Home /News /lifestyle /

ਘਰ ਦੇ ਬਜ਼ੁਰਗਾਂ ਨੂੰ ਜ਼ਰੂਰ ਸਿਖਾਓ ਸਮਾਰਟਫ਼ੋਨ ਚਲਾਉਣਾ, ਹੋਣਗੇ ਕਈ ਫ਼ਾਇਦੇ

ਘਰ ਦੇ ਬਜ਼ੁਰਗਾਂ ਨੂੰ ਜ਼ਰੂਰ ਸਿਖਾਓ ਸਮਾਰਟਫ਼ੋਨ ਚਲਾਉਣਾ, ਹੋਣਗੇ ਕਈ ਫ਼ਾਇਦੇ

Senior man using his phone

Senior man using his phone

ਘਰ ਦੇ ਕਿਸੇ ਬਜ਼ੁਰਗ ਮੈਂਬਰ ਨੂੰ ਇੱਕ ਸਮਾਰਟਫ਼ੋਨ ਕਰਕੇ ਉਹਨਾਂ ਦੇ ਸੋਸ਼ਲ ਮੀਡੀਆ ਖਾਤੇ ਬਣਾਉ ਅਤੇ ਰਿਸ਼ਤੇਦਾਰਾਂ ਤੇ ਬਚਪਨ ਦੇ ਦੋਸਤਾਂ ਨੂੰ ਲੱਭਣ ਵਿੱਚ ਉਹਨਾਂ ਦੀ ਮਦਦ ਕਰੋ। ਇਹ ਨਾ ਸਿਰਫ਼ ਉਨ੍ਹਾਂ ਨੂੰ ਖ਼ੁਸ਼ੀ ਦੇਵੇਗਾ, ਸਗੋਂ ਉਨ੍ਹਾਂ ਨੂੰ ਬੋਰੀਅਤ ਅਤੇ ਖਾਲੀਪਣ ਤੋਂ ਵੀ ਬਚਾਏਗਾ।

  • Share this:
ਸਮਾਰਟਫੋਨ ਅੱਜ ਦੇ ਸਮੇਂ ਰੋਜ਼ਾਨਾ ਜੀਵਨ ਦਾ ਇਕ ਅਹਿਮ ਅੰਗ ਬਣ ਚੁੱਕਿਆ ਹੈ। ਅਸੀਂ ਹਰ ਰੋਜ਼ ਆਪਣਾ ਕਾਫੀ ਸਮਾਂ ਫੋਨ ਨੂੰ ਦਿੰਦੇ ਹਾਂ। ਸਾਡੇ ਵਾਂਗ ਸਾਡੇ ਘਰ ਦੇ ਬਜ਼ੁਰਗਾਂ ਲਈ ਵੀ ਸਮਾਰਟਫੋਨ ਇਕ ਲਾਭਕਾਰੀ ਵਸਤ ਹੈ, ਪਰ ਆਮ ਰੁਝਾਨ ਹੈ ਕਿ ਬਜ਼ੁਰਗ ਸਮਾਰਟਫੋਨ ਦੀ ਵਰਤੋਂ ਬਹੁਤ ਘੱਟ ਕਰਦੇ ਹਨ। ਕਈ ਘਰ ਅਜਿਹੇ ਹਨ ਜਿੱਥੇ ਅੱਜ ਵੀ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਫੀਚਰ ਫੋਨ ਦੀ ਵਰਤੋਂ ਕਰਦੇ ਹਨ। ਘਰ ਦੇ ਲੋਕਾਂ ਨੂੰ ਵੀ ਇਹੀ ਲੱਗਦਾ ਹੈ ਕਿ ਸਮਾਰਟਫੋਨ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਬਜ਼ੁਰਗਾਂ ਦੇ ਸਮਝ 'ਚ ਨਹੀਂ ਪੈਣਗੀਆਂ, ਇਸ ਉਹ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ।

ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਬਜ਼ੁਰਗਾਂ ਲਈ ਫੀਚਰ ਫੋਨਾਂ ਤੋਂ ਸਮਾਰਟ ਫੋਨਾਂ ਵੱਲ ਜਾਣਾ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਨਾਲ ਉਹ ਦੇਸ਼ ਦੁਨੀਆ ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪ੍ਰਾਪਤ ਕਰਨ ਤੋਂ ਇਲਾਵਾ ਰਿਸ਼ਤੇਦਾਰਾਂ ਦੇ ਸੰਪਰਕ 'ਚ ਰਹਿਣਗੇ। ਕਈ ਵਾਰ ਉਹ ਐਮਰਜੈਂਸੀ ਦੀ ਸਥਿਤੀ ਵਿੱਚ ਸਮਾਰਟ ਫੋਨ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਜੇਕਰ ਤੁਹਾਡੇ ਘਰ ਵਿੱਚ ਵੀ ਕੋਈ ਬਜ਼ੁਰਗ ਹਨ, ਤਾਂ ਜਾਣੋ ਉਨ੍ਹਾਂ ਨੂੰ ਸਮਾਰਟ ਫ਼ੋਨ ਫ੍ਰੈਂਡਲੀ ਬਣਾਉਣ ਲਈ ਕੀ ਢੰਗ ਤਰੀਕੇ ਅਪਣਾਏ ਜਾ ਸਕਦੇ ਹਨ ਤੇ ਇਸਦੇ ਕੀ ਫਾਇਦੇ ਹਨ।

ਇੱਕ ਸਮਾਰਟਫ਼ੋਨ ਗਿਫਟ ਕਰੋ

ਕਿਸੇ ਕੰਮ ਵੱਲ ਧਿਆਨ ਦੇਣਾ ਉਸ ਲਈ ਹਿੰਮਤ ਕਰਨਾ, ਅੱਧਾ ਕੰਮ ਹੋ ਜਾਣ ਦੇ ਬਰਾਬਰ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਘਰ ਦੇ ਬਜ਼ੁਰਗਾਂ ਨੂੰ ਸਮਾਰਟਫੋਨ ਗਿਫ਼ਟ ਕਰੋ। ਘਰ ਦੇ ਕਿਸੇ ਬਜ਼ੁਰਗ ਮੈਂਬਰ ਤੋਂ ਸਹਿਮਤੀ ਲੈਣ ਦੀ ਉਡੀਕ ਨਾ ਕਰੋ। ਇੱਕ ਵਾਰ ਜਦੋਂ ਉਨ੍ਹਾਂ ਦੇ ਹੱਥ ਵਿਚ ਸਮਾਰਟਫ਼ੋਨ ਆ ਗਿਆ ਤਾਂ ਉਹ ਹੌਲੀ-ਹੌਲੀ ਇਸ ਦੀ ਵਰਤੋਂ ਸ਼ੁਰੂ ਕਰ ਦੇਣਗੇ।

ਫੋਨ ਤੋਂ ਬੇਲੋੜੇ ਐਪਸ ਨੂੰ ਹਟਾਓ

ਸਮਾਰਟਫੋਨਾਂ ਵਿੱਚ ਕਈ ਐਸੀਆਂ ਐਪਸ ਹੁੰਦੀਆਂ ਹਨ ਜੋ ਪਹਿਲਾਂ ਤੋਂ ਸਥਾਪਿਤ ਹੁੰਦੀਆਂ ਹਨ। ਜੇਕਰ ਤੁਸੀਂ ਸੋਚਦੇ ਹੋ ਕਿ ਜਿਨ੍ਹਾਂ ਲੋਕਾਂ ਲਈ ਤੁਸੀਂ ਫ਼ੋਨ ਲਿਆ ਹੈ, ਉਨ੍ਹਾਂ ਨੂੰ ਇਹਨਾਂ ਐਪਸ ਦੀ ਲੋੜ ਨਹੀਂ ਹੋਵੇਗੀ, ਤਾਂ ਇਨ੍ਹਾਂ ਐਪਸ ਨੂੰ ਫ਼ੋਨ ਤੋਂ ਹਟਾ ਦਿਓ ਤਾਂ ਕਿ ਮੋਬਾਈਲ ਦੀ ਵਰਤੋਂ ਕਰਦੇ ਸਮੇਂ ਉਹ ਉਲਝਣ ਵਿੱਚ ਨਾ ਪੈਣ।

