Watermelon Kulfi Recipe: ਰੁੱਤਾਂ ਦੇ ਬਦਲਣ ਨਾਲ ਕੱਪੜੇ ਪਹਿਨਣ ਤੋਂ ਲੈ ਕੇ ਖਾਣ ਪੀਣ ਤੱਕ ਦੀਆਂ ਚੀਜ਼ਾਂ ਬਦਲ ਜਾਂਦੀਆਂ ਹਨ। ਗਰਮੀ ਦੀ ਰੁੱਤ ਹੈ ਤਾਂ ਇਸ ਦੌਰਾਨ ਠੰਢੀਆਂ ਚੀਜ਼ਾਂ ਖਾਣ ਦਾ ਜ਼ਿਆਦਾ ਮਨ ਕਰਦਾ ਹੈ। ਗਰਮੀ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਵੀ ਕਰਦੇ ਹਨ। ਸਰੀਰ 'ਚ ਠੰਡਕ ਬਣਾਈ ਰੱਖਣ ਲਈ ਅਸੀਂ ਉਨ੍ਹਾਂ ਚੀਜ਼ਾਂ ਨੂੰ ਵੀ ਡਾਈਟ 'ਚ ਸ਼ਾਮਲ ਕਰਦੇ ਹਾਂ, ਜੋ ਸਾਡੇ ਸਰੀਰ ਨੂੰ ਠੰਡਾ ਅਤੇ ਤਰੋਤਾਜ਼ਾ ਬਣਾਉਂਦੀਆਂ ਹਨ। ਅਜਿਹੇ 'ਚ ਇਸ ਮੌਸਮ 'ਚ ਹਰ ਕੋਈ ਕੁਲਫੀ (Ice Cream) ਖਾਣਾ ਜ਼ਰੂਰ ਪਸੰਦ ਕਰਦਾ ਹੈ। ਕੁਲਫੀ ਨਾ ਸਿਰਫ ਸਾਨੂੰ ਝੁਲਸਦੀ ਗਰਮੀ ਤੋਂ ਤੁਰੰਤ ਰਾਹਤ ਦਿੰਦੀ ਹੈ, ਬਲਕਿ ਇਹ ਹਰ ਉਮਰ ਦੇ ਲੋਕਾਂ ਵੱਲੋਂ ਪਸੰਦ ਵੀ ਕੀਤੀ ਜਾਂਦੀ ਹੈ।
ਅਜਿਹੇ 'ਚ ਜੇਕਰ ਤਰਬੂਜ (watermelon) ਤੋਂ ਬਣੀ ਕੁਲਫੀ ਦੀ ਗੱਲ ਕਰੀਏ ਤਾਂ ਖਾਸ ਤੌਰ 'ਤੇ ਬੱਚੇ ਇਸ ਨੂੰ ਕਾਫੀ ਪਸੰਦ ਕਰਦੇ ਹਨ। ਤਰਬੂਜ ਸੁਆਦ 'ਚ ਠੰਡਾ ਹੁੰਦਾ ਹੈ ਅਤੇ ਇਸ ਮੌਸਮ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਇੰਨਾ ਹੀ ਨਹੀਂ ਇਹ ਗਰਮੀਆਂ 'ਚ ਸਰੀਰ ਨੂੰ ਠੰਡਾ ਅਤੇ ਹਾਈਡ੍ਰੇਟ ਰੱਖਣ ਦਾ ਵੀ ਕੰਮ ਕਰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਘਰ 'ਚ ਕੁਝ ਖਾਸ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਤਰਬੂਜ ਤੋਂ ਬਣੀ ਕੁਲਫੀ ਨੂੰ ਜ਼ਰੂਰ ਟ੍ਰਾਈ ਕਰੋ। ਇਸ ਨੂੰ ਬਣਾਉਣਾ ਆਸਾਨ ਹੈ ਅਤੇ ਮਿਹਨਤ ਵੀ ਘੱਟ ਲੱਗਦੀ ਹੈ, ਤਾਂ ਆਓ, ਜਾਣਦੇ ਹਾਂ ਤਰਬੂਜ ਦੀ ਕੁਲਫੀ ਕਿਵੇਂ ਬਣਦੀ ਹੈ।
ਤਰਬੂਜ ਦੀ ਕੁਲਫੀ ਬਣਾਉਣ ਲਈ ਸਮੱਗਰੀ
ਤਰਬੂਜ - 1 ਕੱਪ ਕੱਟਿਆ ਹੋਇਆ
ਖੰਡ - ਸੁਆਦ ਅਨੁਸਾਰ
ਨਿੰਬੂ ਦਾ ਰਸ - 3 ਚਮਚ
ਕੁਲਫੀ ਮੋਲਡ - 2 ਤੋਂ 3
ਤਰਬੂਜ ਦੀ ਕੁਲਫੀ ਬਣਾਉਣ ਦੀ ਵਿਧੀ
ਤਰਬੂਜ ਦੀ ਕੁਲਫੀ ਬਣਾਉਣ ਲਈ ਸਭ ਤੋਂ ਪਹਿਲਾਂ ਤਰਬੂਜ ਨੂੰ ਕੱਟ ਲਓ ਅਤੇ ਉਸ ਦੇ ਸਾਰੇ ਬੀਜ ਕੱਢ ਲਓ। ਹੁਣ ਸਾਰੇ ਬੀਜ ਕੱਢਣ ਤੋਂ ਬਾਅਦ ਇਸ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ। ਹੁਣ ਇਨ੍ਹਾਂ ਛੋਟੇ-ਛੋਟੇ ਟੁਕੜਿਆਂ ਨੂੰ ਮਿਕਸਰ ਜਾਰ 'ਚ ਪਾਓ ਅਤੇ ਸੁਆਦ ਮੁਤਾਬਕ ਚੀਨੀ ਪਾ ਕੇ ਮਿਸ਼ਰਣ ਦੀ ਗਾੜ੍ਹੀ ਸਮੂਦੀ ਬਣਾਓ । ਇਹ ਮਿਸ਼ਰਣ ਜਿੰਨਾ ਗਾੜ੍ਹਾ ਹੋਵੇਗਾ, ਓਨਾ ਹੀ ਸੁਆਦ ਹੋਵੇਗਾ। ਹੁਣ ਤੁਸੀਂ ਚਾਹੋ ਤਾਂ ਇਸ ਨੂੰ ਫਿਲਟਰ ਵੀ ਕਰ ਸਕਦੇ ਹੋ ਜਾਂ ਪਲਪ ਰੱਖ ਸਕਦੇ ਹੋ। ਦੋਵੇਂ ਵੱਖ-ਵੱਖ ਟੈਕਸਟ ਦੇ ਬਣਗੇ ।
ਹੁਣ ਇਸ ਤਰਬੂਜ ਦੀ ਇਸ ਸਮੂਦੀ 'ਚ 3 ਚਮਚ ਨਿੰਬੂ ਦਾ ਰਸ ਮਿਲਾਓ ਅਤੇ ਕੁਝ ਸਮੇਂ ਲਈ ਇਸ ਤਰ੍ਹਾਂ ਹੀ ਰਹਿਣ ਦਿਓ। ਤਿਆਰ ਸਮੂਦੀ ਨੂੰ ਕੁਲਫੀ ਦੇ ਮੋਲਡ ਵਿੱਚ ਪਾਓ ਅਤੇ ਇਸ ਨੂੰ 3 ਤੋਂ 4 ਘੰਟੇ ਜਾਂ ਰਾਤ ਭਰ ਲਈ ਫ੍ਰੀਜ਼ਰ ਵਿੱਚ ਸੈੱਟ ਹੋਣ ਲਈ ਛੱਡ ਦਿਓ। ਦੂਜੇ ਦਿਨ ਜਦੋਂ ਵੀ ਸਰਵ ਕਰਨਾ ਹੋਵੇ ਤਾਂ ਕੁਲਫੀ ਦੇ ਮੋਲਡ ਨੂੰ ਫ੍ਰੀਜ਼ਰ ਤੋਂ ਕੱਢ ਕੇ ਠੰਡਾ ਸਰਵ ਕਰੋ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।