Home /News /lifestyle /

Relationship Tips: ਇਸ ਤਰ੍ਹਾਂ ਬਣਾਓ ਆਪਣੇ ਰਿਸ਼ਤੇ ਨੂੰ ਮਜ਼ਬੂਤ, ਦੂਰ ਹੋਣਗੀਆਂ ਆਪਸੀ ਸਮੱਸਿਆਵਾਂ

Relationship Tips: ਇਸ ਤਰ੍ਹਾਂ ਬਣਾਓ ਆਪਣੇ ਰਿਸ਼ਤੇ ਨੂੰ ਮਜ਼ਬੂਤ, ਦੂਰ ਹੋਣਗੀਆਂ ਆਪਸੀ ਸਮੱਸਿਆਵਾਂ

Realtionship Tips

Realtionship Tips

ਜੇਕਰ ਤੁਹਾਨੂੰ ਤੁਹਾਡੇ ਪਾਰਟਨਰ ਨਾਲ ਕੋਈ ਵੀ ਸਮੱਸਿਆ ਆ ਰਹੀ ਹੈ, ਤਾਂ ਇਸ ਸਮੱਸਿਆ ਤੋਂ ਭੱਜਣ ਦੀ ਬਜਾਇ ਤੁਹਾਨੂੰ ਇਸ ਬਾਰੇ ਜਾਣਨਾ ਚਾਹੀਦਾ ਹੈ। ਤੁਹਾਨੂੰ ਹੋਰਾਂ ਨਾਲ ਚੈਟਿੰਗ ਕਰਨ ਦੀ ਬਜਾਇ ਆਪਣੇ ਪਾਰਟਨਰ ਨਾਲ ਆ ਰਹੀ ਸਮੱਸਿਆ ਬਾਰੇ ਗੱਲ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ।

ਹੋਰ ਪੜ੍ਹੋ ...
  • Share this:

ਅੱਜ ਦੇ ਸਮੇਂ ਵਿੱਚ ਭਾਵੇਂ ਅਸੀਂ ਬਹੁਤ ਤਰੱਕੀ ਕਰ ਲਈ ਹੈ। ਪਰ ਤੇਜ਼ੀ ਨਾਲ ਭਰੀ ਇਸ ਜ਼ਿੰਦਗੀ ਵਿੱਚ ਲੋਕ ਅਕਸਰ ਹੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ। ਆਪਣੀ ਇਕੱਲਤਾ ਨੂੰ ਭਰਨ ਲਈ ਬਹੁਤ ਸਾਰੇ ਲੋਕ ਸ਼ੋਸਲ ਮੀਡੀਆ ਉੱਤੇ ਚੈਟ ਕਰਦੇ ਹਨ। ਚੈਟਿੰਗ ਨੂੰ ਤਰਜੀਹ ਦੇਣਾ ਤੁਹਾਡੇ ਨਿੱਜੀ ਰਿਸ਼ਤਿਆਂ ਉੱਤੇ ਬੁਰਾ ਅਸਰ ਪਾ ਸਕਦਾ ਹੈ। ਕੁਝ ਕਾਰਨਾ ਕਰਕੇ ਕਈ ਵਾਰ ਲੋਕ ਚੈਟਿੰਗ ਰਾਹੀਂ ਵਿਆਹ ਤੋਂ ਬਾਹਰੇ ਸੰਬੰਧ ਵੀ ਬਣਾ ਲੈਂਦੇ ਹਨ। ਅਜਿਹਾ ਕਰਕੇ ਉਹ ਆਪਣੇ ਜੀਵਨ ਸਾਥੀ ਨੂੰ ਧੋਖਾ ਦੇ ਰਹੇ ਹੁੰਦੇ ਹਨ। ਇਹ ਤੁਹਾਡੇ ਆਪਸੀ ਰਿਸ਼ਤੇ ਦੇ ਟੁੱਟਣ ਦਾ ਕਾਰਨ ਬਣ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਕਿੰਨਾਂ ਤਰੀਕਿਆਂ ਨਾਲ ਆਪਸੀ ਰਿਸ਼ਤੇ ਨੂੰ ਮਜ਼ਬੂਤ ਬਣਾ ਸਕਦੇ ਹੋ।


ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਕਸਰ ਹੀ ਉਹ ਲੋਕ ਚੈਟਿੰਗ ਨੂੰ ਤਰਜੀਹ ਦਿੰਦੇ ਹਨ ਜਾਂ ਬਾਹਰੀ ਸੰਬੰਧ ਬਣਾ ਕੇ ਆਪਣੇ ਸਾਥੀ ਨੂੰ ਧੋਖਾ ਦਿੰਦੇ ਹਨ, ਜਿੰਨਾਂ ਦੇ ਰਿਸ਼ਤੇ ਵਿੱਚ ਸਮੱਸਿਆਵਾਂ ਚੱਲ ਰਹੀਆਂ ਹੁੰਦੀਆਂ ਹਨ,ਉਹ ਆਪਣੀਆਂ ਇਛਾਵਾਂ ਦੀ ਪੂਰਤੀ ਲਈ ਦੂਜਿਆਂ ਤੱਕ ਪਹੁੰਚ ਕਰਦੇ ਹਨ। ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣੇ ਰਿਸ਼ਤੇ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਸੁਲਝਾਉਣਾ ਚਾਹੀਦਾ ਹੈ। ਹੋਰਨਾਂ ਨਾਲ ਵਕਤ ਬਤਾਉਣ ਦੀ ਬਜਾਇ ਤੁਹਾਨੂੰ ਆਪਣੇ ਪਾਰਟਨਰ ਨਾਲ ਚੰਗਾ ਸਮਾਂ ਬਿਤਾਉਣਾ ਚਾਹੀਦਾ ਹੈ।


ਆਪਸੀ ਰਿਸ਼ਤੇ ਨੂੰ ਕਰੋ ਇਸ ਤਰ੍ਹਾਂ ਮਜ਼ਬੂਤ


ਸਮੱਸਿਆ ਬਾਰੇ ਜਾਣੋ


ਜੇਕਰ ਤੁਹਾਨੂੰ ਤੁਹਾਡੇ ਪਾਰਟਨਰ ਨਾਲ ਕੋਈ ਵੀ ਸਮੱਸਿਆ ਆ ਰਹੀ ਹੈ, ਤਾਂ ਇਸ ਸਮੱਸਿਆ ਤੋਂ ਭੱਜਣ ਦੀ ਬਜਾਇ ਤੁਹਾਨੂੰ ਇਸ ਬਾਰੇ ਜਾਣਨਾ ਚਾਹੀਦਾ ਹੈ। ਤੁਹਾਨੂੰ ਹੋਰਾਂ ਨਾਲ ਚੈਟਿੰਗ ਕਰਨ ਦੀ ਬਜਾਇ ਆਪਣੇ ਪਾਰਟਨਰ ਨਾਲ ਆ ਰਹੀ ਸਮੱਸਿਆ ਬਾਰੇ ਗੱਲ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ।


ਵੱਧ ਤੋਂ ਵੱਧ ਗੱਲਬਾਤ ਕਰੋ


ਕਈ ਵਾਰ ਘੱਟ ਗੱਲ ਕਰਨ ਕਰਕੇ ਰਿਸ਼ਤੇ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀ ਹਨ। ਘੱਟ ਗੱਲ ਕਰਨ ਕਰਕੇ ਤੁਹਾਡੇ ਵਿੱਚ ਗ਼ਲਤਫ਼ਹਿਮੀਆਂ ਪੈਦਾ ਹੋ ਜਾਂਦੀਆਂ ਹਨ। ਇਸ ਲੀ ਤੁਹਾਨੂੰ ਆਪਣੇ ਪਾਰਟਨਰ ਨਾਲ ਵੱਧ ਤੋਂ ਵੱਧ ਗੱਲ ਕਰਨੀ ਚਾਹੀਦਾ ਹੈ। ਜੇਕਰ ਤੁਹਾਨੂੰ ਰਿਸ਼ਤੇ ਵਿੱਚ ਕੋਈ ਸਮੱਸਿਆ ਆ ਰਹੀਆਂ ਹੈ ਤਾਂ ਇਸ ਬਾਰੇ ਆਪਣੇ ਪਾਰਟਨਰ ਨਾਲ ਖੁੱਲ੍ਹ ਕੇ ਗੱਲ ਕਰੋ। ਗੱਲਬਾਤ ਕਰਨ ਨਾਲ ਹੀ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ।


