Home /News /lifestyle /

ਜਾਣੋ ਹੋਮ ਲੋਨ ਦੀ EMI ਘਟਾਉਣ ਦੇ ਆਸਾਨ ਤਰੀਕੇ, ਜੇਬ 'ਤੇ ਨਹੀਂ ਪਵੇਗਾ ਬੋਝ

ਜਾਣੋ ਹੋਮ ਲੋਨ ਦੀ EMI ਘਟਾਉਣ ਦੇ ਆਸਾਨ ਤਰੀਕੇ, ਜੇਬ 'ਤੇ ਨਹੀਂ ਪਵੇਗਾ ਬੋਝ

ਹਾਲ ਹੀ ਵਿੱਚ ਕਈ ਬੈਂਕਾਂ ਨੇ ਹੋਮ ਲੋਨ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਹੈ। ਬੈਲੇਂਸ ਟ੍ਰਾਂਸਫਰ 'ਤੇ ਵੀ ਦਰਾਂ ਘਟਾਈਆਂ ਗਈਆਂ ਹਨ। ਪਰ ਫਿਰ ਵੀ ਜੇਕਰ ਤੁਸੀਂ ਹੋਮ ਲੋਨ 'ਤੇ ਜ਼ਿਆਦਾ ਵਿਆਜ ਵੀ ਦੇ ਰਹੇ ਹੋ, ਤਾਂ ਬੈਲੇਂਸ ਟ੍ਰਾਂਸਫਰ ਸਹੂਲਤ ਦੀ ਚੋਣ ਕਰਕੇ, ਤੁਸੀਂ ਈਐਮਆਈ ਬੋਝ ਨੂੰ ਘਟਾ ਸਕਦੇ ਹੋ।

ਹੋਰ ਪੜ੍ਹੋ ...
  • Share this:

ਚੰਗੇ ਤੇ ਵਧੀਆ ਘਰ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਸੱਚ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਘਰ ਬਣਾਉਣਾ ਆਸਾਨ ਨਹੀਂ ਹੈ। ਹਾਲਾਂਕਿ ਘਰ ਬਣਾਉਣ ਲਈ ਕਈ ਜ਼ਿਆਦਾਤਰ ਬੈਂਕ ਹੋਮ ਲੋਨ ਮੁਹੱਈਆ ਕਰਵਾ ਰਹੇ ਹਨ। ਪਰ ਬੈਂਕ ਤੋਂ ਲਏ ਗਏ ਲੋਨ 'ਤੇ ਵਿਆਜ ਦਰ ਕਿੰਨੀ ਹੈ ਇਹ ਦੇਖਣਾ ਜ਼ਰੂਰੀ ਹੁੰਦਾ ਹੈ।

ਹਾਲ ਹੀ ਵਿੱਚ ਕਈ ਬੈਂਕਾਂ ਨੇ ਹੋਮ ਲੋਨ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਹੈ। ਬੈਲੇਂਸ ਟ੍ਰਾਂਸਫਰ 'ਤੇ ਵੀ ਦਰਾਂ ਘਟਾਈਆਂ ਗਈਆਂ ਹਨ। ਪਰ ਫਿਰ ਵੀ ਜੇਕਰ ਤੁਸੀਂ ਹੋਮ ਲੋਨ 'ਤੇ ਜ਼ਿਆਦਾ ਵਿਆਜ ਵੀ ਦੇ ਰਹੇ ਹੋ, ਤਾਂ ਬੈਲੇਂਸ ਟ੍ਰਾਂਸਫਰ ਸਹੂਲਤ ਦੀ ਚੋਣ ਕਰਕੇ, ਤੁਸੀਂ ਈਐਮਆਈ ਬੋਝ ਨੂੰ ਘਟਾ ਸਕਦੇ ਹੋ।

ਇਸ ਲਈ ਜੇਕਰ ਤੁਹਾਡਾ ਬੈਂਕ ਹੋਮ ਲੋਨ 'ਤੇ ਜ਼ਿਆਦਾ ਵਿਆਜ ਲੈ ਰਿਹਾ ਹੈ, ਤਾਂ ਤੁਹਾਡੇ ਕੋਲ ਕੋਈ ਹੋਰ ਬੈਂਕ ਚੁਣਨ ਦਾ ਵਿਕਲਪ ਹੈ। ਇਸ ਸਥਿਤੀ ਵਿੱਚ, ਤੁਸੀਂ ਆਪਣਾ ਹੋਮ ਲੋਨ ਟ੍ਰਾਂਸਫਰ ਕਰਵਾ ਸਕਦੇ ਹੋ। ਮਾਹਿਰਾਂ ਦੀ ਮੰਨੀਏ ਤਾਂ ਇਸ ਵਿਕਲਪ ਨੂੰ ਚੁਣ ਕੇ, ਨਾ ਸਿਰਫ਼ ਈਐਮਆਈ ਦੇ ਬੋਝ ਨੂੰ ਘਟਾਇਆ ਜਾ ਸਕਦਾ ਹੈ ਬਲਕਿ ਮੁੜ ਅਦਾਇਗੀ ਦੀ ਮਿਆਦ ਵੀ ਵਧਾਈ ਜਾ ਸਕਦੀ ਹੈ।

