How to make thick curd at home: ਦਹੀਂ ਵਿੱਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਦਹੀਂ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਮੌਜੂਦ ਚੰਗੇ ਬੈਕਟੀਰੀਆ ਅੰਤੜੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਇਹ ਚੰਗੇ ਬੈਕਟੀਰੀਆ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦੇ ਹਨ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਚਮੜੀ ਵੀ ਸਿਹਤਮੰਦ ਰਹਿੰਦੀ ਹੈ ਅਤੇ ਵਾਲ ਵੀ ਸੁੰਦਰ ਬਣਦੇ ਹਨ। ਕੈਲਸ਼ੀਅਮ ਦੇ ਨਾਲ-ਨਾਲ ਦਹੀਂ 'ਚ ਪ੍ਰੋਟੀਨ ਦੀ ਵੀ ਚੰਗੀ ਮਾਤਰਾ ਪਾਈ ਜਾਂਦੀ ਹੈ।
ਸਿਹਤਮੰਦ ਸਰੀਰ ਲਈ ਦਹੀਂ ਦਾ ਸੇਵਨ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਗਰਮੀਆਂ ਦੇ ਮੌਸਮ ਵਿੱਚ ਤਾਂ ਇਸਦਾ ਰੋਜਾਨਾ ਸੇਵਨ ਕਰਨਾ ਹੋਰ ਵੀ ਜ਼ਰੂਰੀ ਮੰਨਿਆ ਜਾਂਦਾ ਹੈ। ਦਹੀਂ ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਂਦਾ ਹੈ, ਪਰ ਘਰ ਦਾ ਬਣਿਆ ਗਿਆ ਦਹੀਂ ਜ਼ਿਆਦਾ ਸਿਹਤਮੰਦ ਅਤੇ ਤਾਜ਼ਾ ਹੁੰਦਾ ਹੈ। ਅਕਸਰ ਹੀ ਸਾਡੇ ਕੋਲੋਂ ਘਰ ਵਿੱਚ ਬਾਜ਼ਾਰ ਵਰਗਾ ਮੋਟਾ ਦਹੀ ਨਹੀਂ ਬਣਦਾ। ਇਸ ਲਈ ਅਸੀਂ ਦਹੀਂ ਨੂੰ ਬਾਜ਼ਾਰ ਵਿੱਚੋਂ ਖ੍ਰੀਦਣ ਨੂੰ ਹੀ ਪਹਿਲ ਦਿੰਦੇ ਹਾਂ।
ਜੇਕਰ ਤੁਸੀਂ ਵੀ ਅਜਿਹੀ ਸਮੱਸਿਆ ਨਾਲ ਜੂਝ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਅਜਿਹੇ ਟਿਪਸ ਦੇ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਘਰ ਵਿੱਚ ਹੀ ਬਾਜ਼ਾਰ ਵਰਗਾ ਦਹੀ ਤਿਆਰ ਕਰ ਸਕਦੇ ਹੋ। ਜਾਗ ਲਗਾਉਣ ਦਾ ਸਹੀ ਢੰਗਸਭ ਤੋਂ ਪਹਿਲਾਂ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਠੰਡਾ ਕਰ ਲਓ। ਜਦੋਂ ਦੁੱਧ ਥੋੜਾ ਠੰਡਾ ਹੋ ਜਾਵੇ ਤਾਂ ਇਸ ਵਿਚ ਥੋੜ੍ਹਾ ਜਿਹਾ ਦਹੀਂ ਯਾਨੀ ਜਾਗ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਨੂੰ ਢੱਕ ਕੇ ਰਾਤ ਭਰ ਛੱਡ ਦਿਓ। ਦਹੀਂ ਜੰਮਣ ਤੋਂ ਬਾਅਦ ਸਵੇਰੇ ਇਸ ਨੂੰ ਇੱਕ ਘੰਟੇ ਲਈ ਫਰਿੱਜ ਵਿੱਚ ਰੱਖ ਦਿਓ।
ਮਾਈਕ੍ਰੋਵੇਵ ਓਵਨ 'ਚ ਇਸ ਤਰ੍ਹਾਂ ਬਣਾਓ ਦਹੀ ਜੇਕਰ ਤੁਸੀਂ ਘੱਟ ਸਮੇਂ 'ਚ ਦਹੀਂ ਜਮਾਉਂਣਾ ਚਾਹੁੰਦੇ ਹੋ ਤਾਂ ਤੁਸੀਂ ਮਾਈਕ੍ਰੋਵੇਵ ਓਵਨ ਦੀ ਵਰਤੋਂ ਵੀ ਕਰ ਸਕਦੇ ਹੋ। ਪਹਿਲਾਂ ਮਾਈਕ੍ਰੋਵੇਵ ਨੂੰ 180 ਡਿਗਰੀ 'ਤੇ ਦੋ ਮਿੰਟ ਲਈ ਪ੍ਰੀ-ਹੀਟ ਕਰੋ ਅਤੇ ਇਸਨੂੰ ਬੰਦ ਕਰ ਦਿਓ। ਹੁਣ ਕੋਸੇ ਦੁੱਧ 'ਚ ਜਾਗ ਪਾ ਕੇ ਉਸ ਭਾਂਡੇ ਨੂੰ ਢੱਕ ਕੇ ਮਾਈਕ੍ਰੋਵੇਵ 'ਚ ਰੱਖ ਦਿਓ। ਓਵਨ ਚਲਾਉਣ ਦੀ ਕੋਈ ਲੋੜ ਨਹੀਂ। ਤਿੰਨ ਤੋਂ ਚਾਰ ਘੰਟਿਆ ਵਿੱਚ ਦਹੀਂ ਜੰਮ ਕੇ ਤਿਆਰ ਹੋ ਜਾਵੇਗਾ।
ਦਹੀਂ ਜਮਾਉਣ ਲਈ ਕਰੋ ਮਿਰਚਾਂ ਦੀ ਵਰਤੋਂਦਹੀਂ ਜਮਾਉਣ ਲਈ ਮਿਰਚਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਦੁੱਧ ਨੂੰ ਉਬਾਲ ਕੇ ਠੰਡਾ ਹੋਣ ਦਿਓ। ਜਦੋਂ ਦੁੱਧ ਕੋਸਾ ਹੋ ਜਾਵੇ ਤਾਂ ਦੁੱਧ ਵਿਚ ਕੁਝ ਸੁੱਕੀਆਂ ਲਾਲ ਮਿਰਚਾਂ ਨੂੰ ਬਿਨਾਂ ਤੋੜੇ ਮਿਲਾ ਦਿਓ। ਅਸਲ ਵਿੱਚ, ਸੁੱਕੀਆਂ ਲਾਲ ਮਿਰਚਾਂ ਵਿੱਚ ਇੱਕ ਕਿਸਮ ਦਾ ਬੈਕਟੀਰੀਆ ਹੁੰਦਾ ਹੈ ਜਿਸਨੂੰ ਲੈਕਟੋਬੈਸਿਲੀ ਕਿਹਾ ਜਾਂਦਾ ਹੈ ਜੋ ਦੁੱਧ ਨੂੰ ਜਮਾਉਣ ਵਿੱਚ ਮਦਦ ਕਰਦਾ ਹੈ। ਤੁਸੀਂ ਇਸ ਤਰੀਕੇ ਨਾਲ ਦੁੱਧ ਤੋਂ ਥੋੜਾ ਜਿਹਾ ਦਹੀਂ ਬਣਾ ਕੇ ਅੱਗੋਂ ਇਸ ਦਹੀਂ ਦਾ ਜਾਗ ਵਰਤ ਕੇ ਹੋਰ ਦਹੀਂ ਬਣਾ ਸਕਦੇ ਹੋ।
ਮਿਲਕ ਪਾਊਡਰ ਦੀ ਵਰਤੋਂਸਭ ਤੋਂ ਪਹਿਲਾਂ ਦੁੱਧ ਨੂੰ ਉਬਾਲੋ ਅਤੇ ਥੋੜ੍ਹਾ ਠੰਡਾ ਕਰ ਲਓ। ਹੁਣ ਇੱਕ ਕਟੋਰੀ ਵਿੱਚ ਚਾਰ ਤੋਂ ਪੰਜ ਚੱਮਚ ਮਿਲਕ ਪਾਊਡਰ ਲੈ ਕੇ ਇਸ ਵਿੱਚ ਦਹੀਂ ਮਿਲਾਓ। ਇਸ ਨੂੰ ਦੋ ਭਾਂਡਿਆਂ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਲਾ ਲਓ। ਅਜਿਹਾ ਕਰਨ ਨਾਲ ਦਹੀਂ ਬਿਲਕੁਲ ਵੀ ਖੱਟਾ ਨਹੀਂ ਹੁੰਦਾ ਅਤੇ ਦਹੀਂ ਵਿੱਚ ਮੌਜੂਦ ਪਾਣੀ ਸੁੱਕ ਜਾਂਦਾ ਹੈ। ਇਸ ਨੂੰ ਕੱਪੜੇ ਨਾਲ ਢੱਕ ਕੇ ਰਾਤ ਭਰ ਲਈ ਛੱਡ ਦਿਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।