ਇੰਸਟਾਗ੍ਰਾਮ ਸਭ ਤੋਂ ਮਸ਼ਹੂਰ ਅਤੇ ਵਰਤੇ ਜਾਂਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚੋਂ ਇੱਕ ਬਣ ਗਿਆ ਹੈ। ਸ਼ੁਰੂਆਤ ਵਿੱਚ ਇਹ ਸਿਰਫ ਇਕ ਫੋਟੋ ਸ਼ੇਅਰਿੰਗ ਐਪ ਵਜੋਂ ਸਾਹਮਣੇ ਆਈ ਸੀ ਪਰ ਸਮੇਂ ਦੇ ਨਾਲ-ਨਾਲ ਇਸ ਵਿੱਚ ਕਈ ਬਦਲਾਅ ਹੋਏ।
ਫੇਸਬੁਤ ਵੱਲੋਂ ਖਰੀਦੇ ਜਾਣ ਤੋਂ ਬਾਅਦ ਵਿੱਸ ਵਿੱਚ ਸਟੋਰੀਜ਼, ਆਈਜੀਟੀਵੀ ਤੇ ਰੀਲਜ਼ ਵਰਗੇ ਕਈ ਫੀਚਰ ਐਡ ਕੀਤੇ ਗਏ ਹਨ। ਹੌਲੀ-ਹੌਲੀ ਇੱਕ ਵੀਡੀਓ ਬੇਸਡ ਪਲੇਟਫਾਰਮ ਵੱਲ ਵਧਦੇ ਹੋਏ, ਇੰਸਟਾਗ੍ਰਾਮ ਵਿੱਚ ਕੁਝ ਅਸਲ ਉਪਯੋਗੀ ਫੀਚਰ ਐਡ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਉਹ ਹੈ ਜੋ ਤੁਹਾਨੂੰ ਪੋਸਟਾਂ ਨੂੰ ਮਿਟਾਏ ਬਿਨਾਂ ਤੁਹਾਡੀ ਪ੍ਰੋਫਾਈਲ ਤੋਂ ਹਟਾਉਣ ਦੀ ਆਗਿਆ ਦਿੰਦੀ ਹੈ।
ਲੋਕਾਂ ਲਈ ਕਿਸੇ ਖਾਸ ਫੋਟੋ ਜਾਂ ਵੀਡੀਓ ਨੂੰ ਅੱਪਲੋਡ ਕਰਨ ਅਤੇ ਇਸ ਨੂੰ ਬਾਅਦ ਵਿੱਚ ਹਟਾਉਣ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨਾ ਬਹੁਤ ਆਮ ਗੱਲ ਹੈ। ਹਾਲਾਂਕਿ, ਜੇ ਤੁਸੀਂ ਫੋਟੋ ਸਿਰਫ ਹਾਈਡ ਕਰਨਾ ਚਾਹੁੰਦੇ ਹੋ ਤਾਂ ਇੰਸਟਾਗ੍ਰਾਮ ਤੁਹਾਨੂੰ ਇਹ ਸੁਵਿਧਾ ਵੀ ਦਿੰਦਾ ਹੈ। ਆਓ ਦੇਖਦੇ ਹਾਂ ਕਿ ਅਸੀਂ ਬਿਨਾਂ ਡਿਲੀਟ ਕੀਤੇ ਪੋਸਟ ਕਿਵੇਂ ਹਟਾ ਸਕਦੇ ਹਾਂ।
ਆਪਣਾ Instagram ਖਾਤਾ ਖੋਲ੍ਹੋ :
-ਆਪਣੇ ਪ੍ਰੋਫਾਈਲ 'ਤੇ ਜਾਓ।
-ਉਹ ਪੋਸਟ ਚੁਣੋ ਜੋ ਤੁਸੀਂ ਆਪਣੇ ਫਾਲੋਅਰਜ਼ ਤੋਂ ਹਾਈਡ ਕਰਨਾ ਚਾਹੁੰਦੇ ਹੋ।
