HOME » NEWS » Life

ਕਿਵੇਂ ਕਰੀਏ ਰਾਹੂ ਨੂੰ ਖੁਸ਼,ਜਾਣੋ ਰਾਹੂ ਦੀ ਦਸ਼ਾ ਦੇ ਕੀ ਹਨ ਉਪਾਅ

News18 Punjabi | Trending Desk
Updated: July 3, 2021, 2:37 PM IST
share image
ਕਿਵੇਂ ਕਰੀਏ ਰਾਹੂ ਨੂੰ ਖੁਸ਼,ਜਾਣੋ ਰਾਹੂ ਦੀ ਦਸ਼ਾ ਦੇ ਕੀ ਹਨ ਉਪਾਅ
ਕਿਵੇਂ ਕਰੀਏ ਰਾਹੂ ਨੂੰ ਖੁਸ਼,ਜਾਣੋ ਰਾਹੂ ਦੀ ਦਸ਼ਾ ਦੇ ਕੀ ਹਨ ਉਪਾਅ

 • Share this:
 • Facebook share img
 • Twitter share img
 • Linkedin share img
ਪੰਡਿਤ ਸ਼ਸ਼ੀਸ਼ੇਖਰ ਤ੍ਰਿਪਾਠੀ

ਕੀ ਹੁੰਦੀ ਹੈ ਰਾਹੂ ਦੀ ਦਸ਼ਾ, ਕਿਵੇਂ ਕਰੀਏ ਰਾਹੂ ਨੂੰ ਖੁਸ਼, ਰਾਹੂ ਦੀ ਦਸ਼ਾ ਦੇ ਕੀ ਹਨ ਉਪਾਅ । ਰਾਹੂ ਦੀ ਦਸ਼ਾ ਤੋਂ ਕਿਵੇਂ ਰਹੀਏ ਸਾਵਧਾਨ । ਆਓ ਜਾਣਦੇ ਹਾਂ ਇਸ ਲੇਖ ਵਿੱਚ-

ਰਾਹੂ ਦੀ ਦਸ਼ਾ

 • - ਰਾਹੂ ਦੀ ਦਸ਼ਾ 18 ਸਾਲ ਦੀ ਹੁੰਦੀ ਹੈ ।

 • - ਰਾਹੂ ਦੇ ਆਉਣ ਤੇ ਵਿਆਕਤੀ ਆਡੰਬਰਾਂ(ਪਾਖੰਡ) ਨੂੰ ਪਿਆਰ ਕਰਦਾ ਹੈ । ਰਾਹੂ ਪ੍ਰਦਰਸ਼ਨ ਕਰਵਾਉਣ ਵਾਲਾ ਹੁੰਦਾ ਹੈ ।ਇਹ ਗੁਬਾਰੇ ਦੀ ਤਰ੍ਹਾਂ ਤੁਹਾਨੂੰ ਹਰ ਥਾਂ ਤੇ ਘੇਰ ਕੇ ਰੱਖਦਾ ਹੈ ਜਦਕਿ ਅੰਦਰ ਕੁਝ ਵੀ ਨਹੀਂ ਹੁੰਦਾ ।

 • - ਰਾਹੂ ਅਸੁਰ (ਸ਼ੈਤਾਨ) ਹੈਂ ਜਿਸਦਾ ਅਰਥ ਹੁੰਦਾ ਹੈ ਜੋ ਸੁਰ ਵਿੱਚ ਨਾ ਹੋਵੇ ।

 • - ਰਾਹੂ ਨੂੰ ਜ਼ਹਿਰ,ਰਾਜਨੀਤੀ, ਨਸ਼ਾ, ਛਲ਼, ਪ੍ਰਪੰਚ, ਸੱਟਾ, ਲਾਟਰੀ,ਅਪਰਾਧਿਕ ਪ੍ਰਵਿਰਤੀ,ਗੁਪਤ ਵਿੱਦਿਆ, ਜਾਦੂ , ਝੂਠ,ਦਮਾ, ਹਵਾ ਸੰਬੰਧੀ ਰੋਗ, ਇੰਫੈਕਸ਼ਨ,ਲਾਗ ਤੇ ਸਭ ਤਰ੍ਹਾਂ ਦੀ ਅਚਾਨਕ ਹੋਣ ਵਾਲ਼ੀ ਘਟਨਾ ਜਾਂ ਦੁਰਘਟਨਾ ਦਾ ਕਾਰਨ ਮੰਨਿਆ ਜਾਦਾਂ ਹੈ ।

