Dandruff Ayurvedic Treatment: ਵਾਲਾਂ ਵਿੱਚ ਡੈਂਡਰਫ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਸਰਦੀਆਂ ਵਿੱਚ ਮੌਸਮ ਵਿੱਚ ਖੁਸ਼ਕੀ ਕਰਕੇ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਡੈਂਡਰਫ ਕਰਕੇ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਝੜਨ ਲੱਗਦੇ ਹਨ। ਇਸ ਤੋਂ ਬਿਨ੍ਹਾਂ ਕੋਈ ਵੀ ਹੇਅਰ ਸਟਾਇਲ ਕਰਦੇ ਸਮੇਂ ਡੈਂਡਰਫ ਦਿਖਾਈ ਦਿੰਦਾ ਹੈ। ਬਾਜ਼ਾਰ ਵਿੱਚ ਡੈਂਡਰਫ ਤੋਂ ਬਚਾਅ ਲਈ ਸੈਂਪੂ ਤੇ ਹੋਰ ਕਈ ਤਰ੍ਹਾਂ ਦੇ ਪਰੌਡਕਟ ਮਿਲਦੇ ਹਨ। ਪਰ ਕਈ ਵਾਰ ਇਹ ਵਾਲਾਂ ਨੂੰ ਡੈਮੇਂਜ ਕਰ ਦਿੰਦੇ ਹਨ। ਤੁਸੀਂ ਡੈਂਡਰਫ ਤੋਂ ਬਚਾਅ ਲਈ ਆਯੁਰਵੈਦਿਕ ਤਰੀਕੇ ਅਪਣਾ ਸਕਦੇ ਹੋ। ਆਯੁਰਵੈਦਿਕ ਨੁਸਖਿਆਂ ਉੱਤੇ ਤੁਹਾਡਾ ਖ਼ਰਚਾ ਵੀ ਘੱਟ ਹੋਵੇਗਾ। ਕੀ ਤੁਸੀਂ ਵੀ ਡੈਂਡਰਫ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ। ਅੱਜ ਅਸੀਂ ਤੁਹਾਡੇ ਲਈ ਡੈਡਰਫ ਤੋਂ ਛੁਟਕਾਰਾ ਪਾਉਣ ਦੇ ਆਯੁਰਵੈਦਿਕ ਨੁਸਖੇ ਲੈ ਕੇ ਆਏ ਹਾਂ।
ਵਾਲਾਂ ਵਿੱਚ ਡੈਂਡਰਫ ਦੀ ਸਮੱਸਿਆ ਸੰਬੰਧੀ ਆਯੁਰਵੈਦਿਕ ਮਾਹਿਰ ਡਾ. ਅਭਿਨਵ ਰਾਜ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਹਵਾ ਖੁਸ਼ਕ ਹੋਣ ਕਰਕੇ ਸਾਡੀ ਵਾਲਾਂ ਦੀ ਸਕਿਨ ਉੱਤੇ ਵੀ ਖੁਸ਼ਖੀ ਆਉਣ ਆ ਜਾਂਦੀ ਹੈ। ਇਸ ਕਰਕੇ ਹੀ ਡੈਂਡਰਫ ਦੀ ਸਮੱਸਿਆ ਆਉਂਦੀ ਹੈ। ਇਸ ਤੋਂ ਇਲਾਵਾ ਗਰਮ ਪਾਣੀ ਨਾਲ ਨਹਾਉਣ ਕਰਕੇ ਜਾਂ ਫਿਰ ਵਾਲਾਂ ਦੀ ਸੰਭਾਲ ਨਾ ਕਰਨ ਕਰਕੇ ਵੀ ਡੈਂਡਰਫ ਦੀ ਸਮੱਸਿਆ ਆ ਸਕਦੀ ਹੈ। ਆਓ ਜਾਣੇਦ ਹਾਂ ਇਸਦੇ ਇਲਾਜ ਬਾਰੇ-
ਡੈਂਡਰਫ ਤੋਂ ਛੁਟਕਾਰਾ ਪਾਉਣ ਦਾ ਤਰੀਕਾ