ਇਸ ਤਰ੍ਹਾਂ ਹੋ ਸਕਦੀ ਹੈ ਬੱਚਤ : ਹੋਮ ਲੋਨ ਲੈਣ ਤੋਂ ਪਹਿਲਾਂ ਵੱਖਰੇ-ਵੱਖਰੇ ਬੈਂਕਾਂ ਤੋਂ ਵਿਆਜ ਦਰ ਪਤਾ ਕਰ ਲੈਣੀ ਚਾਹੀਦੀ ਹੈ। ਮੰਨ ਲਓ ਜੇਕਰ ਤੁਹਾਡਾ 12.5 ਲੱਖ ਰੁਪਏ ਦਾ ਹੋਮ ਲੋਨ ਬਕਾਇਆ ਹੈ, ਜਿਸ ਦੀ ਮੁੜ ਅਦਾਇਗੀ ਦੀ ਮਿਆਦ 20 ਸਾਲਾਂ ਦੀ ਹੈ ਅਤੇ ਮੌਜੂਦਾ ਬੈਂਕ ਤੁਹਾਡੇ ਤੋਂ 6.70 ਫੀਸਦੀ ਦੀ ਦਰ ਨਾਲ ਵਿਆਜ ਵਸੂਲ ਰਿਹਾ ਹੈ ਤਾਂ ਇਸ ਮੁਤਾਬਕ, ਤੁਹਾਡੀ ਈਐਮਆਈ ਹਰ ਮਹੀਨੇ 9,467 ਰੁਪਏ ਬਣਦੀ ਹੈ।

ਅਜਿਹੇ ਵਿੱਚ, ਕੋਈ ਵੀ ਹੋਰ ਬੈਂਕ ਤੁਹਾਨੂੰ 6.45 ਪ੍ਰਤੀਸ਼ਤ ਦੀ ਦਰ ਨਾਲ ਹੋਮ ਲੋਨ ਬੈਲੇਂਸ ਟ੍ਰਾਂਸਫਰ ਦੀ ਸਹੂਲਤ ਦਿੰਦਾ ਹੈ। ਜੇਕਰ ਤੁਸੀਂ ਇਸ ਵਿਕਲਪ ਨੂੰ ਚੁਣਦੇ ਹੋ, ਤਾਂ ਤੁਹਾਡੀ ਈਐਮਆਈ ਹਰ ਮਹੀਨੇ 9,283 ਰੁਪਏ ਹੋ ਜਾਵੇਗੀ। ਜਿਸ ਨਾਲ ਤੁਸੀਂ ਪੂਰੇ ਹੋਮ ਲੋਨ 'ਤੇ 44,286 ਰੁਪਏ ਬਚਾ ਸਕਦੇ ਹੋ।

ਟਾਪ-ਅੱਪ ਦੀ ਸਹੂਲਤ : ਹੋਰ ਵੀ ਕਈ ਤਰ੍ਹਾਂ ਦੇ ਵਿਕਲਪ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਈਐਮਆਈ ਘਟਾ ਸਕਦੇ ਹੋ। ਨਿਵੇਸ਼ ਸਲਾਹਕਾਰ ਸਵੀਟੀ ਮਨੋਜ ਜੈਨ ਦਾ ਕਹਿਣਾ ਹੈ ਕਿ ਇਸ ਦੇ ਤਹਿਤ ਟਾਪ-ਅੱਪ ਵੀ ਲਿਆ ਜਾ ਸਕਦਾ ਹੈ, ਜਿਸ ਦੀ ਵਰਤੋਂ ਕਰਨ 'ਤੇ ਆਮ ਤੌਰ 'ਤੇ ਕੋਈ ਪਾਬੰਦੀ ਨਹੀਂ ਹੁੰਦੀ।

ਹੋਮ ਲੋਨ ਟ੍ਰਾਂਸਫਰ ਵਿੱਚ ਲੋਨ ਪੁਨਰਗਠਨ ਦੀ ਸਹੂਲਤ ਵੀ ਉਪਲਬਧ ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਮੁੜ ਭੁਗਤਾਨ ਸਮਰੱਥਾ ਦੇ ਆਧਾਰ 'ਤੇ ਇਸ ਦੀ ਮਿਆਦ ਅਤੇ ਈਐਮਆਈ ਘੱਟ ਜਾਂ ਵੱਧ ਕਰ ਸਕਦੇ ਹੋ।