 • - ਰਾਹੂ ਵਿਅਕਤੀ ਨੂੰ ਜਿਆਦਾ ਉਤਸ਼ਾਹੀ ਵੀ ਬਣਾਉਦਾ ਹੈ ਜੋ ਬਾਅਦ ਵਿੱਚ ਸਮੱਸਿਆ ਦਾ ਕਾਰਨ ਬਣਦਾ ਹੈ ।

 • - ਰਾਹੂ ਦੀ ਦਸ਼ਾ ਤੇ ਅੰਤਰਦਸ਼ਾ ਵਿੱਚ ਸਾਫ਼-ਸਫਾਈ ਤੇ ਜਿਆਦਾ ਧਿਆਨ ਦੇਣਾ ਹੋਵੇਗਾ, ਕਿਉਕਿ ਰਾਹੂ ਸੱਪ ਹੈ ।

 • - ਰਾਹੂ ਜਿਸ ਰਾਸ਼ੀ ਵਾਲੇ ਵਿਅਕਤੀ ਤੇ ਵਾਰ ਕਰਦਾ ਹੈ ਉਸ ਨੂੰ ਜ਼ਹਿਰ ਤੋਂ ਡਰ ਰਹਿੰਦਾ ਹੈ । ਜ਼ਹਿਰ ਦੀ ਮਾਤਰਾ ਘੱਟ ਜਾਂ ਵੱਧ ਹੋ ਸਕਦੀ ਹੈ ।

 • - ਰਾਹੂ ਜ਼ਹਿਰ(ਵਿਸ਼) ਕਾਰਕ ਹੁੰਦਾ ਹੈ ,ਇਸ ਲਈ ਜੰਗਲ ਜਾਂ ਝਾੜੀ ਵਿੱਚ ਨਹੀ ਜਾਣਾ ਚਾਹੀਦਾ ।ਕੀੜੇ-ਮਕੋੜੇ ਤੇ ਮੱਛਰਾਂ ਤੋਂ ਬਚਾਅ ਕਰਨਾ ਚਾਹੀਦਾ ਹੈ ।

 • - ਰਾਹੂ ਅਸ਼ੁੱਭ ਕਾਰਕ ਦੇ ਨਾਲ਼-ਨਾਲ਼ ਰਾਜ ਯੋਗ ਵੀ ਹੁੰਦਾ ਹੈ । ਕੁੰਡਲੀ ਵਿੱਚ ਰਾਹੂ ਦੀ ਸਥਿਤੀ ਤੇ ਯੁਤਿ ਦੇ ਆਧਾਰ ਤੇ ਫਲ਼ ਮਿਲਦਾ ਹੈ ।

 • - ਰਾਹੂ ਦਾ ਪ੍ਰਭਾਵ ਜਦੋਂ ਘਰ ਤੇ ਆਉਦਾ ਹੈ ਤਾਂ ਸੀਵਰ ਲਾਈਨ ਆਦਿ ਦੀ ਸਮੱਸਿਆਂ ਹੋਣ ਲੱਗਦੀ ਹੈ ।

 • - ਰਾਹੂ ਜ਼ਹਿਰ ਹੈ ਇਸ ਲਈ ਇਹ ਸਿਹਤ ਲਈ ਬਿਲਕੁਲ ਚੰਗਾ ਨਹੀਂ ਹੈ ।ਜਿਹਨਾਂ ਤੇ ਰਾਹੂ ਦੀ ਦਸ਼ਾ ਚੱਲ ਰਹੀ ਹੈ ਇਹਨਾਂ ਨੂੰ ਇਹਨਾਂ ਰੋਗਾਂ ਤੋਂ ਦੂਰ ਰਹਿਣਾ ਹੋਵੇਗਾ ।

