ਰਿਸ਼ਤਿਆਂ ਵਿੱਚ ਕਦੇ-ਕਦੇ ਝਗੜਾ ਹੋਣਾ ਆਮ ਗੱਲ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਛੋਟੇ-ਛੋਟੇ ਝਗੜੇ ਪਿਆਰ ਨੂੰ ਹੋਰ ਵੀ ਗੂੜ੍ਹਾ ਕਰ ਦਿੰਦੇ ਹਨ। ਪਰ ਕਈ ਵਾਰ ਖੁਦ ਵਿੱਚ ਹੀ ਕੁੱਝ ਗੱਲਾਂ ਸੁਧਾਰਨ ਨਾਲ ਅਸੀਂ ਆਪਸੀ ਗਲਤਫਹਿਮੀਆਂ ਦੂਰ ਕਰ ਸਕਦੇ ਹਾਂ, ਤਾਂ ਜੋ ਇਸ ਨਾਲ ਰਿਸ਼ਤਾ ਪ੍ਰਭਾਵਿਤ ਨਾ ਹੋਵੇ। ਛੋਟੀਆਂ-ਛੋਟੀਆਂ ਗੱਲਾਂ 'ਤੇ ਬਹਿਸ ਕਰਨਾ ਅਤੇ ਇੱਕ ਦੂਜੇ 'ਤੇ ਗੁੱਸੇ ਹੋ ਜਾਣਾ ਆਮ ਗੱਲ ਹੈ, ਪਰ ਜੋ ਰਿਸ਼ਤੇ ਨੂੰ ਵਿਗਾੜਦਾ ਹੈ ਉਹ ਹੈ ਆਪਸੀ ਸੰਚਾਰ ਵਿੱਚ ਸਹੀ ਪ੍ਰੇਰਣਾ ਦੀ ਘਾਟ।
ਇਹ ਤੁਹਾਡੇ ਸਾਥੀ ਨੂੰ ਮਹਿਸੂਸ ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ। ਇਹ ਤੁਹਾਡੇ ਅਤੇ ਤੁਹਾਡੇ ਅਜ਼ੀਜ਼ ਦੇ ਰਿਸ਼ਤੇ ਵਿਚਕਾਰ ਇੱਕ ਬਹੁਤ ਵੱਡਾ ਅੰਤਰ ਵੀ ਬਣਾ ਸਕਦੀ ਹੈ। ਜੇ ਤੁਸੀਂ ਆਪਣੇ ਸਾਥੀ ਨਾਲ ਚੀਜ਼ਾਂ ਨੂੰ ਸੁਲਝਾਉਣਾ ਚਾਹੁੰਦੇ ਹੋ ਪਰ ਇਸ ਬਾਰੇ ਤੁਹਾਨੂੰ ਪਤਾ ਨਹੀਂ ਹੈ ਕਿ ਇਹ ਕਿਵੇਂ ਕਰਨਾ ਹੈ, ਤਾਂ ਹੇਠ ਲਿਖੇ ਸੁਝਾਅ ਤੁਹਾਡੇ ਕੰਮ ਆ ਸਕਦੇ ਹਨ :
ਆਪਣੇ ਸਾਥੀ ਨੂੰ "ਸਪੈਸ਼ਲ" ਮਹਿਸੂਸ ਕਰਵਾਓ : ਜਦੋਂ ਤੁਸੀਂ ਆਪਣੇ ਸਾਥੀ ਨਾਲ ਲੜਦੇ ਹੋ, ਤਾਂ ਉਨ੍ਹਾਂ ਨੂੰ ਅਕਸਰ ਇੰਝ ਮਹਿਸੂਸ ਹੁੰਦਾ ਹੈ ਕਿ ਤੁਹਾਡੀ ਲਾਈਫ ਵਿੱਚ ਉਨ੍ਹਾਂ ਦੇ ਕੋਈ ਮਾਇਨੇ ਹੀ ਨਹੀਂ ਹਨ। ਅਜਿਹੇ ਹਾਲਾਤ ਵਿੱਚ ਆਪਣੇ ਸਾਥੀ ਨੂੰ ਮਨਾਉਣ ਲਈ ਤੁਸੀਂ ਬਸ ਆਪਣੇ ਦਿਲ ਦੀਆਂ ਭਾਵਨਾਵਾਂ ਉਨ੍ਹਾਂ ਅੱਗੇ ਰੱਖਣੀਆਂ ਹਨ ਤੇ ਉਨ੍ਹਾਂ ਨੂੰ ਦੱਸਣਾ ਹੈ ਕਿ ਉਹ ਤੁਹਾਡੇ ਲਈ ਕਿੰਨਾ ਸਪੈਸ਼ਲ ਹੈ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦਾ ਪਸੰਦੀਦਾ ਫੁੱਲ ਵੀ ਦੇ ਸਕਦੇ ਹੋ। ਉਨ੍ਹਾਂ ਲਈ ਕੁਝ ਰੋਮਾਂਟਿਕ ਪਲਾਨ ਬਣਾ ਸਕਦੇ ਹੋ। ਉਨ੍ਹਾਂ ਦਾ ਮਨਪਸੰਦ ਭੋਜਨ ਬਣਾਉਣ ਤੋਂ ਲੈ ਕੇ ਉਨ੍ਹਾਂ ਨੂੰ ਲੰਬੀ ਡਰਾਈਵ 'ਤੇ ਲਿਜਾਣ ਤੱਕ ਇਹ ਕੁਝ ਵੀ ਹੋ ਸਕਦਾ ਹੈ।
