ ਸਵਾਦ ਅਨੁਸਾਰ ਨਮਕ ਪਾ ਦੇਵੋ। ਹੁਣ ਇਸ ਵਿਚ ਠੰਡਾ ਪਾਣੀ ਪਾ ਕੇ ਮਿਕਸਚਰ ਨੂੰ ਚੰਗੀ ਤਰ੍ਹਾਂ ਹਿਲਾ ਲਵੋ ਤਾਂ ਜੋ ਸਾਰੀ ਸਮੱਗਰੀ ਜੂਸ ਵਿਚ ਇਕਮਿਕ ਹੋ ਜਾਵੇ। ਤੁਹਾਡਾ ਗੁਣਾਂ ਭਰਪੂਰ ਤੇ ਸੁਆਦੀ ਲੌਕੀ ਜੂਸ ਤਿਆਰ ਹੈ। ਇਸਨੂੰ ਗਲਾਸ ਵਿਚ ਪਾਓ ਅਤੇ ਉਪਰੋਂ 2-3 ਜਾਂ ਆਪਣੀ ਲੋੜ ਮੁਤਾਬਿਕ ਆਈਸ ਕਿਊਬ ਪਾਓ। ਪੁਦੀਨੇ ਦੇ ਪੱਤਿਆਂ ਦੀ ਗਾਰਨਿਸ਼ ਕਰੋ ਤੇ ਸਰਵ ਕਰੋ।

Published by:Tanya Chaudhary
First published:

Tags: Healthy lifestyle, Juice, Recipe