-ਇੱਕ ਵਾਰ ਖੋਲ੍ਹਣ ਤੋਂ ਬਾਅਦ, ਪੋਸਟ ਦੇ ਉੱਪਰ ਸੱਜੇ ਕੋਨੇ 'ਤੇ ਤਿੰਨ ਬਿੰਦੀਆਂ 'ਤੇ ਟੈਪ ਕਰੋ।
-ਇੱਕ ਵਿਕਲਪ ਟਰੇ ਖੁੱਲੇਗੀ।
-'ਆਰਕਾਈਵ' ਵਿਕਲਪ ਨੂੰ ਚੁਣੋ।
-ਤੁਹਾਡੀ ਪੋਸਟ ਹੁਣ ਤੁਹਾਡੇ ਪ੍ਰੋਫਾਈਲ 'ਤੇ ਦਿਖਾਈ ਨਹੀਂ ਦੇਵੇਗੀ। ਤੁਸੀਂ ਅਜੇ ਵੀ ਆਪਣੇ ਆਰਕਾਈਵ ਤੱਕ ਪਹੁੰਚ ਕਰ ਕੇ ਪੋਸਟ ਨੂੰ ਦੇਖ ਸਕਦੇ ਹੋ।
-ਤੁਸੀਂ ਆਰਕਾਈਵ ਦੁਆਰਾ ਪੋਸਟ ਨੂੰ ਅਣਹਾਈਡ ਵੀ ਕਰ ਸਕਦੇ ਹੋ।
ਪੋਸਟਾਂ ਨੂੰ ਅਨਹਾਈਡ ਕਰਨ ਲਈ ਇਹਨਾਂ ਕਦਮਾਂ ਦੀ ਪਾਲਣਾ ਕਰੋ:
-ਆਪਣਾ Instagram ਖਾਤਾ ਖੋਲ੍ਹੋ।
-ਆਪਣੇ ਪ੍ਰੋਫਾਈਲ 'ਤੇ ਜਾਓ।
-ਸਕਰੀਨ ਦੇ ਉੱਪਰ ਸੱਜੇ ਕੋਨੇ 'ਤੇ ਸਥਿਤ ਤਿੰਨ ਡੈਸ਼ 'ਤੇ ਟੈਪ ਕਰੋ।
-ਆਰਕਾਈਵ ਚੁਣੋ।
-ਇੱਕ ਵਾਰ ਜਦੋਂ ਤੁਸੀਂ ਆਰਕਾਈਵ ਤੱਕ ਪਹੁੰਚ ਕਰਦੇ ਹੋ, ਤਾਂ ਤੁਸੀਂ ਉਹਨਾਂ ਪੋਸਟਾਂ ਨੂੰ ਦੇਖਣ ਦੇ ਯੋਗ ਹੋਵੋਗੇ ਜੋ ਤੁਸੀਂ ਆਪਣੇ ਹਾਈਡ ਕੀਤੀਆਂ ਹੋਈਆਂ ਹਨ।
-ਉਹ ਤਸਵੀਰ ਚੁਣੋ ਜਿਸਦੀ ਤੁਹਾਨੂੰ ਲੁਕਾਉਣ ਦੀ ਲੋੜ ਹੈ।
-ਇੱਕ ਵਾਰ ਖੋਲ੍ਹਣ ਤੋਂ ਬਾਅਦ, ਦੁਬਾਰਾ ਤਿੰਨ ਬਿੰਦੀਆਂ 'ਤੇ ਜਾਓ।
-ਤੁਸੀਂ 'ਸ਼ੋ ਆਨ ਪ੍ਰੋਫਾਈਲ' ਵਿਕਲਪ ਦੇਖੋਗੇ। ਇਸ 'ਤੇ ਟੈਪ ਕਰੋ।
-ਪੋਸਟ ਤੁਹਾਡੇ ਪ੍ਰੋਫਾਈਲ 'ਤੇ ਦੁਬਾਰਾ ਦਿਖਾਈ ਦੇਵੇਗੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Facebook, Instagram, Internet, Social media, Tech News