ਦੇਸ਼ ਵਿੱਚ ਕਾਰਾਂ 'ਤੇ ਵੀ ਆਫਰ ਲਗਾਤਾਰ ਬਦਲਦੇ ਰਹਿੰਦੇ ਹਨ। ਦੇਸ਼ ਦੀ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਬਹੁਤ ਸਾਰੀਆਂ ਕਾਰਾਂ 'ਤੇ ਜ਼ਬਰਦਸਤ ਡਿਸਕਾਊਂਟ ਦੇ ਰਹੀ ਹੈ ਜੋ ਸਿਰਫ 30 ਨਵੰਬਰ ਤੱਕ ਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਛੋਟ Arena ਅਤੇ Nexa ਦੋਵਾਂ ਸ਼ੋਅਰੂਮਾਂ 'ਤੇ ਲਾਗੂ ਹੈ। ਇਹ ਛੂਟ ਤੁਹਾਨੂੰ ਨਕਦ ਛੋਟ, ਐਕਸਚੇਂਜ ਬੋਨਸ, ਕਾਰਪੋਰੇਟ ਛੋਟ ਅਤੇ ਮੁਫਤ ਪੈਕੇਜ ਸ਼ਾਮਿਲ ਹਨ।
ਜੇਕਰ ਤੁਸੀਂ ਵੀ ਕਿਸੇ ਨਵੀਂ ਕਾਰ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਇਸ ਦਾ ਲਾਭ ਉਠਾ ਸਕਦੇ ਹੋ। ਆਓ ਜਾਣਦੇ ਹਾਂ ਡਿਸਕਾਊਂਟ ਬਾਰੇ ਡਿਟੇਲ:
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ Maruti Suzuki S-Presso ਅਤੇ Alto K10 ਜਿਸ 'ਤੇ ਤੁਹਾਨੂੰ 30,000 ਰੁਪਏ ਦਾ ਕੈਸ਼ ਡਿਸਕਾਊਂਟ ਮਿਲ ਰਿਹਾ ਹੈ। ਇਹਨਾਂ ਦੋਹਾਂ ਕਾਰਾਂ 'ਤੇ ਤੁਹਾਨੂੰ 15000 ਰੁਪਏ ਦਾ ਐਕਸਚੇਂਜ ਬੋਨਸ ਅਤੇ 5,000 ਰੁਪਏ ਤੱਕ ਦੀ ਕਾਰਪੋਰੇਟ ਛੋਟ ਮਿਲ ਰਹੀ ਹੈ।
ਇਸ ਤੋਂ ਇਲਾਵਾ ਮਾਰੂਤੀ ਦੀ Celerio 'ਤੇ ਵੀ ਵੀ ਸ਼ਾਨਦਾਰ ਆਫਰ ਹੈ। ਇਸ ਕਾਰ ਨੂੰ ਖਰੀਦਣ ਤੇ ਤੁਹਾਨੂੰ 25,000 ਰੁਪਏ ਤੱਕ ਦੀ ਨਕਦ ਛੋਟ, 15,000 ਰੁਪਏ ਦੇ ਐਕਸਚੇਂਜ ਬੋਨਸ ਅਤੇ 5,000 ਰੁਪਏ ਤੱਕ ਦੀ ਕਾਰਪੋਰੇਟ ਛੋਟ ਮਿਲ ਰਹੀ ਹੈ।
ਅਗਲੀ ਕਾਰ ਜਿਸ ਉੱਤੇ ਮਾਰੂਤੀ ਆਫ਼ਰ ਦੇ ਰਹੀ ਹੈ ਉਹ ਵੈਗਨ ਆਰ (WagonR) ਜਿਸ ਨੂੰ ਖਰੀਦਣ 'ਤੇ ਤੁਹਾਨੂੰ 20,000 ਰੁਪਏ ਤੱਕ ਦੀ ਨਕਦ ਛੋਟ, 15,000 ਰੁਪਏ ਦੇ ਐਕਸਚੇਂਜ ਬੋਨਸ ਅਤੇ 5,000 ਰੁਪਏ ਤੱਕ ਦੀ ਕਾਰਪੋਰੇਟ ਛੋਟ ਮਿਲੇਗੀ।
ਇਸੇ ਤਰ੍ਹਾਂ ਜੇਕਰ ਅਸੀਂ ਮਾਰੂਤੀ ਦੀ ਮਸ਼ਹੂਰ ਕਾਰ ਸਵਿਫਟ (Swift) ਖਰੀਦਦੇ ਹਾਂ ਤਾਂ ਇਸ ਤੇ ਵੀ 15,000 ਰੁਪਏ ਤੱਕ ਦਾ ਕੈਸ਼ ਡਿਸਕਾਊਂਟ, 15,000 ਰੁਪਏ ਦਾ ਐਕਸਚੇਂਜ ਬੋਨਸ ਅਤੇ 5,000 ਰੁਪਏ ਤੱਕ ਦਾ ਕਾਰਪੋਰੇਟ ਡਿਸਕਾਊਂਟ ਮਿਲ ਰਿਹਾ ਹੈ।
ਮਾਰੂਤੀ ਸੁਜ਼ੂਕੀ ਗ੍ਰੈਂਡ ਵਿਟਾਰਾ (Grand Vitara) ਦੇ ਸਟ੍ਰੋਂਗ-ਹਾਈਬ੍ਰਿਡ ਵੇਰੀਐਂਟ 'ਤੇ 39,000 ਰੁਪਏ ਦੀ ਮੁਫਤ ਐਕਸੈਸਰੀਜ਼ ਅਤੇ ਪੰਜ ਸਾਲ ਜਾਂ 1 ਲੱਖ ਕਿਲੋਮੀਟਰ ਦੀ ਐਕਸਟੈਂਡਡ ਵਾਰੰਟੀ ਮਿਲ ਰਹੀ ਹੈ। ਬਲੇਨੋ ਦੇ ਚੋਣਵੇਂ ਰੂਪ 10,000 ਰੁਪਏ ਦੇ ਐਕਸਚੇਂਜ ਬੋਨਸ ਦੇ ਨਾਲ ਉਪਲਬਧ ਹਨ।
Nexa ਦੀ ਕਾਰ ਇਗਨਿਸ 'ਤੇ ਤੁਹਾਨੂੰ 23,000 ਰੁਪਏ ਤੱਕ ਦੀ ਨਕਦ ਛੋਟ, 15,000 ਰੁਪਏ ਦੇ ਐਕਸਚੇਂਜ ਬੋਨਸ ਅਤੇ 5,000 ਰੁਪਏ ਦੀ ਕਾਰਪੋਰੇਟ ਛੋਟ ਮਿਲ ਰਹੀ ਹੈ। Ciaz ਨੂੰ 10,000 ਰੁਪਏ ਨਕਦ ਛੋਟ, 25,000 ਰੁਪਏ ਐਕਸਚੇਂਜ ਬੋਨਸ ਅਤੇ 5,000 ਰੁਪਏ ਕਾਰਪੋਰੇਟ ਛੂਟ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਹੁਣ ਗੱਲ ਕਰਦੇ ਹਾਂ ਮਾਰੂਤੀ ਸੁਜ਼ੂਕੀ ਆਲਟੋ 800 ਦੀ ਜਿਸ ਉੱਤੇ ਮਾਰੂਤੀ 15,000 ਰੁਪਏ ਦੀ ਨਕਦ ਛੋਟ ਅਤੇ ਐਕਸਚੇਂਜ ਬੋਨਸ ਦੇ ਨਾਲ-ਨਾਲ 5,000 ਰੁਪਏ ਤੱਕ ਦੀ ਕਾਰਪੋਰੇਟ ਛੋਟ ਦੇ ਰਹੀ ਹੈ।
ਮਾਰੂਤੀ ਸੁਜ਼ੂਕੀ ਦੀ ਡਿਜ਼ਾਇਰ 'ਤੇ ਵੀ ਤੁਹਾਨੂੰ 15,000 ਰੁਪਏ ਦੀ ਨਕਦ ਛੋਟ, 10,000 ਰੁਪਏ ਦੇ ਐਕਸਚੇਂਜ ਬੋਨਸ ਅਤੇ 5,000 ਰੁਪਏ ਤੱਕ ਦੀ ਕਾਰਪੋਰੇਟ ਛੋਟ ਦਿੱਤੀ ਜਾ ਰਹੀ ਹੈ।
ਜੇਕਰ ਤੁਸੀਂ ਮਾਰੂਤੀ ਦੀ Eeco ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਸ 'ਤੇ 10,000 ਰੁਪਏ ਦਾ ਐਕਸਚੇਂਜ ਬੋਨਸ ਅਤੇ 5,000 ਰੁਪਏ ਤੱਕ ਦੀ ਕਾਰਪੋਰੇਟ ਛੋਟ ਮਿਲ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Cars, Discount offers on Hyundai cars, Maruti