 • - ਫੂਡ ਪਵਾਇਜ਼ਨਿੰਗ, ਡਾਇਰੀਆ, ਕੈਂਸਰ ਜਾਂ ਅਚਾਨਕ ਦੁਰਘਟਨਾ ਕਰਵਾਉਣ ਵਿੱਚ ਮੁੱਖ ਭੂਮਿਕਾ ਰਾਹੂ ਹੀ ਨਿਭਾਉਦਾ ਹੈ ।

 • - ਇਹ ਵੀ ਦੇਖਿਆ ਗਿਆ ਹੈ ਕਿ ਬਿਮਾਰੀ ਵਿੱਚ ਦਵਾਈ ਲੈਣ ਤੇ ਰਿਐਕਸ਼ਨ ਦੀ ਉਮੀਦ ਵੱਧ ਜਾਂਦੀ ਹੈ ।

 • - ਰਾਹੂ ਦਾ ਪ੍ਰਭਾਨ ਹੋਣ ਤੇ ਫੂਡ ਪਵਾਇਜ਼ਨਿੰਗ ਦਾ ਖ਼ਤਰਾ ਮੰਡਰਾਉਦਾ ਰਹੇਗਾ ।

 • - ਰਾਹੂ ਦੀ ਵਜ੍ਹਾਂ ਨਾਲ਼ ਕਿਸੀ ਪ੍ਰਕਾਰ ਦੀ ਐਲਰਜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

 • - ਇਸ ਵਿੱਚ ਯੂਰੇਨ ਇੰਫੈਕਸ਼ਨ ਦੀ ਸਮੱਸਿਆ ਵੀ ਵੱਧ ਜਾਂਦੀ ਹੈ ।

 • - ਰਾਹੂ ਗੁਟਕਾ ਖਾਣ ਲਈ ਪ੍ਰੇਰਿਤ ਕਰਦਾ ਹੈ ।

 • - ਰਾਹੂ ਦਾ ਕਾਰਨ ਮਲੇਰੀਆ ਵੀ ਹੋ ਸਕਦਾ ਹੈ ।ਜੋਤਿਸ਼ ਦੇ ਅਨੁਸਾਰ ਰਾਹੂ ਜਿਸ ਰਾਸ਼ੀ ਵਿਚੋਂ ਗੁਜਰਦਾ ਹੈ ,ਉਥੇ ਆਪਣੇ ਜ਼ਹਿਰ ਦਾ ਪ੍ਰਭਾਵ ਜਰੂਰ ਛੱਡਦਾ ਹੈ ।

 • - ਰਾਹੂ ਕਾਰਨ ਕੀੜੇ ਦੇ ਕੱਟਣ ਦਾ ਡਰ ਵੀ ਬਣਿਆ ਰਹਿੰਦਾ ਹੈ ।


ਉਪਾਅ

-ਪੀਣ ਦੇ ਪਾਣੀ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ । ਪਾਣੀ ਨੂੰ ਫਿਲਟਰ ਕਰਕੇ ਜਾਂ ਉਬਾਲ ਕੇ ਪਿਓ ।ਜਦੋਂ ਤੱਕ ਰਾਹੂ ਤੋਂ ਪ੍ਰਭਾਵਿਤ ਹੋ ਉਦੋਂ ਤੱਕ ਪੀਣ ਦੇ ਪਾਣੀ ਵਿੱਚ ਪਣਪਣ ਵਾਲ਼ਾ ਬੈਕਟੀਰੀਆ ਇਹਨਾਂ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ।