ਸੋਸ਼ਲ ਮੀਡੀਆ Account ਬਣਾਓ

ਘਰ ਦੇ ਕਿਸੇ ਬਜ਼ੁਰਗ ਮੈਂਬਰ ਨੂੰ ਇੱਕ ਸਮਾਰਟਫ਼ੋਨ ਕਰਕੇ ਉਹਨਾਂ ਦੇ ਸੋਸ਼ਲ ਮੀਡੀਆ ਖਾਤੇ ਬਣਾਉ ਅਤੇ ਰਿਸ਼ਤੇਦਾਰਾਂ ਤੇ ਬਚਪਨ ਦੇ ਦੋਸਤਾਂ ਨੂੰ ਲੱਭਣ ਵਿੱਚ ਉਹਨਾਂ ਦੀ ਮਦਦ ਕਰੋ। ਇਹ ਨਾ ਸਿਰਫ਼ ਉਨ੍ਹਾਂ ਨੂੰ ਖ਼ੁਸ਼ੀ ਦੇਵੇਗਾ, ਸਗੋਂ ਉਨ੍ਹਾਂ ਨੂੰ ਬੋਰੀਅਤ ਅਤੇ ਖਾਲੀਪਣ ਤੋਂ ਵੀ ਬਚਾਏਗਾ।

ਬਜ਼ੁਰਗਾਂ ਨੂੰ ਸਮਾਰਟਫੋਨ ਦੇ ਫਾਇਦੇ ਦੱਸੋ ਕਿ,

  • ਉਹ ਆਪਣੇ ਬਚਪਨ ਦੇ ਉਹਨਾਂ ਦੋਸਤਾਂ ਨੂੰ ਲੱਭ ਸਕਦੇ ਹਨ ਜਿਨ੍ਹਾਂ ਨਾਲ ਹੁਣ ਉਹ ਸੰਪਰਕ ਵਿੱਚ ਨਹੀਂ ਹਨ।

  • ਤੁਸੀਂ ਕਿਤੇ ਵੀ ਜਾਣ ਲਈ ਆਪਣੀ ਸਹੂਲਤ ਅਨੁਸਾਰ ਕੈਬ ਬੁੱਕ ਕਰਵਾ ਸਕਦੇ ਹੋ। ਕਿਸੇ 'ਤੇ ਭਾਰ ਬਣਨ ਦੀ ਨਹੀਂ ਰਹੇਗੀ।

  • ਤੁਸੀਂ ਘਰ ਦੀਆਂ ਜ਼ਰੂਰਤਾਂ ਨਾਲ ਜੁੜੀਆਂ ਚੀਜ਼ਾਂ ਆਨਲਾਈਨ ਮੰਗਵਾ ਸਕਦੇ ਹੋ, ਕਿਤੇ ਵੀ ਜਾਣ ਦੀ ਲੋੜ ਨਹੀਂ ਪਵੇਗੀ।

  • ਦੇਸ਼ ਅਤੇ ਦੁਨੀਆ ਨਾਲ ਸਬੰਧਤ ਖ਼ਬਰਾਂ ਕਿਤੇ ਵੀ ਰਹਿ ਕੇ ਆਸਾਨੀ ਨਾਲ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

  • ਵੀਡੀਓ ਕਾਲ ਰਾਹੀਂ ਰਿਸ਼ਤੇਦਾਰਾਂ ਅਤੇ ਖਾਸ ਲੋਕਾਂ ਨਾਲ ਜੁੜੇ ਰਹਿ ਸਕਦੇ ਹਨ।

  • ਜੇਕਰ ਤੁਸੀਂ ਪੜ੍ਹਨ ਦੇ ਸ਼ੌਕੀਨ ਹੋ ਅਤੇ ਛੋਟੇ ਅੱਖਰ ਨਹੀਂ ਪੜ੍ਹ ਸਕਦੇ ਤਾਂ ਤੁਸੀਂ ਮੋਬਾਈਲ ਦੀ ਸਕਰੀਨ ਜ਼ੂਮ ਕਰਕੇ ਪੜ੍ਹ ਸਕਦੇ ਹੋ।

  • ਤੁਸੀਂ ਆਪਣੇ ਮਨੋਰੰਜਨ ਲਈ ਗੀਤ ਸੁਣ ਸਕਦੇ ਹੋ ਅਤੇ ਵੀਡੀਓ ਦੇਖ ਸਕਦੇ ਹੋ।

Published by:Amelia Punjabi
First published:

Tags: Family, Mobile phone, Relationships, Smartphone

ਅਗਲੀ ਖਬਰ