Home /News /lifestyle /

Relationship Tips: ਆਪਣੇ ਪਾਰਟਨਰ ਨਾਲ ਵੀਕਐਂਡ ਤੇ ਇਸ ਤਰ੍ਹਾਂ ਕਰੋ ਕੁਆਲਿਟੀ ਟਾਈਮ ਬਤੀਤ, ਰਿਸ਼ਤਾ ਹੋਵੇਗਾ ਮਜ਼ਬੂਤ

Relationship Tips: ਆਪਣੇ ਪਾਰਟਨਰ ਨਾਲ ਵੀਕਐਂਡ ਤੇ ਇਸ ਤਰ੍ਹਾਂ ਕਰੋ ਕੁਆਲਿਟੀ ਟਾਈਮ ਬਤੀਤ, ਰਿਸ਼ਤਾ ਹੋਵੇਗਾ ਮਜ਼ਬੂਤ

Relationship Tips: ਆਪਣੇ ਪਾਰਟਨਰ ਨਾਲ ਵੀਕਐਂਡ ਤੇ ਇਸ ਤਰ੍ਹਾਂ ਕਰੋ ਕੁਆਲਿਟੀ ਟਾਈਮ ਬਤੀਤ, ਰਿਸ਼ਤਾ ਹੋਵੇਗਾ ਮਜ਼ਬੂਤ

Relationship Tips: ਆਪਣੇ ਪਾਰਟਨਰ ਨਾਲ ਵੀਕਐਂਡ ਤੇ ਇਸ ਤਰ੍ਹਾਂ ਕਰੋ ਕੁਆਲਿਟੀ ਟਾਈਮ ਬਤੀਤ, ਰਿਸ਼ਤਾ ਹੋਵੇਗਾ ਮਜ਼ਬੂਤ

Relationship Tips:  ਰਿਸ਼ਤੇ ਨੂੰ ਚੰਗਾ ਬਣਾਉਣ ਲਈ ਮਹਿੰਗੇ ਤੋਹਫ਼ੇ ਦੀ ਲੋੜ ਨਹੀਂ ਹੁੰਦੀ। ਮਹਿੰਗੇ ਤੋਹਫ਼ੇ ਦੇਣ ਦੀ ਬਜਾਇ ਤੁਹਾਨੂੰ ਆਪਣੇ ਪਾਟਨਰ ਨਾਲ ਕੁਆਲਿਟੀ ਟਾਈਮ ਬਿਤਾਉਣਾ ਚਾਹੀਦਾ ਹੈ। ਪਰ ਕਈ ਲੋਕ ਇਸ ਗ਼ਲਤਫ਼ਹਿਮੀ ਵਿਚ ਰਹਿੰਦੇ ਹਨ ਕਿ ਉਨ੍ਹਾਂ ਦੇ ਸਾਥੀ ਨੂੰ ਮਹਿੰਗਾ ਤੋਹਫ਼ੇ ਦੇ ਕੇ ਕੇ ਹੀ ਖੁਸ਼ ਰੱਖਿਆ ਜਾ ਸਕਦਾ ਹੈ। ਪਰ ਇਹ ਤਰੀਕਾ ਹਰ ਵਾਰ ਕੰਮ ਨਹੀਂ ਆਉਂਦਾ। ਮਹਿੰਗੇ ਤੋਹਫ਼ਿਆਂ ਦੀ ਬਜਾਇ ਜੇਕਰ ਤੁਸੀਂ ਆਪਣੇ ਪਾਰਟਨਰ ਨਾਲ ਚੰਗਾ ਸਮਾਂ ਬਤੀਤ ਕਰਦੇ ਹੋ ਤਾਂ ਤੁਹਾਡੇ ਰਿਸ਼ਤੇ ਨੂੰ ਹੋਰ ਵਧੇਰੇ ਮਜ਼ਬੂਤ ਕਰੇਗਾ।

ਹੋਰ ਪੜ੍ਹੋ ...
  • Share this:
 Relationship Tips:  ਰਿਸ਼ਤੇ ਨੂੰ ਚੰਗਾ ਬਣਾਉਣ ਲਈ ਮਹਿੰਗੇ ਤੋਹਫ਼ੇ ਦੀ ਲੋੜ ਨਹੀਂ ਹੁੰਦੀ। ਮਹਿੰਗੇ ਤੋਹਫ਼ੇ ਦੇਣ ਦੀ ਬਜਾਇ ਤੁਹਾਨੂੰ ਆਪਣੇ ਪਾਰਟਨਰ ਨਾਲ ਕੁਆਲਿਟੀ ਟਾਈਮ ਬਿਤਾਉਣਾ ਚਾਹੀਦਾ ਹੈ। ਪਰ ਕਈ ਲੋਕ ਇਸ ਗ਼ਲਤਫ਼ਹਿਮੀ ਵਿਚ ਰਹਿੰਦੇ ਹਨ ਕਿ ਉਨ੍ਹਾਂ ਦੇ ਸਾਥੀ ਨੂੰ ਮਹਿੰਗਾ ਤੋਹਫ਼ੇ ਦੇ ਕੇ ਕੇ ਹੀ ਖੁਸ਼ ਰੱਖਿਆ ਜਾ ਸਕਦਾ ਹੈ। ਪਰ ਇਹ ਤਰੀਕਾ ਹਰ ਵਾਰ ਕੰਮ ਨਹੀਂ ਆਉਂਦਾ। ਮਹਿੰਗੇ ਤੋਹਫ਼ਿਆਂ ਦੀ ਬਜਾਇ ਜੇਕਰ ਤੁਸੀਂ ਆਪਣੇ ਪਾਰਟਨਰ ਨਾਲ ਚੰਗਾ ਸਮਾਂ ਬਤੀਤ ਕਰਦੇ ਹੋ ਤਾਂ ਤੁਹਾਡੇ ਰਿਸ਼ਤੇ ਨੂੰ ਹੋਰ ਵਧੇਰੇ ਮਜ਼ਬੂਤ ਕਰੇਗਾ।

