Home /News /lifestyle /

iPhone ਵਿੱਚ ਵੀ ਨਹੀਂ ਹੈ ਸੈਮਸੰਗ ਫੋਨ ਦਾ ਇਹ ਫੀਚਰ, ਜਾਣੋ Custom Ringtone ਬਾਰੇ ਸਭ ਕੁੱਝ

iPhone ਵਿੱਚ ਵੀ ਨਹੀਂ ਹੈ ਸੈਮਸੰਗ ਫੋਨ ਦਾ ਇਹ ਫੀਚਰ, ਜਾਣੋ Custom Ringtone ਬਾਰੇ ਸਭ ਕੁੱਝ

iPhone ਵਿੱਚ ਵੀ ਨਹੀਂ ਹੈ ਸੈਮਸੰਗ ਫੋਨ ਦਾ ਇਹ ਫੀਚਰ, ਜਾਣੋ Custom Ringtone ਬਾਰੇ ਸਭ ਕੁੱਝ

iPhone ਵਿੱਚ ਵੀ ਨਹੀਂ ਹੈ ਸੈਮਸੰਗ ਫੋਨ ਦਾ ਇਹ ਫੀਚਰ, ਜਾਣੋ Custom Ringtone ਬਾਰੇ ਸਭ ਕੁੱਝ

Samsung smart Features: ਤੁਸੀਂ ਆਪਣੇ ਕਾਂਟੈਕਟ ਲਿਸਟ ਵਿੱਚ ਕਿਸੇ ਲਈ ਵੀ ਖਾਸ ਰਿੰਗਟੋਨ ਚੁਣ ਸਕਦੇ ਹੋ, ਇਹ ਫੀਚਰ ਆਈਫੋਨ ਵਿੱਚ ਨਹੀਂ ਹੈ ਤੇ ਕਈ ਹੋਰ ਐਂਡ੍ਰਾਇਡ ਫੋਨਾਂ ਵਿੱਚ ਵੀ ਨਹੀਂ ਹੈ। ਪਰ ਤੁਸੀਂ ਸੈਮਸੰਗ ਦੇ ਫੋਨ ਵਿੱਚ ਕਸਟਮ ਰਿੰਗਟੋਨ ਫੀਚਰ ਦੀ ਵਰਤੋਂ ਆਸਾਨੀ ਨਾਲ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

Custom Ringtone in Samsung: ਐਂਡ੍ਰਾਇਡ ਵਿੱਚ ਵੀ ਕਈ ਅਜਿਹੇ ਫੋਨ ਹਨ ਜੋ ਆਪਣੇ ਤੌਰ ਉੱਤੇ ਕਸਟਮਾਈਜ਼ ਕਰਨ ਦੇ ਫੀਚਰ ਪ੍ਰਦਾਨ ਕਰਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਸੈਮਸੰਗ। ਸੈਮਸੰਗ ਦੇ ਫੋਨ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਇਸ ਵਿੱਚ ਪਹਿਲਾਂ ਤੋਂ ਹੀ ਪ੍ਰੀਇੰਸਟਾਲਡ ਰਿੰਗਟੋਨ ਨੂੰ ਕਸਟਮਾਈਜ਼ ਕਰ ਸਕਦੇ ਹੋ। ਤੁਸੀਂ ਕਿਸੇ ਵੀ ਤਰ੍ਹਾਂ ਦੀ ਟੋਨ ਰਿੰਗਟੋਨ ਵਜੋਂ ਚੁਣ ਸਕਦੇ ਹੋ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੇ ਕਾਂਟੈਕਟ ਲਿਸਟ ਵਿੱਚ ਕਿਸੇ ਲਈ ਵੀ ਖਾਸ ਰਿੰਗਟੋਨ ਚੁਣ ਸਕਦੇ ਹੋ, ਇਹ ਫੀਚਰ ਆਈਫੋਨ ਵਿੱਚ ਨਹੀਂ ਹੈ ਤੇ ਕਈ ਹੋਰ ਐਂਡ੍ਰਾਇਡ ਫੋਨਾਂ ਵਿੱਚ ਵੀ ਨਹੀਂ ਹੈ। ਪਰ ਤੁਸੀਂ ਸੈਮਸੰਗ ਦੇ ਫੋਨ ਵਿੱਚ ਕਸਟਮ ਰਿੰਗਟੋਨ ਫੀਚਰ ਦੀ ਵਰਤੋਂ ਆਸਾਨੀ ਨਾਲ ਕਰ ਸਕਦੇ ਹੋ।

ਕਈਆਂ ਨੂੰ ਇਹ ਫੀਚਰ ਬਾਰੇ ਨਹੀਂ ਪਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਖਾਸ ਕਾਂਟੈਕਟਸ ਲਈ ਅਲੱਗ ਰਿੰਗਟੋਨ ਚੁਣ ਸਕਦੇ ਹੋ। ਇਸ ਦਾ ਫਾਇਦਾ ਇਹ ਹੋਵੇਗਾ ਕਿ, ਜਦੋਂ ਤੁਹਾਨੂੰ ਆਪਣੇ ਕਿਸੇ ਖਾਸ ਦੋਸਤ ਜਾਂ ਰਿਸ਼ਤੇਦਾਰ ਦੀ ਕਾਲ ਆਵੇਗੀ ਤੇ ਜੇ ਤੁਸੀਂ ਉਨ੍ਹਾਂ ਦੇ ਕਾਂਟੈਕਟ ਉੱਤੇ ਕਸਟਮ ਰਿੰਗਟੋਨ ਸੈੱਟ ਕੀਤੀ ਹੋਵੇਗੀ ਤਾਂ ਤੁਹਾਨੂੰ ਬਿਨਾਂ ਫੋਨ ਚੁੱਕੇ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਕਿਸ ਦੀ ਕਾਲ ਆਈ ਹੈ। ਇੰਝ ਕਰਨ ਨਾਲ ਤੁਹਾਡਾ ਸਮਾਂ ਵੀ ਬਚੇਗਾ ਤੇ ਤੁਸੀਂ ਇਹ ਡਿਸਾਈਡ ਕਰ ਸਕੋਗੇ ਕਿ ਤੁਸੀਂ ਫੋਨ ਚੁੱਕਣਾ ਹੈ ਜਾਂ ਨਹੀਂ। ਕਸਟਮ ਰਿੰਗਟੋਨ ਅਪਲਾਈ ਕਰਨ ਤੋਂ ਬਾਅਦ, ਹਰ ਕਿਸੇ ਦੀ ਕਾਲ ਆਉਣ 'ਤੇ ਉਹੀ ਰਿੰਗਟੋਨ ਨਹੀਂ ਚੱਲੇਗੀ। ਜੇਕਰ ਤੁਸੀਂ ਸੈਮਸੰਗ ਫੋਨ ਦੀ ਵਰਤੋਂ ਕਰਦੇ ਹੋ ਤੇ ਇਸ ਫੀਚਰ ਦੀ ਯੂਜ਼ ਕਰਨ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਸਟੈਪਸ ਨੂੰ ਫਾਲੋ ਕਰੋ।

ਸਟੈਪ 1- ਆਪਣੇ ਗਲੈਕਸੀ ਸਮਾਰਟਫੋਨ 'ਤੇ, 'ਕਾਂਟੈਕਟ' ਐਪ 'ਤੇ ਜਾਓ।

ਸਟੈਪ 2- ਇੱਥੇ ਕੋਈ ਵੀ ਕਾਂਟੈਕਟ ਚੁਣੋ ਅਤੇ ਐਡਿਟ ਬਟਨ 'ਤੇ ਟੈਪ ਕਰੋ।

ਸਟੈਪ 3- ਹੁਣ View More ਵਿਕਲਪ 'ਤੇ ਟੈਪ ਕਰੋ।

ਸਟੈਪ 4- ਹੁਣ ਰਿੰਗਟੋਨ ਆਪਸ਼ਨ 'ਤੇ ਟੈਪ ਕਰੋ।

ਕਦਮ 5- ਸੂਚੀ ਵਿੱਚੋਂ ਰਿੰਗਟੋਨ ਚੁਣੋ ਜਾਂ ਮਿਊਜ਼ਿਕ ਫਾਈਲ ਐਡ ਕਰਨ ਲਈ '+' ਬਟਨ 'ਤੇ ਟੈਪ ਕਰੋ।

ਸਟੈਪ 6-ਬੈਕ ਆਈਕਨ 'ਤੇ ਟੈਪ ਕਰੋ ਅਤੇ ਸੇਵ ਬਟਨ 'ਤੇ ਟੈਪ ਕਰੋ। ਇਨ੍ਹਾਂ ਸਟੈਪਸ ਨੂੰ ਫਾਲੋ ਕਰਨ ਨਾਲ ਤੁਸੀਂ ਆਸਾਨੀ ਨਾਲ ਕਿਸੇ ਵੀ ਕਾਂਟੈਕਟ ਉੱਤੇ ਕਸਟਮ ਰਿੰਗਟੋਨ ਸੈੱਟ ਕਰ ਸਕੋਗੇ।

Published by:Tanya Chaudhary
First published:

Tags: Samsung, Smartphone, Tech News