ਡਾ. ਅਭਿਨਵ ਰਾਜ ਦਾ ਕਹਿਣਾ ਹੈ ਕਿ ਆਯੂਰਵੈਦਿਕ ਤਰੀਕੇ ਅਪਣਾ ਕੇ ਡੈਂਡਰਫ ਦੀ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ। ਇਸਦੇ ਲਈ ਤੁਸੀਂ ਕਿਸੇ ਬਰਤਨ ਵਿੱਚ ਧੋੜਾ ਜਿਹਾ ਮੱਖਣ ਲਓ ਅਤੇ ਇਸ ਵਿੱਚ ਥੋੜਾ ਜਿਹਾ ਸਰੌਂ ਦਾ ਤੇਲ ਪਾਓ (ਜੇਕਰ ਘਰ ਦੇ ਬਣਾਏ ਸਰੌਂ ਦੇ ਤੇਲ ਦੇ ਹੇਠਾਂ ਬਚੀ ਤੇਲ ਤੇ ਖਲ ਦੀ ਗਾਰ ਹੋਵੇ, ਤਾਂ ਹੋਰ ਵੀ ਵਧੇਰੇ ਚੰਗਾ ਹੈ) ਅਤੇ ਇਸਨੂੰ ਭਿੱਜਣ ਲਈ ਰੱਖ ਦਿਓ। ਹੁਣ ਇਸ ਵਿੱਚ ਮੂਲੀ ਦੇ ਪੱਤਿਆਂ ਦਾ ਰਸ ਤੇ ਥੋੜੇ ਜਿਹੇ ਮੇਥੀ ਦੇ ਦਾਣੇ ਮਿਲਾਓ।
ਜੇਕਰ ਘਰ ਵਿੱਚ ਹੈ ਤਾਂ ਇਸ ਵਿੱਚ ਥੋੜਾ ਜਿਹਾ ਭਰਿੰਗਰਾਸ ਵੀ ਪੀਸ ਕੇ ਮਿਲਾਓ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਕੇ ਰੱਖ ਦਿਓ। ਸਵੇਰ ਵੇਲੇ ਇਸਨੂੰ ਸਿਰ ਉੱਤੇ ਚੰਗੀ ਤਰ੍ਹਾਂ ਝੱਸੋ ਤੇ ਵਾਲ ਧੋ ਲਓ। ਇਸਨੂੰ ਇੱਕ ਤੋਂ ਦੋ ਮਹੀਨਿਆਂ ਲਈ ਹਫ਼ਤੇ ਵਿੱਚ 2 ਵਾਰ ਲਗਾਓ। ਇਸ ਨਾਲ ਤੁਹਾਨੂੰ ਡੈਂਡਰਫ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
ਇਸ ਤੋਂ ਇਲਾਵਾ ਵਾਲਾਂ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਈ ਤਰ੍ਹਾਂ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਜੇਕਰ ਤੁਹਾਡੇ ਵਾਲ ਕਮਜ਼ਰੋ ਹਨ, ਤਾਂ ਤੁਸੀਂ ਇਨ੍ਹਾਂ ਨੂੰ ਮਜ਼ਬੂਤ ਕਰਨ ਲਈ ਨੀਲੀ ਭਰਿੰਗੜੀ ਦਾ ਤੇਲ ਵਰਤ ਸਕਦੇ ਹੋ। ਵਾਲਾਂ ਨੂੰ ਮਜ਼ਬੂਤ ਕਰਨ ਲਈ ਤੁਸੀਂ ਨੱਕ ਵਿੱਚ ਅਣੂ ਦਾ ਤੇਲ ਵੀ ਪਾ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ayurveda, Hair Care Tips, Lifestyle