Relationship Tips: ਇੱਕ ਰਿਲੇਸ਼ਨ ਵਿੱਚ ਰਹਿ ਕੇ ਜਦੋਂ ਤੁਸੀਂ ਇੱਕ ਦੂਜੇ ਨੂੰ ਖੁੱਲ੍ਹ ਕੇ, ਬਿਨਾਂ ਡਰੇ ਆਪਣੀ ਪਸੰਦ ਤੇ ਨਾਪਸੰਦ ਬਾਰੇ ਦਸਦੇ ਹੋ, ਉਹੀ ਰਿਸ਼ਤਾ ਅਸਲ ਮਾਇਨੇ ਵਿੱਚ ਇੱਕ ਸਫਲ ਰਿਸ਼ਤਾ ਕਹਾਉਂਦਾ ਹੈ। ਰਿਸ਼ਤੇ ਵਿੱਚ ਇੱਕ ਦੂਜੇ ਦੀ ਗੱਲ ਸੁਣਨਾ, ਸਮਝਣਾ ਤੇ ਇੱਕ ਦੂਜੇ ਦੀਆਂ ਜ਼ਰੂਰਤਾਂ ਨੂੰ ਪਛਾਣਨਾ ਵੀ ਰਿਸ਼ਤੇ ਦੀ ਗਹਿਰਾਈ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਕਈ ਅਜਿਹੀਆਂ ਚੀਜ਼ਾਂ ਹਨ ਜੋ ਆਮ ਰਿਸ਼ਤੇ ਨੂੰ ਡੂੰਘਾ ਅਤੇ ਮਜ਼ਬੂਤ ਬਣਾਉਣ ਦਾ ਕੰਮ ਕਰਦੀਆਂ ਹਨ। ਇਨ੍ਹਾਂ ਚੀਜ਼ਾਂ ਦੀ ਕਮੀ ਰਿਸ਼ਤਿਆਂ ਵਿੱਚ ਉਦਾਸੀ ਤੇ ਨਕਾਰਾਤਮਕਤਾ ਲੈ ਆਉਂਦੀਆਂ ਹਨ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੇ ਸੰਕੇਤ ਹਨ ਜੋ ਦਿਖਾਉਂਦੇ ਹਨ ਕਿ ਤੁਹਾਡਾ ਰਿਸ਼ਤਾ ਡੂੰਘਾ ਹੈ ਅਤੇ ਤੁਹਾਡੇ ਵਿਚਕਾਰ ਇਹ ਬੰਧਨ ਲੰਬੇ ਸਮੇਂ ਤੱਕ ਚੱਲੇਗਾ...
ਇੱਕ ਦੂਜੇ 'ਤੇ ਭਰੋਸਾ : ਕਿਸੇ ਵੀ ਰਿਸ਼ਤੇ ਦੀ ਨੀਂਹ ਵਿਸ਼ਵਾਸ ਉੱਤੇ ਰੱਖੀ ਜਾਂਗੀ ਹੈ। ਜਦੋਂ ਤੁਸੀਂ ਇੱਕ ਚੰਗੇ ਰਿਸ਼ਤੇ ਵਿੱਚ ਹੁੰਦੇ ਹੋ, ਤੁਹਾਨੂੰ ਦੂਜਿਆਂ ਵੱਲੋਂ ਕਹੀਆਂ ਗੱਲਾਂ ਦੀ ਪਰਵਾਹ ਨਹੀਂ ਹੁੰਦੀ। ਤੁਸੀਂ ਹਰ ਤਰ੍ਹਾਂ ਨਾਲ ਆਪਣੇ ਪਾਰਟਨਰ 'ਤੇ ਭਰੋਸਾ ਕਰਦੇ ਹੋ ਅਤੇ ਤੁਹਾਡੇ ਵਿਚਕਾਰ ਇਕ ਖਾਸ ਤਰ੍ਹਾਂ ਦੀ ਬਾਂਡਿੰਗ ਬਣ ਜਾਂਦੀ ਹੈ।
ਜਦੋਂ ਗੱਲ ਸਮਝਾਉਣ ਲਈ ਇਸ਼ਾਰਾ ਹੀ ਕਾਫੀ ਹੋਵੇ: ਜਦੋਂ ਤੁਸੀਂ ਇੱਕ ਚੰਗੇ ਰਿਸ਼ਤੇ ਵਿੱਚ ਹੁੰਦੇ ਹੋ ਤਾਂ ਬਾਂਡਿੰਗ ਅਜਿਹੀ ਬਣ ਜਾਂਦੀ ਹੈ ਕਿ ਤੁਸੀਂ ਇਸ਼ਾਰਿਆਂ ਨਾਲ ਹੀ ਪਿਆਰ ਦੀ ਭਾਸ਼ਾ ਸਮਝ ਜਾਂਦੇ ਹੋ। ਕਈ ਵਾਰ ਤੁਸੀਂ ਕੁੱਝ ਕਹਿਣਾ ਨਹੀਂ ਚਾਹੁੰਦੇ ਪਰ ਆਪਣੇ ਸਾਥੀ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕਿਸੇ ਗੱਲ ਨੂੰ ਲੈ ਕੇ ਉਦਾਸ ਹੋ, ਅਜਿਹੀ ਸਥਿਤੀ ਵਿੱਚ ਤੁਹਾਡੇ ਵੱਲੋਂ ਕੀਤਾ ਇੱਕ ਇਸ਼ਾਰਾ ਹੀ ਗੱਲ ਸਮਝਾਉਣ ਲਈ ਕਾਫੀ ਹੁੰਦਾ ਹੈ।
ਬਿਨਾਂ ਡਰੇ ਆਪਣੀ ਗੱਲ ਰੱਖਣਾ : ਜਦੋਂ ਤੁਸੀਂ ਇੱਕ ਚੰਗੇ ਰਿਸ਼ਤੇ ਵਿੱਚ ਹੁੰਦੇ ਹੋ ਤਾਂ ਤੁਸੀਂ ਬੋਲਣ ਤੋਂ ਪਹਿਲਾਂ ਆਪਣੇ ਦਿਮਾਗ ਵਿੱਚ ਕਿਸੇ ਵੀ ਚੀਜ਼ ਬਾਰੇ ਨਹੀਂ ਸੋਚਦੇ। ਕਿਉਂਕਿ ਤੁਹਾਡਾ ਆਪਸ ਵਿੱਚ ਵਿਸ਼ਵਾਸ ਇਸ ਹੌਸਲੇ ਨੂੰ ਪੈਦਾ ਕਰਦਾ ਹੈ ਕਿ ਤੁਸੀਂ ਬਿਨਾਂ ਡਰੇ ਇੱਕ ਦੂਜੇ ਅੱਗੇ ਆਪਣੀ ਗੱਲ ਰੱਖ ਪਾਉਂਦੇ ਹੋ।
ਇੱਕ ਦੂਜੇ ਦੀ ਇੱਜ਼ਤ ਕਰਨਾ : ਤੁਸੀਂ ਹਰ ਹਾਲਾਤ ਵਿੱਚ ਇੱਕ ਦੂਜੇ ਦਾ ਆਦਰ ਕਰਦੇ ਹੋ। ਤੁਸੀਂ ਦੋਵੇਂ ਲੋਕਾਂ ਦੇ ਸਾਹਮਣੇ ਗਾਲੀ-ਗਲੋਚ ਜਾਂ ਗੰਦੀ ਸ਼ਬਦਾਵਲੀ ਬੋਲਣਾ ਪਸੰਦ ਨਹੀਂ ਕਰਦੇ। ਕਿਸੇ ਤੀਜੇ ਵਿਅਕਤੀ ਦੇ ਸਾਹਮਣੇ ਵੀ ਨਹੀਂ ਲੜਦੇ। ਇਸ ਤਰ੍ਹਾਂ ਤੁਸੀਂ ਇੱਕ ਦੂਜੇ ਦਾ ਆਦਰ ਕਰਨਾ ਪਸੰਦ ਕਰਦੇ ਹੋ।
ਇੱਕ ਦੂਜੇ ਨੂੰ ਪ੍ਰੇਰਿਤ ਕਰਦੇ ਰਹਿਣਾ : ਜਦੋਂ ਤੁਸੀਂ ਇੱਕ ਚੰਗੇ ਰਿਲੇਸ਼ਨ ਵਿੱਚ ਹੁੰਦੇ ਹੋ ਤਾਂ ਤੁਸੀਂ ਆਪਣੇ ਸਾਥੀ ਨੂੰ ਪ੍ਰੇਰਿਤ ਕਰਦੇ ਹੋ, ਉਹ ਭਾਵੇਂ ਨਿੱਜੀ ਜ਼ਿੰਦਗੀ ਹੋਵੇ ਜਾਂ ਪ੍ਰੋਫੈਸ਼ਨਲ ਜ਼ਿੰਦਗੀ, ਤੁਸੀਂ ਇੱਕ ਦੂਜੇ ਤੋਂ ਸਾੜਾ ਜਾਂ ਈਰਖਾ ਰੱਖਣ ਦੀ ਥਾਂ ਇੱਕ ਦੂਜੇ ਨੂੰ ਹੌਸਲਾ ਦਿੰਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Love life, Relationship Tips