Home /News /lifestyle /

ਰਾਤ ਦੇ ਬਚੇ ਚੌਲਾਂ ਨਾਲ ਬਣਾਓ ਸੁਆਦਿਸ਼ਟ ਵੈਜੀਟੇਬਲ ਰਾਈਸ ਚਿੱਲਾ, ਜਾਣੋ ਬਣਾਉਣ ਦੀ ਵਿਧੀ

ਰਾਤ ਦੇ ਬਚੇ ਚੌਲਾਂ ਨਾਲ ਬਣਾਓ ਸੁਆਦਿਸ਼ਟ ਵੈਜੀਟੇਬਲ ਰਾਈਸ ਚਿੱਲਾ, ਜਾਣੋ ਬਣਾਉਣ ਦੀ ਵਿਧੀ

Rice Chilla [ਸੰਕੇਤਕ ਫੋਟੋ]

Rice Chilla [ਸੰਕੇਤਕ ਫੋਟੋ]

Rice Chilla Recipe- ਰਾਤ ਦੇ ਬਚੇ ਚੌਲਾਂ ਨੂੰ ਸੁੱਟਣ ਦੀ ਬਜਾਏ ਜਾਂ ਦੁਪਹਿਰ ਦੇ ਖਾਣੇ ਲਈ ਇਸ ਨੂੰ ਦੁਬਾਰਾ ਗਰਮ ਕਰਨ ਦੀ ਬਜਾਏ, ਤੁਸੀਂ ਵੈਜੀਟੇਬਲ ਰਾਈਸ ਚਿੱਲਾ ਤਿਆਰ ਕਰ ਸਕਦੇ ਹੋ। ਇਹ ਡਿਸ਼ ਨਾ ਸਿਰਫ਼ ਬਣਾਉਣੀ ਆਸਾਨ ਹੈ, ਸਗੋਂ ਖਾਣ ਵਿੱਚ ਵੀ ਕਾਫੀ ਟੇਸਟੀ ਹੁੰਦੀ ਹੈ, ਜਿਸ ਨਾਲ ਤੁਸੀਂ ਬਿਨਾਂ ਸਮਾਂ ਗਵਾਏ ਇਸ ਸਵਾਦਿਸ਼ਟ ਨਾਸ਼ਤੇ ਦਾ ਆਨੰਦ ਲੈ ਸਕਦੇ ਹੋ। ਆਓ ਜਾਣਦੇ ਹਾਂ ਵੈਜੀਟੇਬਲ ਰਾਈਸ ਚਿੱਲਾ ਬਣਾਉਣ ਦੀ ਆਸਾਨ ਵਿਧੀ...

ਹੋਰ ਪੜ੍ਹੋ ...
  • Share this:

ਕੀ ਤੁਸੀਂ ਜਾਣਦੇ ਹੋ ਕਿ ਰਾਤ ਦੇ ਖਾਣੇ ਤੋਂ ਬਚੇ ਹੋਏ ਚੌਲਾਂ ਨੂੰ ਇੱਕ ਸੁਆਦੀ ਅਤੇ ਸਿਹਤਮੰਦ ਨਾਸ਼ਤੇ ਵਿੱਚ ਬਦਲਿਆ ਜਾ ਸਕਦਾ ਹੈ। ਰਾਤ ਦੇ ਬਚੇ ਚੌਲਾਂ ਨੂੰ ਸੁੱਟਣ ਦੀ ਬਜਾਏ ਜਾਂ ਦੁਪਹਿਰ ਦੇ ਖਾਣੇ ਲਈ ਇਸ ਨੂੰ ਦੁਬਾਰਾ ਗਰਮ ਕਰਨ ਦੀ ਬਜਾਏ, ਤੁਸੀਂ ਵੈਜੀਟੇਬਲ ਰਾਈਸ ਚਿੱਲਾ ਤਿਆਰ ਕਰ ਸਕਦੇ ਹੋ। ਇਹ ਡਿਸ਼ ਨਾ ਸਿਰਫ਼ ਬਣਾਉਣੀ ਆਸਾਨ ਹੈ, ਸਗੋਂ ਖਾਣ ਵਿੱਚ ਵੀ ਕਾਫੀ ਟੇਸਟੀ ਹੁੰਦੀ ਹੈ, ਜਿਸ ਨਾਲ ਤੁਸੀਂ ਬਿਨਾਂ ਸਮਾਂ ਗਵਾਏ ਇਸ ਸਵਾਦਿਸ਼ਟ ਨਾਸ਼ਤੇ ਦਾ ਆਨੰਦ ਲੈ ਸਕਦੇ ਹੋ। ਆਓ ਜਾਣਦੇ ਹਾਂ ਵੈਜੀਟੇਬਲ ਰਾਈਸ ਚਿੱਲਾ ਬਣਾਉਣ ਦੀ ਆਸਾਨ ਵਿਧੀ...


ਵੈਜੀਟੇਬਲ ਰਾਈਸ ਚਿੱਲਾ ਬਣਾਉਣ ਲਈ ਸਮੱਗਰੀ:

-2 ਕੱਪ ਪਕੇ ਹੋਏ ਚੌਲ, 1 ਕੱਪ ਬਾਰੀਕ ਕੱਟੀ ਹੋਈ ਗੋਭੀ, 1/2 ਕੱਪ ਪੀਸੀ ਹੋਈ ਗਾਜਰ, ਬਾਰੀਕ ਕੱਟੀਆਂ ਹੋਈਆਂ 2 ਹਰੀਆਂ ਮਿਰਚਾਂ, 2 ਚਮਚ ਧਨੀਆ ਪੱਤੇ, 1/2 ਕੱਪ ਸੂਜੀ, 2 ਚਮਚ ਉੜਦ ਦਾਲ ਪਾਊਡਰ, 1 ਚਮਚ ਲਾਲ ਮਿਰਚ ਪਾਊਡਰ, ਸੁਆਦ ਅਨੁਸਾਰ ਲੂਣ, 1 ਕੱਪ ਗਾੜ੍ਹੀ ਲੱਸੀ, ਤਲਣ ਲਈ ਤੇਲ


ਵੈਜੀਟੇਬਲ ਰਾਈਸ ਚਿੱਲਾ ਬਣਾਉਣ ਦੀ ਵਿਧੀ:


Step 1: ਰਾਤ ਦੇ ਪਏ ਹੋਏ ਚੌਲਾਂ ਨੂੰ ਹਲਕਾ ਜਿਹਾ ਮੈਸ਼ ਕਰੋ। ਇੱਕ ਵੱਡੇ ਕਟੋਰੇ ਵਿੱਚ ਚੌਲਾਂ ਦੇ ਨਾਲ ਕੱਟੀ ਹੋਈ ਗੋਭੀ, ਪੀਸੀ ਹੋਈ ਗਾਜਰ, ਹਰੀ ਮਿਰਚ ਅਤੇ ਕੱਟਿਆ ਧਨੀਆ ਪਾਓ ਤੇ ਚੰਗੀ ਤਰ੍ਹਾਂ ਮਿਲਾਓ।


Step 2: ਮਿਸ਼ਰਣ ਵਿੱਚ ਸੂਜੀ, ਉੜਦ ਦਾਲ ਪਾਊਡਰ, ਲਾਲ ਮਿਰਚ ਪਾਊਡਰ, ਅਤੇ ਨਮਕ ਪਾਓ। ਲੂਣ ਅਤੇ ਮਿਰਚ ਪਾਊਡਰ ਨੂੰ ਆਪਣੇ ਸੁਆਦ ਅਨੁਸਾਰ ਪਾਓ।