ਚੈਟ ਕਰਨ ਸਮੇਂ ਬਣਾਓ ਆਪਣੀ ਹੱਦ


ਜੇਕਰ ਤੁਸੀਂ ਕਿਸੇ ਨਾਲ ਚੈਟ ਕਰ ਰਹੇ ਹੋ ਤਾਂ ਤੁਹਾਨੂੰ ਚੈਟ ਕਰਨ ਸਮੇਂ ਆਪਣੀ ਇੱਕ ਹੱਦ ਬਣਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਸੀਂ ਆਪਣੇ ਰਿਸ਼ਤੇ ਪ੍ਰਤੀ ਇਮਾਨਦਾਰ ਰਹੋਗੇ। ਇਸ ਤੋਂ ਇਲਾਵਾ ਤੁਹਾਨੂੰ ਚੈਟ ਕਰਨ ਵਾਲੇ ਪਰਸਨ ਨੂੰ ਵੀ ਕਿਸੇ ਵੀ ਤਰ੍ਹਾਂ ਦੇ ਧੋਖੇ ਵਿੱਚ ਨਹੀਂ ਰੱਖਣਾ ਚਾਹੀਦਾ।


ਆਪਣੀਆਂ ਆਦਤਾਂ ਸੰਬੰਧੀ ਰਹੋ ਸੁਚੇਤ


ਕਈ ਵਾਰ ਕੁਝ ਚੀਜ਼ਾਂ ਦੀ ਸਾਨੂੰ ਲਤ ਲੱਗ ਜਾਂਦੀ ਹੈ। ਚੈਟਿੰਗ ਇਨ੍ਹਾਂ ਵਿੱਚੋਂ ਇੱਕ ਹੈ। ਇਸ ਲਈ ਤੁਹਾਨੂੰ ਆਪਣੀ ਜੀਵਨ ਸ਼ੈਲੀ ਨੂੰ ਸੁਧਾਰਨਾ ਚਾਹੀਦਾ ਹੈ ਅਤੇ ਇਸਦੇ ਨਾਲ ਹੀ ਆਪਣੀਆਂ ਆਦਤਾਂ ਸੰਬੰਧੀ ਸੁਚੇਤ ਰਹਿਣਾ ਚਾਹੀਦਾ ਹੈ। ਕਈ ਵਾਰ ਤੁਹਾਡੀਆਂ ਆਦਤਾਂ ਕਰਕੇ ਹੀ ਤੁਹਾਡੇ ਰਿਸ਼ਤੇ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।


ਆਪਣੀਆਂ ਇਛਾਵਾਂ ਦਾ ਪ੍ਰਗਟ ਕਰੋ


ਕੋਈ ਵੀ ਕਿਸੇ ਦੇ ਮਨ ਨੂੰ ਨਹੀਂ ਪੜ੍ਹ ਸਕਦਾ। ਇਸ ਲਈ ਤੁਹਾਨੂੰ ਆਪਣੇ ਪਾਰਟਨਰ ਨਾਲ ਆਪਣੀਆਂ ਇਛਾਵਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਇਸਦੇ ਨਾਲ ਹੀ ਤੁਹਾਨੂੰ ਹਰ ਮੁੱਦੇ ਬਾਰੇ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।


Published by:Drishti Gupta
First published:

Tags: How to strengthen relationship, Live-in relationship, Relationship, Relationship Tips