WhatsApp Tricks: ਅੱਜ ਲਗਭਗ ਹਰ ਵਿਅਕਤੀ ਆਪਣੇ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਜੁੜਿਆ ਰਹਿਣ ਲਈ WhatsApp ਦੀ ਵਰਤੋਂ ਕਰਦਾ ਹੈ। ਅੱਜ ਤਾਂ ਬਹੁਤ ਸਾਰੇ ਕਾਰੋਬਾਰ ਵੀ WhatsApp 'ਤੇ ਚਲਾਏ ਜਾ ਰਹੇ ਹਨ। ਕੰਪਨੀ ਵੀ ਆਪਣੇ ਗਾਹਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਨਵੇਂ ਨਵੇਂ ਅਪਡੇਟ ਕਰਦੀ ਰਹਿੰਦੀ ਹੈ। ਕੁੱਝ ਸਮਾਂ ਪਹਿਲਾਂ ਕੰਪਨੀ ਵੱਲੋਂ Delete For Everyone ਨਾਮ ਦਾ ਇੱਕ ਫ਼ੀਚਰ ਦਿੱਤਾ ਗਿਆ ਸੀ ਜਿਸ ਵਿੱਚ ਕਿਸੇ ਵੀ ਮੈਸੇਜ ਨੂੰ ਜੇਕਰ ਪ੍ਰਾਪਤ ਕਰਨ ਵਾਲਾ ਨਹੀਂ ਪੜ੍ਹਦਾ ਤਾਂ ਤੁਸੀਂ 2 ਦਿਨ ਅਤੇ 12 ਘੰਟਿਆਂ ਵਿੱਚ ਇਸਨੂੰ ਡਿਲੀਟ ਕਰ ਸਕਦੇ ਹੋ।
ਅਸੀਂ ਕਈ ਵਾਰ ਅਜਿਹੇ ਮੈਸੇਜ ਦੇਖਦੇ ਹਾਂ ਜੋ ਸਾਨੂੰ ਪ੍ਰਾਪਤ ਹੁੰਦੇ ਹਨ ਪਰ ਫਟਾਫਟ ਡਿਲੀਟ ਕਰ ਦਿੱਤੇ ਜਾਂਦੇ ਹਨ। ਇਹਨਾਂ ਨਾਲ ਸਾਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਜਦੋਂ ਅਸੀਂ ਕਿਸੇ ਖਾਸ ਵਿਅਕਤੀ ਵੱਲੋਂ ਅਜਿਹਾ ਮੈਸੇਜ ਦੇਖਦੇ ਹਾਂ ਜੋ ਡਿਲੀਟ ਕੀਤਾ ਹੈ ਤਾਂ ਸਾਨੂੰ ਜਾਨਣ ਦੀ ਇੱਛਾ ਹੁੰਦੀ ਹੈ ਕਿ ਇਸ ਵਿੱਚ ਕੀ ਲਿਖਿਆ ਹੋਵੇਗਾ। WhatsApp ਦੇ ਕੋਲ ਆਪਣਾ ਕੋਈ ਤਰੀਕਾ ਇਸਨੂੰ ਵਾਪਸ ਪੜ੍ਹਨ ਦਾ ਨਹੀਂ ਹੈ ਪਰ ਕੁੱਝ ਟ੍ਰਿਕਸ ਨੂੰ ਅਪਣਾ ਕੇ ਅਸੀਂ ਡਿਲੀਟ ਮੈਸੇਜ ਵੀ ਪੜ੍ਹ ਸਕਦੇ ਹਾਂ।
ਹਾਂ! ਇਸ ਵਿੱਚ ਥੋੜ੍ਹੀ ਸਿਰਖਪਾਈ ਜ਼ਰੂਰ ਹੈ। ਪਰ ਜੇਕਰ ਤੁਸੀਂ ਉਹ ਤਰੀਕੇ ਜਾਨਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਥੇ ਦੱਸਦੇ ਹਾਂ ਕਿ ਕਿਵੇਂ ਡਿਲੀਟ ਹੋਏ ਮੈਸੇਜ ਨੂੰ ਪੜ੍ਹਨਾ ਹੈ। ਇਸ ਦੇ ਦੋ ਤਰੀਕੇ ਹਨ। ਪਹਿਲਾ ਇਹ ਹੈ ਕਿ ਤੁਸੀਂ WhatsApp Chat ਦਾ ਬੈਕਅੱਪ ਅਤੇ ਦੂਸਰਾ ਤਰੀਕਾ ਹੈ Notification History
WhatsApp Chat Backup Method:
1) WhatsApp ਸੈਟਿੰਗਾਂ 'ਤੇ ਜਾਓ। ਫਿਰ ਇੱਥੋਂ ਚੈਟ ਚੁਣੋ। ਇਸ ਤੋਂ ਬਾਅਦ ਤੁਹਾਨੂੰ ਚੈਟ ਬੈਕਅੱਪ ਦਾ ਵਿਕਲਪ ਮਿਲੇਗਾ।
2) ਇੱਥੇ ਪੁਰਾਣਾ ਬੈਕਅੱਪ ਲੱਭੋ ਜਿਸ ਵਿੱਚ ਡਿਲੀਟ ਕੀਤੇ ਮੈਸੇਜ ਸ਼ਾਮਲ ਹਨ।
Notification History Method: ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਈਏ ਕਿ ਇਹ ਤਰੀਕਾ ਸਿਰਫ ਐਂਡਰਾਇਡ 11 'ਤੇ ਹੀ ਕੰਮ ਕਰਦਾ ਹੈ।
1) ਇਸ ਦੇ ਤੁਸੀਂ ਸਭ ਤੋਂ ਪਹਿਲਾਂ ਡਿਵਾਈਸ ਦੀ 'Settings' 'ਤੇ ਜਾਓ।
2) ਹੁਣ ਹੇਠਾਂ ਸਕ੍ਰੋਲ ਕਰੋ ਅਤੇ 'Apps & Notifications' 'ਤੇ ਟੈਪ ਕਰੋ।
3) 'Notifications' ਦੀ ਚੋਣ ਕਰੋ।
4) 'Notification History' 'ਤੇ ਟੈਪ ਕਰੋ।
5) 'Use Notification History' ਦੇ ਅਗਲੇ ਬਟਨ ਨੂੰ ਟੌਗਲ ਕਰੋ।
6) Notification History ਚਾਲੂ ਹੋਣ ਤੋਂ ਬਾਅਦ, ਤੁਸੀਂ ਡਿਲੀਟ ਕੀਤੇ ਵਟਸਐਪ ਮੈਸੇਜ ਦੇ Notification ਦੇਖ ਸਕੋਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Tech News, WhatsApp Features