ਸਹੂਲਤ ਲਈ ਲੋੜੀਂਦੇ ਦਸਤਾਵੇਜ਼ : ਕੁਝ ਸਹੂਲਤਾਂ ਨੂੰ ਲੈਣ ਲਈ ਤੁਹਾਨੂੰ ਦਸਤਾਵੇਜ਼ਾਂ ਦੀ ਲੋੜ ਪਵੇਗੀ ਜਿਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ। ਜੇ ਤੁਸੀਂ ਹੋਮ ਲੋਨ ਬੈਲੇਂਸ ਟਰਾਂਸਫਰ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਕੇ.ਵਾਈ.ਸੀ. ਦਸਤਾਵੇਜ਼ ਜਿਵੇਂ ਕਿ ਪਛਾਣ ਪ੍ਰਮਾਣ ਅਤੇ ਘਰ ਦਾ ਪਤਾ ਨਾਲ ਸਬੰਧਿਤ ਪ੍ਰਮਾਣ ਲੋੜ ਹੋਵੇਗੀ।

ਇਸ ਤੋਂ ਇਲਾਵਾ ਆਪਣਾ ਕਾਰੋਬਾਰ ਕਰਨ ਵਾਲਿਆਂ ਨੂੰ ਕਾਰੋਬਾਰ ਦੇ ਪਿਛਲੇ ਦੋ ਸਾਲਾਂ ਦੀ ਵਿੱਤੀ ਸਟੇਟਮੈਂਟ ਅਤੇ ਪੰਜ ਸਾਲਾਂ ਤੱਕ ਕਾਰੋਬਾਰ ਨਿਰੰਤਰਤਾ ਦੇ ਦਸਤਾਵੇਜ਼ ਮੁਹੱਈਆ ਕਰਵਾਉਣੇ ਹੋਣਗੇ। ਤਨਖਾਹਦਾਰ ਬਿਨੈਕਾਰਾਂ ਲਈ ਮੌਜੂਦਾ ਸੈਲਰੀ ਸਲਿੱਪ ਅਤੇ ਛੇ ਮਹੀਨਿਆਂ ਦੀ ਬੈਂਕ ਖਾਤੇ ਦੀ ਸਟੇਟਮੈਂਟ ਦੇਣੀ ਲਾਜ਼ਮੀ ਹੋਵੇਗੀ।

ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ : ਹੋਮ ਲੋਨ ਲੈਣ ਤੋਂ ਪਹਿਲਾਂ ਕੁਝ ਹੋਰ ਗੱਲਾਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਸਵੀਟੀ ਮਨੋਜ ਜੈਨ ਦਾ ਕਹਿਣਾ ਹੈ ਕਿ ਜੇਕਰ ਨਵਾਂ ਹੋਮ ਲੋਨ ਤੁਹਾਡੀ ਮੌਜੂਦਾ ਦਰ ਨਾਲੋਂ 0.25-0.50 ਫੀਸਦੀ ਸਸਤਾ ਹੈ, ਤਾਂ ਹੀ ਹੋਮ ਲੋਨ ਬੈਲੇਂਸ ਟ੍ਰਾਂਸਫਰ ਦੀ ਚੋਣ ਕਰੋ।

ਹਾਲਾਂਕਿ ਜ਼ਿਆਦਾਤਰ ਬੈਂਕ ਡਿਜੀਟਲ ਹੋ ਗਏ ਹਨ ਅਤੇ ਸਾਰੇ ਬੈਂਕ ਅਤੇ ਵਿੱਤੀ ਸੰਸਥਾਵਾਂ ਗਾਹਕਾਂ ਨੂੰ ਆਨਲਾਈਨ ਅਰਜ਼ੀ ਦਾ ਵਿਕਲਪ ਵੀ ਦਿੰਦੇ ਹਨ। ਅਜਿਹੇ ਵਿੱਚ ਬਿਨੈਕਾਰ ਨੂੰ ਟ੍ਰਾਂਸਫਰ ਤੋਂ ਪਹਿਲਾਂ ਟਾਪ-ਅੱਪ ਰਕਮ, ਫਲੈਕਸੀਬਲ ਮੁੜ ਅਦਾਇਗੀ ਦੀ ਮਿਆਦ, ਫੋਰਕਲੋਜ਼ਰ ਫੀਸ ਸਮੇਤ ਹੋਰ ਜਾਣਕਾਰੀ ਵੀ ਲੈ ਲੈਣੀ ਚਾਹੀਦੀ ਹੈ।

Published by:Amelia Punjabi
First published:

Tags: Bank, Home loan, Price