ਆਪਣੇ ਸਾਥੀ ਨਾਲ ਕੁਆਲਿਟੀ ਟਾਈਮ ਬਿਤਾਓ : ਸਮਾਂ ਸਭ ਕੁਝ ਠੀਕ ਕਰ ਦਿੰਦਾ ਹੈ। ਜੇਕਰ ਤੁਸੀਂ ਆਪਣੇ ਨਾਰਾਜ਼ ਸਾਥੀ ਨੂੰ ਮਨਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਸਮਾਂ ਦਿਓ। ਉਨ੍ਹਾਂ ਨੂੰ ਸੈਰ-ਸਪਾਟੇ 'ਤੇ ਲੈ ਜਾਓ ਜਾਂ ਉਨ੍ਹਾਂ ਨਾਲ ਪੂਰਾ ਦਿਨ ਬਿਤਾਓ। ਉਨ੍ਹਾਂ ਦੀਆਂ ਸਮੱਸਿਆਵਾਂ ਸੁਣੋ ਅਤੇ ਮਿਲ ਕੇ ਹੱਲ ਕਰੋ। ਕੋਈ ਵੀ ਫੈਂਸੀ ਤੋਹਫ਼ੇ ਤੁਹਾਡੇ ਦੁਆਰਾ ਇਕੱਠੇ ਬਿਤਾਏ ਗਏ ਕੁਆਲਿਟੀ ਟਾਈਮ ਤੋਂ ਕੀਮਤੀ ਨਹੀਂ ਹੋ ਸਕਦੇ ਹਨ।
ਉਨ੍ਹਾਂ ਨੂੰ ਸਰਪ੍ਰਾਈਜ਼ ਦਿਓ : ਸਰਪ੍ਰਾਈਜ਼ ਤਾਂ ਹਰੇਕ ਨੂੰ ਪਸੰਦ ਹੁੰਦਾ ਹੈ। ਜੇਕਰ ਤੁਹਾਡਾ ਪਾਰਟਨਰ ਸੋਚਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹੋ, ਤਾਂ ਉਨ੍ਹਾਂ ਨੂੰ ਤੋਹਫ਼ਾ ਦੇ ਕੇ ਹੈਰਾਨ ਕਰ ਦਿਓ। ਉਹ ਤੁਹਾਡੇ ਯਤਨਾਂ ਦੀ ਜ਼ਰੂਰ ਸ਼ਲਾਘਾ ਕਰਨਗੇ ਅਤੇ ਉਨ੍ਹਾਂ ਦਾ ਗੁੱਸਾ ਜਲਦੀ ਦੂਰ ਹੋ ਜਾਵੇਗਾ। ਤੋਹਫ਼ਾ ਮਹਿੰਗਾ ਹੋਵੇ, ਇਹ ਜ਼ਰੂਰੀ ਨਹੀਂ ਹੈ। ਸਰਪ੍ਰਾਈਜ਼ ਵਜੋਂ ਤੁਸੀਂ ਉਨ੍ਹਾਂ ਨੂੰ ਕੋਈ ਵੀ ਚੀਜ਼ ਗਿਫਟ ਕਰ ਸਕਦੇ ਹੋ, ਜੋ ਉਨ੍ਹਾਂ ਨੂੰ ਪਸੰਦ ਹੋਵੇ।
ਆਪਣੇ ਸਾਥੀ ਨੂੰ "ਸਪੇਸ" ਦਿਓ : ਭਾਵੇਂ ਤੁਸੀਂ ਇੱਕ ਦੂਜੇ ਦੀ ਕੰਪਨੀ ਦਾ ਆਨੰਦ ਮਾਣਦੇ ਹੋ ਪਰ ਯਾਦ ਰੱਖੋ ਕਿ ਹਰੇਕ ਦੀ ਨਿੱਜੀ ਜ਼ਿੰਦਗੀ ਹੁੰਦੀ ਹੈ ਤੇ ਹਰੇਕ ਨੂੰ ਆਪਣੇ "ਸਪੇਸ" ਦੀ ਲੋੜ ਹੁੰਦੀ ਹੈ। ਹਰ ਸਮੇਂ ਆਪਣੇ ਸਾਥੀ ਦੇ ਨਾਲ ਰਹਿਣ ਨਾਲ ਕਈ ਵਾਰ ਉਹ ਚਿੜਚਿੜਾ ਮਹਿਸੂਸ ਕਰ ਸਕਦੇ ਹਨ। ਉਹਨਾਂ ਨੂੰ ਸ਼ਾਂਤ ਹੋਣ ਲਈ ਥੋੜਾ ਸਮਾਂ ਦਿਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Love life, Partner, Relationships