ਅਜਿਹੇ 'ਚ ਜੇਕਰ ਤੁਸੀਂ ਵੀਕੈਂਡ 'ਤੇ ਆਪਣੇ ਪਾਰਟਨਰ ਨਾਲ ਛੁੱਟੀਆਂ ਨੂੰ ਖਾਸ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਬਹੁਤ ਕੰਮ ਦੀ ਹੈ। ਆਓ ਜਾਣਦੇ ਹਾਂ ਕਿ ਤੁਸੀਂ ਆਪਣੇ ਪਾਰਟਨਰ ਨਾਲ ਛੁੱਟੀਆਂ ਨੂੰ ਕਿਵੇਂ ਖ਼ਾਸ ਬਣਾ ਸਕਦੇ ਹੋ।

ਘਰ ਵਿੱਚ ਡਾਂਸ ਨਾਈਟਸ ਦਾ ਪ੍ਰਬੰਧ ਕਰੋ

ਬਰਸਾਤ ਦੇ ਮੌਸਮ ਵਿੱਚ, ਜੇਕਰ ਤੁਸੀਂ ਘਰ ਵਿੱਚ ਆਪਣੇ ਸਾਥੀ ਨਾਲ ਡਾਂਸ ਦੀ ਯੋਜਨਾ ਬਣਾਉਂਦੇ ਹੋ ਅਤੇ ਇੱਕ ਪ੍ਰਾਈਵੇਟ ਪਾਰਟੀ ਦੀ ਤਰ੍ਹਾਂ ਤਿਆਰ ਕਰਦੇ ਹੋ। ਇਹ ਡਾਂਸ ਪਾਰਟੀ ਤੁਹਾਡੇ ਰਿਸ਼ਤੇ ਅਤੇ ਤੁਹਾਡੀ ਛੁੱਟੀ ਬਹੁਤ ਖ਼ਾਸ ਬਣਾ ਦੇਵੇਗੀ। ਇਸਦੇ ਲਈ ਤੁਸੀਂ ਇਕੱਠੇ YouTube ਤੋਂ ਬਾਲ ਡਾਂਸ ਸਿੱਖ ਸਕਦੇ ਹੋ ਅਤੇ ਕਦਮ ਦਰ ਕਦਮ ਅਭਿਆਸ ਕਰ ਸਕਦੇ ਹੋ।

ਇਕੱਠੇ ਖਾਣਾ ਬਣਾਓ

ਜੇਕਰ ਤੁਸੀਂ ਆਪਣੇ ਪਾਰਟਨਰ  ਨਾਲ ਛੁੱਟੀਆਂ ਘਰ ਵਿੱਚ ਰਹਿ ਕੇ ਬਿਤਾਉਣਾ ਚਾਹੁੰਦੇ ਹੋ, ਤਾਂ ਬਾਹਰੋਂ ਖਾਣਾ ਮੰਗਵਾਉਣ ਦੀ ਬਜਾਏ, ਤੁਹਾਨੂੰ ਇਕੱਠੇ ਖਾਣਾ ਬਣਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਸੀਂ ਇੱਕ ਦੂਜੇ ਦੇ ਨਾਲ ਕੁਝ ਕੁਆਲਿਟੀ ਸਮਾਂ ਬਿਤਾ ਸਕੋਗੇ ਅਤੇ ਇੱਕ ਦੂਜੇ ਨਾਲ ਆਨੰਦ ਮਾਣ ਸਕੋਗੇ। ਇਸ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ।

ਗੱਲਾਂ ਸਾਂਝੀਆਂ ਕਰੋ

ਜੇਕਰ ਤੁਸੀਂ ਪੂਰਾ ਹਫ਼ਤਾ ਦਫ਼ਤਰ ਦੀ ਭੀੜ-ਭੜੱਕੇ ਵਿੱਚ ਰੁੱਝੇ ਰਹਿੰਦੇ ਹੋ ਤਾਂ ਵੀਕੈਂਡ 'ਤੇ ਚਾਹ ਦੇ ਕੱਪ ਨਾਲ ਗੱਪਾਂ ਮਾਰ ਸਕਦੇ ਹੋ। ਤੁਹਾਨੂੰ ਆਪਣੀ ਗੱਲ ਦੱਸਣ ਤੋਂ ਇਲਾਵਾ, ਆਪਣੇ ਪਾਰਟਨਰ  ਦੀ ਗੱਲ ਨੂੰ ਵੀ ਧਿਆਨ ਨਾਲ ਸੁਣਨਾ ਚਾਹੀਦਾ ਹੈ।

ਇਕੱਠੇ ਗੇਮਾਂ ਖੇਡੋ

ਛੁੱਟੀ ਵਾਲੇ ਦਿਨ ਆਪਣੇ ਸਾਥੀ ਨਾਲ ਇਨਡੋਰ ਜਾਂ ਆਊਟਡੋਰ ਗੇਮ ਖੇਡਣ ਦੀ ਯੋਜਨਾ ਬਣਾਓ। ਅਜਿਹਾ ਕਰਨ ਨਾਲ ਤੁਹਾਡੇ ਮਨ ਨੂੰ ਖ਼ੁਸ਼ੀ ਅਤੇ ਤਸੱਲੀ ਮਿਲੇਗੀ। ਜਿਸ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ।
Published by:rupinderkaursab
First published:

Tags: Life, Relationships

ਅਗਲੀ ਖਬਰ