Home /News /lifestyle /

Mix Vegetables Soup: ਸਰਦੀਆਂ ਵਿੱਚ ਭਾਰ ਘਟਾਉਣਾ ਤੇ ਤੰਦਰੁਸਤ ਰਹਿਣਾ ਹੈ ਤਾਂ ਬਣਾਓ ਮਿਕਸ ਵੈਜੀਟੇਬਲ ਸੂਪ 

Mix Vegetables Soup: ਸਰਦੀਆਂ ਵਿੱਚ ਭਾਰ ਘਟਾਉਣਾ ਤੇ ਤੰਦਰੁਸਤ ਰਹਿਣਾ ਹੈ ਤਾਂ ਬਣਾਓ ਮਿਕਸ ਵੈਜੀਟੇਬਲ ਸੂਪ 

Mix Vegetables Soup: ਸਰਦੀਆਂ ਵਿੱਚ ਭਾਰ ਘਟਾਉਣਾ ਤੇ ਤੰਦਰੁਸਤ ਰਹਿਣਾ ਹੈ ਤਾਂ ਬਣਾਓ ਮਿਕਸ ਵੈਜੀਟੇਬਲ ਸੂਪ 

Mix Vegetables Soup: ਸਰਦੀਆਂ ਵਿੱਚ ਭਾਰ ਘਟਾਉਣਾ ਤੇ ਤੰਦਰੁਸਤ ਰਹਿਣਾ ਹੈ ਤਾਂ ਬਣਾਓ ਮਿਕਸ ਵੈਜੀਟੇਬਲ ਸੂਪ 

ਜਦੋਂ ਗੱਲ ਭਾਰ ਘਟਾਉਣ ਦੀ ਆਉਂਦੀ ਹੈ ਤਾਂ ਆਪਣੀ ਡਾਈਟ ਵਿੱਚ ਸਿਰਫ ਸਿਹਤਮੰਦ ਖੁਰਾਕ ਨੂੰ ਹੀ ਰੱਖਣਾ ਸਹੀ ਹੁੰਦਾ ਹੈ। ਇਸ ਲਈ ਤੁਸੀਂ ਆਪਣੀ ਡਾਈਟ ਵਿੱਚ ਮਿਕਸ ਵੈਜੀਟੇਬਲ ਸੂਪ ਸ਼ਾਮਲ ਕਰ ਸਕਦੇ ਹੋ। ਇਸ ਨੂੰ ਬਣਾਉਣਾ ਆਸਾਨ ਹੈ ਤੇ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ...

ਹੋਰ ਪੜ੍ਹੋ ...
  • Share this:

Mix Veg Soup Recipe: ਬਦਲਦੇ ਮੌਸਮ ਦੇ ਨਾਲ, ਖੁਰਾਕ ਵਿੱਚ ਜ਼ਰੂਰੀ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ। ਤਾਂ ਜੋ ਤੁਹਾਡੀ ਇਮਿਊਨਿਟੀ ਬਰਕਰਾਰ ਰਹੇ ਅਤੇ ਤੁਸੀਂ ਬਿਮਾਰੀਆਂ ਅਤੇ ਸੰਕਰਮਣ ਦੇ ਖਤਰੇ ਤੋਂ ਦੂਰ ਰਹਿ ਸਕੋ। ਜਦੋਂ ਗੱਲ ਭਾਰ ਘਟਾਉਣ ਦੀ ਆਉਂਦੀ ਹੈ ਤਾਂ ਆਪਣੀ ਡਾਈਟ ਵਿੱਚ ਸਿਰਫ ਸਿਹਤਮੰਦ ਖੁਰਾਕ ਨੂੰ ਹੀ ਰੱਖਣਾ ਸਹੀ ਹੁੰਦਾ ਹੈ। ਇਸ ਲਈ ਤੁਸੀਂ ਆਪਣੀ ਡਾਈਟ ਵਿੱਚ ਮਿਕਸ ਵੈਜੀਟੇਬਲ ਸੂਪ ਸ਼ਾਮਲ ਕਰ ਸਕਦੇ ਹੋ। ਇਸ ਨੂੰ ਬਣਾਉਣਾ ਆਸਾਨ ਹੈ ਤੇ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ...

ਮਿਕਸ ਵੈਜੀਟੇਬਲ ਸੂਪ ਲਈ ਸਮੱਗਰੀ

ਹਰਾ ਪੱਤੇਦਾਰ ਪਿਆਜ਼ ਕੱਟਿਆ ਹੋਇਆ - 2 ਚਮਚ, ਕੱਟੀ ਹੋਈ ਗਾਜਰ - 1, ਫਲੀਆਂ ਕੱਟੀਆਂ ਹੋਈਆਂ - 5-6, ਕੱਟੀ ਹੋਈ ਸ਼ਿਮਲਾ ਮਿਰਚ - 1/2. ਕੱਟੀ ਹੋਈ ਗੋਭੀ - 2-3 ਚਮਚ, ਲਸਣ ਦੀਆਂ ਕਲੀਆਂ ਕੱਟੀਆਂ ਹੋਈਆਂ - 3, ਮਟਰ - 2 ਚਮਚ, ਸਵੀਟ ਕੌਰਨ - 2 ਚਮਚ, ਮਿਕਸਡ ਹਰਬਸ - 1/2 ਚਮਚਾ, ਚਿਲੀ ਫਲੇਕਸ - 1/2 ਚੱਮਚ, ਕਾਲੀ ਮਿਰਚ ਪਾਊਡਰ - 1/2 ਚਮਚ, ਅਦਰਕ ਕੱਟਿਆ ਹੋਇਆ - 1 ਇੰਚ ਦਾ ਟੁਕੜਾ, ਸਿਰਕਾ - 1 ਚਮਚ, ਕੌਰਨ ਫਲਾਰ - 1 ਚੱਮਚ, ਤੇਲ - 3 ਚਮਚ, ਲੂਣ - ਸੁਆਦ ਅਨੁਸਾਰ

ਮਿਕਸ ਵੈਜੀਟੇਬਲ ਸੂਪ ਬਣਾਉਣ ਦੀ ਵਿਧੀ

-ਸਭ ਤੋਂ ਪਹਿਲਾਂ ਗਾਜਰ, ਲਸਣ ਦੀਆਂ ਕਲੀਆਂ, ਹਰਾ ਪਿਆਜ਼, ਗੋਭੀ ਸਮੇਤ ਸਾਰੀਆਂ ਸਬਜ਼ੀਆਂ ਨੂੰ ਇਕ-ਇਕ ਕਰਕੇ ਬਾਰੀਕ ਕੱਟ ਲਓ। ਇਸ ਤੋਂ ਬਾਅਦ ਕੜਾਹੀ 'ਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਲਸਣ ਦੀਆਂ ਕਲੀਆਂ, ਅਦਰਕ ਅਤੇ ਪੱਤੇਦਾਰ ਪਿਆਜ਼ ਪਾਓ ਅਤੇ ਹਰ ਚੀਜ਼ ਨੂੰ 1-2 ਮਿੰਟ ਲਈ ਹਲਕਾ ਭੁੰਨ ਲਓ।

-ਇਸ 'ਚ ਬਾਰੀਕ ਕੱਟੀਆਂ ਫਲੀਆਂ, ਗਾਜਰ ਅਤੇ ਸ਼ਿਮਲਾ ਮਿਰਚ ਪਾਓ ਅਤੇ ਸਾਰੀ ਸਮੱਗਰੀ ਨੂੰ 1 ਮਿੰਟ ਤੱਕ ਪਕਾਓ। ਇਸ ਤੋਂ ਬਾਅਦ ਬਾਰੀਕ ਕੱਟੀ ਹੋਈ ਗੋਭੀ, ਮਟਰ ਅਤੇ ਸਵੀਟ ਕੋਰਨ ਪਾਓ ਅਤੇ ਹਰ ਚੀਜ਼ ਨੂੰ ਲਗਭਗ 2 ਮਿੰਟ ਲਈ ਫ੍ਰਾਈ ਕਰੋ। ਇਸ ਤੋਂ ਬਾਅਦ ਇਸ 'ਚ 4 ਕੱਪ ਪਾਣੀ ਅਤੇ ਸਵਾਦ ਮੁਤਾਬਕ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਹੁਣ ਸੂਪ ਨੂੰ ਪੈਨ ਨਾਲ ਢੱਕ ਕੇ ਕਰੀਬ 5 ਮਿੰਟ ਤੱਕ ਚੰਗੀ ਤਰ੍ਹਾਂ ਪਕਾਓ।

-ਸਬਜ਼ੀਆਂ ਨੂੰ ਨਰਮ ਹੋਣ ਤੱਕ ਪਕਾਓ ਅਤੇ ਉਬਾਲੋ। ਇਸ ਤੋਂ ਬਾਅਦ ਇਕ ਛੋਟੇ ਕਟੋਰੇ ਵਿਚ 1 ਚਮਚ ਕੌਰਨ ਫਲਾਰ ਪਾਓ ਅਤੇ ਇਸ ਵਿਚ ਇਕ ਚੌਥਾਈ ਕੱਪ ਪਾਣੀ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ ਤੇ ਇਸ ਘੋਲ ਨੂੰ ਸੂਪ 'ਚ ਪਾਓ ਅਤੇ 3-4 ਮਿੰਟ ਤੱਕ ਉਬਾਲੋ, ਜਦੋਂ ਤੱਕ ਸੂਪ ਗਾੜਾ ਨਾ ਹੋ ਜਾਵੇ।

-ਹੁਣ ਸੂਪ 'ਚ ਸਿਰਕਾ, ਮਿਕਸਡ ਹਰਬਸ, ਚਿਲੀ ਫਲੇਕਸ ਅਤੇ ਕਾਲੀ ਮਿਰਚ ਪਾਊਡਰ ਮਿਲਾਓ। 1 ਮਿੰਟ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ।

-ਸੁਆਦ ਅਤੇ ਪੌਸ਼ਟਿਕਤਾ ਨਾਲ ਭਰਪੂਰ ਮਿਕਸ ਸਬਜ਼ੀਆਂ ਦਾ ਸੂਪ ਤਿਆਰ ਹੈ।

Published by:Tanya Chaudhary
First published:

Tags: Food, Recipe, Soup