Step 3: ਸਬਜ਼ੀਆਂ ਅਤੇ ਚੌਲਾਂ ਦੇ ਮਿਸ਼ਰਣ ਨਾਲ ਕਟੋਰੇ ਵਿੱਚ ਗਾੜ੍ਹੀ ਲੱਸੀ ਪਾਓ। ਇਸ ਨੂੰ ਉਦੋਂ ਤੱਕ ਚੰਗੀ ਤਰ੍ਹਾਂ ਹਿਲਾਓ ਜਦੋਂ ਤੱਕ ਸਾਰੀਆਂ ਸਮੱਗਰੀਆਂ ਬਰਾਬਰ ਨਹੀਂ ਮਿਲ ਜਾਂਦੀਆਂ ਅਤੇ ਇੱਕ ਮੋਟਾ ਬੈਟਰ ਨਹੀਂ ਤਿਆਰ ਹੋ ਜਾਂਦਾ। ਫਿਰ ਇਸ ਨੂੰ 10 ਮਿੰਟ ਲਈ ਇੰਝ ਹੀ ਇੱਕ ਪਾਸੇ ਰੱਖ ਦਿਓ।


Step 4: ਇੱਕ ਨਾਨ-ਸਟਿਕ ਗਰਿੱਲ ਜਾਂ ਪੈਨ ਨੂੰ ਮੀਡੀਅਮ ਹੀਟ 'ਤੇ ਗਰਮ ਕਰੋ। ਗਰਿੱਲ 'ਤੇ ਦੋ ਚੱਮਚ ਤੇਲ ਪਾਓ ਅਤੇ ਚਾਰੇ ਪਾਸੇ ਫੈਲਾਓ।


Step 5: ਹੁਣ ਬੈਟਰ ਨੂੰ ਗਰਿੱਲ ਜਾਂ ਪੈਨ ਉੱਤੇ ਪਾਉਣ ਤੋਂ ਪਹਿਲਾਂ ਇੱਕ ਵਾਰ ਫਿਰ ਹਿਲਾਓ ਤੇ ਇੱਕ ਕੜਛੀ ਦੀ ਮਦਦ ਨਾਲ ਇਸ ਨੂੰ ਪੈਨ ਦੇ ਸੈਂਟਰ ਵਿੱਚ ਰੱਖੋ ਤੇ ਗੋਲ ਆਕਾਰ ਵਿੱਚ ਫੈਲਾਓ।


Step 6: ਚਿੱਲੇ ਨੂੰ ਕੁਝ ਮਿੰਟਾਂ ਲਈ ਪਕਾਓ ਜਦੋਂ ਤੱਕ ਕਿਨਾਰੇ ਸੁਨਹਿਰੀ ਭੂਰੇ ਹੋਣੇ ਸ਼ੁਰੂ ਨਾ ਹੋ ਜਾਣ। ਉੱਪਰ ਥੋੜਾ ਜਿਹਾ ਤੇਲ ਪਾਓ ਅਤੇ ਇਸ ਨੂੰ ਧਿਆਨ ਨਾਲ ਪਲਟ ਦਿਓ।


Step 7: ਚਿੱਲੇ ਦੇ ਦੂਜੇ ਪਾਸੇ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਸੁਨਹਿਰੀ ਭੂਰਾ ਨਾ ਹੋ ਜਾਵੇ। ਇਹ ਸੁਨਿਸ਼ਚਿਤ ਕਰੋ ਕਿ ਇਹ ਦੋਵਾਂ ਪਾਸਿਆਂ 'ਤੇ ਬਰਾਬਰ ਪੱਕ ਜਾਵੇ।


Step 8: ਫਿਰ ਬਾਕੀ ਬਚੇ ਬੈਟਰ ਨਾਲ ਵੀ ਚਿੱਲੇ ਤਿਆਰ ਕਰ ਲਓ।


Step 9: ਵੈਜੀਟੇਬਲ ਰਾਈਸ ਚਿੱਲਾ ਸਰਵ ਕਰਨ ਲਈ ਤਿਆਰ ਹੈ।


Published by:Drishti Gupta
First published:

Tags: Food, Food Recipe