Beauty Tips: ਸਰਦੀਆਂ 'ਚ ਚਿਹਰੇ ਦੀ ਸੁੰਦਰਤਾ ਵਧਾ ਸਕਦਾ ਹੈ ਧਨੀਆ, ਇੰਜ ਬਣਾਓ ਫ਼ੇਸ ਪੈਕ

ਰਸੋਈ ਵਿੱਚ ਵਰਤਿਆ ਜਾਣ ਵਾਲਾ ਇਹ ਧਨੀਆ ਅਸਲ ਵਿੱਚ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਸਕਿਨ ਦੀ ਦੇਖਭਾਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਐਨਡੀਟੀਵੀ ਮੁਤਾਬਕ ਧਨੀਏ ਦੀਆਂ ਪੱਤੀਆਂ ਅਤੇ ਬੀਜ ਭਰਪੂਰ ਮਾਤਰਾ ਵਿੱਚ ਹੁੰਦੇ ਹਨ।

Beauty Tips: ਸਰਦੀਆਂ 'ਚ ਚਿਹਰੇ ਦੀ ਸੁੰਦਰਤਾ ਵਧਾ ਸਕਦਾ ਹੈ ਧਨੀਆ, ਇੰਜ ਬਣਾਓ ਫ਼ੇਸ ਪੈਕ

  • Share this:
ਕੀ ਤੁਸੀਂ ਜਾਣਦੇ ਹੋ ਕਿ ਮਸਾਲੇਦਾਰ ਚਟਨੀ ਬਣਾਉਣ ਲਈ ਵਰਤਿਆ ਜਾਣ ਵਾਲਾ ਧਨੀਆ ਵੀ ਸੁੰਦਰਤਾ ਵਧਾਉਣ ਲਈ ਫਾਇਦੇਮੰਦ ਹੋ ਸਕਦਾ ਹੈ? ਜੀ ਹਾਂ, ਰਸੋਈ ਵਿੱਚ ਵਰਤਿਆ ਜਾਣ ਵਾਲਾ ਇਹ ਧਨੀਆ ਅਸਲ ਵਿੱਚ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਸਕਿਨ ਦੀ ਦੇਖਭਾਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਐਨਡੀਟੀਵੀ ਮੁਤਾਬਕ ਧਨੀਏ ਦੀਆਂ ਪੱਤੀਆਂ ਅਤੇ ਬੀਜ ਭਰਪੂਰ ਮਾਤਰਾ ਵਿੱਚ ਹੁੰਦੇ ਹਨ।

ਇਸ ਵਿੱਚ ਵਿਟਾਮਿਨ ਸੀ, ਐਂਟੀ-ਆਕਸੀਡੈਂਟ, ਫੋਲੇਟ, ਬੀਟਾ-ਕੈਰੋਟੀਨ ਹੁੰਦਾ ਹੈ, ਜੋ ਸਕਿਨ ਨੂੰ ਆਕਸੀਟੇਟਿਵ ਤਣਾਅ ਪ੍ਰਤੀ ਰੋਧਕ ਬਣਾਉਂਦਾ ਹੈ। ਇਸ ਤੋਂ ਇਲਾਵਾ ਧਨੀਏ ਦੀਆਂ ਪੱਤੀਆਂ ਦੀ ਵਰਤੋਂ ਸਕਿਨ ਨੂੰ ਨਰਮ ਅਤੇ ਚਮਕਦਾਰ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਧਨੀਏ ਦੀਆਂ ਪੱਤੀਆਂ ਵਿੱਚ ਮੌਜੂਦ ਇਹ ਐਂਟੀਆਕਸੀਡੈਂਟ ਤੱਤ ਸਕਿਨ ਦੇ ਸੈੱਲਾਂ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦਾ ਹੈ ਅਤੇ ਏਜਿੰਗ ਦੀ ਪ੍ਰਕਿਰਿਆ ਨੂੰ ਵੀ ਘੱਟ ਕਰਦਾ ਹੈ।

ਇਹ ਸਕਿਨ 'ਤੇ ਮੁਹਾਸੇ, ਕਿੱਲ, ਬਲੈਕ ਹੈੱਡਸ ਨੂੰ ਵੀ ਦੂਰ ਰੱਖ ਸਕਦਾ ਹੈ। ਤਾਂ ਆਓ ਜਾਣਦੇ ਹਾਂ ਚਿਹਰੇ ਦੀ ਸਕਿਨ ਨੂੰ ਦਾਗ ਰਹਿਤ ਬਣਾਉਣ ਲਈ ਅਸੀਂ ਧਨੀਏ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ।

ਧਨੀਆ ਦੇ ਬੀਜਾਂ ਨਾਲ ਫੇਸ ਸਕਰਬ ਬਣਾਓ : ਸਭ ਤੋਂ ਪਹਿਲਾਂ ਧਨੀਏ ਨੂੰ ਸਾਫ਼ ਕਰ ਲਓ ਅਤੇ ਉਨ੍ਹਾਂ ਨੂੰ ਹਲਕਾ ਜਿਹਾ ਪੀਸ ਲਓ। ਹੁਣ ਇੱਕ ਕਟੋਰੀ ਵਿੱਚ ਪੀਸਿਆ ਹੋਇਆ ਧਨੀਆ, ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਚਿਹਰੇ ਨੂੰ ਹਲਕੇ ਹੱਥਾਂ ਨਾਲ ਰਗੜੋ। ਦੋ ਤੋਂ ਤਿੰਨ ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਡੈੱਡ ਸਕਿਨ ਆਸਾਨੀ ਨਾਲ ਉਤਰ ਜਾਵੇਗੀ। ਇਸ ਦੇ ਨਾਲ ਹੀ ਬਲੈਕਹੈੱਡਸ ਦੀ ਸਮੱਸਿਆ ਵੀ ਘੱਟ ਹੋਵੇਗੀ।

ਧਨੀਏ ਦੇ ਬੀਜਾਂ ਤੋਂ ਟੋਨਰ ਬਣਾਓ : ਧਨੀਆ ਦੇ ਬੀਜਾਂ ਨੂੰ ਇੱਕ ਕਟੋਰੀ ਪਾਣੀ ਵਿੱਚ ਰਾਤ ਭਰ ਭਿਓਂ ਕੇ ਰੱਖੋ ਅਤੇ ਸਵੇਰੇ ਇਸ ਪਾਣੀ ਨੂੰ ਫਿਲਟਰ ਕਰ ਕੇ ਇੱਕ ਸਪ੍ਰੇ ਬੋਤਲ ਵਿੱਚ ਭਰ ਲਓ। ਧਨੀਆ ਦੇ ਬੀਜਾਂ ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜਿਸ ਨਾਲ ਸਕਿਨ ਨੂੰ ਕਈ ਤਰ੍ਹਾਂ ਨਾਲ ਫਾਇਦਾ ਹੁੰਦਾ ਹੈ।

ਧਨੀਏ ਦੀਆਂ ਪੱਤੀਆਂ ਨਾਲ ਬਣਾਓ ਫੇਸ ਪੈਕ : ਇੱਕ ਮੁੱਠੀ ਧਨੀਏ ਦੀਆਂ ਪੱਤੀਆਂ ਲੈ ਕੇ ਉਨ੍ਹਾਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਸਾਫ਼ ਕਰ ਲਓ। ਹੁਣ ਪੱਤਿਆਂ ਨੂੰ ਮਿਕਸਰ 'ਚ ਪਾ ਕੇ ਦੁੱਧ ਦੀ ਮਦਦ ਨਾਲ ਪੀਸ ਲਓ। ਹੁਣ ਇਸ ਪੇਸਟ ਨੂੰ ਕਟੋਰੀ 'ਚ ਕੱਢ ਲਓ ਅਤੇ ਇਸ 'ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਧੋ ਲਓ। ਇਹ ਚਿਹਰੇ ਦੀ ਡੈੱਡ ਸਕਿਨ ਨੂੰ ਹਟਾ ਕੇ ਚੰਗੀ ਤਰ੍ਹਾਂ ਸਾਫ਼ ਕਰਦਾ ਹੈ। ਇਸ ਤੋਂ ਇਲਾਵਾ ਚਿਹਰੇ 'ਤੇ ਗਲੋ ਆਉਂਦੀ ਹੈ।

ਧਨੀਆ ਦੇ ਬੀਜਾਂ ਨਾਲ ਫੇਸ ਪੈਕ ਬਣਾਓ : ਧਨੀਆ ਦੇ ਬੀਜਾਂ ਦਾ ਫੇਸ ਪੈਕ ਬਣਾਉਣ ਲਈ, ਭਿੱਜੇ ਹੋਏ ਧਨੀਏ ਦੇ ਬੀਜਾਂ ਨੂੰ ਪੀਸ ਕੇ ਇੱਕ ਕਟੋਰੀ ਵਿੱਚ ਐਲੋਵੇਰਾ ਜੈੱਲ ਦੇ ਨਾਲ ਮਿਕਸ ਕਰੋ। ਹੁਣ ਇਸ ਨੂੰ ਆਪਣੇ ਚਿਹਰੇ 'ਤੇ 15 ਮਿੰਟ ਲਈ ਰੱਖੋ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ।
Published by:Amelia Punjabi
First published: