ਕੋਰੋਨਾ ਕਰਕੇ Post Office ਹੋਇਆ High Tech, PPF ਸਮੇਤ ਇਨ੍ਹਾਂ ਸਕੀਮਾਂ ਦਾ Online ਹੋਵੇਗਾ ਭੁਗਤਾਨ

ਜੇਕਰ ਤੁਹਾਨੂੰ ਡਾਕਘਰ ਦੁਆਰਾ ਚਲਾਈ ਜਾਂਦੀ ਪਬਲਿਕ ਪ੍ਰੋਵੀਡੈਂਟ ਫੰਡ (PPF), ਆਵਰਤੀ ਡਿਪਾਜ਼ਿਟ (RD), ਸੁਕੰਨਿਆ ਸਮ੍ਰਿਧੀ ਯੋਜਨਾ (SSY) ਵਰਗੀਆਂ ਕਈ ਸਕੀਮਾਂ ਦੀ ਮਹੀਨਾਵਾਰ ਕਿਸ਼ਤ ਦਾ ਭੁਗਤਾਨ ਕਰਨਾ ਹੈ, ਤਾਂ ਤੁਹਾਨੂੰ ਡਾਕਘਰ ਜਾਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਇਨ੍ਹਾਂ ਸਾਰੀਆਂ ਸਕੀਮਾਂ ਦੀ ਕਿਸ਼ਤ ਆਨਲਾਈਨ ਜਮ੍ਹਾ ਕਰਵਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਨ੍ਹਾਂ ਸਭ ਦੀ ਆਨਲਾਈਨ ਪੇਮੈਂਟ ਕਰਨ ਬਾਰੇ ਦੱਸਾਂਗੇ।

ਕੋਰੋਨਾ ਕਰਕੇ Post Office ਹੋਇਆ High Tech, PPF ਸਮੇਤ ਇਨ੍ਹਾਂ ਸਕੀਮਾਂ ਦਾ Online ਹੋਵੇਗਾ ਭੁਗਤਾਨ

  • Share this:
ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਦੇਸ਼ ਵਿੱਚ ਪਾਬੰਦੀਆਂ ਦਾ ਦੌਰ ਵਾਪਿਸ ਆ ਰਿਹਾ ਹੈ। ਕੋਰੋਨਾ ਦੇ ਨਵੇਂ ਵੇਰੀਐਂਟ ਕਾਰਨ ਲੋਕਾਂ ਵਿੱਚ ਡਰ ਵਧਦਾ ਜਾ ਰਿਹਾ ਹੈ। ਹੌਲੀ-ਹੌਲੀ ਪਾਬੰਦੀਆਂ ਵਧ ਰਹੀਆਂ ਹਨ। ਜੇ ਦੇਸ਼ ਵਿੱਚ ਅਜਿਹੇ ਹਾਲਾਤ ਰਹੇ ਤਾਂ ਮੁੜ ਤੋਂ ਲੋਕਡਾਊਨ ਵਰਗੀ ਸਥਿਤੀ ਬਣ ਜਾਵੇਗੀ। ਇਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ, ਕੋਰੋਨਾ ਦੇ ਵਧਦੇ ਸੰਕਰਮਣ ਦੇ ਵਿਚਕਾਰ ਜਨਤਕ ਥਾਵਾਂ 'ਤੇ ਜਾਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਹੈ। ਇਨ੍ਹਾਂ ਹਾਲਾਤਾਂ ਵਿੱਚ ਜਿੱਥੋਂ ਤੱਕ ਹੋ ਸਕੇ ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਜੇਕਰ ਤੁਹਾਨੂੰ ਡਾਕਘਰ ਦੁਆਰਾ ਚਲਾਈ ਜਾਂਦੀ ਪਬਲਿਕ ਪ੍ਰੋਵੀਡੈਂਟ ਫੰਡ (PPF), ਆਵਰਤੀ ਡਿਪਾਜ਼ਿਟ (RD), ਸੁਕੰਨਿਆ ਸਮ੍ਰਿਧੀ ਯੋਜਨਾ (SSY) ਵਰਗੀਆਂ ਕਈ ਸਕੀਮਾਂ ਦੀ ਮਹੀਨਾਵਾਰ ਕਿਸ਼ਤ ਦਾ ਭੁਗਤਾਨ ਕਰਨਾ ਹੈ, ਤਾਂ ਤੁਹਾਨੂੰ ਡਾਕਘਰ ਜਾਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਇਨ੍ਹਾਂ ਸਾਰੀਆਂ ਸਕੀਮਾਂ ਦੀ ਕਿਸ਼ਤ ਆਨਲਾਈਨ ਜਮ੍ਹਾ ਕਰਵਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਨ੍ਹਾਂ ਸਭ ਦੀ ਆਨਲਾਈਨ ਪੇਮੈਂਟ ਕਰਨ ਬਾਰੇ ਦੱਸਾਂਗੇ।