- ਬੇਹਾ(ਬਾਸੀ) ਭੋਜਨ ਨਹੀਂ ਖਾਣਾ ਚਾਹੀਦਾ ।

-ਰਾਹੂ ਦੇ ਪ੍ਰਭਾਵ ਤੋਂ ਬਚਣ ਲਈ ਕਾਇਦੇ ਨਾਲ਼ ਨਹਾਉਣਾ ਚਾਹੀਦਾ ਹੈ ।

-ਚੰਦਨ ਦਾ ਪਰਫਿਊਮ ਲਗਾਉਣਾ ਚਾਹੀਦਾ ਹੈ ,ਕਿਉਕਿ ਰਾਹੂ ਸੱਪ ਹੈ ਤੇ ਚੰਦਨ ਤੇ ਸੱਪ ਦਾ ਪ੍ਰਭਾਵ ਨਹੀਂ ਪੈਂਦਾ ।ਚੰਦਨ ਵਿਸ਼ ਪਰਯਾਪਤ ਨਹੀਂ ਲਿਪਟੇ ਰਹਿਤ ਭੁਜੰਗ (‘चंदन विष व्यापत नहीं लिपटे रहत भुजंग’।) ।

- ਹੱਥ-ਪੈਰ ਦੇ ਨਹੁੰ ਕੱਟ ਕੇ ਰੱਖੋ ਤੇ ਖਾਣਾ ਕਾਣ ਤੋਂ ਪਹਿਲਾਂ ਹੱਥ ਧੋਵੋ ।

- ਚੰਦਨ ਸੋਪ ਤੇ ਸ਼ੈਪੂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਸ ਨਾਲ਼ ਰਾਹੂ ਸ਼ਾਂਤ ਰਹਿੰਦਾ ਹੈ ।

- ਮੱਛਰ ਤੇ ਮੱਖੀਆਂ ਦਾ ਰੋਕਥਾਮ ਲਈ ਕਾਰਗਰ ਕਦਮ ਉਠਾਣੇ ਚਾਹੀਦੇ ਹਨ ।

-ਅਵਾਰਾ ਕੁੱਤਿਆਂ ਨੂੰ ਬਰੇਡ ਜਾਂ ਰੋਟੀ ਖਿਲਾਓ,ਉਹਨਾਂ ਦੇ ਨਾ ਖਾਣ ਤੇ ਵੀ ਕੋਸ਼ਿਸ਼ ਜਾਰੀ ਰੱਖੋ ।

-ਗੁਟਕਾ ਜਾਂ ਤੰਬਾਕੂ ਖਾਣਾ ਤੁਰੰਤ ਬੰਦ ਕਰੋ ।ਕਿਉਕਿ ਰਾਹੂ ਕੈਂਸਰ ਦਾ ਕਾਰਕ ਵੀ ਹੁੰਦਾ ਹੈ ।

ਰਾਜਯੋਗ ਕਾਰਕ ਰਾਹੂ

ਜੇਕਰ ਰਾਹੂ ਪਾਜਿਟਿਵ ਪਲੇਨਿਟ ਤੇ ਪਾਜਿਟਿਵ ਹਾਊਸ ਵਿੱਚ ਹੁੰਦਾ ਹੈ ਤਾਂ ਬਹੁਤ ਉਨਤੀ ਕਰਦਾ ਹੈ ।

ਰਾਹੂ ਨੂੰ ਸ਼ਾਂਤ ਕਰਨ ਦੇ ਉਪਾਅ

ਰਾਹੂ ਦੇ ਪ੍ਰਕੋਪ ਨੂੰ ਸ਼ਾਂਤ ਕਰਨ ਲਈ ਭਗਵਾਨ ਸ਼ੰਕਰ ਦੀ ਉਪਾਸਨਾ ਕਰਨੀ ਚਾਹੀਦੀ ਹੈ ਤੇ ਉਹਨਾਂ ਦੇ ਗਲ਼ ਵਿਚਲੇ ਸ਼ੇਸ਼ਨਾਗ ਦੀ ਵਿਸ਼ੇਸ਼ ਪੂਜਾ ਕਰਨੀ ਚਾਹੀਦੀ ਹੈ ।
Published by: Ramanpreet Kaur
First published: July 3, 2021, 2:37 PM IST
ਹੋਰ ਪੜ੍ਹੋ
ਅਗਲੀ ਖ਼ਬਰ