  • ਜੇਕਰ ਤੁਹਾਡੇ ਕੋਲ ਇੰਡੀਆ ਪੋਸਟ ਪੇਮੈਂਟ ਬੈਂਕ ਦੀ IPPB ਮੋਬਾਈਲ ਬੈਂਕਿੰਗ ਐਪ ਨਹੀਂ ਹੈ, ਤਾਂ ਸਭ ਤੋਂ ਪਹਿਲਾਂ ਇਸ ਨੂੰ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰੋ।

  • ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ, ਤੁਹਾਨੂੰ ਆਪਣਾ ਅਕਾਉਂਟ ਐਪ ਵਿੱਚ ਬਣਾਉਣਾ ਹੋਵੇਗਾ।

  • ਹੁਣ ਆਪਣੇ ਬੈਂਕ ਖਾਤੇ ਤੋਂ IPPB ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰੋ। ਤੁਸੀਂ ਕਿਸੇ ਵੀ ਬੈਂਕ ਖਾਤੇ ਤੋਂ ਇਸ ਵਿੱਚ ਪੈਸੇ ਟ੍ਰਾਂਸਫਰ ਕਰ ਸਕਦੇ ਹੋ।

  • ਇਸ ਤੋਂ ਬਾਅਦ ਤੁਹਾਨੂੰ ਉਤਪਾਦ ਦੀ ਚੋਣ ਕਰਨੀ ਪਵੇਗੀ। ਇਸ ਦਾ ਮਤਲਬ ਹੈ ਕਿ ਜਿਸ ਪਲਾਨ ਲਈ ਤੁਸੀਂ ਕਿਸ਼ਤ ਜਮ੍ਹਾ ਕਰਨਾ ਚਾਹੁੰਦੇ ਹੋ, ਉਸ ਪਲਾਨ ਨੂੰ PPF, SSY ਅਤੇ RD ਵਿੱਚੋਂ ਚੁਣੋ।

  • ਹੁਣ ਤੁਸੀਂ ਪੈਸੇ ਭਰਨ ਲਈ ਜੋ ਵੀ ਸਕੀਮ ਚੁਣੀ ਹੈ ਉਸ ਵਿੱਚ ਅੱਗੇ ਪ੍ਰੋਸੀਡ ਕਰੋ। ਇਸ ਦੇ ਲਈ, ਤੁਹਾਨੂੰ ਯੋਜਨਾ ਨਾਲ ਸਬੰਧਤ ਖਾਤਾ ਨੰਬਰ ਅਤੇ ਗਾਹਕ ਆਈਡੀ ਦਰਜ ਕਰਨ ਲਈ ਕਿਹਾ ਜਾਵੇਗਾ।

  • ਇਸ ਤੋਂ ਬਾਅਦ ਤੁਹਾਨੂੰ ਇਹ ਚੁਣਨਾ ਹੋਵੇਗਾ ਕਿ ਤੁਸੀਂ ਕਿੰਨੇ ਪੈਸੇ ਦਾ ਭੁਗਤਾਨ ਕਰਨਾ ਚਾਹੁੰਦੇ ਹੋ। ਰਕਮ ਦਾਖਲ ਕਰਨ ਤੋਂ ਬਾਅਦ, PAY ਦੇ ਵਿਕਲਪ 'ਤੇ ਕਲਿੱਕ ਕਰੋ।

Published by:Amelia Punjabi
First published: